Hindi English Saturday, 20 April 2024 🕑
BREAKING
ਪੰਜਾਬ ’ਚ ਕਾਂਗਰਸ ਦੇ ਵੱਡੇ ਆਗੂ ਨੇ ਦਿੱਤਾ ਅਸਤੀਫਾ, ਭਾਜਪਾ ’ਚ ਸ਼ਾਮਲ ਚਾਕਲੇਟ ਖਾਣ ਨਾਲ ਡੇਢ ਸਾਲਾ ਬੱਚੀ ਦੀ ਹਾਲਤ ਗੰਭੀਰ, ਖੂਨ ਦੀਆਂ ਉਲਟੀਆਂ ਲੱਗੀਆਂ, CMC ਦਾਖਲ 40 ਮਹੀਨਿਆਂ ਤੋਂ ਮਾਣਭੱਤੇ ਦੀ ਉਡੀਕ ਕਰ ਰਹੀਆਂ ਕਰੈਚ ਵਰਕਰਾਂ ਨੂੰ ਵਿਭਾਗ ਨੇ ਇਕ ਮਹੀਨੇ ’ਚ ਦੇਣ ਦਿੱਤਾ ਭਰੋਸਾ ਲੁਧਿਆਣਾ ‘ਚ ਟਿੱਪਰ ਨੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਕੁਚਲਿਆ,ਇੱਕ ਦੀ ਮੌਤ ਦੂਜਾ ਜ਼ਖਮੀ ਪੰਜਾਬ ‘ਚ ਘਰੇਲੂ ਝਗੜੇ ਕਾਰਨ ਪਤੀ ਵੱਲੋਂ ਖ਼ੌਫ਼ਨਾਕ ਵਾਰਦਾਤ ਡਾ. ਜਗਮੋਹਨ ਸਿੰਘ ਰਾਜੂ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਭਾਜਪਾ ਆਗੂ ਨੀਰਜ ਰਾਜਪੂਤ ਵਿਰੁੱਧ ਸਿਆਸਤ ਤੋਂ ਪ੍ਰੇਰਿਤ ਪੁਲਿਸ ਕਾਰਵਾਈ ਦੀ ਕੀਤੀ ਸ਼ਿਕਾਇਤ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਹੋਵੇਗੀ ਸੁਣਵਾਈ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 20-04-2024 ਸੰਗਰੂਰ ਜੇਲ੍ਹ ‘ਚ ਕੈਦੀਆਂ ‘ਚ ਖੂਨੀ ਝੜੱਪ, ਦੋ ਦੀ ਮੌਤ, ਦੋ ਜ਼ਖਮੀ

ਚੰਡੀਗੜ੍ਹ

More News

ਮੋਰਿੰਡਾ ਦੇ ਬੱਸ ਸਟੈਂਡ ਤੇ ਲੋਕਾਂ ਨੂੰ ਨਹੀਂ ਮਿਲ ਰਹੀਆਂ ਮੁੱਢਲੀਆਂ ਸਹੂਲਤਾਂ

Updated on Saturday, June 03, 2023 15:44 PM IST

 
ਲੱਖਾਂ ਰੁਪਏ ਦੁਕਾਨਾਂ ਦੇ ਕਿਰਾਏ ਤੇ ਅੱਡਾ ਫੀਸ ਆਉਣ ਦੇ ਬਾਵਜੂਦ ਨਾਂ ਬੱਸ ਸਟੈਂਡ ਤੇ ਕੋਈ ਚੌਕੀਦਾਰ ਤੇ ਨਾ ਹੀ ਜਗਦੀਆਂ ਨੇ ਲਾਇਟਾਂ
ਮੋਰਿੰਡਾ 03  ਜੂਨ ( ਭਟੋਆ) 
 
ਸਥਾਨਕ ਨਗਰ ਕੌਂਸਲ ਨੂੰ  ਮੋਰਿੰਡਾ ਦੇ ਬੱਸ ਸਟੈਂਡ ਤੇ ਸਥਿਤ ਲੱਗਭੱਗ ਤਿੰਨ ਦਰਜਨ ਤੋਂ ਵੱਧ ਦੁਕਾਨਾਂ ਰਾਹੀਂ   ਭਾਵੇਂ ਲੱਖਾਂ ਰੁਪਏ ਮਹੀਨੇ ਦਾ ਕਿਰਾਇਆ ਆ ਰਿਹਾ ਹੈ  ਪ੍ਰੰਤੂ ਬੱਸ ਸਟੈਂਡ ਦੇ ਅੰਦਰਲੀ ਸਾਫ ਸਫਾਈ ਅਤੇ ਹੋਰ ਸੁਵਿਧਾਵਾਂ ਨਾ ਹੋਣ ਕਾਰਨ  ਜਿੱਥੇ ਦੁਕਾਨਦਾਰਾਂ ਨੂੰ ਗਾਹਕ ਨਾ ਆਉਣ ਕਾਰਨ ਨੁਕਸਾਨ  ਦਾ ਸਾਹਮਣਾ ਕਰਨਾ ਪੈ ਰਿਹਾ ਹੈ  , ਉੱਥੇ ਹੀ ਵੱਖ ਵੱਖ ਵੱਡੇ ਸ਼ਹਿਰਾਂ ਤੋਂ ਆਉਣ ਵਾਲੀਆਂ ਬੱਸਾਂ ਦੇ ਮੋਰਿੰਡਾ ਬਾਈਪਾਸ ਤੋਂ ਲੰਘ ਜਾਣ ਕਰਕੇ ਅਤੇ ਇੱਥੋਂ ਗੁਜਰਦੀਆਂ ਬਹੁਤੀਆਂ ਬੱਸਾਂ ਦੇ  ਬੱਸ ਸਟੈਂਡ ਦੇ ਅੰਦਰ ਨਾ ਜਾਣ ਕਾਰਨ ਸਵਾਰੀਆਂ   ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ  ।
ਵਰਨਣਯੋਗ ਹੈ ਕਿ  ਮੋਰਿੰਡਾ  ਦੇ  ਬੱਸ ਅੱਡੇ  ਵਿੱਚ ਕੁੱਝ ਸਾਲ  ਪਹਿਲਾਂ  ਚੰਡੀਗੜ੍ਹ, ਨੰਗਲ ,ਪਟਿਆਲਾ, ਲੁਧਿਆਣਾ   ਅਤੇ ਆਸ ਪਾਸ ਦੇ ਦੋ ਦਰਜਨ ਤੋਂ ਵੱਧ ਪਿੰਡਾਂ ਨੂੰ ਆਉਣ ਜਾਣ ਵਾਲੀਆਂ ਬੱਸਾਂ  ਖੜ੍ਹਦੀਆਂ ਸਨ,  ਪ੍ਰੰਤੂ ਬੱਸ ਸਟੈਂਡ ਦੇ ਅੰਦਰ  ਮੁੱਢਲੀਆਂ ਸਹੂਲਤਾਂ ਨਾ ਹੋਣ ਕਾਰਨ  ਹੁਣ ਇਹ ਬੱਸਾਂ, ਬੱਸ ਸਟੈਂਡ ਦੇ ਬਾਹਰ  ਖੜ੍ਹ ਕੇ ਹੀ ਸਵਾਰੀਆਂ ਚੁੱਕਦੀਆਂ ਤੇ ਉਤਾਰਦੀਆਂ ਹਨ  । ਜਿਸ ਕਾਰਨ ਮੋਰਿੰਡਾ ਤੋਂ ਵੱਖ ਵੱਖ ਸ਼ਹਿਰਾਂ ਨੂੰ ਆਉਣ ਜਾਣ ਕਰਨ  ਵਾਲੀਆਂ ਸਵਾਰੀਆਂ ਨੂੰ ਭਾਰੀ ਖੱਜਲ ਖੁਆਰੀ ਸਹਿਣੀ ਪੈਂਦੀ ਹੈ  । ਭਾਵੇਂ ਇਹ ਬੱਸ ਸਟੈਂਡ  ਕੋਰੋਨਾ ਕਾਲ ਦੌਰਾਨ  ਜਾਂ ਅੰਡਰਬ੍ਰਿਜ ਦੇ ਬਣਨ ਕਾਰਨ  ਲਗਪਗ ਦੋ ਸਾਲ ਬੰਦ ਰਿਹਾ ਹੈ  ਪਰੰਤੂ ਇਸਦੇ ਚੱਲਣ ਉਪਰੰਤ ਵੀ  ਨਾ ਤਾਂ ਬੱਸ ਸਟੈਂਡ ਵਿਚ ਸਹੀ ਤਰੀਕੇ ਨਾਲ ਸਫਾਈ ਕੀਤੀ ਜਾਂਦੀ ਹੈ  ਅਤੇ ਨਾ ਹੀ ਸਾਫ ਸੁਥਰਾ ਪੀਣ ਵਾਲਾ ਪਾਣੀ ਹੈ। ਬੱਸ ਸਟੈਂਡ ਵਿੱਚ ਲੱਖਾਂ ਰੁਪਏ ਖਰਚ ਕੇ ਬਣਾਏ ਗਏ  ਬਾਥਰੂਮ ਗੰਦੇ ਜਾਂ ਬੰਦ ਪਏ ਹਨ ਜਿਸ ਕਾਰਨ ਔਰਤਾਂ ਨੂੰ ਕਾਫ਼ੀ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ।  ਸਵਾਰੀਆਂ ਨੂੰ ਗਰਮੀ ਤੋਂ ਬਚਾਉਣ  ਵਾਸਤੇ ਕੋਈ ਪੱਖਾ ਨਹੀਂ ਚਲਦਾ ਅਤੇ ਕਈ ਜਗ਼੍ਹਾ ਤੋਂ ਪੱਖਿਆਂ ਤੋਂ ਬਿਨਾਂ ਪੱਖੇ ਟੰਗਣ ਵਾਲੀਆਂ ਪਾਇਪਾਂ ਹੀ ਲਮਕ ਰਹੀਆਂ ਹਨ, ਮੁਰੰਮਤ ਲਈ ਉਤਾਰੇ ਗਏ ਪੱਖੇ ਮੁੜ ਟੰਗੇ ਹੀ ਨਹੀਂ  ਗਏ । ਬੱਸ ਸਟੈਂਡ ਦੇ ਅੰਦਰ ਅਤੇ ਬਾਹਰ ਰਾਤ ਸਮੇਂ ਲਾਈਟਾਂ ਨਾਮਾਤਰ ਹੀ ਜਗਦੀਆਂ ਹਨ  । ਭਾਵੇਂ ਨਗਰ ਕੌਂਸਲ ਨੂੰ  ਸਵੱਛ ਭਾਰਤ ਮੁਹਿੰਮ ਰਾਹੀਂ  ਸੂਬੇ ਵਿੱਚੋਂ ਚੌਥਾ ਸਥਾਨ ਹਾਸਲ ਹੋ ਚੁੱਕਾ ਹੈ  ਪਰੰਤੂ ਇਸੇ ਮੁਹਿੰਮ ਤਹਿਤ ਬੱਸ ਸਟੈਂਡ ਵਿਚ  ਲੱਖਾਂ ਰੁਪਏ ਖਰਚ ਕੇ ਬਣਾਇਆ ਬਾਥਰੂਮ  ਲੋਕਾਂ ਦੀ ਵਰਤੋਂ ਲਈ ਨਹੀਂ ਖੋਲ੍ਹਿਆ ਗਿਆ । ਇਸੇ ਤਰ੍ਹਾਂ ਪੀਣ ਵਾਲੇ ਪਾਣੀ ਲਈ ਲਗਾਏ ਵਾਟਰ ਕੂਲਰ ਅਤੇ ਛੱਤ ਉੱਤੇ ਰੱਖੀਆਂ ਗਈਆਂ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ, ਵਾਟਰ ਕੂਲਰਾਂ ਨੂੰ ਲੱਗੀਆਂ ਹੋਈਆਂ ਟੂਟੀਆਂ ਵਰਤੋਯੋਗ ਨਾ ਹੋਣ ਕਾਰਣ ਲੋਕਾਂ ਨੂੰ ਪਾਣੀ ਪੀਣ ਸਮੇਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। 
ਇੱਥੇ ਇਹ ਵੀ ਦੱਸਣਯੋਗ ਹੈ ਕਿ  ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਬੱਸ ਸਟੈਂਡ ਅੰਦਰਲੇ ਸਾਇਕਲ ਸਟੈਂਡ ਨੂੰ 5 ਲੱਖ ਰੁਪਏ ਤੋਂ ਵੱਧ ਸਲਾਨਾ ਠੇਕੇ ਤੇ ਦਿੱਤਾ ਗਿਆ ਹੈ ਅਤੇ ਨਗਰ ਕੌਸਲ ਦੇ ਕਰਮਚਾਰੀਆਂ ਵੱਲੋਂ ਅੱਡਾ ਫੀਸ ਵੀ  ਲੱਖਾਂ ਰੁਪਏ ਸਲਾਨਾ   ਇਕੱਠੀ ਕੀਤੀ ਜਾਂਦੀ ਹੈ  ਪ੍ਰੰਤੂ  ਇੱਥੇ  ਸਹੂਲਤਾਂ  ਨਾਮਤਰ ਹੀ ਹਨ।ਇਸੇ ਤਰ੍ਹਾਂ ਬੱਸ ਸਟੈਂਡ ਵਿਚਲੀਆਂ ਲੱਗਭੱਗ 40  ਦੁਕਾਨਾਂ ਤੋਂ  ਨਗਰ ਕੌਂਸਲ ਨੂੰ ਲੱਖਾਂ ਰੁਪਏ ਪ੍ਰਤੀ ਮਹੀਨਾ ਕਿਰਾਏ ਦੇ ਰੂਪ ਵਿਚ ਆ ਰਿਹਾ ਹੈ,  ਪ੍ਰੰਤੂ   ਬੱਸਾਂ ਦੇ ਬੱਸ ਸਟੈਂਡ ਦੇ ਅੰਦਰ ਨਾ ਜਾਣ ਕਾਰਨ  ਇਨ੍ਹਾਂ ਦੁਕਾਨਦਾਰਾਂ ਦੀ ਗਾਹਕੀ ਵੀ ਪ੍ਰਭਾਵਤ ਹੋਈ ਹੈ  । ਹੁਣ ਜਦੋਂ ਸਰਕਾਰ ਵੱਲੋਂ ਰੇਲਵੇ ਫਾਟਕਾਂ ਤੇ 22 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਅੰਡਰਬ੍ਰਿਜ ਵੀ  ਟ੍ਰੈਫਿਕ ਲਈ ਖੋਲ੍ਹ ਦਿੱਤਾ ਗਿਆ ਹੈ ਤਾਂ ਵੀ ਲੰਮੇ ਰੂਟ ਦੀਆਂ ਬੱਸਾਂ ਬੱਸ ਸਟੈਂਡ ਦੇ ਅੰਦਰ ਨਹੀਂ ਜਾਂਦੀਆਂ  ।   
ਇਸ ਮੌਕੇ ਤੇ ਗੱਲ ਕਰਦਿਆਂ ਨਿੱਜੀ ਬੱਸ ਦੇ ਅੱਡਾ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ  ਭਾਵੇਂ ਉਹ ਅੱਡਾ ਫੀਸ ਨਗਰ ਕੌਂਸਲ ਨੂੰ ਦਿੰਦੇ ਨੇ  ਪ੍ਰੰਤੂ ਬੱਸ ਸਟੈਂਡ ਵਿਚ ਨਾ ਕੋਈ ਚੌਕੀਦਾਰ ਹੈ ਤੇ ਨਾ ਹੀ ਲਾਈਟਾਂ ਦਾ ਪ੍ਰਬੰਧ ਹੈ  ਜਿਸ ਕਾਰਨ ਉਨ੍ਹਾਂ ਦੀਆਂ ਬੱਸਾਂ ਵਿੱਚੋਂ ਕਈ ਵਾਰੀ ਬੈਟਰੀਆਂ ਆਦਿ ਵੀ ਚੋਰੀ ਹੋ ਚੁੱਕੀਆਂ ਹਨ  । ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੂੰ  ਬੱਸ ਅੱਡੇ ਦੀ ਸਾਫ ਸਫਾਈ ਅਤੇ  ਰੋਸ਼ਨੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ  ਤਾਂ ਜੋ ਆਏ ਦਿਨ ਹੁੰਦੀਆਂ ਚੋਰੀਆਂ ਰੁਕ ਸਕਣ  । ਇਸੇ ਤਰ੍ਹਾਂ ਟੈਂਪੂ ਚਾਲਕ ਸੁਰਜੀਤ ਸਿੰਘ ਨੇ ਕਿਹਾ ਕਿ ਬੱਸ ਸਟੈਂਡ ਤੇ ਸਵਾਰੀਆਂ ਅਤੇ ਚਾਲਕਾਂ ਲਈ ਸਹੂਲਤਾਂ ਨਾ ਹੋਣ ਕਾਰਣ ਇੱਥੇ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਬੱਸ ਸਟੈਂਡ ਉੱਤੇ ਸਵਾਰੀਆਂ ਬਹੁਤ ਜ਼ਿਆਦਾ ਘੱਟ ਗਈਆਂ ਹਨ ਅਤੇ ਇਸ ਦਾ ਖਮਿਆਜਾ ਟੈਂਪੂ ਚਾਲਕਾਂ ਅਤੇ ਦੁਕਾਨਦਾਰਾਂ ਨੂੰ ਭੁਗਤਣਾ ਪੈਂਦਾ ਹੈ। 
 
ਅਕਾਲੀ ਆਗੂ ਜਗਪਾਲ ਸਿੰਘ ਜੌਲੀ , ਅਮਰਿੰਦਰ ਸਿੰਘ ਹੈਲੀ  ,ਕੌਂਸਲਰ , ਜੁਗਰਾਜ ਸਿੰਘ ਮਾਨਖੇੜੀ, ਮੋਨੂ ਖਾਨ, ਲੱਖੀ ਸ਼ਾਹ ਅਤੇ ਮਨਦੀਪ ਸਿੰਘ ਰੌਣੀ ਨੇ  ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ  ਮੋਰਿੰਡਾ ਵਿੱਚੋਂ ਹੋ ਕੇ ਜਾਣ ਵਾਲੀਆਂ ਸਾਰੀਆਂ ਬੱਸਾਂ ਨੂੰ  ਬੱਸ ਸਟੈਂਡ ਦੇ ਅੰਦਰ ਜਾਣਾ ਯਕੀਨੀ ਬਣਾਇਆ ਜਾਵੇ  ਅਤੇ ਬੱਸ ਸਟੈਂਡ ਦੇ ਅੰਦਰ ਸਾਫ਼ ਸਫ਼ਾਈ ਕਰਕੇ  ਸਵਾਰੀਆਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ । 
ਉਧਰ ਜਦੋਂ ਇਸ ਸਬੰਧੀ ਸਥਾਨਕ ਕਾਰਜਸਾਧਕ ਅਫ਼ਸਰ ਵਿਜੈ ਜਿੰਦਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
 

ਵੀਡੀਓ

ਹੋਰ
Have something to say? Post your comment
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਸਰਕਾਰੀ/ਨਿੱਜੀ ਇਮਾਰਤਾਂ ਤੇ ਚੜ੍ਹਕੇ ਅਤੇ ਇਨ੍ਹਾਂ ਦੇ ਆਲੇ ਦੁਆਲੇ ਧਰਨੇ/ਰੈਲੀਆਂ ਕਰਨ ਦੀ ਮਨਾਹੀ

: ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਸਰਕਾਰੀ/ਨਿੱਜੀ ਇਮਾਰਤਾਂ ਤੇ ਚੜ੍ਹਕੇ ਅਤੇ ਇਨ੍ਹਾਂ ਦੇ ਆਲੇ ਦੁਆਲੇ ਧਰਨੇ/ਰੈਲੀਆਂ ਕਰਨ ਦੀ ਮਨਾਹੀ

ਚੰਡੀਗੜ੍ਹ ਦੇ ਹੋਟਲ ‘ਚ ਪੁਲਿਸ ਨੇ ਮਾਰਿਆ ਛਾਪਾ, ਹੁੱਕੇ ਅਤੇ ਨਸ਼ੀਲੇ ਪਦਾਰਥ ਜ਼ਬਤ

: ਚੰਡੀਗੜ੍ਹ ਦੇ ਹੋਟਲ ‘ਚ ਪੁਲਿਸ ਨੇ ਮਾਰਿਆ ਛਾਪਾ, ਹੁੱਕੇ ਅਤੇ ਨਸ਼ੀਲੇ ਪਦਾਰਥ ਜ਼ਬਤ

ਚੰਡੀਗੜ੍ਹ : ਕਾਂਗਰਸ ’ਚ ਬਗਾਵਤ ਸ਼ੁਰੂ, ਸਕੱਤਰ ਅਤੇ ਮਹਿਲਾ ਪ੍ਰਧਾਨ ਨੇ ਦਿੱਤਾ ਅਸਤੀਫਾ

: ਚੰਡੀਗੜ੍ਹ : ਕਾਂਗਰਸ ’ਚ ਬਗਾਵਤ ਸ਼ੁਰੂ, ਸਕੱਤਰ ਅਤੇ ਮਹਿਲਾ ਪ੍ਰਧਾਨ ਨੇ ਦਿੱਤਾ ਅਸਤੀਫਾ

CBI ਵੱਲੋਂ 10 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਸਬ ਇੰਸਪੈਕਟਰ ਅਤੇ ASI ਰੰਗੇ ਹੱਥੀਂ ਕਾਬੂ

: CBI ਵੱਲੋਂ 10 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਸਬ ਇੰਸਪੈਕਟਰ ਅਤੇ ASI ਰੰਗੇ ਹੱਥੀਂ ਕਾਬੂ

ਚੰਡੀਗੜ੍ਹ ਮੇਅਰ ਚੋਣ ਮਾਮਲੇ ‘ਚ ਅਨਿਲ ਮਸੀਹ ਨੇ ਸੁਪਰੀਮ ਕੋਰਟ ਤੋਂ ਮੰਗੀ ਬਿਨਾਂ ਸ਼ਰਤ ਮੁਆਫੀ

: ਚੰਡੀਗੜ੍ਹ ਮੇਅਰ ਚੋਣ ਮਾਮਲੇ ‘ਚ ਅਨਿਲ ਮਸੀਹ ਨੇ ਸੁਪਰੀਮ ਕੋਰਟ ਤੋਂ ਮੰਗੀ ਬਿਨਾਂ ਸ਼ਰਤ ਮੁਆਫੀ

ਚੰਡੀਗੜ੍ਹ 'ਚ ਅੱਜ ਤੋਂ ਪਾਣੀ ਦੇ ਰੇਟ ਵਧੇ

: ਚੰਡੀਗੜ੍ਹ 'ਚ ਅੱਜ ਤੋਂ ਪਾਣੀ ਦੇ ਰੇਟ ਵਧੇ

 PGI ਦੇ ਕਾਰਡੀਓ ਵਿਭਾਗ ਦੇ ਅਪਰੇਸ਼ਨ ਥੀਏਟਰ ਵਿੱਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

: PGI ਦੇ ਕਾਰਡੀਓ ਵਿਭਾਗ ਦੇ ਅਪਰੇਸ਼ਨ ਥੀਏਟਰ ਵਿੱਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਮੀਟਿੰਗ

: ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਮੀਟਿੰਗ

ਚੰਡੀਗੜ੍ਹ: ਪਾਣੀ ਦੀਆਂ ਦਰਾਂ ਨਾ ਵਧਾਉਣ ਲਈ ਮੇਅਰ ਨੇ ਗ੍ਰਹਿ ਸਕੱਤਰ ਨੂੰ ਲਿਖਿਆ ਪੱਤਰ

: ਚੰਡੀਗੜ੍ਹ: ਪਾਣੀ ਦੀਆਂ ਦਰਾਂ ਨਾ ਵਧਾਉਣ ਲਈ ਮੇਅਰ ਨੇ ਗ੍ਰਹਿ ਸਕੱਤਰ ਨੂੰ ਲਿਖਿਆ ਪੱਤਰ

ਪਛਾਣ ਛੁਪਾ ਕੇ ਮੁਹਾਲੀ ‘ਚ ਰਹਿ ਰਹੇ ਤਿੰਨ ਗੈਂਗਸਟਰ ਕਾਬੂ, ਪਿਸਤੌਲ, 15 ਕਾਰਤੂਸ ਅਤੇ ਫਾਰਚੂਨਰ ਬਰਾਮਦ

: ਪਛਾਣ ਛੁਪਾ ਕੇ ਮੁਹਾਲੀ ‘ਚ ਰਹਿ ਰਹੇ ਤਿੰਨ ਗੈਂਗਸਟਰ ਕਾਬੂ, ਪਿਸਤੌਲ, 15 ਕਾਰਤੂਸ ਅਤੇ ਫਾਰਚੂਨਰ ਬਰਾਮਦ

X