Hindi English Friday, 29 March 2024 🕑

ਪੰਜਾਬ

More News

ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਖਰੜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

Updated on Monday, June 05, 2023 21:26 PM IST

ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ, ਬਹੁਤੀਆਂ ਸਮੱਸਿਆਵਾਂ ਦਾ ਮੌਕੇ ਤੇ ਕੀਤਾ ਨਿਪਟਾਰਾ

ਐਸ.ਏ.ਐਸ ਨਗਰ, ਜੂਨ 5, ਦੇਸ਼ ਕਲਿੱਕ ਬਿਓਰੋ

ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਲੇਬਰ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਾਹੁਣਚਾਰੀ ਮੰਤਰੀ ਅਨਮੋਲ ਗਗਨ ਮਾਨ ਨੇ ਸੋਮਵਾਰ ਨੂੰ ਖਰੜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ। ਇਸ ਮੌਕੇ ਖਰੜ ਦੇ ਵਸਨੀਕਾਂ ਨੇ ਅਪਣੀਆਂ ਵੱਖ ਵੱਖ ਮੁਸਕਲਾਂ ਬਾਰੇ ਮੰਤਰੀ ਨੂੰ ਜਾਣੂੰ ਕਰਵਾਇਆ। ਮੰਤਰੀ ਨੇ ਲੋਕਾਂ ਦੀ ਮੁਸਕਲਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਹੁਤੀਆਂ ਸਮੱਸਿਆਵਾਂ ਨੂੰ ਮੌਕੇ ਤੇ ਹੀ ਹੱਲ ਕਰ ਦਿੱਤਾ। ਇਸ ਤੋਂ ਇਲਾਵਾ ਰਹਿੰਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਜਲਦੀ ਕਾਰਵਾਈ ਕਰਨ ਲਈ ਕਿਹਾ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਖਰੜ ਹਲਕੇ ਦਾ ਵਿਕਾਸ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਤੇਜ਼ੀ ਨਾਲ ਯਤਨ ਕੀਤੇ ਜਾ ਰਹੇ ਹਨ । ਖਰੜ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਕਿਹਾ ਕਿ ਖਰੜ ਸ਼ਹਿਰ ਦੇ ਬਰਸਾਤੀ ਪਾਣੀ ਦੇ ਨਿਕਾਸ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਜਿਸ ਨਾਲ ਬਰਸਾਤ ਦੇ ਮੌਸਮ ਵਿਚ ਲੋਕਾਂ ਦੇ ਘਰਾਂ ਵਿੱਚ ਪਾਣੀ ਨਹੀਂ ਜਾਵੇਗਾ।

ਮੰਤਰੀ ਨੇ ਖਰੜ ਸ਼ਹਿਰ ਵਿੱਚ ਪਾਣੀ ਦੀ ਕਿੱਲਤ ਸਬੰਧੀ ਬੋਲਦਿਆਂ ਕਿਹਾ ਕਿ ਖਰੜ ਸ਼ਹਿਰ ਨੂੰ ਨਹਿਰੀ ਪਾਣੀ ਦੇਣ ਦਾ ਪ੍ਰੋਜੈਕਟ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ ਜਿਸ ਨੂੰ ਬਹੁਤ ਜਲਦੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾ ਕਿਹਾ ਖਰੜ ਸਹਿਰ ਦੇ ਜੋਨ ਏ ਨੂੰ ਪਾਣੀ ਦੀ ਸਪਲਾਈ ਜਲਦੀ ਸ਼ੁਰੂ ਹੋ ਜਾਵੇਗੀ। ਉਨਾਂ ਦੱਸਿਆ ਕਿ ਖਰੜ ਸਹਿਰ ਵਿੱਚ 5 ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਦਾ ਕੰਮ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਰੜ ਸ਼ਹਿਰ ਵਿੱਚ 6 ਟਿਊਬਵੈਲ ਜੋ ਕਿ ਪਿੱਛਲੇ ਤਿੰਨ ਸਾਲਾਂ ਤੋ ਜਨਰੇਟਰ ਤੋ ਚਲ ਰਹੇ ਹਨ, ਇਨ੍ਹਾਂ ਟਿਊਬਵੈਲ ਲਈ ਬਿਜਲੀ ਦਾ ਕੂਨੈਕਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਰ 6 ਨਵੇਂ ਟਿਊਬਵੈਲ ਲਗਾਉਣ ਲਈ ਵੀ ਟੈਂਡਰ ਹੋ ਪ੍ਰਕਾਸ਼ਿਤ ਹੋ ਚੁੱਕੇ ਹਨ ਜਿਸ ਦੀ ਕਾਰਵਾਈ ਜਲਦੀ ਮੁਕੰਮਲ ਕਰ ਲਈ ਜਵੇਗੀ।

ਉਨਾਂ ਕਿਹਾ ਖਰੜ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਲਈ ਜੰਗਲਾਤ ਵਿਭਾਗ ਵੱਲੋ ਜਲਦੀ ਹੀ 20,000 ਤੋਂ ਵੱਧ ਪੌਦੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਖਰੜ ਦੇ ਵਿਕਾਸ ਵਿੱਚ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਮੰਤਰੀ ਨੇ ਖਰੜ ਦੇ ਵਿਕਾਸ ਵਿੱਚ ਲੋਕਾਂ ਨੂੰ ਵਧ ਚੜਕੇ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਲੋਕ ਵੀ ਸਰਕਾਰ ਵੱਲੋ ਕਰਵਾਏ ਜਾ ਰਹੇ ਵਿਕਾਸ ਕਾਰਜਾਂ ’ਤੇ ਨਜ਼ਰ ਰੱਖਣ ਤਾਂ ਜੋ ਸਾਰੇ ਵਿਕਾਸ ਕਾਰਜ ਨਿਰਧਾਰਤ ਮਾਪਦੰਡਾਂ ਅਨੁਸਾਰ ਹੋ ਸਕਣ। ਉਨ੍ਹਾ ਕਿਹਾ ਵਿਕਾਸ ਕਾਰਜਾਂ ਵਿੱਚ ਕਿਸੇ ਤਰ੍ਹਾਂ ਦਾ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਭ੍ਰਿਸ਼ਟਾਚਾਰ ਸਬੰਧੀ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਐਸ ਡੀ ਐਮ ਖਰੜ ਰਵਿੰਦਰ ਸਿੰਘ, ਖਰੜ ਦੇ ਕਾਰਜ ਸਾਧਕ ਅਫਸਰ ਗੁਰਦੀਪ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਹਾਕਮ ਸਿੰਘ ਤੋਂ ਇਲਾਵਾ ਲੇਬਰ ਕੋਆਰਡੀਨੇਟਰ ਰਘਬੀਰ ਸਿੰਘ, ਅਵਤਾਰ ਸਿੰਘ, ਦਲਜੀਤ ਸਿੰਘ ਝੁੰਗੀਆਂ ਅਤੇ ਹੋਰ ਉਘੇ ਪਤਵੰਤੇ ਤੇ ਵਿਸ਼ੇਸ਼ ਤੌਰ ਤੇ ਹਾਜਰ ਸਨ।

ਵੀਡੀਓ

ਹੋਰ
Have something to say? Post your comment
VIDEO : ਆਮ ਆਦਮੀ ਪਾਰਟੀ ਵੱਲੋਂ ‘ਕੇਜਰੀਵਾਲ ਨੂੰ ਆਸ਼ੀਰਵਾਦ’ ਮੁਹਿੰਮ ਦੀ ਸ਼ੁਰੂਆਤ

: VIDEO : ਆਮ ਆਦਮੀ ਪਾਰਟੀ ਵੱਲੋਂ ‘ਕੇਜਰੀਵਾਲ ਨੂੰ ਆਸ਼ੀਰਵਾਦ’ ਮੁਹਿੰਮ ਦੀ ਸ਼ੁਰੂਆਤ

ਅਧਿਆਪਕਾਂ ਦੀਆਂ ਕਮੀਆਂ ਨੂੰ ਟੈਕਨੋਲਾਜੀ ਨਾਲ ਦੂਰ ਕਰਨਾ ਚਾਹੁੰਦਾ ਹਾਂ : PM ਮੋਦੀ

: ਅਧਿਆਪਕਾਂ ਦੀਆਂ ਕਮੀਆਂ ਨੂੰ ਟੈਕਨੋਲਾਜੀ ਨਾਲ ਦੂਰ ਕਰਨਾ ਚਾਹੁੰਦਾ ਹਾਂ : PM ਮੋਦੀ

ਲੁਟੇਰਿਆਂ ਨੇ Airtel  ਕਰਮਚਾਰੀ ਦਾ ਗੁੱਟ ਵੱਢਿਆ, ਡੇਢ ਲੱਖ ਰੁਪਏ ਖੋਹ ਕੇ ਹੋਏ ਫਰਾਰ

: ਲੁਟੇਰਿਆਂ ਨੇ Airtel ਕਰਮਚਾਰੀ ਦਾ ਗੁੱਟ ਵੱਢਿਆ, ਡੇਢ ਲੱਖ ਰੁਪਏ ਖੋਹ ਕੇ ਹੋਏ ਫਰਾਰ

ਪੰਜਾਬ ’ਚ ਦੋ ਭੈਣਾਂ ਨੇ ਕੀਤਾ ਗੁਆਂਢੀ ਦਾ ਕਤਲ

: ਪੰਜਾਬ ’ਚ ਦੋ ਭੈਣਾਂ ਨੇ ਕੀਤਾ ਗੁਆਂਢੀ ਦਾ ਕਤਲ

ਪੰਜਾਬ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਗੈਂਗਸਟਰ ਚਿੰਟੂ ਤੇ ਸਾਥੀ ਗ੍ਰਿਫਤਾਰ

: ਪੰਜਾਬ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਗੈਂਗਸਟਰ ਚਿੰਟੂ ਤੇ ਸਾਥੀ ਗ੍ਰਿਫਤਾਰ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 29-03-2024

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 29-03-2024

10 IAS ਅਫਸਰਾਂ ਨੂੰ ਦਿੱਤਾ ਵਾਧੂ ਚਾਰਜ

: 10 IAS ਅਫਸਰਾਂ ਨੂੰ ਦਿੱਤਾ ਵਾਧੂ ਚਾਰਜ

ਬੀਕੇਯੂ ਉਗਰਾਹਾਂ ਵੱਲੋਂ ਥਾਣਾ ਭਵਾਨੀਗੜ੍ਹ ਅੱਗੇ ਅਣਮਿਥੇ ਸਮੇਂ ਦਾ ਧਰਨਾ ਜਾਰੀ

: ਬੀਕੇਯੂ ਉਗਰਾਹਾਂ ਵੱਲੋਂ ਥਾਣਾ ਭਵਾਨੀਗੜ੍ਹ ਅੱਗੇ ਅਣਮਿਥੇ ਸਮੇਂ ਦਾ ਧਰਨਾ ਜਾਰੀ

SAD (ਅੰਮ੍ਰਿਤਸਰ) ਨੇ ਉਮੀਦਵਾਰ ਐਲਾਨੇ, ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਲੜਣਗੇ ਚੋਣ

: SAD (ਅੰਮ੍ਰਿਤਸਰ) ਨੇ ਉਮੀਦਵਾਰ ਐਲਾਨੇ, ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਲੜਣਗੇ ਚੋਣ

ਮੋਹਾਲੀ: ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਹਾਸਲ ਹੋਇਆ

: ਮੋਹਾਲੀ: ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਹਾਸਲ ਹੋਇਆ

X