Hindi English Friday, 26 April 2024 🕑

ਰਾਸ਼ਟਰੀ

More News

NIA ਵੱਲੋਂ ਪੰਜਾਬ ਅਤੇ ਹਰਿਆਣਾ 'ਚ ਪਾਬੰਦੀਸੁਦਾ ਸੰਗਠਨ ਖਾਲਿਸਤਾਨ ਟਾਈਗਰ ਫੋਰਸ ਦੀ ਫੰਡਿੰਗ ਕਰਨ ਵਾਲਿਆਂ 'ਤੇ ਛਾਪੇਮਾਰੀ

Updated on Tuesday, June 06, 2023 12:41 PM IST

ਚੰਡੀਗੜ੍ਹ,6 ਜੂਨ,ਦੇਸ਼ ਕਲਿਕ ਬਿਊਰੋ:

ਨੈਸ਼ਨਲ ਜਾਂਚ ਏਜੰਸੀ (ਐੱਨ.ਆਈ.ਏ.) ਨੇ ਪੰਜਾਬ ਅਤੇ ਹਰਿਆਣਾ 'ਚ ਪਾਬੰਦੀਸੁਦਾ ਸੰਗਠਨ ਖਾਲਿਸਤਾਨ ਟਾਈਗਰ ਫੋਰਸ (ਕੇ. ਟੀ. ਐੱਫ.) ਦੀ ਫੰਡਿੰਗ ਕਰਨ ਵਾਲਿਆਂ 'ਤੇ ਛਾਪੇਮਾਰੀ ਕੀਤੀ ਹੈ। ਪੰਜਾਬ 'ਚ 9 ਅਤੇ ਹਰਿਆਣਾ 'ਚ 1 ਸਥਾਨ 'ਤੇ ਛਾਪੇਮਾਰੀ ਕੀਤੀ ਗਈ। ਕੇਟੀਐਫ ਲਈ ਫੰਡ ਇਕੱਠਾ ਕਰਨ ਤੋਂ ਇਲਾਵਾ, ਇਹ ਛਾਪੇ ਸਰਹੱਦ ਪਾਰ ਤੋਂ ਹਥਿਆਰਾਂ, ਗੋਲਾ ਬਾਰੂਦ ਅਤੇ ਵਿਸਫੋਟਕਾਂ ਦੀ ਤਸਕਰੀ ਦੀ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ 'ਤੇ ਵੀ ਹੋਈ। ਹਾਲਾਂਕਿ ਇਸ ਦੇ ਵੇਰਵੇ ਅਜੇ ਸਾਹਮਣੇ ਨਹੀਂ ਆਏ ਹਨ।NIA ਦੀ ਟੀਮ ਨੇ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਇਕ ਖਿਡੌਣੇ ਵੇਚਣ ਵਾਲੇ 'ਤੇ ਛਾਪਾ ਮਾਰਿਆ। ਟੀਮ ਨੇ ਅਬੋਹਰ ਰੋਡ ਬਾਈਪਾਸ 'ਤੇ ਰਹਿਣ ਵਾਲੇ ਵਿਅਕਤੀ ਤੋਂ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ।ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਤਲਵੰਡੀ ਭਾਈ ਇਲਾਕੇ 'ਚ ਵੀ ਛਾਪੇਮਾਰੀ ਕੀਤੀ ਗਈ। ਇੱਥੋਂ ਦੇ ਕਰੀਬ 5 ਪਿੰਡਾਂ ਵਿੱਚੋਂ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਕੇਟੀਐਫ ਫੰਡਿੰਗ ਅਤੇ ਹਥਿਆਰਾਂ ਦੀ ਤਸਕਰੀ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਹਰਿਆਣਾ ਦੇ ਕੈਥਲ 'ਚ ਦਵਾਈਆਂ ਦੇ ਵਪਾਰੀ ਭਰਾਵਾਂ ਪ੍ਰਦੀਪ ਅਤੇ ਕੁਲਦੀਪ ਦੇ ਘਰ ਸਵੇਰੇ 6 ਵਜੇ ਛਾਪਾ ਮਾਰਿਆ ਗਿਆ। ਇਹ ਛਾਪੇਮਾਰੀ ਪਿੰਡ ਚੂਹੜਮਾਜਰਾ ਵਿੱਚ ਕਰੀਬ 4 ਘੰਟੇ ਚੱਲੀ। ਸੂਤਰਾਂ ਮੁਤਾਬਕ ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਪ੍ਰਦੀਪ ਅਤੇ ਕੁਲਦੀਪ ਦੇ ਬੈਂਕ ਖਾਤਿਆਂ 'ਚ ਅਸਾਧਾਰਨ ਲੈਣ-ਦੇਣ ਹੋਇਆ ਹੈ। ਦੋਵੇਂ ਗੈਰ-ਕਾਨੂੰਨੀ ਢੰਗ ਨਾਲ ਦਵਾਈਆਂ ਦੀ ਸਪਲਾਈ ਕਰਦੇ ਹਨ।ਪ੍ਰਦੀਪ ਦੇ ਵੱਡੇ ਭਰਾ ਕੁਲਦੀਪ ਮੁਤਾਬਕ ਸ਼ੱਕ ਦੇ ਆਧਾਰ 'ਤੇ NIA ਦੀ ਟੀਮ ਪੁੱਛਗਿੱਛ ਲਈ ਉਸ ਦੇ ਘਰ ਆਈ ਸੀ। ਟੀਮ ਵਾਪਸ ਚਲੀ ਗਈ ਹੈ। ਪ੍ਰਦੀਪ ਦੇ ਬੈਂਕ ਖਾਤਿਆਂ,ਪਾਸਬੁੱਕ ਅਤੇ ਹੋਰ ਲੈਣ-ਦੇਣ ਦੀ ਜਾਂਚ ਕੀਤੀ ਗਈ।

ਵੀਡੀਓ

ਹੋਰ
Have something to say? Post your comment
ਪੇਪਰਾਂ 'ਚ “ਜੈ ਸ਼੍ਰੀ ਰਾਮ” ਲਿਖ ਕੇ ਵਿਦਿਆਰਥੀ ਹੋਏ 56 ਫੀਸਦੀ ਅੰਕਾਂ ਨਾਲ ਪਾਸ

: ਪੇਪਰਾਂ 'ਚ “ਜੈ ਸ਼੍ਰੀ ਰਾਮ” ਲਿਖ ਕੇ ਵਿਦਿਆਰਥੀ ਹੋਏ 56 ਫੀਸਦੀ ਅੰਕਾਂ ਨਾਲ ਪਾਸ

ਚੋਣ ਕਮਿਸ਼ਨ ਵੱਲੋਂ ਭਾਜਪਾ ਤੇ ਕਾਂਗਰਸ ਨੂੰ ਨੋਟਿਸ ਜਾਰੀ

: ਚੋਣ ਕਮਿਸ਼ਨ ਵੱਲੋਂ ਭਾਜਪਾ ਤੇ ਕਾਂਗਰਸ ਨੂੰ ਨੋਟਿਸ ਜਾਰੀ

ਭਾਰਤੀ ਹਵਾਈ ਸੈਨਾ ਦਾ ਜਾਸੂਸੀ ਜਹਾਜ਼ ਕਰੈਸ਼

: ਭਾਰਤੀ ਹਵਾਈ ਸੈਨਾ ਦਾ ਜਾਸੂਸੀ ਜਹਾਜ਼ ਕਰੈਸ਼

JDU ਆਗੂ ਦਾ ਗੋਲੀ ਮਾਰ ਕੇ ਕਤਲ

: JDU ਆਗੂ ਦਾ ਗੋਲੀ ਮਾਰ ਕੇ ਕਤਲ

ਸੁਪਰੀਮ ਕੋਰਟ ਨੇ EVM ਵੋਟਾਂ ਅਤੇ VVPAT ਸਲਿੱਪਾਂ ਦੀ 100ਫੀਸਦੀ ਕਰਾਸ-ਚੈਕਿੰਗ ਦੀ ਮੰਗ 'ਤੇ ਫੈਸਲਾ ਸੁਰੱਖਿਅਤ ਰੱਖਿਆ

: ਸੁਪਰੀਮ ਕੋਰਟ ਨੇ EVM ਵੋਟਾਂ ਅਤੇ VVPAT ਸਲਿੱਪਾਂ ਦੀ 100ਫੀਸਦੀ ਕਰਾਸ-ਚੈਕਿੰਗ ਦੀ ਮੰਗ 'ਤੇ ਫੈਸਲਾ ਸੁਰੱਖਿਅਤ ਰੱਖਿਆ

ਸੁਪਰੀਮ ਕੋਰਟ ਅੱਜ ਸੁਣਾਏਗਾ EVM ਦੀਆਂ ਵੋਟਾਂ ਤੇ VVPAT ਸਲਿੱਪਾਂ ਦੀ 100 ਫੀਸਦੀ ਕਰਾਸ-ਚੈਕਿੰਗ ਬਾਰੇ ਦਾਇਰ ਪਟੀਸ਼ਨ 'ਤੇ ਫੈਸਲਾ

: ਸੁਪਰੀਮ ਕੋਰਟ ਅੱਜ ਸੁਣਾਏਗਾ EVM ਦੀਆਂ ਵੋਟਾਂ ਤੇ VVPAT ਸਲਿੱਪਾਂ ਦੀ 100 ਫੀਸਦੀ ਕਰਾਸ-ਚੈਕਿੰਗ ਬਾਰੇ ਦਾਇਰ ਪਟੀਸ਼ਨ 'ਤੇ ਫੈਸਲਾ

ਭਾਰਤ ਨੇ MDH ਅਤੇ AVEREST ਮਸਾਲਿਆਂ 'ਤੇ ਪਾਬੰਦੀ ਦੇ ਮਾਮਲੇ 'ਚ ਸਿੰਗਾਪੁਰ ਅਤੇ ਹਾਂਗਕਾਂਗ ਤੋਂ ਵੇਰਵੇ ਮੰਗੇ

: ਭਾਰਤ ਨੇ MDH ਅਤੇ AVEREST ਮਸਾਲਿਆਂ 'ਤੇ ਪਾਬੰਦੀ ਦੇ ਮਾਮਲੇ 'ਚ ਸਿੰਗਾਪੁਰ ਅਤੇ ਹਾਂਗਕਾਂਗ ਤੋਂ ਵੇਰਵੇ ਮੰਗੇ

ਹਾਈਕੋਰਟ ਵੱਲੋਂ ਅਧਿਆਪਕਾਂ ਦੀ ਨਿਯੁਕਤੀ ਰੱਦ, ਤਨਖ਼ਾਹ ਵਾਪਸ ਲੈਣ ਦੇ ਹੁਕਮ

: ਹਾਈਕੋਰਟ ਵੱਲੋਂ ਅਧਿਆਪਕਾਂ ਦੀ ਨਿਯੁਕਤੀ ਰੱਦ, ਤਨਖ਼ਾਹ ਵਾਪਸ ਲੈਣ ਦੇ ਹੁਕਮ

ਮੁਜ਼ੱਫਰਪੁਰ ਰੇਲਵੇ ਸਟੇਸ਼ਨ 'ਤੇ ਵਲਸਾਡ ਐਕਸਪ੍ਰੈੱਸ ਦੇ ਡੱਬੇ ‘ਚ ਧਮਾਕਾ, RPF ਜਵਾਨ ਦੀ ਮੌਤ

: ਮੁਜ਼ੱਫਰਪੁਰ ਰੇਲਵੇ ਸਟੇਸ਼ਨ 'ਤੇ ਵਲਸਾਡ ਐਕਸਪ੍ਰੈੱਸ ਦੇ ਡੱਬੇ ‘ਚ ਧਮਾਕਾ, RPF ਜਵਾਨ ਦੀ ਮੌਤ

ਕੇਜਰੀਵਾਲ ਦੀ ਜ਼ਮਾਨਤ ਲਈ ਲੱਗੀ ਜਨਹਿੱਤ ਪਟੀਸ਼ਨ ਖਾਰਜ, ਹਾਈਕੋਰਟ ਨੇ 75000 ਰੁਪਏ ਜੁਰਮਾਨਾ ਲਗਾਇਆ

: ਕੇਜਰੀਵਾਲ ਦੀ ਜ਼ਮਾਨਤ ਲਈ ਲੱਗੀ ਜਨਹਿੱਤ ਪਟੀਸ਼ਨ ਖਾਰਜ, ਹਾਈਕੋਰਟ ਨੇ 75000 ਰੁਪਏ ਜੁਰਮਾਨਾ ਲਗਾਇਆ

X