ਨਵੀਂ ਦਿੱਲੀ, 19 ਨਵੰਬਰ, ਦੇਸ਼ ਕਲਿੱਕ ਬਿਓਰੋ :
ਉਤਰ ਪ੍ਰਦੇਸ਼ ਦੇ ਉਨਾਵ ਵਿੱਚ ਐਤਵਾਰ ਨੂੰ ਕਰੰਟ ਲੱਗਣ ਕਾਰਨ ਇਕ ਪਰਿਵਾਰ ਦੇ ਚਾਰ ਬੱਚਿਆਂ ਦੀ ਮੌਤ ਹੋ ਗਈ। ਥਾਣਾ ਬਾਰਾਸਗਵਰ ਦੇ ਪਿੰਡ ਲਾਲਮਨਖੇੜਾ ਦੇ ਇਕ ਪਰਿਵਾਰ ਦੇ ਚਾਰ ਬੱਚਿਆਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਲਾਲਮਨਖੇੜਾ ਦੇ ਰਹਿਣ ਵਾਲੇ ਵੀਰੇਂਦਰ ਕੁਮਾਰ ਨੇ ਘਰ ਵਿੱਚ ਫਰਾਟਾ ਪੱਖਾ ਰੱਖਿਆ ਹੋਇਆ ਸੀ, ਜਿਸ ਵਿੱਚ ਕਰੰਟ ਆਉਂਦਾ ਸੀ। ਜਦੋਂ ਉਹ ਅਤੇ ਉਸਦੀ ਪਤਨੀ ਖੇਤ ਗਏ ਹੋਏ ਸਨ ਤਾਂ ਇਕ ਬੱਚੇ ਨੂੰ ਕਰੰਟ ਲੱਗ ਗਿਆ। ਇਸ ਤੋਂ ਬਾਅਦ ਸਾਰੇ ਬੱਚੇ ਇਕ ਦੂਜੇ ਨੂੰ ਬਚਾਉਂਦੇ ਹੋਏ ਕਰੰਟ ਦੀ ਚਪੇਟ ਵਿੱਚ ਆ ਗਏ। ਚਾਰੇ ਬੱਚਿਆਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮ੍ਰਿਤਕ ਚਾਰੇ ਭੈਣ ਭਰਾਵਾਂ ਦੀ ਪਹਿਚਾਣ 9 ਸਾਲਾ ਮਾਅੰਕ, 8 ਸਾਲਾ ਹਿਮਾਸ਼ੀ, 6 ਸਾਲਾ ਹਿਮਾਂਕ ਅਤੇ 4 ਸਾਲਾ ਮਾਨਸੀ ਵਜੋਂ ਹੋਈ ਹੈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।