ਚੰਡੀਗੜ੍ਹ 20 ਨਵੰਬਰ, ਦੇਸ਼ ਕਲਿੱਕ ਬਿਓਰੋ :
ਪੀ ਡਬਲਿਊ ਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਇੰਜੀਨੀਅਰ ਕਮ ਚੀਫ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਚੰਡੀਗੜ੍ਹ ਨਾਲ ਮੀਟਿੰਗ ਹੋਈ ਮੀਟਿੰਗ ਵਿੱਚ ਇੰਜੀਨੀਅਰ ਕਮ ਚੀਫ, ਸੁਪਰਡੈਂਟ ਸਮੇਤ ਹੋਰ ਉਚ ਅਧਿਕਾਰੀ ਸ਼ਾਮਲ ਹੋਏ। ਜਥੇਬੰਦੀ ਵੱਲੋਂ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਅਨਿੱਲ ਕੁਮਾਰ ਬਰਨਾਲਾ, ਸੁਖਚੈਨ ਸਿੰਘ,ਕਿਸੋਰ ਚੰਦ ਗਾਜ਼, ਕੁਲਵਿੰਦਰ ਸਿੱਧੂ, ਤਾਰ ਸਿੰਘ ਗਿੱਲ, ਨਰਿੰਦਰ ਬਰਨਾਲਾ,ਗੁਰਪ੍ਰੀਤ ਸਿੰਘ,ਅਮਰ ਸਿੰਘ,ਜਨਕ ਸਿੰਘ ਮਾਨਸਾ,ਤੇ ਹੋਰ ਆਗੂ ਸ਼ਾਮਲ ਹੋਏ ਮੁੱਖ ਦਫ਼ਤਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਕਿ ਸੀਵਰੇਜ ਬੋਰਡ ਦੇ ਫੀਲਡ ਮੁਲਾਜਮਾਂ ਦੇ ਸਰਵਿਸ ਰੂਲ ਜਲਦੀ ਬਣਾ ਦਿੱਤੇ ਜਾਣਗੇ ਜਿੰਨੀ ਦੇਰ ਰੂਲ ਨਹੀਂ ਬਣਦੇ ਪਹਿਲਾਂ ਦੀ ਤਰ੍ਹਾਂ ਪਰਮੋਸ਼ਨ ਚੈਨਲ ਲਾਗੂ ਕੀਤਾ ਜਾਵੇਗਾ,ਸੀਵਰੇਜ ਬੋਰਡ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਸਬੰਧੀ ਕੇਸ ਸਰਕਾਰ ਨੂੰ ਦੁਬਾਰਾ ਭੇਜਿਆ ਗਿਆ ਹੈ।
ਕੰਨਟੈਕਟ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ ਵਿਭਾਗੀ ਯੋਗ ਕਾਰਵਾਈ ਕਰਨਾ ਤੇ ਸਥਾਨਕ ਸਰਕਾਰਾਂ ਦੇ ਹੁਕਮ ਬੋਰਡ ਮੁਲਾਜਮਾਂ ਤੇ ਲਾਗੂ ਕੀਤਾ ਜਾਵੇ,ਮਿ੍ਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਤਰਸ ਦੇ ਅਧਾਰ ਤੇ ਨੌਕਰੀ ਦੇਣਾ,ਰਿਟਾਇਰ ਹੋਏ ਕਰਮਚਾਰੀਆਂ ਬਣਦੇ ਬਕਾਏ ਦੇਣਾ, ਦਰਜਾ ਤਿੰਨ ਅਤੇ ਦਰਜਾ ਚਾਰ ਕਰਮਚਾਰੀਆਂ ਦੀਆਂ ਪਦ ਉੱਨਤੀਆਂ ਸਬੰਧੀ, ਕੰਟਰੈਕਟ ਕਰਮਚਾਰੀਆਂ ਦੀਆਂ ਤਨਖਾਹਾਂ ਸਬੰਧੀ, ਸੀ ਪੀ ਐਫ ਸਟੇਟਮੈਂਟ, ਅਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਸਬੰਧੀ ਯੋਗ ਕਾਰਵਾਈ 15 ਦਿੱਨਾਂ ਤੱਕ ਕਰਨ ਦਾ ਭਰੋਸਾ ਦਿੱਤਾ ਗਿਆ। ਜਥੇਬੰਦੀ ਆਗੂਆਂ ਨੇ ਦੱਸਿਆ ਕਿ ਮੀਟਿੰਗ ਸੁਖਾਵੇਂ ਮਹੋਲ ਵਿੱਚ ਹੋਈ ।