Hindi English Monday, 15 July 2024 🕑
BREAKING
'ਅੱਖੀਆਂ' ਗੀਤ ਰਾਹੀਂ ਜ਼ਲਦ ਹਾਜ਼ਰ ਹੋ ਰਿਹਾ ਗਾਇਕ ਪਰਮ ਚੀਮਾਂ ਪੰਜਾਬ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਦੋ ਗੈਂਗਸਟਰ ਗ੍ਰਿਫਤਾਰ ਪੰਜਾਬ ਦੇ ਬਾਗ਼ਬਾਨੀ ਮੰਤਰੀ ਅਤੇ ਡੈਨਮਾਰਕ ਦੇ ਰਾਜਦੂਤ ਵੱਲੋਂ ਖੇਤੀਬਾੜੀ ਖੇਤਰ ‘ਚ ਭਾਈਵਾਲੀ ਬਾਰੇ ਵਿਆਪਕ ਚਰਚਾ ਪੰਜਾਬ ‘ਚ ਚੱਲਦੀ ਕਾਰ ਦੀ ਸਨਰੂਫ ਖੋਲ੍ਹ ਕੇ ਮਸਤੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਕਟੇਗਾ ਚਲਾਨ ਪਤੀ ਨਾਲ ਝਗੜੇ ਤੋਂ ਬਾਅਦ ਔਰਤ ਨੇ ਚਾਰ ਬੱਚਿਆਂ ਸਮੇਤ ਖੂਹ ‘ਚ ਮਾਰੀ ਛਾਲ, ਬੱਚਿਆਂ ਦੀ ਮੌਤ ਪੰਜਾਬ ‘ਚ ਗਰਮੀ ਵਧੀ, ਹੁੰਮਸ ਤੋਂ ਲੋਕ ਪ੍ਰੇਸ਼ਾਨ,ਮੀਂਹ ਪੈਣ ਦੀ ਸੰਭਾਵਨਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਜਾਨਲੇਵਾ ਹਮਲਾ, ਗੋਲ਼ੀ ਲੱਗੀ ਗੁਰੂਦੁਆਰਾ ਸਾਹਿਬ 'ਚ ਮੱਥਾ ਟੇਕਣ ਗਈਆਂ ਦੋ ਨਾਬਾਲਗ ਲੜਕੀਆਂ ਨਾਲ ਗ੍ਰੰਥੀ ਵਲੋਂ ਛੇੜਛਾੜ ਤਿੰਨ ਸ਼ੱਕੀ ਵਿਅਕਤੀ ਦਿਸਣ ਤੋਂ ਬਾਅਦ ਪੰਜਾਬ ਪੁਲਿਸ ਜਾਂਚ ‘ਚ ਜੁਟੀ ਅੱਜ ਦਾ ਇਤਿਹਾਸ

ਪ੍ਰਵਾਸੀ ਪੰਜਾਬੀ

More News

22 ਸਾਲਾ ਪੰਜਾਬੀ ਨੌਜਵਾਨ ਨੇ ਕੈਨੇਡਾ ਦੇ ਨਿਆਗਰਾ ਫਾਲਜ਼ ਵਿੱਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Updated on Friday, June 28, 2024 10:26 AM IST

ਲੁਧਿਆਣਾ, 28 ਜੂਨ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਨੇੜਲੇ ਪਿੰਡ ਅਬੂਵਾਲ ਦੇ ਇੱਕ 22 ਸਾਲਾ ਨੌਜਵਾਨ ਨੇ ਕੈਨੇਡਾ ਵਿੱਚ ਖੁਦਕੁਸ਼ੀ ਕਰ ਲਈ। ਉਸਨੇ ਨਿਆਗਰਾ ਫਾਲਜ਼ ਵਿੱਚ ਛਾਲ ਮਾਰ ਦਿੱਤੀ। ਪੁਲਸ ਨੂੰ ਕਰੀਬ ਇਕ ਹਫਤੇ ਬਾਅਦ ਉਸ ਦੀ ਲਾਸ਼ ਮਿਲੀ। ਇਸ ਤੋਂ ਪਹਿਲਾਂ ਵੀ ਨਿਆਗਰਾ ਫਾਲਸ 'ਚ ਕਈ ਲਾਸ਼ਾਂ ਪਈਆਂ ਹਨ, ਜਿਸ ਕਾਰਨ ਪੁਲਸ ਲਈ ਨੌਜਵਾਨ ਦੀ ਪਛਾਣ ਕਰਨਾ ਕਾਫੀ ਮੁਸ਼ਕਿਲ ਸੀ। ਇਸ ਕਾਰਨ ਉਸ ਦੀ ਪਛਾਣ ਡੀਐਨਏ ਰਾਹੀਂ ਕੀਤੀ ਗਈ ਹੈ।ਮਰਨ ਤੋਂ ਪਹਿਲਾਂ ਨੌਜਵਾਨ ਆਪਣਾ ਮੋਬਾਈਲ ਨਿਆਗਰਾ ਫਾਲਜ਼ ਕੋਲ ਛੱਡ ਗਿਆ ਸੀ। ਮ੍ਰਿਤਕ ਦੀ ਪਛਾਣ ਚਰਨਦੀਪ ਸਿੰਘ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅੱਬੂਵਾਲ ਦਾ ਰਹਿਣ ਵਾਲਾ ਚਰਨਦੀਪ ਸਿੰਘ ਪੁੱਤਰ ਜ਼ੋਰਾ ਸਿੰਘ 10 ਮਹੀਨੇ ਪਹਿਲਾਂ ਕੈਨੇਡਾ ਪੜ੍ਹਾਈ ਕਰਨ ਗਿਆ ਸੀ। ਉੱਥੇ ਉਹ ਓਨਟਾਰੀਓ ਦੇ ਬਰੈਂਪਟਨ ਵਿੱਚ ਆਪਣੇ ਦੋਸਤਾਂ ਨਾਲ ਇੱਕ ਘਰ ਦੇ ਬੇਸਮੈਂਟ ਵਿੱਚ ਰਹਿ ਰਿਹਾ ਸੀ। ਉਹ ਇੱਕ ਹਫ਼ਤੇ ਤੋਂ ਅਚਾਨਕ ਲਾਪਤਾ ਹੋ ਗਿਆ ਸੀ।
ਜਦੋਂ ਚਰਨਦੀਪ ਸਿੰਘ ਕਈ ਦਿਨਾਂ ਤੋਂ ਕੰਮ ਤੋਂ ਵਾਪਸ ਨਹੀਂ ਆਇਆ ਤਾਂ ਉਸ ਦਾ ਮੋਬਾਈਲ ਫੋਨ ਵੀ ਸਵਿਚ ਆਫ ਆਉਣ ਲੱਗਾ। ਉਸ ਦੇ ਨਾਲ ਰਹਿਣ ਵਾਲੇ ਉਸ ਦੇ ਦੋਸਤਾਂ ਨੇ ਉਸ ਬਾਰੇ ਜਾਣਕਾਰੀ ਦੇਣ ਲਈ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ। ਇਹੀ ਪੋਸਟ ਪੰਜਾਬ ਵਿੱਚ ਚਰਨਦੀਪ ਸਿੰਘ ਦੇ ਪਰਿਵਾਰ ਤੱਕ ਪਹੁੰਚ ਗਈ। ਚਰਨਦੀਪ ਸਿੰਘ ਦਾ ਚਾਚਾ ਸੁਖਵਿੰਦਰ ਸਿੰਘ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਰਹਿੰਦਾ ਹੈ ਅਤੇ 8 ਜੂਨ ਨੂੰ ਹੀ ਪੰਜਾਬ ਆਇਆ ਸੀ। ਉਸ ਨੇ ਇਸ ਦੀ ਸੂਚਨਾ ਕੈਨੇਡੀਅਨ ਪੁਲਿਸ ਨੂੰ ਦਿੱਤੀ। ਬੁੱਧਵਾਰ ਦੇਰ ਰਾਤ ਕੈਨੇਡੀਅਨ ਪੁਲਿਸ ਨੇ ਉਸਨੂੰ ਫੋਨ ਕਰਕੇ ਚਰਨਦੀਪ ਸਿੰਘ ਦੀ ਮੌਤ ਦੀ ਸੂਚਨਾ ਦਿੱਤੀ।
ਜਦੋਂ ਕੈਨੇਡੀਅਨ ਪੁਲਿਸ ਨੇ ਘਟਨਾ ਵਾਲੀ ਥਾਂ ਦੇ ਸੀਸੀਟੀਵੀ ਚੈੱਕ ਕੀਤੇ ਤਾਂ ਚਰਨਦੀਪ ਨੂੰ ਨਿਆਗਰਾ ਫਾਲਜ਼ ਵਿੱਚ ਛਾਲ ਮਾਰਦਿਆਂ ਦੇਖਿਆ ਗਿਆ। ਉਸ ਦੀ ਲਾਸ਼ ਕਈ ਦਿਨਾਂ ਤੱਕ ਪਾਣੀ 'ਚ ਪਈ ਰਹੀ ਇਸ ਲਈ ਤੁਰੰਤ ਪਛਾਣ ਨਹੀਂ ਹੋ ਸਕੀ।
ਪੁਲਿਸ ਡੀਐਨਏ ਟੈਸਟ ਕਰਵਾਉਣ ਤੋਂ ਬਾਅਦ ਹੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪੇਗੀ।

ਵੀਡੀਓ

ਹੋਰ
Have something to say? Post your comment
ਇਟਲੀ ‘ਚ 33 ਭਾਰਤੀ ਬੰਧੂਆ ਮਜ਼ਦੂਰੀ ਤੋਂ ਮੁਕਤ ਕਰਵਾਏ, ਜ਼ਿਆਦਾਤਰ ਪੰਜਾਬੀ, ਦੋ ਮੁਲਜ਼ਮ ਵੀ ਪੰਜਾਬੀ, 5.45 ਲੱਖ ਯੂਰੋ ਜ਼ਬਤ

: ਇਟਲੀ ‘ਚ 33 ਭਾਰਤੀ ਬੰਧੂਆ ਮਜ਼ਦੂਰੀ ਤੋਂ ਮੁਕਤ ਕਰਵਾਏ, ਜ਼ਿਆਦਾਤਰ ਪੰਜਾਬੀ, ਦੋ ਮੁਲਜ਼ਮ ਵੀ ਪੰਜਾਬੀ, 5.45 ਲੱਖ ਯੂਰੋ ਜ਼ਬਤ

10ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਮੁੱਖ ਮਹਿਮਾਨ ਡਾ. ਇੰਦਰਬੀਰ ਸਿੰਘ ਨਿੱਝਰ ਹੋਣਗੇ

: 10ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਮੁੱਖ ਮਹਿਮਾਨ ਡਾ. ਇੰਦਰਬੀਰ ਸਿੰਘ ਨਿੱਝਰ ਹੋਣਗੇ

ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਕੀਤਾ ਅਮਰੀਕਾ ਹਵਾਲੇ

: ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਕੀਤਾ ਅਮਰੀਕਾ ਹਵਾਲੇ

ਅਮਰੀਕਾ ਦੇ ਨਿਊਜਰਸੀ 'ਚ ਦੋ ਪੰਜਾਬਣ ਭੈਣਾਂ ‘ਤੇ ਗੋਲੀਬਾਰੀ, ਇੱਕ ਦੀ ਮੌਤ ਦੂਜੀ ਗੰਭੀਰ, ਮੁਲਜ਼ਮ ਕਾਬੂ

: ਅਮਰੀਕਾ ਦੇ ਨਿਊਜਰਸੀ 'ਚ ਦੋ ਪੰਜਾਬਣ ਭੈਣਾਂ ‘ਤੇ ਗੋਲੀਬਾਰੀ, ਇੱਕ ਦੀ ਮੌਤ ਦੂਜੀ ਗੰਭੀਰ, ਮੁਲਜ਼ਮ ਕਾਬੂ

ਕਾਂਗਰਸੀ ਵਿਧਾਇਕ ਦੇ ਭਤੀਜੇ ਦੀ ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਮੌਤ

: ਕਾਂਗਰਸੀ ਵਿਧਾਇਕ ਦੇ ਭਤੀਜੇ ਦੀ ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਮੌਤ

ਕੈਨੇਡਾ ’ਚ ਵਿਦੇਸ਼ੀ ਨੌਜਵਾਨ ਕਾਮੇ ਸੰਘਰਸ਼ ਦੇ ਰਾਹ 'ਤੇ, 13 ਮਈ ਨੂੰ ਇਕ ਰੋਜ਼ਾ ਹੜਤਾਲ ਦਾ ਐਲਾਨ

: ਕੈਨੇਡਾ ’ਚ ਵਿਦੇਸ਼ੀ ਨੌਜਵਾਨ ਕਾਮੇ ਸੰਘਰਸ਼ ਦੇ ਰਾਹ 'ਤੇ, 13 ਮਈ ਨੂੰ ਇਕ ਰੋਜ਼ਾ ਹੜਤਾਲ ਦਾ ਐਲਾਨ

ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਮਾਮਲੇ ਵਿੱਚ ਤਿੰਨ ਭਾਰਤੀ ਨਾਗਰਿਕਾਂ ਦੀ ਅਦਾਲਤ ‘ਚ ਪੇਸ਼ੀ

: ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਮਾਮਲੇ ਵਿੱਚ ਤਿੰਨ ਭਾਰਤੀ ਨਾਗਰਿਕਾਂ ਦੀ ਅਦਾਲਤ ‘ਚ ਪੇਸ਼ੀ

ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖਬਰ ਫਰਜ਼ੀ ਨਿਕਲੀ

: ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖਬਰ ਫਰਜ਼ੀ ਨਿਕਲੀ

ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ

: ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ

ਅਮਰੀਕਾ ‘ਚ ਭਿਆਨਕ ਕਾਰ ਹਾਦਸੇ ‘ਚ ਤਿੰਨ ਭਾਰਤੀ ਔਰਤਾਂ ਦੀ ਮੌਤ

: ਅਮਰੀਕਾ ‘ਚ ਭਿਆਨਕ ਕਾਰ ਹਾਦਸੇ ‘ਚ ਤਿੰਨ ਭਾਰਤੀ ਔਰਤਾਂ ਦੀ ਮੌਤ

X