Hindi English Monday, 15 July 2024 🕑
BREAKING
'ਅੱਖੀਆਂ' ਗੀਤ ਰਾਹੀਂ ਜ਼ਲਦ ਹਾਜ਼ਰ ਹੋ ਰਿਹਾ ਗਾਇਕ ਪਰਮ ਚੀਮਾਂ ਪੰਜਾਬ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਦੋ ਗੈਂਗਸਟਰ ਗ੍ਰਿਫਤਾਰ ਪੰਜਾਬ ਦੇ ਬਾਗ਼ਬਾਨੀ ਮੰਤਰੀ ਅਤੇ ਡੈਨਮਾਰਕ ਦੇ ਰਾਜਦੂਤ ਵੱਲੋਂ ਖੇਤੀਬਾੜੀ ਖੇਤਰ ‘ਚ ਭਾਈਵਾਲੀ ਬਾਰੇ ਵਿਆਪਕ ਚਰਚਾ ਪੰਜਾਬ ‘ਚ ਚੱਲਦੀ ਕਾਰ ਦੀ ਸਨਰੂਫ ਖੋਲ੍ਹ ਕੇ ਮਸਤੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਕਟੇਗਾ ਚਲਾਨ ਪਤੀ ਨਾਲ ਝਗੜੇ ਤੋਂ ਬਾਅਦ ਔਰਤ ਨੇ ਚਾਰ ਬੱਚਿਆਂ ਸਮੇਤ ਖੂਹ ‘ਚ ਮਾਰੀ ਛਾਲ, ਬੱਚਿਆਂ ਦੀ ਮੌਤ ਪੰਜਾਬ ‘ਚ ਗਰਮੀ ਵਧੀ, ਹੁੰਮਸ ਤੋਂ ਲੋਕ ਪ੍ਰੇਸ਼ਾਨ,ਮੀਂਹ ਪੈਣ ਦੀ ਸੰਭਾਵਨਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਜਾਨਲੇਵਾ ਹਮਲਾ, ਗੋਲ਼ੀ ਲੱਗੀ ਗੁਰੂਦੁਆਰਾ ਸਾਹਿਬ 'ਚ ਮੱਥਾ ਟੇਕਣ ਗਈਆਂ ਦੋ ਨਾਬਾਲਗ ਲੜਕੀਆਂ ਨਾਲ ਗ੍ਰੰਥੀ ਵਲੋਂ ਛੇੜਛਾੜ ਤਿੰਨ ਸ਼ੱਕੀ ਵਿਅਕਤੀ ਦਿਸਣ ਤੋਂ ਬਾਅਦ ਪੰਜਾਬ ਪੁਲਿਸ ਜਾਂਚ ‘ਚ ਜੁਟੀ ਅੱਜ ਦਾ ਇਤਿਹਾਸ

ਸੰਸਾਰ

More News

ਰੂਸ ਵੱਲੋਂ ਯੂਕਰੇਨ ‘ਚ ਬੱਚਿਆਂ ਦੇ ਹਸਪਤਾਲ 'ਤੇ ਹਵਾਈ ਹਮਲਾ, 41 ਲੋਕਾਂ ਦੀ ਮੌਤ 170 ਤੋਂ ਵੱਧ ਜ਼ਖਮੀ

Updated on Tuesday, July 09, 2024 11:16 AM IST

ਮਾਸਕੋ, 9 ਜੁਲਾਈ, ਦੇਸ਼ ਕਲਿਕ ਬਿਊਰੋ :

ਰੂਸ ਨੇ ਯੂਕਰੇਨ ਵਿਚ ਬੱਚਿਆਂ ਦੇ ਹਸਪਤਾਲ 'ਤੇ ਹਵਾਈ ਹਮਲਾ ਕੀਤਾ। ਜਿਸ ਵਿੱਚ 41 ਲੋਕਾਂ ਦੀ ਮੌਤ ਹੋ ਗਈ ਅਤੇ 170 ਤੋਂ ਵੱਧ ਲੋਕ ਜ਼ਖਮੀ ਹੋ ਗਏ। ਅਮਰੀਕੀ ਨਿਊਜ਼ ਚੈਨਲ ਸੀਐਨਐਨ ਮੁਤਾਬਕ ਇਹ ਹਮਲਾ ਸੋਮਵਾਰ ਨੂੰ ਕੀਵ ਵਿੱਚ ਹੋਇਆ। ਇਸ ਤੋਂ ਬਾਅਦ 600 ਤੋਂ ਵੱਧ ਮਰੀਜ਼ਾਂ ਨੂੰ ਹਸਪਤਾਲ ਤੋਂ ਦੂਜੀ ਥਾਂ 'ਤੇ ਸ਼ਿਫਟ ਕੀਤਾ ਗਿਆ।

ਹਮਲੇ ਤੋਂ ਥੋੜ੍ਹੀ ਦੇਰ ਬਾਅਦ ਹਸਪਤਾਲ ਦੀ ਇਮਾਰਤ ਢਹਿ ਗਈ। ਪੁਲਸ ਨੇ ਦੱਸਿਆ ਕਿ 3 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਹਮਲਾ ਅਜਿਹੇ ਸਮੇਂ ਕੀਤਾ ਗਿਆ ਜਦੋਂ ਹਸਪਤਾਲ ‘ਚ ਭੀੜ ਸੀ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਮੰਗਲਵਾਰ ਨੂੰ ਇਸ ਘਟਨਾ 'ਤੇ ਵਿਸ਼ੇਸ਼ ਬੈਠਕ ਬੁਲਾਈ ਹੈ। ਇਸ ਤੋਂ ਪਹਿਲਾਂ ਜ਼ੇਲੇਨਸਕੀ ਨੇ ਬਦਲਾ ਲੈਣ ਲਈ ਦੇਸ਼ ਦੇ ਫੌਜੀ ਅਧਿਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਵੀ ਬੁਲਾਈ ਹੈ।

ਵੀਡੀਓ

ਹੋਰ
Have something to say? Post your comment
X