Hindi English Monday, 15 July 2024 🕑
BREAKING
'ਅੱਖੀਆਂ' ਗੀਤ ਰਾਹੀਂ ਜ਼ਲਦ ਹਾਜ਼ਰ ਹੋ ਰਿਹਾ ਗਾਇਕ ਪਰਮ ਚੀਮਾਂ ਪੰਜਾਬ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਦੋ ਗੈਂਗਸਟਰ ਗ੍ਰਿਫਤਾਰ ਪੰਜਾਬ ਦੇ ਬਾਗ਼ਬਾਨੀ ਮੰਤਰੀ ਅਤੇ ਡੈਨਮਾਰਕ ਦੇ ਰਾਜਦੂਤ ਵੱਲੋਂ ਖੇਤੀਬਾੜੀ ਖੇਤਰ ‘ਚ ਭਾਈਵਾਲੀ ਬਾਰੇ ਵਿਆਪਕ ਚਰਚਾ ਪੰਜਾਬ ‘ਚ ਚੱਲਦੀ ਕਾਰ ਦੀ ਸਨਰੂਫ ਖੋਲ੍ਹ ਕੇ ਮਸਤੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਕਟੇਗਾ ਚਲਾਨ ਪਤੀ ਨਾਲ ਝਗੜੇ ਤੋਂ ਬਾਅਦ ਔਰਤ ਨੇ ਚਾਰ ਬੱਚਿਆਂ ਸਮੇਤ ਖੂਹ ‘ਚ ਮਾਰੀ ਛਾਲ, ਬੱਚਿਆਂ ਦੀ ਮੌਤ ਪੰਜਾਬ ‘ਚ ਗਰਮੀ ਵਧੀ, ਹੁੰਮਸ ਤੋਂ ਲੋਕ ਪ੍ਰੇਸ਼ਾਨ,ਮੀਂਹ ਪੈਣ ਦੀ ਸੰਭਾਵਨਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਜਾਨਲੇਵਾ ਹਮਲਾ, ਗੋਲ਼ੀ ਲੱਗੀ ਗੁਰੂਦੁਆਰਾ ਸਾਹਿਬ 'ਚ ਮੱਥਾ ਟੇਕਣ ਗਈਆਂ ਦੋ ਨਾਬਾਲਗ ਲੜਕੀਆਂ ਨਾਲ ਗ੍ਰੰਥੀ ਵਲੋਂ ਛੇੜਛਾੜ ਤਿੰਨ ਸ਼ੱਕੀ ਵਿਅਕਤੀ ਦਿਸਣ ਤੋਂ ਬਾਅਦ ਪੰਜਾਬ ਪੁਲਿਸ ਜਾਂਚ ‘ਚ ਜੁਟੀ ਅੱਜ ਦਾ ਇਤਿਹਾਸ

ਪੰਜਾਬ

More News

ਮੋਰਿੰਡਾ ਇਲਾਕੇ ਵਿੱਚ ਚੋਰੀਆਂ ਤੇ ਲੁੱਟਾਂ ਖੋਹਾਂ ਵਾਲੇ ਮੁੜ ਹੋਏ ਸਰਗਰਮ

Updated on Wednesday, July 10, 2024 18:29 PM IST

 ਮੋਰਿੰਡਾ 10 ਜੁਲਾਈ (ਭਟੋਆ )
ਮੋਰਿੰਡਾ ਇਲਾਕੇ ਵਿੱਚ ਚੋਰੀਆਂ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਮੁੜ ਸਰਗਰਮ ਹੋ ਗਏ ਹਨ ਜਿਨਾਂ ਵੱਲੋਂ ਜਿੱਥੇ ਔਰਤਾਂ  ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਥੇ ਪਿੰਡਾਂ ਵਿੱਚ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਅਤੇ ਹੋਰ ਸਮਾਨ ਚੁਰਾਇਆ ਜਾ ਰਿਹਾ
ਅਜਿਹਾ ਹੀ ਇੱਕ ਮਾਮਲਾ ਮੋਰਿੰਡਾ ਸਦਰ ਪੁਲਿਸ ਸਟੇਸ਼ਨਾਂ ਅਧੀਨ ਪੈਂਦੇ ਪਿੰਡ ਤਾਜਪੁਰਾ ਵਿਖੇ ਸਾਹਮਣੇ ਆਇਆ ਜਿੱਥੇ ਦਿਨ ਦਿਹਾੜੇ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਵੱਢਣ ਆਏ ਲੁਟੇਰਿਆਂ ਵਿੱਚੋਂ ਪਿੰਡ ਵਾਸੀਆਂ ਨੇ ਇੱਕ ਨੂੰ ਪਕੜ ਕੇ  ਪੁਲਿਸ ਦੇ ਕਰ ਦਿੱਤਾ ਹੈ ਜਦੋਂ ਕਿ ਉਸ ਦਾ ਦੂਜਾ ਸਾਥੀ ਨੇੜੇ ਲੱਗਦੇ ਕਮਾਦ ਦੇ ਖੇਤਾਂ ਵਿੱਚੋਂ ਦੀ ਹੋ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਝੋਨੇ ਦੇ ਸੀਜ਼ਨ ਕਾਰਨ ਝੋਨੇ ਦੀ ਬਿਜਾਈ ਅਤੇ ਪਾਣੀ ਲਗਾਉਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ , ਜਿਸ ਕਾਰਨ ਕਿਸਾਨਾਂ ਵੱਲੋ ਝੋਨੇ ਦੀ ਫਸਲ ਪਾਲਣ ਲਈ ਜਿੱਥੇ ਵੱਧ ਸ਼ਕਤੀ ਵਾਲੀਆਂ ਮੋਟਰਾਂ ਲਗਵਾਈਆਂ ਗਈਆਂ ਹਨ ਉੱਥੇ ਹੀ ਮੋਟਰ ਚੱਲਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਾ ਪੈਦਾ ਹੋਵੇ ਉਸ ਲਈ ਨਵੀਆਂ ਕੇਵਲਾਂ ਵੀ ਆਈਆਂ ਗਈਆਂ ਹਨ ਜਿਨਾਂ ਤੇ ਚੋਰਾਂ ਤੇ ਲੁਟੇਰੇ ਅੰਸਰਾਂ ਦੀ ਅਕਸਰ ਨਜ਼ਰ ਪੈ ਜਾਂਦੀ ਹੈ ਉਹਨਾਂ ਦੱਸਿਆ ਕਿ ਅੱਜ ਦਿਨ ਸਮੇਂ ਇਹਨਾਂ ਲੁਟੇਰਿਆਂ ਵੱਲੋਂ ਮੋਹਨ ਸਿੰਘ ਪੁੱਤਰ ਬਾਬਾ ਸਿੰਘ ਅਤੇ ਸਤਵਿੰਦਰ ਸਿੰਘ ਦੀ ਮੋਟਰ ਤੋਂ ਕੇਵਲ ਚੋਰੀ ਕੀਤੀ ਗਈ ਜਿਸ ਬਾਰੇ ਪਤਾ ਲੱਗਣ ਤੇ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਇਹਨਾਂ ਵਿੱਚੋਂ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ ਜਿਹੜਾ ਕਿ ਪਿੰਡ ਅਰਨੌਲੀ ਦਾ ਦੱਸਿਆ ਜਾ ਰਿਹਾ ਹੈ ਜਦਕਿ ਉਸ ਦਾ ਦੂਜਾ ਸਾਥੀ  ਜੋ ਪਿੰਡ ਬਡਵਾਲੇ ਨਾਲ ਸੰਬੰਧਿਤ ਦੱਸਿਆ ਗਿਆ,ਹੈ ਉਹ ਨਾਲ ਲੱਗਦੇ ਕਮਾਦ ਵਿੱਚੋਂ ਹੋ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਸਾਬਕਾ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਫੜੇ ਗਏ ਲੁਟੇਰੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਣਕ ਦੇ ਸੀਜਨ ਦੌਰਾਨ ਡਾਕਟਰ ਭੁਪਿੰਦਰ ਸਿੰਘ ,ਸੁਰਜੀਤ ਸਿੰਘ ਤਾਜਪੁਰਾ  ਪ੍ਰਦੀਪ ਸਿੰਘ, ਸੁਰਜੀਤ ਸਿੰਘ ਬੱਬੂ , ਹਰਮਿੰਦਰ ਸਿੰਘ  ਅਵਤਾਰ ਸਿੰਘ  ਮੇਵਾ ਸਿੰਘ  ਕਮਲਪ੍ਰੀਤ ਸਿੰਘ ਸਮੇਤ 2 ਹੋਰ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ ਚੋਰੀ  ਕੀਤੀਆਂ ਜਾ ਚੁੱਕੀਆਂ ਹਨ।
 
ਉਧਰ ਜਦੋਂ ਇਸ ਸਬੰਧੀ ਸ਼੍ਰੀ ਨਰਿੰਦਰ ਸਿੰਘ ਐਸ ਐਚ ਓ ਮੋਰਿੰਡਾ ਸਦਰ ਨਾਲ ਸੰਪਰਕ ਕੀਤਾ ਗਿਆ ਕਿ ਜਿਸ ਮੋਟਰ ਤੋਂ ਕੇਵਲ ਚੋਰੀ ਕੀਤੀ ਗਈ ਹੈ ਇਲਾਕਾ ਬਸੀਪਠਾਣਾ ਥਾਣੇ ਵਿੱਚ ਪੈਂਦਾ ਹੈ,  ਇਸ ਲਈ ਪਕੜੇ ਗਏ ਲੁਟੇਰੇ ਨੂੰ ਬਸੀਪਠਾਣਾ ਪੁਲਿਸ ਲੈ ਗਈ ਹੈ।

ਵੀਡੀਓ

ਹੋਰ
Have something to say? Post your comment
'ਅੱਖੀਆਂ' ਗੀਤ ਰਾਹੀਂ ਜ਼ਲਦ ਹਾਜ਼ਰ ਹੋ ਰਿਹਾ ਗਾਇਕ ਪਰਮ ਚੀਮਾਂ

: 'ਅੱਖੀਆਂ' ਗੀਤ ਰਾਹੀਂ ਜ਼ਲਦ ਹਾਜ਼ਰ ਹੋ ਰਿਹਾ ਗਾਇਕ ਪਰਮ ਚੀਮਾਂ

ਪੰਜਾਬ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਦੋ ਗੈਂਗਸਟਰ ਗ੍ਰਿਫਤਾਰ

: ਪੰਜਾਬ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਦੋ ਗੈਂਗਸਟਰ ਗ੍ਰਿਫਤਾਰ

ਪੰਜਾਬ ਦੇ ਬਾਗ਼ਬਾਨੀ ਮੰਤਰੀ ਅਤੇ ਡੈਨਮਾਰਕ ਦੇ ਰਾਜਦੂਤ ਵੱਲੋਂ ਖੇਤੀਬਾੜੀ ਖੇਤਰ ‘ਚ ਭਾਈਵਾਲੀ ਬਾਰੇ ਵਿਆਪਕ ਚਰਚਾ

: ਪੰਜਾਬ ਦੇ ਬਾਗ਼ਬਾਨੀ ਮੰਤਰੀ ਅਤੇ ਡੈਨਮਾਰਕ ਦੇ ਰਾਜਦੂਤ ਵੱਲੋਂ ਖੇਤੀਬਾੜੀ ਖੇਤਰ ‘ਚ ਭਾਈਵਾਲੀ ਬਾਰੇ ਵਿਆਪਕ ਚਰਚਾ

ਲੈਕਚਰਾਰ ਦੀਆਂ ਤਰੱਕੀਆਂ ਤੋਂ ਵਾਂਝੇ ਰਹਿ ਗਏ ਅਧਿਆਪਕਾਂ ਦੇ ਕੇਸਾਂ ਨੂੰ ਵਿਚਾਰਿਆ ਜਾਵੇ : ਡੀ ਟੀ ਐੱਫ

: ਲੈਕਚਰਾਰ ਦੀਆਂ ਤਰੱਕੀਆਂ ਤੋਂ ਵਾਂਝੇ ਰਹਿ ਗਏ ਅਧਿਆਪਕਾਂ ਦੇ ਕੇਸਾਂ ਨੂੰ ਵਿਚਾਰਿਆ ਜਾਵੇ : ਡੀ ਟੀ ਐੱਫ

ਪੰਜਾਬ ‘ਚ ਚੱਲਦੀ ਕਾਰ ਦੀ ਸਨਰੂਫ ਖੋਲ੍ਹ ਕੇ ਮਸਤੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਕਟੇਗਾ ਚਲਾਨ

: ਪੰਜਾਬ ‘ਚ ਚੱਲਦੀ ਕਾਰ ਦੀ ਸਨਰੂਫ ਖੋਲ੍ਹ ਕੇ ਮਸਤੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਕਟੇਗਾ ਚਲਾਨ

ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ 'ਤੇ ਲਾਇਆ ਝੂਠ ਬੋਲਣ ਦਾ ਦੋਸ਼

: ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ 'ਤੇ ਲਾਇਆ ਝੂਠ ਬੋਲਣ ਦਾ ਦੋਸ਼

ਜਲੰਧਰ ਪੱਛਮੀ ਸੀਟ ਤੋਂ ਜ਼ਿਮਨੀ ਚੋਣ ਜਿੱਤਣ ਵਾਲੇ ਮਹਿੰਦਰ ਭਗਤ ਬਨਣਗੇ ਮੰਤਰੀ, ਸਰਕਾਰ ਨੇ ਗਵਰਨਰ ਹਾਊਸ ਤੋਂ ਸਮਾਂ ਮੰਗਿਆ

: ਜਲੰਧਰ ਪੱਛਮੀ ਸੀਟ ਤੋਂ ਜ਼ਿਮਨੀ ਚੋਣ ਜਿੱਤਣ ਵਾਲੇ ਮਹਿੰਦਰ ਭਗਤ ਬਨਣਗੇ ਮੰਤਰੀ, ਸਰਕਾਰ ਨੇ ਗਵਰਨਰ ਹਾਊਸ ਤੋਂ ਸਮਾਂ ਮੰਗਿਆ

Facebook ‘ਤੇ ਭੜਕਾਊ ਟਿੱਪਣੀਆਂ ਕਰਨ ਵਾਲੇ ਸ਼ਿਵ ਸੈਨਾ ਆਗੂ ਸਮੇਤ ਤਿੰਨ ਖ਼ਿਲਾਫ਼ ਪੰਜਾਬ ਪੁਲਿਸ ਨੇ ਕੀਤਾ ਪਰਚਾ ਦਰਜ

: Facebook ‘ਤੇ ਭੜਕਾਊ ਟਿੱਪਣੀਆਂ ਕਰਨ ਵਾਲੇ ਸ਼ਿਵ ਸੈਨਾ ਆਗੂ ਸਮੇਤ ਤਿੰਨ ਖ਼ਿਲਾਫ਼ ਪੰਜਾਬ ਪੁਲਿਸ ਨੇ ਕੀਤਾ ਪਰਚਾ ਦਰਜ

ਉਧਾਰ ਦਿੱਤੇ 500 ਰੁਪਏ ਵਾਪਸ ਮੰਗਣ ‘ਤੇ ਨਿਹੰਗ ਨੇ ਬਜ਼ੁਰਗ ‘ਤੇ ਕੀਤਾ ਹਮਲਾ, ਸਿਰ 'ਤੇ ਲੱਗੇ 12 ਟਾਂਕੇ

: ਉਧਾਰ ਦਿੱਤੇ 500 ਰੁਪਏ ਵਾਪਸ ਮੰਗਣ ‘ਤੇ ਨਿਹੰਗ ਨੇ ਬਜ਼ੁਰਗ ‘ਤੇ ਕੀਤਾ ਹਮਲਾ, ਸਿਰ 'ਤੇ ਲੱਗੇ 12 ਟਾਂਕੇ

ਪੰਜਾਬ ‘ਚ ਗਰਮੀ ਵਧੀ, ਹੁੰਮਸ ਤੋਂ ਲੋਕ ਪ੍ਰੇਸ਼ਾਨ,ਮੀਂਹ ਪੈਣ ਦੀ ਸੰਭਾਵਨਾ

: ਪੰਜਾਬ ‘ਚ ਗਰਮੀ ਵਧੀ, ਹੁੰਮਸ ਤੋਂ ਲੋਕ ਪ੍ਰੇਸ਼ਾਨ,ਮੀਂਹ ਪੈਣ ਦੀ ਸੰਭਾਵਨਾ

X