Hindi English Friday, 26 April 2024 🕑

ਬੱਚਿਆਂ ਦੀ ਦੁਨੀਆ

More News

ਆਓ ਗੱਲ ਕਰੀਏ ਸਿਆਣੀ /ਕਸ਼ਮੀਰ ਘੇਸਲ

Updated on Saturday, June 19, 2021 19:23 PM IST

ਆਓ ਗੱਲ ਕਰੀਏ ਸਿਆਣੀ।

ਕੱਲ੍ਹ ਲਈ ਬਚਾਈਏ ਪਾਣੀ ।
ਟਿੱਬੇ  ਟੋਏ  ਸੁਕਦੇ  ਜਾਂਦੇ 
ਸਰੋਤ ਪਾਣੀ ਦੇ ਮੁਕਦੇ ਜਾਂਦੇ 
ਪੱਤਨ  ਡੂੰਘੇ   ਹੁੰਦੇ   ਜਾਂਦੇ 
ਨਦੀਆਂ ਦੀ ਹੋਈ ਖ਼ਤਮ ਰਵਾਨੀ।
ਆਓ ਗੱਲ - - - - - - - -।
ਜੰਗਲ ਬੇਲੇ  ਰੁੱਖ  ਕਟਾਤੇ
ਪਰਬਤ ਵੀ ਮੈਦਾਨ ਬਣਾਤੇ
ਤਪਸ਼ ਦਿਨੋਂ  ਦਿਨ ਵਧਦੀ ਜਾਂਦੀ
ਰੁੱਸ ਗਈ ਜਾਪੇ ਕੁਦਰਤ ਰਾਣੀ।
ਆਓ  ਗੱਲ - - - - - - । 
ਰਬ ਦੀ ਦਾਤ ਇਹ  ਅੰਮ੍ਰਿਤ ਪਾਣੀ
ਇਸ ਦੇ ਨਾਲ ਮਿਲੇ ਜ਼ਿੰਦਗਾਨੀ
ਜੀਵ ਜੰਤੂ ਸਭ ਵਧਦੇ ਫੁਲਦੇ
ਜਿਊਂਦਾ ਇਸ ਨਾਲ ਹਰ ਪ੍ਰਾਣੀ ।
ਆਓ ਗੱਲ - - - - - - - ।
ਰੁੱਖ ਲਗਾਵਣ ਵੱਲ ਪਾਈਏ ਝਾਤ
ਇਹਨਾਂ ਨਾਲ ਹੁੰਦੀ ਬਰਸਾਤ 
ਵਧ ਤੋਂ ਵਧ ਰੁੱਖ ਲਗਾਈਏ
ਰੁੱਖ ਲਗਾਵੇ ਹਰ  ਪ੍ਰਾਣੀ ।
ਆਓ ਗੱਲ - - - - - - - । 
ਬਰਸਾਤੀ ਨਦੀਆਂ ਨੂੰ ਵੀ ਰੋਕੇ ਲਾਓ
ਇਹਨਾਂ ਦੇ ਕਿਨਾਰੇ ਖ਼ੂਹ ਪੁਟਵਾਓ
ਵਾਫ਼ਰ ਪਾਣੀ ਧਰਤੀ ਵਿੱਚ ਪਹੁੰਚਾਓ
ਧਰਤੀ ਅੰਦਰ ਭਰ ਦਿਓ ਪਾਣੀ।
ਆਓ ਗੱਲ - - - -  - - ।
ਪਾਣੀ ਲਈ ਸਤਰਕ ਹੋ ਜਾਈਏ 
ਬੂੰਦ ਵਿੱਚੋਂ  ਵੀ ਬੂੰਦ ਬਚਾਈਏ
' ਪਹਿਲਾ ਪਾਣੀ ਜੀਉ ਹੈ' ਜੱਗ  'ਤੇ
ਇਹ ਗੱਲ ਦਸਦੀ ਪਵਿੱਤਰ ਬਾਣੀ।
ਆਓ ਗੱਲ - - -  - -            ।                         
ਕਸ਼ਮੀਰ ਘੇਸਲ /ਚੰਡੀਗੜ੍ਹ  ਮੋ:9463656047

 
 
 

ਵੀਡੀਓ

ਹੋਰ
Have something to say? Post your comment
ਭਾਵੁਕਤਾ ਭਰੇ ਮਾਹੌਲ 'ਚ ਵਿਦਾ ਹੋਏ ਬਾਹਰੀ ਰਾਜਾਂ ਦੇ ਬੱਚੇ, ਪੰਜਾਬੀ ਸੱਭਿਆਚਾਰ ਦੇ ਹੋਏ ਮੁਰੀਦ

: ਭਾਵੁਕਤਾ ਭਰੇ ਮਾਹੌਲ 'ਚ ਵਿਦਾ ਹੋਏ ਬਾਹਰੀ ਰਾਜਾਂ ਦੇ ਬੱਚੇ, ਪੰਜਾਬੀ ਸੱਭਿਆਚਾਰ ਦੇ ਹੋਏ ਮੁਰੀਦ

ਅਮਿੱਟ ਪੈੜਾਂ ਛੱਡ ਗਿਆ ਪੰਜ ਰੋਜ਼ਾ ਕੌਮੀ ਬਾਲ-ਮੇਲਾ

: ਅਮਿੱਟ ਪੈੜਾਂ ਛੱਡ ਗਿਆ ਪੰਜ ਰੋਜ਼ਾ ਕੌਮੀ ਬਾਲ-ਮੇਲਾ

ਲੁਧਿਆਣਾ ਵਿਖੇ ਪ੍ਰਾਇਮਰੀ ਸਕੂਲ ਦੇ ਬਾਹਰੋਂ 8 ਸਾਲਾ ਵਿਦਿਆਰਥੀ ਦੇ ਅਚਾਨਕ ਲਾਪਤਾ ਹੋਣ ਦੇ ਮਾਮਲੇ ਨੇ ਲਿਆ ਨਵਾਂ ਮੋੜ

: ਲੁਧਿਆਣਾ ਵਿਖੇ ਪ੍ਰਾਇਮਰੀ ਸਕੂਲ ਦੇ ਬਾਹਰੋਂ 8 ਸਾਲਾ ਵਿਦਿਆਰਥੀ ਦੇ ਅਚਾਨਕ ਲਾਪਤਾ ਹੋਣ ਦੇ ਮਾਮਲੇ ਨੇ ਲਿਆ ਨਵਾਂ ਮੋੜ

ਬਾਲ ਕਹਾਣੀ :  ਪਿੰਕੂ ਦਾ ਪੈੱਨ

: ਬਾਲ ਕਹਾਣੀ :  ਪਿੰਕੂ ਦਾ ਪੈੱਨ

ਬਾਲ ਸਾਹਿਤਕਾਰਾਂ ਨੂੰ ‘ਤਾਰੇ ਭਲਕ ਦੇ’ ਪੁਰਸਕਾਰ ਵਜ਼ੋਂ 2100 ਰੁਪਏ ਦੀ ਰਾਸ਼ੀ ਅਤੇ ਪੁਸਤਕਾਂ ਨਾਲ ਨਿਵਾਜ਼ਿਆ

: ਬਾਲ ਸਾਹਿਤਕਾਰਾਂ ਨੂੰ ‘ਤਾਰੇ ਭਲਕ ਦੇ’ ਪੁਰਸਕਾਰ ਵਜ਼ੋਂ 2100 ਰੁਪਏ ਦੀ ਰਾਸ਼ੀ ਅਤੇ ਪੁਸਤਕਾਂ ਨਾਲ ਨਿਵਾਜ਼ਿਆ

ਗੁਰਮਤਿ ਪ੍ਰਚਾਰ ਫਰੰਟ ਵੱਲੋਂ  ਬੱਚਿਆਂ ਦੇ ਕਰਵਾਏ  ਸ਼ਬਦ ਕਵਿਤਾ ਅਤੇ ਭਾਸ਼ਣ ਮੁਕਾਬਲੇ

: ਗੁਰਮਤਿ ਪ੍ਰਚਾਰ ਫਰੰਟ ਵੱਲੋਂ ਬੱਚਿਆਂ ਦੇ ਕਰਵਾਏ ਸ਼ਬਦ ਕਵਿਤਾ ਅਤੇ ਭਾਸ਼ਣ ਮੁਕਾਬਲੇ

ਨਵਜੰਮੇ ਬੱਚੇ ਦੇ ਚੂਹਿਆਂ ਨੇ ਗੋਡੇ ਤੇ ਪੈਰ ਖਾਧੇ

: ਨਵਜੰਮੇ ਬੱਚੇ ਦੇ ਚੂਹਿਆਂ ਨੇ ਗੋਡੇ ਤੇ ਪੈਰ ਖਾਧੇ

ਸਿਹਤ ਵਿਭਾਗ ਨਿੱਕੇ ਬੱਚਿਆਂ ਦੀ ਦੇਖਭਾਲ ਵਲ ਵਿਸ਼ੇਸ਼ ਧਿਆਨ ਦੇਵੇਗਾ: ਡਾ. ਅਲਕਜੋਤ ਕੌਰ

: ਸਿਹਤ ਵਿਭਾਗ ਨਿੱਕੇ ਬੱਚਿਆਂ ਦੀ ਦੇਖਭਾਲ ਵਲ ਵਿਸ਼ੇਸ਼ ਧਿਆਨ ਦੇਵੇਗਾ: ਡਾ. ਅਲਕਜੋਤ ਕੌਰ

ਭਾਦੜਾ ਸਕੂਲ ਵਿਖੇ ਕਰਵਾਏ ਗਏ ਪੇਂਟਿੰਗ ਮੁਕਾਬਲੇ

: ਭਾਦੜਾ ਸਕੂਲ ਵਿਖੇ ਕਰਵਾਏ ਗਏ ਪੇਂਟਿੰਗ ਮੁਕਾਬਲੇ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਸਵੱਛ ਭਾਰਤ 'ਤੇ ਪ੍ਰੋਗਰਾਮ ਦਾ ਆਯੋਜਨ

: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਸਵੱਛ ਭਾਰਤ 'ਤੇ ਪ੍ਰੋਗਰਾਮ ਦਾ ਆਯੋਜਨ

X