Hindi English Sunday, 08 September 2024 🕑

ਰਾਸ਼ਟਰੀ

More News

ਰੱਬ ਬਣ ਬਹੁੜੇ ਰੱਖਿਆ ਕਰਮੀ, ਵਾਇਨਾਡ ‘ਚ ਜ਼ਮੀਨ ਖਿਸਕਣ ਤੋਂ ਚਾਰ ਦਿਨ ਬਾਅਦ ਬਚਾਏ 4 ਬੱਚਿਆਂ ਸਮੇਤ 6 ਲੋਕ

Updated on Saturday, August 03, 2024 18:04 PM IST

ਵਾਇਨਾਡ, 3 ਅਗਸਤ, ਦੇਸ਼ ਕਲਿਕ ਬਿਊਰੋ :
ਵਾਇਨਾਡ ‘ਚ ਜ਼ਮੀਨ ਖਿਸਕਣ ਦੇ ਚੌਥੇ ਦਿਨ ਸ਼ੁੱਕਰਵਾਰ ਨੂੰ ਇੱਕ ਚੰਗੀ ਖ਼ਬਰ ਆਈ ਹੈ। ਜੰਗਲਾਤ ਅਧਿਕਾਰੀਆਂ ਨੇ 8 ਘੰਟੇ ਦੀ ਮੁਹਿੰਮ 'ਚ 4 ਬੱਚਿਆਂ ਸਮੇਤ 6 ਲੋਕਾਂ ਨੂੰ ਦੂਰ-ਦੁਰਾਡੇ ਦੇ ਕਬਾਇਲੀ ਇਲਾਕੇ 'ਚੋਂ ਬਚਾਇਆ। ਬੱਚਿਆਂ ਦੀ ਉਮਰ ਇੱਕ ਤੋਂ ਚਾਰ ਸਾਲ ਹੈ। ਪੰਨੀਆ ਭਾਈਚਾਰੇ ਦਾ ਇਹ ਕਬਾਇਲੀ ਪਰਿਵਾਰ ਪਹਾੜੀ ਦੀ ਚੋਟੀ 'ਤੇ ਇਕ ਗੁਫਾ 'ਚ ਫਸਿਆ ਹੋਇਆ ਸੀ।
ਸਮਾਚਾਰ ਏਜੰਸੀ ਪੀਟੀਆਈ ਨਾਲ ਗੱਲ ਕਰਦੇ ਹੋਏ ਕਲਪੇਟਾ ਰੇਂਜ ਦੇ ਜੰਗਲਾਤ ਅਧਿਕਾਰੀ ਹਾਸ਼ੀਸ ਨੇ ਕਿਹਾ ਕਿ ਅਸੀਂ ਵੀਰਵਾਰ ਨੂੰ ਇੱਕ ਮਾਂ ਅਤੇ 4 ਸਾਲ ਦੇ ਬੱਚੇ ਨੂੰ ਜੰਗਲ ਦੇ ਕੋਲ ਭਟਕਦੇ ਦੇਖਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਂ ਸ਼ਾਂਤਾ ਦੱਸਿਆ। ਉਨ੍ਹਾਂ ਕਿਹਾ ਕਿ ਉਹ ਚੂਰਲਮਾਲਾ ਦੇ ਇਰਾਤੁਕੁੰਡੂ ਓਰੂ (ਬਸਤੀ) ਵਿੱਚ ਰਹਿੰਦੇ ਹਨ। ਉਸ ਦੇ 3 ਹੋਰ ਬੱਚੇ, ਉਨ੍ਹਾਂ ਦਾ ਪਿਤਾ, ਪਹਾੜੀ 'ਤੇ ਇਕ ਗੁਫਾ ਵਿਚ ਭੁੱਖੇ-ਪਿਆਸੇ ਫਸੇ ਹੋਏ ਹਨ।
ਹਸ਼ੀਸ ਨੇ ਦੱਸਿਆ ਕਿ ਵਾਇਨਾਡ 'ਚ ਜ਼ਮੀਨ ਖਿਸਕਣ ਵਾਲੇ ਦਿਨ ਸ਼ਾਂਤਾ ਨੂੰ ਆਪਣੇ ਬੱਚੇ ਨਾਲ ਜੰਗਲ 'ਚ ਦੇਖਿਆ ਗਿਆ ਸੀ ਪਰ ਉਸ ਨੇ ਕਿਹਾ ਕਿ ਉਹ ਸਿਰਫ ਘੁੰਮ ਰਹੀ ਸੀ। ਸਾਨੂੰ ਪਤਾ ਸੀ ਕਿ ਉਹ ਭੁੱਖੇ ਸਨ ਅਤੇ ਡੂੰਘੇ ਜੰਗਲ ਵਿੱਚ ਜਾਣ ਦੀ ਤਿਆਰੀ ਕਰ ਰਹੇ ਸਨ। ਦੋ ਦਿਨਾਂ ਬਾਅਦ ਉਹ ਫਿਰ ਨਜ਼ਰ ਆਏ। ਇਸ ਵਾਰ ਉਹ ਸਾਨੂੰ ਦੇਖ ਕੇ ਭੱਜੇ ਨਹੀਂ। ਭੁੱਖ ਕਾਰਨ ਉਨ੍ਹਾਂ ਦੀ ਹਾਲਤ ਵਿਗੜ ਗਈ ਸੀ। ਪੁੱਛਣ 'ਤੇ ਸ਼ਾਂਤਾ ਨੇ ਦੱਸਿਆ ਕਿ ਉਸ ਦਾ ਪਰਿਵਾਰ ਪਹਾੜੀ 'ਤੇ ਇਕ ਗੁਫਾ 'ਚ ਫਸਿਆ ਹੋਇਆ ਹੈ।
ਅਸੀਂ 4 ਲੋਕਾਂ ਦੀ ਟੀਮ ਬਣਾਈ। ਟੀਮ ਨੇ 8 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਭਾਰੀ ਮੀਂਹ ਦੇ ਵਿਚਕਾਰ ਤਿਲਕਣ ਅਤੇ ਖੜ੍ਹੀਆਂ ਚੱਟਾਨਾਂ ਤੋਂ ਉਨ੍ਹਾਂ ਨੂੰ ਬਚਾਇਆ। ਤਿਲਕਣ ਵਾਲੀਆਂ ਚੱਟਾਨਾਂ 'ਤੇ ਚੜ੍ਹਨ ਲਈ ਦਰੱਖਤਾਂ ਨਾਲ ਰੱਸੀਆਂ ਬੰਨ੍ਹਣੀਆਂ ਪੈਂਦੀਆਂ ਸਨ। ਜਦੋਂ ਅਸੀਂ ਗੁਫਾ ਦੇ ਨੇੜੇ ਪਹੁੰਚੇ ਤਾਂ ਉੱਥੇ ਤਿੰਨ ਬੱਚੇ ਅਤੇ ਇੱਕ ਆਦਮੀ ਬੈਠੇ ਸਨ। ਅਸੀਂ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ। ਉਹ ਅੱਗੇ ਨਹੀਂ ਆ ਰਹੇ ਸਨ। ਬਹੁਤ ਸਮਝਾਉਣ ਤੋਂ ਬਾਅਦ ਉਸਦੇ ਪਿਤਾ ਨੇ ਸਾਡੇ ਨਾਲ ਆਉਣ ਲਈ ਹਾਮੀ ਭਰ ਦਿੱਤੀ। ਸਾਡੇ ਕੋਲ ਰੱਸੀ ਤੋਂ ਸਿਵਾਏ ਕੁਝ ਨਹੀਂ ਸੀ। ਅਸੀਂ ਇੱਕ ਚਾਦਰ ਨੂੰ ਤਿੰਨ ਟੁਕੜਿਆਂ ਵਿੱਚ ਕੱਟਿਆ ਅਤੇ ਬੱਚਿਆਂ ਨੂੰ ਆਪਣੇ ਸਰੀਰ ਨਾਲ ਬੰਨ੍ਹ ਦਿੱਤਾ ਅਤੇ ਵਾਪਸੀ ਦੀ ਯਾਤਰਾ ਸ਼ੁਰੂ ਕੀਤੀ।ਕੈਂਪ ਤੱਕ ਪਹੁੰਚਣ ਲਈ ਕਰੀਬ ਸਾਢੇ ਚਾਰ ਘੰਟੇ ਲੱਗ ਗਏ।

ਵੀਡੀਓ

ਹੋਰ
Have something to say? Post your comment
X