ਚੰਡੀਗੜ੍ਹ, 4 ਅਗਸਤ, ਦੇਸ਼ ਕਲਿੱਕ ਬਿਓਰੋ :
ਸਟੀਲ ਅਥਾਰਿਟੀ ਆਫ ਇੰਡੀਆ ਲਿਮਿਟਿਡ ਵੱਲੋਂ ਜਨਰਲ ਡਿਊਟੀ ਮੈਡੀਕਲ ਅਫਸਰ (GDMO) ਦੀਆਂ ਅਸਾਮੀਆਂ ਅਤੇ ਮਾਹਿਰਾਂ ਦੀਆਂ ਅਸਾਮੀਆਂ ਕੱਢੀਆਂ ਗਈਆਂ ਹਨ। ਸਪੈਸ਼ਲਿਸਟ ਅਸਾਮੀਆਂ ਲਈ ਡੈਂਟਲ, ਰੇਡੀਓਲਾਜੀ, ਸਰਜਰੀ ਅਤੇ ਹੋਰ ਵਿਭਾਗਾਂ ਵਿੱਚ ਲਈ ਅਸਾਮੀਆਂ ਕੱਢੀਆਂ ਹਨ। ਯੋਗ ਉਮੀਦਵਾਰ sailcareers.com ਉਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਚਾਹਵਾਨ ਉਮੀਦਵਾਰ 19 ਅਗਸਤ 2024 ਤੱਕ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਹਰ ਮਹੀਨੇ 1 ਲੱਖ 60 ਹਜ਼ਾਰ ਰੁਪਏ ਤਨਖਾਹ ਮਿਲੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵਾਰਡਰ ਅਤੇ ਮੈਟਰਨ ਦੀਆਂ ਕੱਢੀਆਂ ਅਸਾਮੀਆਂ
ਜਨਰਲ ਡਿਊਟੀ ਮੈਡੀਕਲ ਅਫਸਰ 10 ਅਸਾਮੀਆਂ, ਡੈਂਟਲ 1 ਅਸਾਮੀ, ਸਪੈਸ਼ਲਿਸਟ (ਰੇਡੀਓਲਾਜੀ) 2 ਅਸਾਮੀਆਂ, ਸਪੇਸ਼ਲਿਸਟ (ਅੱਖ ਵਿਗਿਆਨ) 1 ਅਸਾਮੀ, ਸਪੈਸ਼ਲਿਸਟ (ਸਰਜਰੀ) 2 ਅਸਾਮੀ), ਸਪੈਸ਼ਲਿਸਟ (ਇਸਤਰੀ ਰੋਗ ਅਤੇ ਜਣੇਪਾ) 1 ਅਸਾਮੀ, ਸਪੈਸ਼ਲਿਸਟ (ਏਨੇਸਿਥਸਿਆਲਾਜੀ) 1 ਅਸਾਮੀ, ਸਪੈਸ਼ਲਿਸਟ (ਓਐਚਐਸ) 1 ਅਸਾਮੀ ਲਈ ਅਰਜ਼ੀਆਂ ਮੰਗੀਆਂ ਗਈਆਂ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸਟੈਨੋਟਾਈਪਿਸਟ ਦੀਆਂ ਕੱਢੀਆਂ ਅਸਾਮੀਆਂ
ਬਿਨੈਕਾਰ ਦੀ ਉਮਰ 69 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਮੈਡੀਕਲ ਕੌਂਸਲ ਆਫ ਇੰਡੀਆ, ਜਾਂ ਐਨਐਮਸੀ ਜਾਂ ਐਸਐਮਸੀ ਜਾਂ ਡੈਂਟਲ ਕੌਂਸਲ ਆਫ ਇੰਡੀਆ ਵਿਚ ਰਜਿਸਟਰਡ ਹੋਣਾ ਚਾਹੀਦਾ। ਉਮੀਦਵਾਰ ਨੂੰ ਇਕ ਸਾਲ ਜਾਂ ਇਸ ਤੋਂ ਜ਼ਿਆਦਾ ਸਮੇਂ ਲਈ ਭਰਤੀ ਕੀਤਾ ਜਾ ਸਕਦਾ ਹੈ।
ਉਮੀਦਵਾਰ ਦੀ ਚੋਣ ਵਾਕ ਇਨ ਇੰਟਰਵਿਊ ਦੇ ਆਧਾਰ ਉਤੇ ਕੀਤੀ ਜਾਵੇਗੀ। ਇੰਟਰਵਿਊ ਵਿੱਚ ਉਮੀਦਵਾਰਾਂ ਨੂੰ ਸਾਰੇ ਡਾਕੂਮੈਂਟ ਦੀ ਅਸਲੀ ਕਾਪੀ ਲੈ ਕੇ ਆਉਣਾ ਹੋਵੇਗਾ। ਡਾਕੂਮੈਂਟ ਵੇਰੀਫਿਕੇਸ਼ਨ ਤੋਂ ਬਾਅਦ ਪ੍ਰੀਖਿਆ ਦੇਣੀ ਪਵੇਗੀ।