Hindi English Sunday, 08 September 2024 🕑

ਸੰਸਾਰ

More News

5 ਅਗਸਤ : ਅੱਜ ਦਾ ਇਤਿਹਾਸ

Updated on Monday, August 05, 2024 07:01 AM IST

5 ਅਗਸਤ 1884 ਨੂੰ ਨਿਊਯਾਰਕ ਹਾਰਬਰ ਦੇ ਟਾਪੂ 'ਤੇ ਸਟੈਚੂ ਆਫ ਲਿਬਰਟੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ
ਚੰਡੀਗੜ੍ਹ, 5 ਅਗਸਤ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 5 ਅਗਸਤ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਜਾਣਦੇ ਹਾਂ 5 ਅਗਸਤ ਦੇ ਇਤਿਹਾਸ ਬਾਰੇ :-
* ਅੱਜ ਦੇ ਦਿਨ 2019 ਵਿੱਚ, ਭਾਰਤ ਦੀ ਸੰਸਦ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਆਰਾ ਜੰਮੂ ਅਤੇ ਕਸ਼ਮੀਰ ਵਿੱਚੋਂ ਧਾਰਾ 370 ਅਤੇ ਧਾਰਾ 35ਏ ਨੂੰ ਖਤਮ ਕਰ ਦਿੱਤਾ ਗਿਆ ਸੀ।
* ਅੱਜ ਦੇ ਦਿਨ 1991 ਵਿੱਚ, ਜਸਟਿਸ ਲੀਲਾ ਸੇਠ ਦਿੱਲੀ ਹਾਈ ਕੋਰਟ ਦੀ ਮੁੱਖ ਜੱਜ ਬਣਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਸੀ।
* ਅੱਜ ਦੇ ਦਿਨ 1960 ਵਿੱਚ ਅੱਪਰ ਵੋਲਟਾ (ਬੁਰਕੀਨਾ ਫਾਸੋ) ਫਰਾਂਸ ਤੋਂ ਆਜ਼ਾਦ ਹੋਇਆ ਸੀ।
* 5 ਅਗਸਤ 1884 ਨੂੰ ਨਿਊਯਾਰਕ ਹਾਰਬਰ ਦੇ ਟਾਪੂ 'ਤੇ ਸਟੈਚੂ ਆਫ ਲਿਬਰਟੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ।
* ਅੱਜ ਦੇ ਦਿਨ 1882 ਵਿਚ ਜਾਪਾਨ ਵਿਚ ਮਾਰਸ਼ਲ ਲਾਅ ਲਾਗੂ ਹੋਇਆ ਸੀ।
* ਅੱਜ ਦੇ ਦਿਨ 1874 ਵਿਚ ਜਾਪਾਨ ਨੇ ਇੰਗਲੈਂਡ ਦੀ ਤਰਜ਼ 'ਤੇ ਡਾਕ ਬੱਚਤ ਪ੍ਰਣਾਲੀ ਸ਼ੁਰੂ ਕੀਤੀ ਸੀ।
* ਜਾਪਾਨ ਨੇ 5 ਅਗਸਤ 1874 ਨੂੰ ਆਪਣੀ ਡਾਕ ਬੱਚਤ ਪ੍ਰਣਾਲੀ ਸ਼ੁਰੂ ਕੀਤੀ।
* 1861 'ਚ 5 ਅਗਸਤ ਨੂੰ ਅਮਰੀਕੀ ਫੌਜ ਨੇ ਕੋੜੇ ਮਾਰਨ ਦੀ ਸਜ਼ਾ 'ਤੇ ਪਾਬੰਦੀ ਲਗਾ ਦਿੱਤੀ ਸੀ।
* ਅੱਜ ਦੇ ਦਿਨ 1772 ਵਿਚ ਪੋਲੈਂਡ ਦੀ ਪਹਿਲੀ ਵੰਡ ਹੋਈ ਸੀ।
* 5 ਅਗਸਤ 1654 ਨੂੰ ਫਰਾਂਸੀਸੀ ਫੌਜ ਨੇ ਸਟੈਨ ‘ਤੇ ਕਬਜ਼ਾ ਕਰ ਲਿਆ ਸੀ।
* ਅੱਜ ਦੇ ਦਿਨ 1974 'ਚ ਬਾਲੀਵੁੱਡ ਅਦਾਕਾਰਾ ਕਾਜੋਲ ਦਾ ਜਨਮ ਹੋਇਆ ਸੀ।
* ਹਿੰਦੀ ਦੇ ਮਸ਼ਹੂਰ ਕਵੀ ਵੀਰੇਨ ਡੰਗਵਾਲ ਦਾ ਜਨਮ 5 ਅਗਸਤ 1947 ਨੂੰ ਹੋਇਆ ਸੀ।
* ਅੱਜ ਦੇ ਦਿਨ 1915 ਵਿੱਚ ਪ੍ਰਸਿੱਧ ਕਵੀ ਸ਼ਿਵਮੰਗਲ ਸਿੰਘ ਸੁਮਨ ਦਾ ਜਨਮ ਹੋਇਆ ਸੀ।
* ਭਾਰਤ ਦੇ ਪ੍ਰਸਿੱਧ ਸਿਆਸਤਦਾਨ ਅਤੇ ਸੁਤੰਤਰਤਾ ਸੈਨਾਨੀ ਦਵਾਰਕਾ ਪ੍ਰਸਾਦ ਮਿਸ਼ਰਾ ਦਾ ਜਨਮ 5 ਅਗਸਤ 1901 ਨੂੰ ਹੋਇਆ ਸੀ।
* ਅੱਜ ਦੇ ਦਿਨ 1852 ਵਿੱਚ ਉੜੀਸਾ ਦੇ ਉੱਘੇ ਰਾਸ਼ਟਰਵਾਦੀ ਆਚਾਰੀਆ ਪਿਆਰੇ ਮੋਹਨ ਦਾ ਜਨਮ ਹੋਇਆ ਸੀ।

ਵੀਡੀਓ

ਹੋਰ
Have something to say? Post your comment
ਸੁਨੀਤਾ ਵਿਲੀਅਮਜ਼ ਤੇ ਸਾਥੀ ਤੋਂ ਬਿਨਾ ਪੁਲਾੜ ਯਾਨ 3 ਮਹੀਨਿਆਂ ਬਾਅਦ ਧਰਤੀ 'ਤੇ ਸੁਰੱਖਿਅਤ ਉਤਰਿਆ

: ਸੁਨੀਤਾ ਵਿਲੀਅਮਜ਼ ਤੇ ਸਾਥੀ ਤੋਂ ਬਿਨਾ ਪੁਲਾੜ ਯਾਨ 3 ਮਹੀਨਿਆਂ ਬਾਅਦ ਧਰਤੀ 'ਤੇ ਸੁਰੱਖਿਅਤ ਉਤਰਿਆ

ਕੈਨੇਡਾ ‘ਚ ਖਾਲਿਸਤਾਨੀਆਂ ਨੇ ਛੱਡਿਆ ਟਰੂਡੋ ਦਾ ਸਾਥ, ਸਰਕਾਰ ਡਿੱਗਣ ਦੇ ਆਸਾਰ

: ਕੈਨੇਡਾ ‘ਚ ਖਾਲਿਸਤਾਨੀਆਂ ਨੇ ਛੱਡਿਆ ਟਰੂਡੋ ਦਾ ਸਾਥ, ਸਰਕਾਰ ਡਿੱਗਣ ਦੇ ਆਸਾਰ

ਅਮਰੀਕਾ ਦੇ ਇੱਕ ਸਕੂਲ ‘ਚ ਚੱਲੀਆਂ ਗੋਲ਼ੀਆਂ, 2 ਅਧਿਆਪਕਾਂ ਤੇ 2 ਵਿਦਿਆਰਥੀਆਂ ਦੀ ਮੌਤ

: ਅਮਰੀਕਾ ਦੇ ਇੱਕ ਸਕੂਲ ‘ਚ ਚੱਲੀਆਂ ਗੋਲ਼ੀਆਂ, 2 ਅਧਿਆਪਕਾਂ ਤੇ 2 ਵਿਦਿਆਰਥੀਆਂ ਦੀ ਮੌਤ

ਅਮਰੀਕਾ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦਾ ਲਗਜ਼ਰੀ ਜੈੱਟ ਜ਼ਬਤ

: ਅਮਰੀਕਾ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦਾ ਲਗਜ਼ਰੀ ਜੈੱਟ ਜ਼ਬਤ

ਅਮਰੀਕਾ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦਾ ਲਗਜ਼ਰੀ ਜੈੱਟ ਜ਼ਬਤ

: ਅਮਰੀਕਾ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦਾ ਲਗਜ਼ਰੀ ਜੈੱਟ ਜ਼ਬਤ

ਕੈਨੇਡਾ ਸਰਕਾਰ ਵੱਲੋਂ ਵੱਡਾ ਝਟਕਾ : ਨਹੀਂ ਮਿਲੇਗਾ ਵਰਕ ਪਰਮਿਟ

: ਕੈਨੇਡਾ ਸਰਕਾਰ ਵੱਲੋਂ ਵੱਡਾ ਝਟਕਾ : ਨਹੀਂ ਮਿਲੇਗਾ ਵਰਕ ਪਰਮਿਟ

Telegram ਦਾ CEO ਪਾਵੇਲ ਦੁਰੋਵ ਗ੍ਰਿਫਤਾਰ

: Telegram ਦਾ CEO ਪਾਵੇਲ ਦੁਰੋਵ ਗ੍ਰਿਫਤਾਰ

ਜਰਮਨੀ ‘ਚ ਜਸ਼ਨ ਮਨਾ ਰਹੇ ਲੋਕਾਂ ‘ਤੇ ਚਾਕੂ ਨਾਲ ਹਮਲਾ, 3 ਵਿਅਕਤੀਆਂ ਦੀ ਮੌਤ 9 ਜ਼ਖਮੀ

: ਜਰਮਨੀ ‘ਚ ਜਸ਼ਨ ਮਨਾ ਰਹੇ ਲੋਕਾਂ ‘ਤੇ ਚਾਕੂ ਨਾਲ ਹਮਲਾ, 3 ਵਿਅਕਤੀਆਂ ਦੀ ਮੌਤ 9 ਜ਼ਖਮੀ

ਸ਼ਰਧਾਲੂਆਂ ਦੀ ਭਰੀ ਬੱਸ ਖੱਡ ’ਚ ਡਿੱਗੀ, 35 ਲੋਕਾਂ ਦੀ ਮੌਤ

: ਸ਼ਰਧਾਲੂਆਂ ਦੀ ਭਰੀ ਬੱਸ ਖੱਡ ’ਚ ਡਿੱਗੀ, 35 ਲੋਕਾਂ ਦੀ ਮੌਤ

ਛੇ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਅਧਿਆਪਕ ਨੂੰ 28 ਸਾਲ ਦੀ ਸਜ਼ਾ ਸੁਣਾਈ

: ਛੇ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਅਧਿਆਪਕ ਨੂੰ 28 ਸਾਲ ਦੀ ਸਜ਼ਾ ਸੁਣਾਈ

X