ਯੂਨੀਅਨ ਦੀ ਸੂਬਾ ਕਮੇਟੀ ਦੀਆਂ ਆਗੂਆਂ ਨੇ ਜੂਮ ਐਪ 'ਤੇ ਮੀਟਿੰਗ ਕਰਕੇ ਕੀਤਾ ਫੈਸਲਾ
ਚੰਡੀਗੜ੍ਹ , 5 ਅਗਸਤ, ਦੇਸ਼ ਕਲਿੱਕ ਬਿਓਰੋ :
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਨੇ ਅੱਜ ਜੂਮ ਐਪ ਤੇ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਹੈ ਕਿ ਅਜ਼ਾਦੀ ਦਿਵਸ ਵਾਲੇ ਦਿਨ 15 ਅਗਸਤ ਨੂੰ ਜਥੇਬੰਦੀ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਉਹਨਾਂ ਦੀ ਰਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਜਿਸ ਦੌਰਾਨ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸਿਰਾਂ ਤੇ ਕਾਲੀਆਂ ਚੁੰਨੀਆਂ ਲੈ ਕੇ ਪੁੱਜਣਗੀਆਂ ।
ਇਹ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ । ਉਹਨਾਂ ਕਿਹਾ ਕਿ ਰੋਸ ਪ੍ਰਦਰਸ਼ਨ ਪੰਜਾਬ ਭਰ ਦੇ ਆਂਗਣਵਾੜੀ ਸੈਂਟਰਾਂ ਵਿੱਚ ਲਾਭਪਾਤਰੀਆਂ ਲਈ ਆ ਰਹੇ ਘਟੀਆ ਕੁਆਲਿਟੀ ਦੇ ਮਾੜੇ ਰਾਸ਼ਨ ਦੇ ਖਿਲਾਫ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਇਹ ਰਾਸ਼ਨ ਜੋ ਪ੍ਰਾਈਵੇਟ ਕੰਪਨੀਆਂ ਤੋਂ ਲਿਆ ਜਾ ਰਿਹਾ ਹੈ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਪਹਿਲਾਂ ਦੀ ਤਰ੍ਹਾਂ ਸਰਕਾਰੀ ਅਦਾਰੇ ਵੇਰਕਾ ਦੀ ਪੰਜੀਰੀ , ਸੁੱਕਾ ਦੁੱਧ ਅਤੇ ਮਾਰਕਫੈਡ ਰਾਹੀਂ ਕਣਕ ਤੇ ਚਾਵਲ ਦਿੱਤੇ ਜਾਣ ਤਾਂ ਜੋ ਬੱਚਿਆਂ ਅਤੇ ਮਾਵਾਂ ਨੂੰ ਪਿਛਲੇਂ ਸਮੇਂ ਦੀ ਤਰ੍ਹਾਂ ਦਿੱਤਾ ਜਾਵੇ । ਜਿੰਨਾ ਚਿਰ ਮਾੜਾ ਰਾਸ਼ਨ ਬੰਦ ਨਹੀਂ ਹੁੰਦਾ ਤੇ ਸੈਂਟਰਾਂ ਵਿੱਚ ਤਾਜ਼ਾ ਖਾਣਾ ਬਣਾਉਣ ਦੀ ਵਿਵਸਥਾ ਨਹੀਂ ਕੀਤੀ ਜਾਂਦੀ ਉਦੋਂ ਤੱਕ ਜਥੇਬੰਦੀ ਦਾ ਸੰਘਰਸ਼ ਜਾਰੀ ਰਹੇਗਾ ।
ਇਹ ਵੀ ਪੜ੍ਹੋ : ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜਨ ਵਾਲੇ 6 ਉਮੀਦਵਾਰ ਅਯੋਗ ਐਲਾਨੇ, ਹੁਣ ਨਹੀਂ ਲੜ ਸਕਣਗੇ ਚੋਣ
ਮੀਟਿੰਗ ਵਿੱਚ ਸਰਬਸੰਮਤੀ ਨਾਲ ਮੰਗ ਕੀਤੀ ਗਈ ਕਿ ਆਂਗਣਵਾੜੀ ਸੈਂਟਰਾਂ ਵਿੱਚ 2017 ਤੋਂ ਖੋਹੇ ਹੋਏ ਬੱਚੇ ਵਾਪਸ ਕਰਵਾਏ ਜਾਣ ਅਤੇ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ।
ਇਸ ਮੀਟਿੰਗ ਵਿੱਚ ਸ਼ਿੰਦਰਪਾਲ ਕੌਰ ਥਾਂਦੇਵਾਲਾ , ਗੁਰਮੀਤ ਕੌਰ ਗੋਨੇਆਣਾ , ਸਤਵੰਤ ਕੌਰ ਭੋਗਪੁਰ , ਦਲਜਿੰਦਰ ਕੌਰ ਉਦੋਨੰਗਲ , ਗੁਰਮੀਤ ਕੌਰ ਦਬੜੀਖਾਨਾ , ਗੁਰ ਅੰਮ੍ਰਿਤ ਕੌਰ ਲੁਧਿਆਣਾ , ਸ਼ੀਲਾ ਰਾਣੀ ਫਿਰੋਜ਼ਪੁਰ , ਰੇਸ਼ਮਾਂ ਰਾਣੀ ਫਾਜ਼ਿਲਕਾ , ਦਲਜੀਤ ਕੌਰ ਬਰਨਾਲਾ , ਹਰਪ੍ਰੀਤ ਕੌਰ ਮਲੇਰਕੋਟਲਾ , ਮਨਜੀਤ ਕੌਰ ਖਰੜ , ਬਲਵਿੰਦਰ ਕੌਰ ਮਾਨਸਾ , ਪਰਮਜੀਤ ਕੌਰ ਰੁਲਦੂ ਵਾਲਾ , ਦਲਜੀਤ ਸਿੰਘ ਰੋਪੜ , ਮਨਜੀਤ ਕੌਰ ਕਪੂਰਥਲਾ , ਸੁਨਿਰਮਲ ਕੌਰ ਗੁਰਦਾਸਪੁਰ , ਰਜਵੰਤ ਕੌਰ ਝਬਾਲ , ਜਤਿੰਦਰ ਕੌਰ ਚੋਹਲਾ ਸਾਹਿਬ , ਰਜਵੰਤ ਕੌਰ ਬਟਾਲਾ , ਸੁਖਵਿੰਦਰ ਕੌਰ ਚੋਗਾਵਾਂ , ਕੁਲਜੀਤ ਕੌਰ ਗੁਰੂ ਹਰਸਹਾਏ , ਲੀਲਾ ਵੰਤੀ ਬਠਿੰਡਾ , ਸਰਬਜੀਤ ਕੌਰ ਦਸੂਹਾ , ਸਰਬਜੀਤ ਕੌਰ ਦੌਰਾਗਲਾ , ਸੁਨੀਤਾ ਰਾਣੀ ਬਮਿਆਲ , ਸੁਖ ਵਰਸ਼ਾ ਭੂੰਗਾ , ਮਨਜੀਤ ਕੌਰ ਸਿੱਧਵਾਂ ਬੇਟ , ਛਿੰਦਰਪਾਲ ਕੌਰ ਜਲਾਲਾਬਾਦ , ਬਲਵਿੰਦਰ ਕੌਰ ਰਾਏਕੋਟ , ਨਰਿੰਦਰ ਕੌਰ ਭਿੱਖੀਵਿੰਡ , ਹਰਜਿੰਦਰ ਕੌਰ ਅਜਨਾਲਾ , ਸ਼ਰਨਜੀਤ ਕੌਰ ਫਰੀਦਕੋਟ , ਬਲਵੀਰ ਕੌਰ ਲਹਿਰੀ , ਸਰਬਜੀਤ ਕੌਰ ਸ੍ਰੀ ਹਰਗੋਬਿੰਦਪੁਰ , ਮਨਪ੍ਰੀਤ ਕੌਰ ਕਾਹਨੂੰਵਾਨ , ਸੰਤੋਸ਼ ਕੌਰ ਵੇਰਕਾ , ਜੀਵਨ ਮੱਖੂ , ਰਾਜ ਕੌਰ ਘੱਲ ਖੁਰਦ , ਮਨਜੀਤ ਕੌਰ ਫਿਰੋਜਪੁਰ , ਕੁਲਵੰਤ ਕੌਰ ਲੁਹਾਰਾ , ਸਰਬਜੀਤ ਕੌਰ ਬਾਗਾ ਪੁਰਾਣਾ , ਜਸਪਾਲ ਕੌਰ ਮੋਗਾ , ਰਵਿੰਦਰ ਕੌਰ ਕੋਟਕਪੂਰਾ , ਕਿਰਨਜੀਤ ਕੌਰ ਭੰਗਚੜੀ , ਗਗਨਦੀਪ ਕੌਰ ਮੱਲਣ , ਕਿਰਪਾਲ ਕੌਰ ਭੂੰਦੜ , ਗੁਰਵੰਤ ਕੌਰ ਅਬੋਹਰ , ਇੰਦਰਜੀਤ ਕੌਰ ਖੂਈਆਂ ਸਰਵਰ , ਅੰਮ੍ਰਿਤਪਾਲ ਕੌਰ ਬੱਲੂਆਣਾ , ਪਰਮਜੀਤ ਕੌਰ ਭਗਤਾ , ਹਰਦੀਪ ਕੌਰ ਸਹੌੜਾ, ਹਰਬੰਸ ਕੌਰ ਮੋਰਿੰਡਾ , ਕੁਲਵੰਤ ਕੌਰ ਸੜੋਆ , ਗੁਰਜੀਤ ਕੌਰ ਧਰਮਕੋਟ, ਸੁਨੀਤਾ ਲੋਹੀਆਂ , ਜਸਵਿੰਦਰ ਕੌਰ ਸ਼ਾਹਕੋਟ , ਰਣਜੀਤ ਕੌਰ ਨੂਰ ਮਹਿਲ , ਜਸਕਮਲ ਕੌਰ ਫਿਲੋਰ , ਬਿਮਲਾ ਦੇਵੀ ਫਗਵਾੜਾ , ਬੇਅੰਤ ਕੌਰ ਪੱਟੀ , ਜਸਵੀਰ ਕੌਰ ਡੇਰਾ ਬਾਬਾ ਨਾਨਕ , ਸਮਾਂ ਅਟਾਰੀ , ਅਮਰਜੀਤ ਕੌਰ ਧੂਰੀ ਅਤੇ ਆਸ਼ਾ ਰਾਣੀ ਪਠਾਨਕੋਟ ਆਦਿ ਆਗੂ ਮੌਜੂਦ ਸਨ ।