ਚੰਡੀਗੜ੍ਹ 5 ਅਗਸਤ, ਦੇਸ਼ ਕਲਿੱਕ ਬਿਓਰੋ :
ਸਾਰੇ ਹਾਜ਼ਰੀਨ ਦਾ ਸਵਾਗਤ ਕਰਨ ਤੋਂ ਬਾਅਦ, ਸ਼੍ਰੀਮਤੀ ਨਿਧੀ, ਡੀ.ਟੀ.ਓ, ਅਤੇ ਸ਼੍ਰੀ ਮਨੀਸ਼ ਚੌਧਰੀ, ਏ.ਸੀ.ਐੱਫ.ਏ. ਦੇ ਬੇਵਕਤੀ ਦੇਹਾਂਤ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਪੰਜਾਬ ਐਸਏਐਸ ਆਫੀਸਰਜ਼ ਐਸੋਸੀਏਸ਼ਨ, ਚੰਡੀਗੜ੍ਹ ਨੇ ਪੰਜਾਬ ਭਵਨ ਵਿਖੇ ਆਪਣੇ ਵਿੱਤ ਵਿਭਾਗ ਐਸਏਐਸ ਕੇਡਰ ਦੇ ਸੇਵਾਮੁਕਤ ਅਧਿਕਾਰੀਆਂ ਨੂੰ ਨਿੱਘੀ ਵਿਦਾਇਗੀ ਦਿੰਦਿਆਂ ਸਨਮਾਨ ਕੀਤਾ ਗਿਆ।
ਇਸ ਮੌਕੇ ਵਧੀਕ ਡਾਇਰੈਕਟਰ (ਵਿੱਤ ਤੇ ਲੇਖਾ) ਸ੍ਰੀ ਸੰਜੀਵ ਕੁਮਾਰ, ਸੰਯੁਕਤ ਡਾਇਰੈਕਟਰ (ਵਿੱਤ ਤੇ ਲੇਖਾ) ਸ੍ਰੀ ਰਮੇਸ਼ ਗੁਪਤਾ, ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ) ਸ੍ਰੀ ਪੰਕਜ ਰੇਖੀ, ਸ੍ਰੀਮਤੀ ਰਜਿੰਦਰ ਬੀਰ ਕੌਰ, ਸ੍ਰੀ ਕ੍ਰਿਸ਼ਨ ਕੁਮਾਰ ਹਾਂਡਾ, ਸ. ਨਰਿੰਦਰ ਸਿੰਘ, ਸ੍ਰੀ ਰਸ਼ਪਾਲ ਸਿੰਘ ਅਤੇ ਸਹਾਇਕ ਕੰਟਰੋਲਰ (ਵਿੱਤ ਤੇ ਲੇਖਾ) ਸ੍ਰੀ ਸੁਖਵਿੰਦਰ ਸਿੰਘ ਨੂੰ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ। ਐਸੋਸੀਏਸ਼ਨ ਨੇ ਵਿਭਾਗ ਪ੍ਰਤੀ ਉਨ੍ਹਾਂ ਦੀਆਂ ਸ਼ਾਨਦਾਰ ਅਤੇ ਬੇਦਾਗ ਸੇਵਾਵਾਂ ਨੂੰ ਇਕ ਮਹੱਤਵਪੂਰਨ ਪ੍ਰਾਪਤੀ ਮੰਨਦਿਆਂ ਪ੍ਰਸੰਸਾ ਕੀਤੀ।
ਇਸ ਮੌਕੇ ਪੰਜਾਬ ਐਸਏਐਸ ਕੇਡਰ ਦੇ ਅਧਿਕਾਰੀ ਹਾਜ਼ਰ ਸਨ। S/Sh ਰੁਪੇਸ਼ ਪੁਰੀ, ਏ.ਡੀ.ਐੱਫ.ਏ. ਸਲਾਹਕਾਰ, ਸਤਿੰਦਰ ਸਿੰਘ ਚੌਹਾਨ, ਏ.ਡੀ.ਐੱਫ.ਏ., ਸਰਪ੍ਰਸਤ, ਅਤੇ ਰਾਕੇਸ਼ ਕੇ. ਸ਼ਰਮਾ, ਡੀ.ਸੀ.ਐੱਫ.ਏ., ਐਸੋਸੀਏਸ਼ਨ ਦੇ ਪ੍ਰਧਾਨ ਨੇ ਸੇਵਾਮੁਕਤ ਅਧਿਕਾਰੀਆਂ ਦੇ ਯੋਗਦਾਨ ਅਤੇ ਸਮਰਪਣ ਬਾਰੇ ਚਾਨਣਾ ਪਾਇਆ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।