ਪਿਛਲੇ ਕਈ ਸਾਲਾਂ ਤੋਂ ਪੰਜਾਬ ਦਾ ਨੌਜਵਾਨ ਆਪਣੇ ਰੁਜ਼ਗਾਰ, ਚੰਗੇ ਭਵਿੱਖ ਲਈ ਘਰ ਪਰਿਵਾਰ ਪੰਜਾਬ ਛੱਡ ਵਿਦੇਸ਼ ਵੱਲ ਚਾਲੇ ਪਾ ਰਹੇ ਹਨ। ਖਾਸ ਕਰ ਨੌਜਵਾਨਾਂ ਲਈ ਕੈਨੇਡਾ ਜਾਣਾ ਇਕ ਵੱਡੀ ਪ੍ਰਾਪਤੀ ਹੈ। ਮਾਪੇ ਜੋ ਵਿਦੇਸ਼ ਭੇਜਣ ਲਈ ਆਰਥਿਕ ਤੌਰ ਉਤੇ ਸਮਰਥ ਨਹੀਂ ਹਨ ਉਹ ਵੀ ਜ਼ਾਇਦਾਦ ਵੇਚ ਕੇ ਬੱਚਿਆਂ ਨੂੰ ਚੰਗੇ ਭਵਿੱਖ ਲਈ ਕੈਨੇਡਾ ਭੇਜ ਰਹੇ ਹਨ।
ਇਹ ਵੀ ਪੜ੍ਹੋ : 12ਵੀਂ ਪਾਸ ਲਈ ਨਿਕਲੀਆਂ ਸਰਕਾਰੀ ਨੌਕਰੀਆਂ
ਪੰਜਾਬ ਵਿੱਚ ਸਰਕਾਰੀ ਨੌਕਰੀ ਕਰ ਰਹੇ ਮੁਲਾਜ਼ਮ ਵੀ ਪਿੰਡਾਂ, ਘਰਾਂ ਤੋਂ ਦੂਰ ਆਪਣੇ ਚੰਗੇ ਭਵਿੱਖ ਲਈ ਸ਼ਹਿਰਾਂ ਵੱਲ ਤੁਰ ਰਹੇ ਹਨ। ਤਰੱਕੀ ਦੇ ਸੁਪਨਿਆਂ ਨਾਲ ਅੱਗੇ ਵੱਧਣਾ ਇਕ ਚੰਗੀ ਗੱਲ ਹੈ। ਸਭ ਤੋਂ ਜ਼ਿਆਦਾ ਮੁਲਾਜ਼ਮਾਂ ਵਿੱਚ ਸੂਬੇ ਦੀ ਰਾਜਧਾਨੀ ਨਾਲ ਲੱਗਦੇ ਜ਼ਿਲ੍ਹੇ ਮੋਹਾਲੀ ਵਿੱਚ ਆਉਣ ਦੀ ਦੌੜ ਲੱਗੀ ਹੋਈ ਹੈ। ਖਾਸ ਕਰਕੇ ਅਧਿਆਪਕ ਵਰਗ। ਹੁਣੇ ਹੀ ਹੋਈਆਂ ਬਦਲੀਆਂ ਵਿੱਚ ਪੂਰੇ ਪੰਜਾਬ ਵਿਚੋਂ ਜੇਕਰ ਦੇਖਿਆ ਜਾਵੇ ਤਾਂ ਵੱਡੀ ਗਿਣਤੀ ਅਧਿਆਪਕ ਮੋਹਾਲੀ ਜ਼ਿਲ੍ਹੇ ਵਿਚ ਬਦਲੀ ਕਰਾਉਣ ਦੇ ਚਾਹਵਾਨ ਹਨ। ਨੌਜਵਾਨਾਂ ਨੂੰ ਜਿੰਨਾਂ ਕੈਨੇਡਾ ਲਈ ਜਹਾਜ਼ ਚੜ੍ਹਣ ਸਮੇਂ ਚਾਅ ਚੜ੍ਹਦਾ ਹੈ ਉਹੀ ਹੀ ਚਾਅ ਅਧਿਆਪਕਾਂ ਨੂੰ ਮੋਹਾਲੀ ਜ਼ਿਲ੍ਹੇ ਵਿੱਚ ਹੋਈ ਬਦਲੀ ਦਾ ਚੜ੍ਹ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ
ਬਦਲੀ ਨੀਤੀ ਕਾਰਨ ਮੋਹਾਲੀ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਬੈਠੇ ਅਧਿਆਪਕ ਜਿੰਨਾਂ ਦੀ ਰਿਹਾਇਸ਼ ਵੀ ਭਾਵੇਂ ਮੋਹਾਲੀ ਵਿੱਚ ਹੀ ਹੈ, ਪਰ ਉਹ ਬਦਲੀਆਂ ਨੂੰ ਤਰਸ ਰਹੇ ਹਨ। ਬਦਲੀ ਨੀਤੀ ਕਾਰਨ ਜ਼ਿਲ੍ਹਿਆਂ ਵਿੱਚ ਪਹਿਲਾਂ ਬਦਲੀ ਹੋਣ ਕਾਰਨ ਨੇੜਲੇ ਸਟੇਸ਼ਨ ਜ਼ਿਲ੍ਹੇ ਵਿਚ ਦੂਰ ਬੈਠੇ ਹੀ ਨਜ਼ਦੀਕ ਆ ਜਾਂਦੇ ਹਨ। ਅੰਤਰ ਜ਼ਿਲ੍ਹਾ ਬਦਲੀ ਵਿੱਚ ਦੂਰੀ ਦੇ ਨੰਬਰਾਂ ਦੇ ਕਾਰਨ ਦੂਰ ਵਾਲੇ ਅਧਿਆਪਕਾਂ ਨੂੰ ਪਹਿਲ ਮਿਲਦੀ ਹੈ, ਜੋ ਕਿ ਗੁਆਂਢੀ ਜ਼ਿਲ੍ਹੇ ਦੇ ਅਧਿਆਪਕ ਸਿਰਫ ਇਹ ਕਹਿ ਗੁਜ਼ਾਰਾ ਕਰ ਲੈਂਦੇ ਹਨ ਕਿ ਦੂਰ ਵਾਲਿਆਂ ਦੇ ਜ਼ਿਆਦਾ ਨੰਬਰ ਲੱਗਣ ਕਾਰਨ ਫਾਜ਼ਿਲਕਾ, ਤਰਨਤਾਰਨ, ਮਾਨਸਾ, ਮੁਕਤਸਰ, ਜਲਾਲਾਬਾਦ, ਬਠਿੰਡਾ ਜਾਂ ਹੋਰ ਦੂਰ ਦੁਰਾਡੇ ਦੇ ਜ਼ਿਲ੍ਹੇ ਤੋਂ ਆਧਿਆਪਕ ਆਏ ਹਨ।
ਮੋਹਾਲੀ ਸ਼ਹਿਰ ਦੇ ਨਜ਼ਦੀਕ ਬਦਲੀ ਹੋਣਾ ਅਧਿਆਪਕਾਂ ਲਈ ਕੈਨੇਡਾ ਵਿੱਚ ਮਿਲੀ ਪੀਆਰ ਜਾਂ ਸਿਟੀਜਨਸ਼ਿੱਪ ਤੋਂ ਘੱਟ ਨਹੀਂ ਹੈ।
ਕੁਲਵੰਤ ਕੋਟਲੀ