ਵਾਸਿੰਗਟਨ, 3 ਸਤੰਬਰ, ਦੇਸ਼ ਕਲਿਕ ਬਿਊਰੋ :
ਅਮਰੀਕਾ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦਾ ਲਗਜ਼ਰੀ ਜੈੱਟ ਜ਼ਬਤ ਕਰ ਲਿਆ ਹੈ। ਨਿਊਜ਼ ਏਜੰਸੀ ਏਪੀ ਮੁਤਾਬਕ ਅਮਰੀਕੀ ਅਧਿਕਾਰੀਆਂ ਦਾ ਦੋਸ਼ ਹੈ ਕਿ ਇਹ ਜੈੱਟ ਧੋਖੇ ਨਾਲ ਖਰੀਦਿਆ ਗਿਆ ਸੀ ਅਤੇ ਤਸਕਰੀ ਰਾਹੀਂ ਅਮਰੀਕਾ ਤੋਂ ਬਾਹਰ ਲਿਜਾਇਆ ਗਿਆ ਸੀ।
ਮਾਦੁਰੋ ਦਾ ਲਗਜ਼ਰੀ ਜੈੱਟ Dassault Falcon 900EX ਡੋਮਿਨਿਕਨ ਰੀਪਬਲਿਕ ਵਿੱਚ ਜ਼ਬਤ ਕੀਤਾ ਗਿਆ ਹੈ। ਇਹ ਕੈਰੀਬੀਅਨ ਸਾਗਰ ਵਿੱਚ ਸਥਿਤ ਇੱਕ ਲਾਤੀਨੀ ਅਮਰੀਕੀ ਦੇਸ਼ ਹੈ। ਸੀਐਨਐਨ ਮੁਤਾਬਕ ਅਮਰੀਕੀ ਅਧਿਕਾਰੀ ਸੋਮਵਾਰ ਨੂੰ ਜਹਾਜ਼ ਨੂੰ ਅਮਰੀਕਾ ਲੈ ਗਏ।
ਵੈਨੇਜ਼ੁਏਲਾ ਸਰਕਾਰ ਨੇ ਮੰਨਿਆ ਹੈ ਕਿ ਜਹਾਜ਼ ਨੂੰ ਜ਼ਬਤ ਕਰ ਲਿਆ ਗਿਆ ਸੀ। ਉਨ੍ਹਾਂ ਅਮਰੀਕੀ ਸਰਕਾਰ ਦੇ ਇਸ ਕਦਮ ਨੂੰ ਲੁੱਟ ਕਰਾਰ ਦਿੱਤਾ ਹੈ। ਵੈਨੇਜ਼ੁਏਲਾ ਦੇ ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ ਨੇ ਫਿਰ ਅਪਰਾਧ ਕੀਤਾ ਹੈ।