ਨਵੀਂ ਦਿੱਲੀ, 4 ਸਤੰਬਰ, ਦੇਸ਼ ਕਲਿਕ ਬਿਊਰੋ :
ਮੰਗਲਵਾਰ ਦੇਰ ਰਾਤ ਨਾਗਾਲੈਂਡ ਦੇ ਚੁਮਾਉਕੇਦੀਮਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਕਈ ਲੋਕ ਲਾਪਤਾ ਹਨ। ਸਰਚ ਆਪਰੇਸ਼ਨ ਜਾਰੀ ਹੈ। ਰਾਜਧਾਨੀ ਕੋਹਿਮਾ ਨੂੰ ਦੀਮਾਪੁਰ ਨਾਲ ਜੋੜਨ ਵਾਲੇ NH-29 ਦਾ ਇੱਕ ਹਿੱਸਾ ਪੂਰੀ ਤਰ੍ਹਾਂ ਨਾਲ ਰੁੜ੍ਹ ਗਿਆ ਹੈ।
ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਤ੍ਰਿਪੁਰਾ ਵਿੱਚ ਮੀਂਹ ਅਤੇ ਹੜ੍ਹਾਂ ਕਾਰਨ ਪਿਛਲੇ 7 ਦਿਨਾਂ ਵਿੱਚ 64 ਲੋਕਾਂ ਦੀ ਮੌਤ ਹੋ ਗਈ ਹੈ। ਆਂਧਰਾ ਦੇ 17, ਤੇਲੰਗਾਨਾ ਦੇ 16 ਅਤੇ ਤ੍ਰਿਪੁਰਾ ਦੇ 31 ਲੋਕਾਂ ਦੀ ਮੌਤ ਹੋ ਗਈ ਹੈ। ਤ੍ਰਿਪੁਰਾ ਵਿੱਚ ਹੁਣ ਤੱਕ 72 ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਚੁੱਕੇ ਹਨ।