ਮੁੰਬਈ, 5 ਸਤੰਬਰ, ਦੇਸ਼ ਕਲਿਕ ਬਿਊਰੋ :
ਮਹਾਰਾਸ਼ਟਰ ਦੇ ਸਿੰਧੂਦੁਰਗ 'ਚ ਸ਼ਿਵਾਜੀ ਮਹਾਰਾਜ ਦੀ 35 ਫੁੱਟ ਉੱਚੀ ਮੂਰਤੀ ਡਿੱਗਣ ਦੇ ਮਾਮਲੇ 'ਚ ਕਲਿਆਣ ਪੁਲਸ ਨੇ ਬੁੱਧਵਾਰ (4 ਸਤੰਬਰ) ਦੇਰ ਰਾਤ ਠੇਕੇਦਾਰ ਜੈਦੀਪ ਆਪਟੇ ਨੂੰ ਗ੍ਰਿਫਤਾਰ ਕੀਤਾ ਹੈ।
26 ਅਗਸਤ ਨੂੰ ਬੁੱਤ ਡਿੱਗ ਜਾਣ ਮਗਰੋਂ ਮਾਲਵਾਨ ਪੁਲੀਸ ਨੇ ਆਪਟੇ ਖ਼ਿਲਾਫ਼ ਲਾਪਰਵਾਹੀ ਦਾ ਕੇਸ ਦਰਜ ਕੀਤਾ ਸੀ। ਉਹ 10 ਦਿਨਾਂ ਤੋਂ ਫਰਾਰ ਸੀ। ਤਲਾਸ਼ੀ ਲਈ ਪੁਲਿਸ ਦੀਆਂ 7 ਟੀਮਾਂ ਬਣਾਈਆਂ ਗਈਆਂ ਸਨ।
ਉਸ ਦੀ ਮੁੰਬਈ, ਸਿੰਧੂਦੁਰਗ, ਠਾਣੇ, ਕੋਲਹਾਪੁਰ ਵਿਚ ਭਾਲ ਕੀਤੀ ਗਈ ਪਰ ਉਹ ਕਲਿਆਣ ਵਿਚ ਲੁਕਿਆ ਹੋਇਆ ਸੀ। ਆਪਟੇ ਦੇ ਖਿਲਾਫ ਇੱਕ ਦਿਨ ਪਹਿਲਾਂ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਗਿਆ ਸੀ।
ਸ਼ਿਵਾਜੀ ਮਹਾਰਾਜ ਦੀ 35 ਫੁੱਟ ਦੀ ਮੂਰਤੀ ਤੋਂ ਪਹਿਲਾਂ ਜੈਦੀਪ ਆਪਟੇ ਨੇ ਇੰਨੀ ਵੱਡੀ ਮੂਰਤੀ ਕਦੇ ਨਹੀਂ ਬਣਾਈ ਸੀ। ਉਹ ਸਿਰਫ 2 ਫੁੱਟ ਉੱਚੀਆਂ ਮੂਰਤੀਆਂ ਬਣਾਉਂਦਾ ਸੀ।