English Hindi Friday, July 01, 2022
-

ਪੰਜਾਬ

BSF ਵੱਲੋਂ 3.29 ਕਰੋੜ ਰੁਪਏ ਦੀ ਹੈਰੋਇਨ ਜ਼ਬਤ

June 09, 2022 08:32 AM

ਅੰਮ੍ਰਿਤਸਰ/9 ਜੂਨ/ਦੇਸ਼ ਕਲਿਕ ਬਿਊਰੋ:

ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।ਜਵਾਨਾਂ ਨੇ ਅੰਮ੍ਰਿਤਸਰ ਸੈਕਟਰ 'ਚ ਕੰਡਿਆਲੀ ਤਾਰ ਦੇ ਪਾਰ ਗਸ਼ਤ ਦੌਰਾਨ 3.29 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ।ਬੀਐਸਐਫ ਦੇ ਬੁਲਾਰੇ ਅਨੁਸਾਰ ਇਹ ਹੈਰੋਇਨ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਭੈਰੋਪਾਲ ਬੀਓਪੀ ਨੇੜੇ ਬਰਾਮਦ ਕੀਤੀ ਗਈ ਹੈ। ਜਵਾਨ ਕੰਡਿਆਲੀ ਤਾਰ ਦੇ ਪਾਰ ਰੁਟੀਨ ਚੈਕਿੰਗ ਕਰ ਰਹੇ ਸਨ। ਜਦੋਂ ਉਹ ਭੈਰੋਪਾਲ ਬੀਓਪੀ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਅੰਤਰਰਾਸ਼ਟਰੀ ਸਰਹੱਦ ਅਤੇ ਕੰਡਿਆਲੀ ਤਾਰ ਦੇ ਵਿਚਕਾਰ ਦੋ ਪੈਕਟ ਦੇਖੇ। ਇਨ੍ਹਾਂ ਪੈਕਟਾਂ ਨੂੰ ਕਾਲੀ ਪੱਟੀ ਨਾਲ ਬੰਨ੍ਹਿਆ ਹੋਇਆ ਸੀ। ਜਦੋਂ ਉਨ੍ਹਾਂ ਪੈਕਟਾਂ ਨੂੰ ਖੋਲ੍ਹਕੇ ਦੇਖਿਆ ਗਿਆ ਤਾਂ ਉਨ੍ਹਾਂ ‘ਚ ਹੈਰੋਇਨ ਸੀ।ਬੀਐਸਐਫ ਦੇ ਜਵਾਨਾਂ ਨੇ ਤੁਰੰਤ ਦੋਵਾਂ ਪੈਕਟਾਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜਾਣਕਾਰੀ ਅਨੁਸਾਰ ਬੀਐਸਐਫ ਵੱਲੋਂ ਜਦੋਂ ਦੋਵੇਂ ਪੈਕਟ ਖੋਲ੍ਹੇ ਗਏ ਤਾਂ ਉਨ੍ਹਾਂ ਵਿੱਚ ਹੈਰੋਇਨ ਸੀ। ਇਨ੍ਹਾਂ ਦੋਵਾਂ ਪੈਕੇਟਾਂ ਦਾ ਭਾਰ .470 ਕਿਲੋਗ੍ਰਾਮ ਸੀ। ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 3.29 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਬੀਐਸਐਫ ਨੇ ਦੋਵੇਂ ਪੈਕਟਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Have something to say? Post your comment

ਪੰਜਾਬ

ਪੰਜਾਬ ਵਿਧਾਨ ਸਭਾ ਵੱਲੋਂ ਮਤਾ ਪਾਸ ਕਰਕੇ ਭਾਰਤ ਸਰਕਾਰ ਨੂੰ ‘ਅਗਨੀਪਥ ਸਕੀਮ’ ਤੁਰੰਤ ਵਾਪਸ ਲੈਣ ਦੀ ਅਪੀਲ

ਮੁੱਖ ਮੰਤਰੀ ਵੱਲੋਂ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਸਾਰੇ ਯੋਗ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਤਿੰਨ ਮੈਂਬਰੀ ਕੈਬਨਿਟ ਕਮੇਟੀ ਦਾ ਗਠਨ

‘ਆਪ’ ਦੇ ਬੇਅਦਬੀਆਂ ਦੇ ਮੁਲਜ਼ਮਾਂ ਨੂੰ ਚੌਵੀਂ ਘੰਟਿਆਂ ਵਿੱਚ ਸਜ਼ਾ ਦੇਣ ਵਾਲੇ ਬਿਆਨ ਖੋਖਲੇ ਸਾਬਿਤ ਹੋਏ: ਢੀਂਡਸਾ

ਮੁੱਖ ਮੰਤਰੀ ਦੇ ਡਿਪਟੀ ਪ੍ਰਿੰਸੀਪਲ ਸਕੱਤਰ ਨਾਲ ਹੋਈ ਆਦਰਸ਼ ਸਕੂਲ ਜਥੇਬੰਦੀ ਦੀ ਮੀਟਿੰਗ

ਪੰਜਾਬ ਪੁਲਿਸ ਵੱਲੋਂ ਲਾਰੈਂਸ- ਰਿੰਡਾ ਗਿਰੋਹ ਦੇ 11 ਮੈਂਬਰ ਗ੍ਰਿਫਤਾਰ

ਵਿਧਾਨ ਸਭਾ ਵਿੱਚ ਪੰਜਾਬ ਯੂਨੀਵਰਸਿਟੀ ਦਾ ਦਰਜਾ ਬਦਲਣ ਵਿਰੁੱਧ ਮਤਾ ਪਾਸ

ਸਿੱਖਿਆ ਵਿਭਾਗ ਨੇ ਮਾਸਟਰ ਕਾਡਰ ਤੋਂ ਲੈਕਚਰਾਰ ਦੀ ਤਰੱਕੀ ਲਈ Scrutiny ਵਾਸਤੇ ਬੁਲਾਏ ਅਧਿਆਪਕ

ਜੈ ਕਿਸ਼ਨ ਰੋੜੀ ਹੋਣਗੇ ਵਿਧਾਨ ਸਭਾ ਦੇ ਡਿਪਟੀ ਸਪੀਕਰ

ਜਲੰਧਰ ਦੇ PAP ਕੰਪਲੈਕਸ ਦੇ ਗੇਟ ਦੀ ਕੰਧ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਮਿਲੇ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਸ਼ਗਨਪ੍ਰੀਤ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ