Hindi English Thursday, 25 April 2024 🕑
BREAKING
ਵਿਧਾਇਕ ਵਿਕਰਮ ਚੌਧਰੀ ਨੂੰ ਕਾਂਗਰਸ ਪਾਰਟੀ ਨੇ ਕੀਤਾ ਮੁਅੱਤਲ ਮਾਰਕਫੈੱਡ ਦੇ ਐਮ.ਡੀ. ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਲੁਧਿਆਣਾ, ਮੋਗਾ ਅਤੇ ਫਿਰੋਜ਼ਪੁਰ ਦੀਆਂ ਮੰਡੀਆਂ ਦਾ ਕੀਤਾ ਦੌਰਾ  ਡਿੱਬਰੂਗੜ੍ਹ ਜੇਲ੍ਹ ‘ਚ ਬੰਦ ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਚੋਣ ਸੁਪਰੀਮ ਕੋਰਟ ਨੇ EVM ਵੋਟਾਂ ਅਤੇ VVPAT ਸਲਿੱਪਾਂ ਦੀ 100ਫੀਸਦੀ ਕਰਾਸ-ਚੈਕਿੰਗ ਦੀ ਮੰਗ 'ਤੇ ਫੈਸਲਾ ਸੁਰੱਖਿਅਤ ਰੱਖਿਆ ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧਾਈ ਪੰਜਾਬ ’ਚ 186 ਜੱਜਾਂ ਦੀਆਂ ਬਦਲੀਆਂ ਹੁਸ਼ਿਆਰਪੁਰ : ਲੁਟੇਰਿਆਂ ਨੇ ਸੁਨਿਆਰੇ ਦੀ ਦੁਕਾਨ ‘ਚੋਂ ਗਹਿਣੇ ਤੇ ਨਕਦੀ ਲੁੱਟੀ ਪੰਜਾਬ ਦੇ ADGP ਨੇ ਛੱਡੀ ਨੌਕਰੀ ਪੰਜਾਬ ਦੇ ਸਾਬਕਾ ਵਿਧਾਇਕ ਨੇ APP ਤੋਂ ਦਿੱਤਾ ਅਸਤੀਫਾ ਅਮਰੀਕਾ ਦੇ ਅਲਾਸਕਾ ‘ਚ ਜਹਾਜ਼ ਕਰੈਸ਼,ਦੋ ਲੋਕਾਂ ਦੀ ਮੌਤ

ਪੰਜਾਬ

More News

ਬਿਜਲੀ ਮੰਤਰੀ ਨੇ ਸੜਕੀ ਹਾਦਸੇ ਦੀ ਸ਼ਿਕਾਰ ਗਰੀਬ ਔਰਤ ਦੇ ਘਰ ਦਾ ਬਿਜਲੀ ਕੁਨੈਕਸ਼ਨ ਬਹਾਲ ਕਰਵਾਇਆ

Updated on Friday, May 20, 2022 20:58 PM IST

ਚੰਡੀਗੜ੍ਹ, 20 ਮਈ, ਦੇਸ਼ ਕਲਿੱਕ ਬਿਓਰੋ :
 
ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀਆਂ ਹਦਾਇਤਾਂ ‘ਤੇ ਅੱਜ ਜ਼ਿਲ੍ਹਾ ਤਰਨਤਾਰਨ ਦੀ ਗਰੀਬ ਔਰਤ ਜੋ ਪਿਛਲੇ ਦਿਨੀਂ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਦੇ ਘਰ ਦਾ ਬਿਜਲੀ ਕੁਨੈਕਸ਼ਨ ਬਹਾਲ ਕਰ ਦਿੱਤਾ ਗਿਆ ਹੈ।
 
ਬਿਜਲੀ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਮੰਤਰੀ ਨੂੰ ਇਕ ਵੀਡਿਓ ਰਾਹੀਂ ਪਤਾ ਲੱਗਿਆ ਸੀ ਕਿ ਜੰਡੋ ਕੇ ਸਰਹਾਲੀ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ ਦੀ ਵਸਨੀਕ ਸ੍ਰੀਮਤੀ ਸਵਰਨਜੀਤ ਕੌਰ ਪਤਨੀ ਸ. ਦਿਲਬਾਗ ਸਿੰਘ ਆਪਣੇ ਤਿੰਨ ਛੋਟੇ ਬੱਚਿਆਂ ਨਾਲ ਗਰਮੀ ਦੇ ਮੌਸਮ ‘ਚ ਬਿਨਾਂ ਬਿਜਲੀ/ਪੱਖੇ ਤੋਂ ਰਹਿ ਰਹੀ ਹੈ। ਇਹ ਵੀ ਪਤਾ ਲੱਗਾ ਸੀ ਕਿ ਉਹ ਕੁੱਝ ਸਮਾਂ ਪਹਿਲਾਂ ਇੱਕ ਸੜਕੀ ਹਾਦਸੇ ਦੀ ਸ਼ਿਕਾਰ ਹੋ ਗਈ ਸੀ ਅਤੇ ਉਸ ਦੇ ਚੂਲੇ ‘ਤੇ ਸੱਟ ਲੱਗੀ ਹੋਈ ਹੈ, ਜੋ ਕਿ ਤੁਰਨ ਤੇ ਕੰਮ ਕਰਨ ‘ਚ ਅਸਮਰੱਥ ਹੈ। 
 
ਜ਼ਿਕਰਯੋਗ ਹੈ ਕਿ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਨਿਗਰਾਨ ਇੰਜੀਨੀਅਰ, ਤਰਨ ਤਾਰਨ ਨੂੰ ਸਬੰਧਤ ਔਰਤ ਦੇ ਘਰ ਬਿਜਲੀ ਦਾ ਪ੍ਰਬੰਧ ਕਰਨ ਲਈ ਕਿਹਾ ਸੀ ਅਤੇ ਉਸ ਔਰਤ ਦੇ ਘਰ ਬਿਜਲੀ ਦਾ ਪ੍ਰਬੰਧ ਕਰਕੇ ਉਸ ਨੂੰ ਗਰਮੀ ਦੇ ਮੌਸਮ ‘ਚ ਕੁਝ ਰਾਹਤ ਦੇਣ ਲਈ ਕਿਹਾ ਸੀ।
 
ਬਿਜਲੀ ਮੰਤਰੀ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਹੈ ਕਿ ਸੂਬੇ ਵਿੱਚ ਅਜਿਹੇ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਬਿਜਲੀ ਬਹਾਲ ਕਰਨ ਦੇ ਮਾਮਲਿਆਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਮਦਦ ਕੀਤੀ ਜਾਵੇ।

ਵੀਡੀਓ

ਹੋਰ
Have something to say? Post your comment
ਵਿਧਾਇਕ ਵਿਕਰਮ ਚੌਧਰੀ ਨੂੰ ਕਾਂਗਰਸ ਪਾਰਟੀ ਨੇ ਕੀਤਾ ਮੁਅੱਤਲ

: ਵਿਧਾਇਕ ਵਿਕਰਮ ਚੌਧਰੀ ਨੂੰ ਕਾਂਗਰਸ ਪਾਰਟੀ ਨੇ ਕੀਤਾ ਮੁਅੱਤਲ

ਮਾਰਕਫੈੱਡ ਦੇ ਐਮ.ਡੀ. ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਲੁਧਿਆਣਾ, ਮੋਗਾ ਅਤੇ ਫਿਰੋਜ਼ਪੁਰ ਦੀਆਂ ਮੰਡੀਆਂ ਦਾ ਕੀਤਾ ਦੌਰਾ 

: ਮਾਰਕਫੈੱਡ ਦੇ ਐਮ.ਡੀ. ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਲੁਧਿਆਣਾ, ਮੋਗਾ ਅਤੇ ਫਿਰੋਜ਼ਪੁਰ ਦੀਆਂ ਮੰਡੀਆਂ ਦਾ ਕੀਤਾ ਦੌਰਾ 

ADC ਨੇ PNB ਮੋਹਾਲੀ ਦੀ ਡੀ ਏ ਸੀ ਬ੍ਰਾਂਚ ਤੋਂ ਬੈਂਕ ਗਾਹਕਾਂ ਲਈ ਵੋਟਰ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ

: ADC ਨੇ PNB ਮੋਹਾਲੀ ਦੀ ਡੀ ਏ ਸੀ ਬ੍ਰਾਂਚ ਤੋਂ ਬੈਂਕ ਗਾਹਕਾਂ ਲਈ ਵੋਟਰ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ

ਘੱਟ ਵੋਟਿੰਗ ਵਾਲੇ ਆਰਮੀ ਖੇਤਰਾਂ 'ਚ ਜਾਗਰੂਕਤਾ ਕੈਂਪ ਆਯੋਜਿਤ

: ਘੱਟ ਵੋਟਿੰਗ ਵਾਲੇ ਆਰਮੀ ਖੇਤਰਾਂ 'ਚ ਜਾਗਰੂਕਤਾ ਕੈਂਪ ਆਯੋਜਿਤ

ਰੀਜਨਲ ਟਰਾਂਸਪੋਰਟ ਅਫ਼ਸਰ ਟ੍ਰੈਫਿਕ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ

: ਰੀਜਨਲ ਟਰਾਂਸਪੋਰਟ ਅਫ਼ਸਰ ਟ੍ਰੈਫਿਕ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ

ਸਲੇਮਪੁਰ ਵਿੱਚ ਇੱਕ ਨੌਜਵਾਨ ਤੇ ਹੋਇਆ ਕਤਲਾਨਾ ਹਮਲਾ , ਜਖਮੀ ਪੀਜੀਆਈ ਦਾਖਲ

: ਸਲੇਮਪੁਰ ਵਿੱਚ ਇੱਕ ਨੌਜਵਾਨ ਤੇ ਹੋਇਆ ਕਤਲਾਨਾ ਹਮਲਾ , ਜਖਮੀ ਪੀਜੀਆਈ ਦਾਖਲ

ਡਿੱਬਰੂਗੜ੍ਹ ਜੇਲ੍ਹ ‘ਚ ਬੰਦ ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਚੋਣ

: ਡਿੱਬਰੂਗੜ੍ਹ ਜੇਲ੍ਹ ‘ਚ ਬੰਦ ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਚੋਣ

ਪੰਜਾਬ ’ਚ 186 ਜੱਜਾਂ ਦੀਆਂ ਬਦਲੀਆਂ

: ਪੰਜਾਬ ’ਚ 186 ਜੱਜਾਂ ਦੀਆਂ ਬਦਲੀਆਂ

ਆਬਕਾਰੀ ਵਿਭਾਗ ਵੱਲੋਂ ਪੁਲਿਸ ਦੀ ਸਹਾਇਤਾ ਨਾਲ 15 ਹਜ਼ਾਰ ਲੀਟਰ ਲਾਹਣ ਬਰਾਮਦ

: ਆਬਕਾਰੀ ਵਿਭਾਗ ਵੱਲੋਂ ਪੁਲਿਸ ਦੀ ਸਹਾਇਤਾ ਨਾਲ 15 ਹਜ਼ਾਰ ਲੀਟਰ ਲਾਹਣ ਬਰਾਮਦ

ਡਿਪਟੀ ਕਮਿਸ਼ਨਰ ਵੱਲੋਂ ਖਰੜ ਮੰਡੀ ਦਾ ਦੌਰਾ, ਕਣਕ ਦੀ ਖਰੀਦ ਅਤੇ ਲਿਫਟਿੰਗ ਦਾ ਜਾਇਜ਼ਾ

: ਡਿਪਟੀ ਕਮਿਸ਼ਨਰ ਵੱਲੋਂ ਖਰੜ ਮੰਡੀ ਦਾ ਦੌਰਾ, ਕਣਕ ਦੀ ਖਰੀਦ ਅਤੇ ਲਿਫਟਿੰਗ ਦਾ ਜਾਇਜ਼ਾ

X