English Hindi Saturday, October 08, 2022
-

ਦੇਸ਼

SpiceJet ਨੇ ਆਪਣੇ 80 ਪਾਈਲਟਾਂ ਨੂੰ 3 ਮਹੀਨਿਆਂ ਲਈ ਤਨਖਾਹ ਤੋਂ ਬਿਨਾਂ ਛੁੱਟੀ 'ਤੇ ਭੇਜਿਆ

September 21, 2022 12:09 PM

ਨਵੀਂ ਦਿੱਲੀ, 21 ਸਤੰਬਰ, ਦੇਸ਼ ਕਲਿਕ ਬਿਊਰੋ :
ਸਪਾਈਸਜੈੱਟ ਨੇ ਆਪਣੇ ਸਟਾਫ ਦੇ ਕੁਝ ਪਾਇਲਟਾਂ ਨੂੰ 3 ਮਹੀਨਿਆਂ ਲਈ ਤਨਖਾਹ ਤੋਂ ਬਿਨਾਂ ਛੁੱਟੀ 'ਤੇ ਭੇਜ ਦਿੱਤਾ ਹੈ। ਏਅਰਲਾਈਨ ਨੇ ਇਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਏਅਰਲਾਈਨ ਨੇ ਪਾਇਲਟਾਂ ਦੀ ਗਿਣਤੀ ਨਹੀਂ ਦੱਸੀ ਪਰ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਪਾਇਲਟਾਂ ਦੀ ਗਿਣਤੀ 80 ਦੇ ਕਰੀਬ ਦੱਸੀ ਗਈ ਹੈ। ਇਹ ਪਾਇਲਟ ਬੋਇੰਗ ਅਤੇ Q400 ਫਲੀਟ ਨਾਲ ਸਬੰਧਤ ਹਨ।ਕੰਪਨੀ ਨੇ ਕਿਹਾ ਕਿ ਲਾਗਤਾਂ 'ਚ ਕਟੌਤੀ ਕਰਨ ਲਈ ਅਸੀਂ ਕੁਝ ਪਾਇਲਟਾਂ ਨੂੰ ਅਸਥਾਈ ਤੌਰ 'ਤੇ ਤਿੰਨ ਮਹੀਨਿਆਂ ਲਈ ਤਨਖਾਹ ਤੋਂ ਬਿਨਾਂ ਛੁੱਟੀ 'ਤੇ ਭੇਜਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸਪਾਈਸ ਜੈੱਟ ਦੀ ਨੀਤੀ ਦੇ ਮੁਤਾਬਕ ਹੈ। ਇਸ ਨੀਤੀ ਦੇ ਤਹਿਤ, ਸਪਾਈਸਜੈੱਟ ਆਪਣੇ ਕਰਮਚਾਰੀਆਂ ਨੂੰ ਨਹੀਂ ਕੱਢਦੀ ਹੈ ਅਤੇ ਕੰਪਨੀ ਨੇ ਕੋਰੋਨਾ ਮਹਾਂਮਾਰੀ ਦੇ ਸਿਖਰ ਦੌਰਾਨ ਵੀ ਇਸਦਾ ਪਾਲਣ ਕੀਤਾ ਸੀ।ਬਿਆਨ ‘ਚ ਕਿਹਾ ਗਿਆ ਕਿ ਇਸ ਫੈਸਲੇ ਨਾਲ ਜਹਾਜ਼ਾਂ ਦੇ ਅੱਧੇ ਬੇੜੇ ਨੂੰ ਪਾਇਲਟ ਕਰਨ ਲਈ ਕਾਫੀ ਗਿਣਤੀ ਵਿੱਚ ਪਾਇਲਟ ਰਹਿਣਗੇ।ਜ਼ਿਕਰਯੋਗ ਹੈ ਕਿ ਏਅਰਲਾਈਨ ਪਿਛਲੇ 4 ਸਾਲਾਂ ਤੋਂ ਘਾਟੇ 'ਚ ਚੱਲ ਰਹੀ ਹੈ। ਸਪਾਈਸਜੈੱਟ ਨੂੰ FY19, FY20, FY21 ਅਤੇ FY22 'ਚ ਕ੍ਰਮਵਾਰ 316 ਕਰੋੜ ਰੁਪਏ, 934 ਕਰੋੜ ਰੁਪਏ, 998 ਕਰੋੜ ਰੁਪਏ ਅਤੇ 1, 725 ਕਰੋੜ ਰੁਪਏ ਦਾ ਸ਼ੁੱਧ ਘਾਟਾ ਪਿਆ ਹੈ।

Have something to say? Post your comment

ਦੇਸ਼

ਰਾਵਣ ਦੇ ਪੁਤਲੇ ਦਾ ਸਿਰ ਨਾ ਸੜਨ ਕਾਰਨ ਕਲਰਕ ਮੁਅੱਤਲ, 4 ਅਧਿਕਾਰੀਆਂ ਨੂੰ ਨੋਟਿਸ ਜਾਰੀ

ਉੱਤਰ ਪ੍ਰਦੇਸ਼ : ਫੌਜ ਦੀ ਤੋਪ ਟੀ-90 ਦਾ ਬੈਰਲ ਫਟਣ ਕਾਰਨ ਦੋ ਜਵਾਨਾਂ ਦੀ ਮੌਤ ਇਕ ਜ਼ਖ਼ਮੀ

ਸ਼ਰਾਬ ਨੀਤੀ ਮਾਮਲਾ : ED ਵੱਲੋਂ ਪੰਜਾਬ ਤੇ ਦਿੱਲੀ ਸਮੇਤ 35 ਥਾਵਾਂ ਉਤੇ ਛਾਪੇਮਾਰੀ

ਕੇਰਲ : ਦੋ ਬੱਸਾਂ ਵਿਚਾਲੇ ਹੋਈ ਭਿਆਨਕ ਟੱਕਰ, 9 ਲੋਕਾਂ ਦੀ ਮੌਤ, 40 ਜ਼ਖਮੀ

ਸੋਨੀਆ ਗਾਂਧੀ ਅੱਜ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਣਗੇ

ਪੱਛਮੀ ਬੰਗਾਲ : ਮੂਰਤੀ ਵਿਸਜਰਨ ਮੌਕੇ ਅਚਾਨਕ ਆਏ ਹੜ੍ਹ ਕਾਰਨ 8 ਵਿਅਕਤੀਆਂ ਦੀ ਮੌਤ, ਕਈ ਲਾਪਤਾ

ਦੇਸ਼ ਦੇ ਕਈ ਸੂਬਿਆਂ ਵਿੱਚ ਹੁੰਦੀ ਹੈ ਰਾਵਣ ਦੀ ਪੂਜਾ, ਇਕ ਰਾਜ ’ਚ ਰਾਵਣ ਦੇ 352 ਮੰਦਰ

ਉੱਤਰ ਪ੍ਰਦੇਸ਼:ਹਸਪਤਾਲ ‘ਚ ਅੱਗ ਲੱਗਣ ਕਾਰਨ ਧੀ,ਪੁੱਤਰ ਸਮੇਤ ਡਾਕਟਰ ਦੀ ਮੌਤ

ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਨੇ ਮੁਕਾਬਲੇ 'ਚ ਚਾਰ ਅੱਤਵਾਦੀ ਕੀਤੇ ਢੇਰ

ਉਤਰਾਖੰਡ : ਬੱਸ ਖੱਡ ’ਚ ਡਿੱਗੀ 25 ਵਿਅਕਤੀਆਂ ਦੀ ਮੌਤ