Hindi English Friday, 29 March 2024 🕑

ਸੰਸਾਰ

More News

UK ਦੀ ਪ੍ਰਧਾਨ ਮੰਤਰੀ ਨੇ ਅਸਤੀਫਾ

Updated on Thursday, October 20, 2022 20:21 PM IST

ਜਿਸ ਲਈ ਚੁਣਿਆ ਸੀ, ਉਹ ਵਾਅਦੇ ਪੂਰਾ ਨਹੀਂ ਕਰ ਸਕਦੀ, ਅਸਤੀਫਾ ਦੇ ਰਹੀ ਹਾਂ : ਯੂਕੇ ਪ੍ਰਧਾਨ ਮੰਤਰੀ

ਨਵੀਂ ਦਿੱਲੀ, 20 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਬਿਟ੍ਰੇਨ ਦੀ ਪ੍ਰਧਾਨ ਮੰਤਰੀ ਲਿਜ਼ ਟ੍ਰਸ (Liz Truss) ਪ੍ਰਧਾਨ ਮੰਤਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਬ੍ਰਿਟੇਨ ਵਿੱਚ ਵੱਡੇ ਪੈਮਾਨੇ ਉਤੇ ਆਰਥਿਕ ਸੰਕਟ ਵਿਚ ਪ੍ਰਧਾਨ ਮੰਤਰੀ ਵੱਲੋਂ ਅਸਤੀਫਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਵਿੱਚ ਕੇਵਲ 45 ਦਿਨ ਰਹਿਣ ਦੇ ਬਾਅਦ ਟ੍ਰਸ ਨੇ ਇਹ ਅਸਤੀਫਾ ਦੇ ਦਿੱਤਾ। ਲਿਜ ਟ੍ਰਸ ਬਿਟੇਨ ਵਿੱਚ ਸਭ ਤੋਂ ਘੱਟ ਦਿਨ ਅਹੁਦੇ ਉਤੇ ਰਹਿਣ ਵਾਲੀ ਪ੍ਰਧਾਨ ਮੰਤਰੀ ਬਣ ਗਈ ਹੈ। ਪ੍ਰਧਾਨ ਮੰਤਰੀ ਲਿਜ ਟ੍ਰਸ ਨੇ ਟੀਵੀ ਉਤੇ ਦਿੱਤੇ ਭਾਸ਼ਣ ਵਿੱਚ ਕਿਹਾ ਜਿਸ ਜਨਾਦੇਸ਼ ਲਈ ਮੈਨੂੰ ਚੁਣਿਆ ਗਿਆ ਸੀ, ਮੈਂ ਉਸ ਨੂੰ ਪੂਰਾ ਨਹੀਂ ਕਰ ਸਕਦੀ, ਇਸ ਕਾਰਨ ਅਸਤੀਫਾ ਦੇ ਰਹੀ ਹਾਂ। ਇਸ ਤੋਂ ਪਹਿਲਾਂ ਉਨ੍ਹਾਂ ਆਰਥਿਕ ਨੀਤੀਆਂ ਉਤੇ ਉਨ੍ਹਾਂ ਦੀ ਸਰਕਾਰ ਦੇ ਯੂ ਟਰਨ ਲਈ ਮੁਆਫੀ ਵੀ ਮੰਗੀ ਸੀ ਅਤੇ ਆਪਣੀ ਸਰਕਾਰ ਦੇ ਪਹਿਲੇ ਵਿੱਤ ਮੰਤਰੀ ਤੋਂ ਅਸਤੀਫਾ ਲੈ ਲਿਆ ਸੀ।

ਜ਼ਿਕਰਯੋਗ ਹੈ ਕਿ ਲਿਜ ਟ੍ਰਸ ਨੂੰ ਟੈਕਸ ਕਟੌਤੀ ਉਤੇ ਆਪਣੀਆਂ ਸਾਰੀਆਂ ਨੀਤੀਆਂ ਵਾਪਸ ਲੈਣੀਆਂ ਪਈਆਂ ਸਨ। ਨਵੇਂ ਵਿੱਤ ਮੰਤਰੀ ਜੇਰੇਮੀ ਹੰਟ ਨੇ ਟੈਕਸ ਕਟ ਉਤੇ ਉਨ੍ਹਾਂ ਦੀਆਂ ਸਾਰੀਆਂ ਨੀਤੀਆਂ ਨੂੰ ਪਲਟ ਦਿੱਤਾ ਸੀ। ਬਿਜਲੀ ਬਿਲ ਵਾਧੇ ਉਤੇ ਲੱਗੀ ਰੋਕ ਨੂੰ ਵੀ ਹਟਾ ਦਿੱਤਾ ਗਿਆ ਸੀ।

ਵੀਡੀਓ

ਹੋਰ
Have something to say? Post your comment
X