ਨਵੀਂ ਦਿੱਲੀ, 16 ਮਾਰਚ, ਦੇਸ਼ ਕਲਿੱਕ ਬਿਓਰੋ :
ਅਮਰੀਕਾ ਵਿੱਚ ਲਗਾਤਾਰ ਬੈਂਕ ਡੁੱਬ ਰਹੇ ਹਨ। ਕਰੀਬ ਇਕ ਹਫਤੇ ਵਿੱਚ ਤਿੰਨ ਬੈਂਕ ਬੰਦ ਹੋਣ ਦੀਆਂ ਖ਼ਬਰਾਂ ਹਨ। ਪਿਛਲੇ ਸ਼ੁੱਕਰਵਾਰ ਨੂੰ ਬੈਂਕ ਰਨ ਦੀ ਸਥਿਤੀ ਬਣਾਉਣ ਦੇ ਬਾਅਦ ਨਿਯਾਮਕਾਂ ਨੇ ਸਿਲੀਕੌਨ ਬੈਂਕ ਨੂੰ ਬੰਦ ਕਰਨ ਦਾ ਫੈਸਲ ਕਰ ਲਿਆ ਸੀ। ਐਤਵਾਰ ਆਉਂਦੇ ਆਉਂਦੇ ਨਿਊਯਾਰਕ ਵਿੱਚ ਇਕ ਹੋਰ ਪ੍ਰਮੁੱਖ ਬੈਂਕ ਸਿਗਨੇਚਰ ਵੀ ਬਰਬਾਦ ਹੋ ਗਈ। ਐਸਵੀਬੀ ਵਿੱਚ ਤਾਲਾਬੰਦੀ ਨਾਲ ਦੋ ਦਿਨ ਪਹਿਲਾਂ ਕ੍ਰਿਪਟੋ ਬੈਂਕ ਸਿਲਵਰਗੇਟ ਨੇ ਵੀ ਆਪਣਾ ਕਾਰੋਬਾਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ। ਐਤਵਾਰ ਨੂੰ ਇਕ ਸੰਯੁਕਤ ਬਿਆਨ ਵਿੱਚ ਅਮਰੀਕਾ ਦੇ ਟ੍ਰੇਜਰੀ ਡਿਪਾਰਟਮੈਂਟ ਫੇਡਰਲ ਰਜਿਰਵ ਤੇ ਫੇਡਰਲ ਡਿਪਾਜਿਟ ਇੰਸ਼ੋਰੈਸ਼ ਕਾਰਪੋਰੇਨ ਨੇ ਕਿਹਾ ਕਿ ਸੰਕਟਗ੍ਰਸਤ ਬੈਂਕਾਂ ਵਿੱਚ ਜਮ੍ਹਾਂ ਰਕਮ ਦੀ ਗਾਰੰਟੀ ਦਿੱਤੀ ਜਾਵੇਗੀ। ਬੈਂਕਾਂ ਨੂੰ ਬਚਾਉਣ ਲਈ ਭਾਵੇਂ ਅਮਰੀਕਾ ਸਰਕਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪ੍ਰੰਤੂ ਭਵਿੱਖ ਕੀ ਹੋਵੇਗਾ ਇਸ ਨੂੰ ਲੈ ਕੇ ਅਜੇ ਵੀ ਬੇਭਰੋਸਗੀ ਹੈ।
ਜ਼ਿਕਰਯੋਗ ਹੈ ਕਿ ਐਫਡੀਆਈਸੀ ਅਨੁਸਾਰ ਅਮਰੀਕਾ ਵਿੱਚ 2001 ਤੋਂ ਲੈ ਕੇ ਹੁਣ ਤੱਕ 563 ਬੈਂਕਾਂ ਖਤਮ ਹੋ ਗਈਆਂ ਹਨ।