Hindi English Friday, 17 May 2024 🕑

ਹਿਮਾਚਲ

More News

ਹਾਦਸੇ ‘ਚ ਵਿਆਹ ਤੋਂ ਪਰਤ ਰਹੇ ਚਾਰ ਵਿਅਕਤੀਆਂ ਦੀ ਮੌਤ

Updated on Thursday, May 05, 2022 08:42 AM IST

ਸ਼ਿਮਲਾ/5 ਮਈ/ਦੇਸ਼ ਕਲਿਕ ਬਿਊਰੋ:
ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਕਸਬੇ ਨੇੜਲੇ ਪਿੰਡ ਚੁਪਾਡੀ ਵਿਖੇ ਇੱਕ ਸੜਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਪਿੰਡ ਭੋਲਾਦ ਦੇ ਵਸਨੀਕ ਦੱਸੇ ਜਾਂਦੇ ਹਨ, ਜੋ ਪਿੰਡ ਸੋਮਾਲੀ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਪਰਤ ਰਹੇ ਸਨ। ਰਸਤੇ 'ਚ ਚੁਪਾਡੀ ਨੇੜੇ ਉਨ੍ਹਾਂ ਦੀ ਟਾਟਾ ਪੰਚ ਕਾਰ ਸੜਕ ਤੋਂ ਹੇਠਾਂ ਡਿੱਗ ਗਈ।ਬੁੱਧਵਾਰ ਦੇਰ ਰਾਤ ਵਾਪਰੇ ਇਸ ਹਾਦਸੇ ਦਾ ਪਤਾ ਅੱਜ ਵੀਰਵਾਰ ਸਵੇਰੇ ਉਸ ਸਮੇਂ ਲੱਗਾ ਜਦੋਂ ਪਿੰਡ ਦੀ ਇੱਕ ਔਰਤ ਜੋ ਕਿ ਖੇਤਾਂ ਵਿੱਚ ਚਾਰਾ ਲੈਣ ਜਾ ਰਹੀ ਸੀ, ਨੇ ਹਾਦਸਾਗ੍ਰਸਤ ਵਾਹਨ ਨੂੰ ਦੇਖਿਆ। ਉਸ ਨੇ ਹਾਦਸੇ ਬਾਰੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਜਦੋਂ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਤਾਂ ਹਾਦਸੇ ਦਾ ਸ਼ਿਕਾਰ ਹੋਏ ਚਾਰੇ ਵਿਅਕਤੀ ਮਰਿਤਕ ਪਾਏ ਗਏ।ਡੀਐਸਪੀ ਰੋਹੜੂ ਚਮਨ ਲਾਲ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

ਵੀਡੀਓ

ਹੋਰ
Have something to say? Post your comment
ਹਿਮਾਚਲ ਪ੍ਰਦੇਸ਼ 'ਚ ਆਪਣੀ ਹੀ ਸਰਕਾਰ ਵਿਰੁੱਧ ਬਗਾਵਤ ਕਰਨ ਵਾਲੇ 6 ਕਾਂਗਰਸੀ ਵਿਧਾਇਕਾਂ ਦੇ ਮਾਮਲੇ ਦੀ ਸੁਪਰੀਮ ਕੋਰਟ 'ਚ ਸੁਣਵਾਈ ਭਲਕੇ

: ਹਿਮਾਚਲ ਪ੍ਰਦੇਸ਼ 'ਚ ਆਪਣੀ ਹੀ ਸਰਕਾਰ ਵਿਰੁੱਧ ਬਗਾਵਤ ਕਰਨ ਵਾਲੇ 6 ਕਾਂਗਰਸੀ ਵਿਧਾਇਕਾਂ ਦੇ ਮਾਮਲੇ ਦੀ ਸੁਪਰੀਮ ਕੋਰਟ 'ਚ ਸੁਣਵਾਈ ਭਲਕੇ

ਹਿਮਾਚਲ ਪ੍ਰਦੇਸ਼ ‘ਚ ਆਇਆ ਭੂਚਾਲ

: ਹਿਮਾਚਲ ਪ੍ਰਦੇਸ਼ ‘ਚ ਆਇਆ ਭੂਚਾਲ

ਹਿਮਾਚਲ ਵਿਧਾਨ ਸਭਾ ਸਪੀਕਰ ਵੱਲੋਂ 6 ਕਾਂਗਰਸੀ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ

: ਹਿਮਾਚਲ ਵਿਧਾਨ ਸਭਾ ਸਪੀਕਰ ਵੱਲੋਂ 6 ਕਾਂਗਰਸੀ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ

ਸ਼ਿਮਲਾ ‘ਚ ਪੰਜ ਮੰਜ਼ਿਲਾ ਇਮਾਰਤ ਡਿੱਗੀ

: ਸ਼ਿਮਲਾ ‘ਚ ਪੰਜ ਮੰਜ਼ਿਲਾ ਇਮਾਰਤ ਡਿੱਗੀ

ਜ਼ਮੀਨ ਖਿਸਕਣ ਕਾਰਨ ਹਿਮਾਚਲ ‘ਚ ਰਾਸ਼ਟਰੀ ਰਾਜਮਾਰਗ-5 ਬੰਦ, ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ

: ਜ਼ਮੀਨ ਖਿਸਕਣ ਕਾਰਨ ਹਿਮਾਚਲ ‘ਚ ਰਾਸ਼ਟਰੀ ਰਾਜਮਾਰਗ-5 ਬੰਦ, ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ

ਮਨੀਪੁਰ 'ਚ ਤਲਾਸ਼ੀ ਮੁਹਿੰਮ ਦੌਰਾਨ ਗੋਲ਼ੀ ਲੱਗਣ ਕਾਰਨ ਇਕ ਜਵਾਨ ਸ਼ਹੀਦ,ਦੋ ਜ਼ਖਮੀ

: ਮਨੀਪੁਰ 'ਚ ਤਲਾਸ਼ੀ ਮੁਹਿੰਮ ਦੌਰਾਨ ਗੋਲ਼ੀ ਲੱਗਣ ਕਾਰਨ ਇਕ ਜਵਾਨ ਸ਼ਹੀਦ,ਦੋ ਜ਼ਖਮੀ

ਸ਼ਿਮਲਾ 'ਚ ਕਾਰ ਖਾਈ ਵਿਚ ਡਿੱਗੀ, ਤਿੰਨ ਪੰਜਾਬੀਆਂ ਦੀ ਮੌਤ

: ਸ਼ਿਮਲਾ 'ਚ ਕਾਰ ਖਾਈ ਵਿਚ ਡਿੱਗੀ, ਤਿੰਨ ਪੰਜਾਬੀਆਂ ਦੀ ਮੌਤ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਹਿਮਾਚਲ ਪ੍ਰਦੇਸ਼ ਪਹੁੰਚੀ

: ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਹਿਮਾਚਲ ਪ੍ਰਦੇਸ਼ ਪਹੁੰਚੀ

ਹਿਮਾਚਲ ਦੇ ਕਾਂਗੜਾ ਜ਼ਿਲੇ ‘ਚ ਭੂਚਾਲ ਦੇ ਝਟਕੇ

: ਹਿਮਾਚਲ ਦੇ ਕਾਂਗੜਾ ਜ਼ਿਲੇ ‘ਚ ਭੂਚਾਲ ਦੇ ਝਟਕੇ

ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ : ਮੁੱਖ ਮੰਤਰੀ ਸੁੱਖੂ

: ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ : ਮੁੱਖ ਮੰਤਰੀ ਸੁੱਖੂ

X