Hindi English Friday, 17 May 2024 🕑
BREAKING
ਬੈਂਕ ’ਚ ਨਿਕਲੀਆਂ ਨੌਕਰੀਆਂ, ਆਖਰੀ ਮਿਤੀ 28 ਮਈ ਸਕੂਲ ਦੇ ਗਟਰ 'ਚ 4 ਸਾਲਾ ਬੱਚੇ ਦੀ ਲਾਸ਼ ਮਿਲੀ, ਭੜਕੇ ਲੋਕਾਂ ਨੇ ਲਾਈ ਸਕੂਲ ਨੂੰ ਅੱਗ ਕਿਸਾਨ, ਝੋਨੇ ਅਤੇ ਨਰਮੇ  ਦਾ ਬੀਜ ਖ੍ਰੀਦਣ ਉਪਰੰਤ  ਬਿੱਲ ਜ਼ਰੂਰ ਲੈਣ :ਮੁੱਖ ਖੇਤੀਬਾੜੀ ਅਫਸਰ ਜਲੰਧਰ ਦੇ ਪਲਾਸਟਿਕ ਸਕਰੈਪ ਗੋਦਾਮ ‘ਚ ਲੱਗੀ ਅੱਗ, 10 ਕੁਆਰਟਰ ਆਏ ਲਪੇਟ ‘ਚ ਪੰਜਾਬ ‘ਚ ਪਾਰਾ 45 ਡਿਗਰੀ ਤੋਂ ਵਧਣ ਦੇ ਆਸਾਰ ਬਣੇ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ‘ਚ ਸਾਰੇ ਪ੍ਰੋਗਰਾਮ ਰੱਦ ਚੋਣ ਪ੍ਰਚਾਰ ਕਰਨ ਜਾ ਰਹੇ ਭਾਜਪਾ ਉਮੀਦਵਾਰ ਦਾ ਵਿਰੋਧ ਅਰਵਿੰਦ ਕੇਜਰੀਵਾਲ ਅੱਜ ਸ਼੍ਰੀ ਰਾਮ ਤੀਰਥ ਵਿਖੇ ਮੱਥਾ ਟੇਕਣਗੇ ਪਾਈਪ ਪਾਉਂਦਿਆਂ ਢਿੱਗ ਡਿੱਗਣ ਕਾਰਨ 5 ਵਿਅਕਤੀ ਮਿੱਟੀ ‘ਚ ਦਬੇ, ਦੋ ਦੀ ਮੌਤ ਕਪਿਲ ਸਿੱਬਲ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਪ੍ਰਵਾਸੀ ਪੰਜਾਬੀ

More News

ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਦਾ ਕੈਨੇਡਾ 'ਚ ਐਕਸੀਡੈਂਟ

Updated on Thursday, January 25, 2024 11:48 AM IST

ਚੰਡੀਗੜ੍ਹ, 25 ਜਨਵਰੀ, ਦੇਸ਼ ਕਲਿਕ ਬਿਊਰੋ :
ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਦਾ ਕੈਨੇਡਾ 'ਚ ਐਕਸੀਡੈਂਟ ਹੋ ਗਿਆ। ਉਸ ਨੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਸਿੱਪੀ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਿਆ ਹੋਇਆ ਸੀ। ਬ੍ਰਿਟਿਸ਼ ਕੋਲੰਬੀਆ 'ਚ ਅਚਾਨਕ ਉਸ ਦੀ ਗੱਡੀ ਰੁਬੀਕਾਨ ਪਲਟ ਗਈ। ਹਾਦਸੇ ਵਿੱਚ ਸਿੱਪੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।

ਸਿੱਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਾ ਰਿਹਾ ਸੀ। ਇੱਥੋਂ ਤੱਕ ਕਿ ਜਿੱਥੇ ਉਸ ਦਾ ਹਾਦਸਾ ਹੋਇਆ ਉੱਥੇ ਫ਼ੋਨ ਵੀ ਕੰਮ ਨਹੀਂ ਕਰ ਰਿਹਾ ਸੀ। ਸਿੱਪੀ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇੱਕ ਅੰਗਰੇਜ਼ ਰਾਹਗੀਰ ਨੇ ਉਸਦੀ ਮਦਦ ਕੀਤੀ। ਉਸ ਵਿਅਕਤੀ ਨੇ ਬੈਲਟ ਆਦਿ ਲਗਾ ਕੇ ਕਾਰ ਨੂੰ ਸਿੱਧੀ ਕਰ ਦਿੱਤਾ। ਸਿੱਪੀ ਨੇ ਅੰਗਰੇਜ਼ ਦਾ ਧੰਨਵਾਦ ਵੀ ਕੀਤਾ।

ਸਿੱਪੀ ਨੇ ਮਜ਼ਾਕ ਵਿਚ ਕਿਹਾ ਕਿ ਤੁਸੀਂ ਜਦੋਂ ਵੀ ਗੱਡੀ ਚਲਾਓ ਤਾਂ ਆਪਣੀ ਮਰਜ਼ੀ ਅਨੁਸਾਰ ਚਲਾਓ। ਆਪਣੇ ਕੋਲ ਬੈਠੇ ਵਿਅਕਤੀ ਦੀ ਸਲਾਹ ਨਾ ਲਓ। ਸਿੱਪੀ ਅਨੁਸਾਰ ਉਨ੍ਹਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਉਹ ਐਡਵੈਂਚਰ ਲਈ ਨਿਕਲਿਆ ਸੀ ਪਰ ਐਡਵੈਂਚਰ ਖਤਰਨਾਕ ਹੋ ਗਿਆ ਹੈ। ਪਰ ਹੁਣ ਕਾਰ ਸਿੱਧੀ ਹੋਣ ਤੋਂ ਬਾਅਦ ਉਹ ਫਿਰ ਤੋਂ ਐਡਵੈਂਚਰ ਲਈ ਨਿਕਲਿਆ ਹੈ ਅਤੇ ਰਾਤ ਨੂੰ ਹੀ ਘਰ ਪਰਤੇਗਾ।

ਵੀਡੀਓ

ਹੋਰ
Have something to say? Post your comment
X