Hindi English Friday, 17 May 2024 🕑

ਸਿੱਖਿਆ/ਤਕਨਾਲੋਜੀ

More News

ਸਿੱਖਿਆ ਵਿਭਾਗ ਵਿਚ 44 ਪ੍ਰਿੰਸੀਪਲਜ਼ ਨੂੰ ਡੀ.ਈ.ਓ ਵਜੋਂ ਤਰੱਕੀ

Updated on Thursday, January 25, 2024 18:15 PM IST

13 ਪ੍ਰਿੰਸੀਪਲਜ਼ ਨੁੰ ਦਿੱਤੀ ਗਈ ਸਹਾਇਕ ਡਾਇਰੈਕਟਰ ਦੀ ਤਰੱਕੀ
 
ਚੰਡੀਗੜ,  25 ਜਨਵਰੀ : ਦੇਸ਼ ਕਲਿੱਕ ਬਿਓਰੋ
 
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਿੱਖਿਆ ਵਿਭਾਗ ਪੰਜਾਬ ਵਿਚ ਅੱਜ ਦਹਾਕੇ ਬਾਅਦ ਪ੍ਰਿੰਸੀਪਲਜ਼ ਤੋਂ ਡੀ.ਈ.ਓ ਅਤੇ ਸਹਾਇਕ ਡਾਇਰੈਕਟਰ ਦੀ ਅਸਾਮੀ ਲਈ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿਸ ਵਿਚ 44 ਪ੍ਰਿੰਸੀਪਲਜ਼ ਨੂੰ ਡੀ.ਈ.ਓ ਵਜੋਂ ਅਤੇ 13 ਪ੍ਰਿੰਸੀਪਲਜ਼ ਨੂੰ ਸਹਾਇਕ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਵਜੋਂ ਤਰੱਕੀ ਦਿੱਤੀ ਗਈ ਹੈ। 
 
ਇਥੇ ਇਹ ਦੱਸਣਯੋਗ ਹੈ ਕਿ ਪ੍ਰਿੰਸੀਪਲਜ ਤੋਂ ਡੀ.ਈ.ਉ.ਦੀਆਂ ਇਕ ਦਹਾਕੇ ਬਾਅਦ ਤਰੱਕੀਆਂ ਕੀਤੀਆਂ ਗਈਆਂ ਹਨ।
 
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੌਏ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਸਕੂਲ ਸਿੱਖਿਆ ਮੰਤਰੀ, ਸ: ਹਰਜੋਤ ਸਿੰਘ ਬੈਂਸ ਵਲੋਂ ਮੁੱਖ ਮੰਤਰੀ, ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ  ਸਿੱਖਿਆ ਵਿਭਾਗ ਵਿਚ ਤਰੱਕੀਆਂ ਦੇ ਕਾਰਜ ਵਿਚ ਤੇਜੀ ਲਿਆਉਣ ਸਬੰਧੀ ਦਿਤੇ ਗਏ ਹੁਕਮਾਂ ਤੇ ਕਾਰਵਾਈ ਕਰਦੇ ਹੋਏ ਵਿਭਾਗੀ ਤਰੱਕੀ ਕਮੇਟੀ ਨੇ ਪ੍ਰਿੰਸੀਪਲਜ਼ ਡੀ.ਈ.ਓ ਅਤੇ ਸਹਾਇਕ ਡਾਇਰੈਕਟਰ ਦੀ ਅਸਾਮੀ ਤੇ ਤਰੱਕੀਆਂ ਕਰਕੇ ਵਿਭਾਗ ਵਿਚ ਤਰੱਕੀਆਂ ਦਾ ਕਾਰਜ ਸ਼ੁਰੂ ਕੀਤਾ ਗਿਆ।  ਵਿਭਾਗੀ ਤਰੱਕੀ ਕਮੇਟੀ ਦੀ ਅਗਵਾਈ ਸ੍ਰੀ ਕੇ.ਕੇ. ਯਾਦਵ ਸਕੱਤਰ, ਸਕੂਲ ਸਿੱਖਿਆ ਵਿਭਾਗ ਵਲੋਂ ਕੀਤੀ ਗਈ। 
 
ਬੁਲਾਰੇ ਨੇ ਦੱਸਿਆ ਕਿ ਵਿਭਾਗੀ ਤਰੱਕੀ ਕਮੇਟੀ ਵਲੋਂ ਜਿਹਨਾਂ ਨਾਮਾਂ ਨੂੰ ਤਰੱਕੀ ਲਈ ਸਹਿਮਤੀ ਦਿਤੀ ਗਈ ਸੀ, ਉਹਨਾਂ ਨਾਮਾਂ ਤੇ ਸਕੂਲ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਵਲੋਂ ਸਹੀ ਪਾ ਦਿਤੀ ਗਈ ਹੈ। ਸ: ਬੈਂਸ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਭਾਗ ਦੇ ਹਰੇਕ ਪੱਧਰ ਤੇ ਯੋਗ ਮੁਲਾਜਮਾਂ ਦੀਆਂ ਤਰੱਕੀਆਂ ਦੇ ਕਾਰਜ ਵਿਚ ਤੇਜੀ ਲਿਆਦੀ ਜਾਵੇ ।

ਵੀਡੀਓ

ਹੋਰ
Readers' Comments
ਪ੍ਰਭਜੋਤ ਸਿੰਘ 1/25/2024 8:10:49 PM

ਡਰਾਇੰਗ ਟੀਚਰਾਂ ਬਾਰੇ ਵੀ ਕੁਝ ਸੋਚੋ। ਮੈਂ 2006 ਚ ਡਰਾਇੰਗ ਟੀਚਰ ਦਾ ਕੋਰਸ ਕੀਤਾ ਹੋਇਆ ਹੈ। 3 ਸਾਲ ਸਰਕਾਰੀ ਸਕੂਲ ਅਤੇ 3 ਸਾਲ ਪ੍ਰਾਈਵੇਟ (ਪੰਜਾਬ ਸਿੱਖਿਆ ਬੋਰਡ, ਮੋਹਾਲੀ) ਕ੍ਰਿਪਾ ਕਰਕੇ ਮੈਨੂੰ ਵੀ ਕਿਸੇ ਸਕੂਲ ਚ ਪੜ੍ਹਾਉਣ ਦੇ ਆਰਡਰ ਦਿੱਤੇ ਜਾਣ। ਬੜੀ ਕ੍ਰਿਪਾ ਹੋਵੇਗੀ। ਆਪ ਜੀ ਦਾ ਵਿਸ਼ਵਾਸ ਪਾਤਰ ਪ੍ਰਭਜੋਤ ਸਿੰਘ

Have something to say? Post your comment
ਸੀਬਾ ਸਕੂਲ ਦਾ 10ਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ

: ਸੀਬਾ ਸਕੂਲ ਦਾ 10ਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ

ਸੀਬਾ ਸਕੂਲ ਦੀ 12ਵੀਂ ਕਲਾਸ 'ਚੋਂ ਅਰਵਿੰਦ ਗਰੇਵਾਲ ਨੇ 93 ਫੀਸਦੀ ਅੰਕਾਂ ਨਾਲ ਮਾਰੀ ਬਾਜ਼ੀ

: ਸੀਬਾ ਸਕੂਲ ਦੀ 12ਵੀਂ ਕਲਾਸ 'ਚੋਂ ਅਰਵਿੰਦ ਗਰੇਵਾਲ ਨੇ 93 ਫੀਸਦੀ ਅੰਕਾਂ ਨਾਲ ਮਾਰੀ ਬਾਜ਼ੀ

ਜ਼ਿਲ੍ਹਾ ਹਸਪਤਾਲ ਵਿਚ ਉੱਚ-ਜੋਖਮ ਗਰਭਵਤੀ ਔਰਤਾਂ ਦੀ ਵਿਸ਼ੇਸ਼ ਡਾਕਟਰੀ ਜਾਂਚ ਕੀਤੀ

: ਜ਼ਿਲ੍ਹਾ ਹਸਪਤਾਲ ਵਿਚ ਉੱਚ-ਜੋਖਮ ਗਰਭਵਤੀ ਔਰਤਾਂ ਦੀ ਵਿਸ਼ੇਸ਼ ਡਾਕਟਰੀ ਜਾਂਚ ਕੀਤੀ

ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 10 ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕੌਂਸਲਿੰਗ ਕੱਲ੍ਹ ਤੋਂ

: ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 10 ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕੌਂਸਲਿੰਗ ਕੱਲ੍ਹ ਤੋਂ

ਸਿੱਖਿਆ ਵਿਭਾਗ ਪੰਜਾਬ ਵੱਲੋਂ ਗਰਮੀ ਤੋਂ ਬਚਾਅ ਲਈ ਸਕੂਲਾਂ ਨੂੰ ਅਡਵਾਈਜਰੀ ਜਾਰੀ

: ਸਿੱਖਿਆ ਵਿਭਾਗ ਪੰਜਾਬ ਵੱਲੋਂ ਗਰਮੀ ਤੋਂ ਬਚਾਅ ਲਈ ਸਕੂਲਾਂ ਨੂੰ ਅਡਵਾਈਜਰੀ ਜਾਰੀ

ਪ੍ਰਿੰਸੀਪਲ ਤੇ ਸਟਾਫ ਦਰਮਿਆਨ ਤਣਾਅ ਕਾਰਨ ਅਧਿਆਪਕਾ ਬੇਹੋਸ਼

: ਪ੍ਰਿੰਸੀਪਲ ਤੇ ਸਟਾਫ ਦਰਮਿਆਨ ਤਣਾਅ ਕਾਰਨ ਅਧਿਆਪਕਾ ਬੇਹੋਸ਼

ਸਕੂਲ ਪ੍ਰਿੰਸੀਪਲ ਵੱਲੋਂ ਸਲਾਨਾ ਮੈਗਜ਼ੀਨ ‘ਬੁਲੰਦ ਹੌਸਲੇ‘ ਅਤੇ ਕੰਪਿਊਟਰ ਦੀ ਕਿਤਾਬ ਰਿਲੀਜ਼

: ਸਕੂਲ ਪ੍ਰਿੰਸੀਪਲ ਵੱਲੋਂ ਸਲਾਨਾ ਮੈਗਜ਼ੀਨ ‘ਬੁਲੰਦ ਹੌਸਲੇ‘ ਅਤੇ ਕੰਪਿਊਟਰ ਦੀ ਕਿਤਾਬ ਰਿਲੀਜ਼

CBSE ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਾਉਣ ਲਈ ਤਿਆਰੀ ਕਰੇ : ਸਿੱਖਿਆ ਮੰਤਰਾਲਾ

: CBSE ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਾਉਣ ਲਈ ਤਿਆਰੀ ਕਰੇ : ਸਿੱਖਿਆ ਮੰਤਰਾਲਾ

ਜ਼ਿਲ੍ਹਾ ਪ੍ਰਸ਼ਾਸਨ ਦੇ ‘ਮਿਸ਼ਨ ਐਕਸੀਲੈਂਸ’ ’ਤੇ ਵਿਦਿਆਰਥੀਆਂ ਤੇ ਅਨੁਭਵੀ ਅਧਿਆਪਕਾਂ ਦੀ ਮਿਹਨਤ ਨੇ ਲਗਾਈ ਸਫ਼ਲਤਾ ਦੀ ਮੋਹਰ: ਜਤਿੰਦਰ ਜੋਰਵਾਲ

: ਜ਼ਿਲ੍ਹਾ ਪ੍ਰਸ਼ਾਸਨ ਦੇ ‘ਮਿਸ਼ਨ ਐਕਸੀਲੈਂਸ’ ’ਤੇ ਵਿਦਿਆਰਥੀਆਂ ਤੇ ਅਨੁਭਵੀ ਅਧਿਆਪਕਾਂ ਦੀ ਮਿਹਨਤ ਨੇ ਲਗਾਈ ਸਫ਼ਲਤਾ ਦੀ ਮੋਹਰ: ਜਤਿੰਦਰ ਜੋਰਵਾਲ

ਸਰਕਾਰੀ ਹਾਈ ਸਕੂਲ ਕਰਹਾਲੀ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ

: ਸਰਕਾਰੀ ਹਾਈ ਸਕੂਲ ਕਰਹਾਲੀ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ

X