Hindi English Saturday, 18 May 2024 🕑
BREAKING
ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਕਿਸਾਨਾਂ ਨੂੰ ਕਿਹਾ, ‘2 ਜੂਨ ਤੋਂ ਬਾਅਦ ਮੈਂ ਵੇਖਾਂਗਾ, ਕਿਹੜੀ ਖੱਬੀ Jiwan ਖਾਨ ਇੱਥੇ ਖੰਘਦੈ’ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਕੀਤੀ ਮੀਟਿੰਗ ਬੈਂਕ ’ਚ ਨਿਕਲੀਆਂ ਨੌਕਰੀਆਂ, ਆਖਰੀ ਮਿਤੀ 28 ਮਈ ਸਕੂਲ ਦੇ ਗਟਰ 'ਚ 4 ਸਾਲਾ ਬੱਚੇ ਦੀ ਲਾਸ਼ ਮਿਲੀ, ਭੜਕੇ ਲੋਕਾਂ ਨੇ ਲਾਈ ਸਕੂਲ ਨੂੰ ਅੱਗ ਕਿਸਾਨ, ਝੋਨੇ ਅਤੇ ਨਰਮੇ  ਦਾ ਬੀਜ ਖ੍ਰੀਦਣ ਉਪਰੰਤ  ਬਿੱਲ ਜ਼ਰੂਰ ਲੈਣ :ਮੁੱਖ ਖੇਤੀਬਾੜੀ ਅਫਸਰ ਜਲੰਧਰ ਦੇ ਪਲਾਸਟਿਕ ਸਕਰੈਪ ਗੋਦਾਮ ‘ਚ ਲੱਗੀ ਅੱਗ, 10 ਕੁਆਰਟਰ ਆਏ ਲਪੇਟ ‘ਚ ਪੰਜਾਬ ‘ਚ ਪਾਰਾ 45 ਡਿਗਰੀ ਤੋਂ ਵਧਣ ਦੇ ਆਸਾਰ ਬਣੇ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ‘ਚ ਸਾਰੇ ਪ੍ਰੋਗਰਾਮ ਰੱਦ ਚੋਣ ਪ੍ਰਚਾਰ ਕਰਨ ਜਾ ਰਹੇ ਭਾਜਪਾ ਉਮੀਦਵਾਰ ਦਾ ਵਿਰੋਧ ਅਰਵਿੰਦ ਕੇਜਰੀਵਾਲ ਅੱਜ ਸ਼੍ਰੀ ਰਾਮ ਤੀਰਥ ਵਿਖੇ ਮੱਥਾ ਟੇਕਣਗੇ

ਸਿੱਖਿਆ/ਤਕਨਾਲੋਜੀ

More News

ਸਾਲਾਨਾ ਸੱਭਿਆਚਾਰਕ ਸਮਾਰੋਹ ਕਲਾਂਜਲੀ-2024 ਕਰਵਾਇਆ

Updated on Monday, January 29, 2024 19:10 PM IST

ਬੱਚਿਆਂ ਵੱਲੋਂ ਪੇਸ਼ਕਾਰੀਆਂ ਰਾਹੀਂ ਵਿਸ਼ਵ ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਸੱਦਾ

ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਇਕ ਬਰਿੰਦਰ ਕੁਮਾਰ ਗੋਇਲ ਅਤੇ ਫਿਲਮੀ ਕਲਾਕਾਰ ਤੇ ਗਾਇਕ ਕਰਮਜੀਤ ਅਨਮੋਲ ਵੱਲੋਂ ਬੱਚਿਆਂ ਦੀ ਹੌਸਲਾ ਅਫ਼ਜਾਈ

ਲਹਿਰਾਗਾਗਾ, 29 ਜਨਵਰੀ : ਦੇਸ਼ ਕਲਿੱਕ ਬਿਓਰੋ

ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ਸਾਲਾਨਾ ਸੱਭਿਆਚਾਰਕ ਸਮਾਰੋਹ 'ਜਸ਼ਨ-ਏ-ਬਚਪਨ ਕਲਾਂਜਲੀ-2024' ਕਰਵਾਇਆ ਗਿਆ। ਇਸ ਵਾਰ ਸਮਾਰੋਹ ਦਾ ਥੀਮ 'ਵਿਸ਼ਵ ਸ਼ਾਂਤੀ ਅਤੇ ਆਪਸੀ ਭਾਈਚਾਰਾ' ਸੀ। ਬੱਚਿਆਂ ਨੇ ਆਪੋ-ਆਪਣੀਆਂ ਕਲਾਸਾਂ ਦੇ ਸਿਲੇਬਸ 'ਤੇ ਆਧਾਰਿਤ ਨਾਟਕ, ਕੋਰੀਓਗ੍ਰਾਫੀਆਂ ਅਤੇ ਗੀਤ-ਸੰਗੀਤ ਪੇਸ਼ ਕੀਤਾ। ਇਹਨਾਂ ਪੇਸ਼ਕਾਰੀਆਂ ਵਿੱਚ ਨਾਟਕ ਜਬ ਜਾਗੋ ਤਬ ਸਵੇਰਾ, ਬੁੱਕ ਦੈਟ ਸੇਵ ਦਾ ਅਰਥ, ਹਰਿ-ਹਰਿ ਕਾਕਾ, ਹੋਲੀ ਪੰਚਾਇਤ, ਇੱਕ ਬੰਦਾ ਹੁੰਦਾ ਸੀ, ਸਾਂਝੀ ਕੰਧ, ਸਿਰਜਣਾ, ਜਾਗੋ ਗ੍ਰਾਹਕ ਜਾਗੋ, ਵਾਇਟ ਹਾਊਸ, ਚੂੜੀਆਂ ਦਾ ਬਾਕਮਾਲ ਮੰਚਨ ਕੀਤਾ। ਇਹ ਨਾਟਕਾਂ ਦੀ ਤਿਆਰੀ ਲਈ ਯਸ਼ ਸੰਗਰੂਰ ਨੇ ਵਿਸ਼ੇਸ਼ ਯੋਗਦਾਨ ਪਾਇਆ। ਛੋਟੇ ਬੱਚਿਆਂ ਦੇ ਡਾਂਸ, ਮਾਡਲਿੰਗ ਅਤੇ ਫੈਂਸੀ ਡਰੈਸ ਸ਼ੋਅ,ਮਾਪਿਆਂ ਦੀ ਮਾਡਲਿੰਗ ਤੋਂ ਇਲਾਵਾ ਸੀਨੀਅਰ ਵਿਦਿਆਰਥੀਆਂ ਦੇ ਭੰਗੜਾ, ਲੁੱਡੀ ਸ਼ੰਮੀ ਨੇ ਵੀ ਚੰਗਾ ਰੰਗ ਬੰਨ੍ਹਿਆ।
ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਅਜਿਹੀ ਵਡਮੁੱਲੀ ਦਾਤ ਹੈ, ਜਿਸਨੂੰ ਕੋਈ ਚੁਰਾ ਨਹੀਂ ਸਕਦਾ। ਵਿਦਿਆਰਥੀਆਂ ਨੂੰ ਹੁਣੇ ਤੋਂ ਹੀ ਜ਼ਿੰਦਗੀ ਦੇ ਮਕਸਦ ਸਪੱਸ਼ਟ ਕਰਦਿਆਂ ਮਿਹਨਤ ਨਾਲ ਉਹਨਾਂ ਦੀ ਪ੍ਰਾਪਤੀ ਲਈ ਜੁਟ ਜਾਣਾ ਚਾਹੀਦਾ ਹੈ।
ਵਿਸ਼ੇਸ਼ ਮਹਿਮਾਨ ਵਿਧਾਇਕ ਬਰਿੰਦਰ ਕੁਮਾਰ ਗੋਇਲ ਅਤੇ ਡੀਐਸਪੀ ਦੀਪਕ ਰਾਏ ਨੇ ਸਕੂਲ ਦੀਆਂ ਵਿਦਿਅਕ, ਖੇਡ ਅਤੇ ਸੱਭਿਆਚਾਰ ਖੇਤਰ 'ਚ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।
ਸਕੂਲ ਦੇ ਸਾਬਕਾ ਵਿਦਿਆਰਥੀਆਂ 'ਚੋਂ ਪੰਜਾਬ ਪੁਲਿਸ ਵਿੱਚ ਬਤੌਰ ਸਬ-ਇੰਸਪੈਕਟਰ ਭਰਤੀ ਹੋਏ ਹਰਪ੍ਰੀਤ ਕੌਰ ਅਤੇ ਸ਼ਗਨਪ੍ਰੀਤ ਸਿੰਘ ਜਵਾਹਰਵਾਲਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਕੂਲ ਦੇ 10 ਸਾਲਾਂ ਤੋਂ ਉੱਪਰ ਕੰਮ ਕਰ ਚੁੱਕੇ ਅਧਿਆਪਕਾਂ ਆਸ਼ਾ ਗੋਇਲ, ਗਗਨਦੀਪ ਕੌਰ, ਮੋਨਿਕਾ ਰਾਣੀ ਅਤੇ ਚਰਨਜੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ।
ਉੱਘੇ ਫਿਲਮੀ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਨੇ ਦੋਵੇਂ ਦਿਨ ਸ਼ਿਰਕਤ ਕਰਦਿਆਂ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ। ਉਹਨਾਂ ਕਿਹਾ ਕਿ ਬਚਪਨ ਦੌਰਾਨ ਹਾਸਲ ਕੀਤੇ ਗੁਣ ਹੀ ਸਾਡੇ ਜੀਵਨ ਦਾ ਆਧਾਰ ਬਣਦੇ ਹਨ। ਇਸ ਕਰਕੇ ਬੱਚਿਆਂ ਨੂੰ ਆਪਣੀਆਂ ਰੁਚੀਆਂ ਵੇਖਦਿਆਂ ਆਪਣੇ ਭਵਿੱਖ ਨੂੰ ਸੰਵਾਰਨ ਵੱਲ ਵਧਣਾ ਚਾਹੀਦਾ ਹੈ।
ਮੰਚ ਸੰਚਾਲਨ ਮੈਡਮ ਪਿੰਕੀ ਸ਼ਰਮਾ, ਮਨਪ੍ਰੀਤ ਕੌਰ, ਜੋਤੀ, ਮੁਸਕਾਨ ਅਤੇ ਹਰਪ੍ਰੀਤ ਕੌਰ ਨੇ ਕੀਤਾ।
ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਆਪਣੇ ਫਿਨਲੈਂਡ ਅਤੇ ਜਪਾਨ ਦੇ ਵਿਦਿਅਕ ਦੌਰੇ ਬਾਰੇ ਬੋਲਦਿਆਂ ਕਿਹਾ ਕਿ ਇਹਨਾਂ ਦੇਸ਼ਾਂ ਦੇ ਸਿਲੇਬਸ ਰਾਹੀਂ ਬੱਚਿਆਂ ਨੂੰ ਹੱਥੀਂ ਕਿਰਤ ਦਾ ਮਹੱਤਵ ਵੀ ਸਿਖਾਇਆ ਜਾਂਦਾ ਹੈ। ਉਹਨਾਂ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਚੈੱਸ, ਕੈਰਮ ਬੋਰਡ, ਲੁੱਡੋ ਜਾਂ ਹੋਰ ਖੇਡਾਂ ਖੇਡਦਿਆਂ ਉਹਨਾਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਇਸ ਨਾਲ ਬੱਚੇ ਮੋਬਾਈਲ ਦੀ ਬੇਲੋੜੀ ਵਰਤੋਂ ਤੋਂ ਦੂਰ ਤਾਂ ਹੋਣਗੇ ਹੀ, ਸਗੋਂ ਉਹਨਾਂ ਵਿਚਕਾਰ ਮੋਹ ਦੀਆਂ ਤੰਦਾਂ ਵੀ ਮਜ਼ਬੂਤ ਹੋਣਗੀਆਂ।
ਮੈਡਮ ਅਮਨ ਢੀਂਡਸਾ ਅਤੇ ਪ੍ਰਿੰਸੀਪਲ ਬਿਬਿਨ ਅਲੈਗਜ਼ੈਂਡਰ ਨੇ ਸਮਾਰੋਹ ਦੀ ਸਫਲਤਾ ਲਈ ਮਾਪਿਆਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਵੀਡੀਓ

ਹੋਰ
Have something to say? Post your comment
ਸੀਬਾ ਸਕੂਲ ਦਾ 10ਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ

: ਸੀਬਾ ਸਕੂਲ ਦਾ 10ਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ

ਸੀਬਾ ਸਕੂਲ ਦੀ 12ਵੀਂ ਕਲਾਸ 'ਚੋਂ ਅਰਵਿੰਦ ਗਰੇਵਾਲ ਨੇ 93 ਫੀਸਦੀ ਅੰਕਾਂ ਨਾਲ ਮਾਰੀ ਬਾਜ਼ੀ

: ਸੀਬਾ ਸਕੂਲ ਦੀ 12ਵੀਂ ਕਲਾਸ 'ਚੋਂ ਅਰਵਿੰਦ ਗਰੇਵਾਲ ਨੇ 93 ਫੀਸਦੀ ਅੰਕਾਂ ਨਾਲ ਮਾਰੀ ਬਾਜ਼ੀ

ਜ਼ਿਲ੍ਹਾ ਹਸਪਤਾਲ ਵਿਚ ਉੱਚ-ਜੋਖਮ ਗਰਭਵਤੀ ਔਰਤਾਂ ਦੀ ਵਿਸ਼ੇਸ਼ ਡਾਕਟਰੀ ਜਾਂਚ ਕੀਤੀ

: ਜ਼ਿਲ੍ਹਾ ਹਸਪਤਾਲ ਵਿਚ ਉੱਚ-ਜੋਖਮ ਗਰਭਵਤੀ ਔਰਤਾਂ ਦੀ ਵਿਸ਼ੇਸ਼ ਡਾਕਟਰੀ ਜਾਂਚ ਕੀਤੀ

ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 10 ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕੌਂਸਲਿੰਗ ਕੱਲ੍ਹ ਤੋਂ

: ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 10 ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕੌਂਸਲਿੰਗ ਕੱਲ੍ਹ ਤੋਂ

ਸਿੱਖਿਆ ਵਿਭਾਗ ਪੰਜਾਬ ਵੱਲੋਂ ਗਰਮੀ ਤੋਂ ਬਚਾਅ ਲਈ ਸਕੂਲਾਂ ਨੂੰ ਅਡਵਾਈਜਰੀ ਜਾਰੀ

: ਸਿੱਖਿਆ ਵਿਭਾਗ ਪੰਜਾਬ ਵੱਲੋਂ ਗਰਮੀ ਤੋਂ ਬਚਾਅ ਲਈ ਸਕੂਲਾਂ ਨੂੰ ਅਡਵਾਈਜਰੀ ਜਾਰੀ

ਪ੍ਰਿੰਸੀਪਲ ਤੇ ਸਟਾਫ ਦਰਮਿਆਨ ਤਣਾਅ ਕਾਰਨ ਅਧਿਆਪਕਾ ਬੇਹੋਸ਼

: ਪ੍ਰਿੰਸੀਪਲ ਤੇ ਸਟਾਫ ਦਰਮਿਆਨ ਤਣਾਅ ਕਾਰਨ ਅਧਿਆਪਕਾ ਬੇਹੋਸ਼

ਸਕੂਲ ਪ੍ਰਿੰਸੀਪਲ ਵੱਲੋਂ ਸਲਾਨਾ ਮੈਗਜ਼ੀਨ ‘ਬੁਲੰਦ ਹੌਸਲੇ‘ ਅਤੇ ਕੰਪਿਊਟਰ ਦੀ ਕਿਤਾਬ ਰਿਲੀਜ਼

: ਸਕੂਲ ਪ੍ਰਿੰਸੀਪਲ ਵੱਲੋਂ ਸਲਾਨਾ ਮੈਗਜ਼ੀਨ ‘ਬੁਲੰਦ ਹੌਸਲੇ‘ ਅਤੇ ਕੰਪਿਊਟਰ ਦੀ ਕਿਤਾਬ ਰਿਲੀਜ਼

CBSE ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਾਉਣ ਲਈ ਤਿਆਰੀ ਕਰੇ : ਸਿੱਖਿਆ ਮੰਤਰਾਲਾ

: CBSE ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਾਉਣ ਲਈ ਤਿਆਰੀ ਕਰੇ : ਸਿੱਖਿਆ ਮੰਤਰਾਲਾ

ਜ਼ਿਲ੍ਹਾ ਪ੍ਰਸ਼ਾਸਨ ਦੇ ‘ਮਿਸ਼ਨ ਐਕਸੀਲੈਂਸ’ ’ਤੇ ਵਿਦਿਆਰਥੀਆਂ ਤੇ ਅਨੁਭਵੀ ਅਧਿਆਪਕਾਂ ਦੀ ਮਿਹਨਤ ਨੇ ਲਗਾਈ ਸਫ਼ਲਤਾ ਦੀ ਮੋਹਰ: ਜਤਿੰਦਰ ਜੋਰਵਾਲ

: ਜ਼ਿਲ੍ਹਾ ਪ੍ਰਸ਼ਾਸਨ ਦੇ ‘ਮਿਸ਼ਨ ਐਕਸੀਲੈਂਸ’ ’ਤੇ ਵਿਦਿਆਰਥੀਆਂ ਤੇ ਅਨੁਭਵੀ ਅਧਿਆਪਕਾਂ ਦੀ ਮਿਹਨਤ ਨੇ ਲਗਾਈ ਸਫ਼ਲਤਾ ਦੀ ਮੋਹਰ: ਜਤਿੰਦਰ ਜੋਰਵਾਲ

ਸਰਕਾਰੀ ਹਾਈ ਸਕੂਲ ਕਰਹਾਲੀ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ

: ਸਰਕਾਰੀ ਹਾਈ ਸਕੂਲ ਕਰਹਾਲੀ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ

X