Hindi English Friday, 17 May 2024 🕑
BREAKING
ਬੈਂਕ ’ਚ ਨਿਕਲੀਆਂ ਨੌਕਰੀਆਂ, ਆਖਰੀ ਮਿਤੀ 28 ਮਈ ਸਕੂਲ ਦੇ ਗਟਰ 'ਚ 4 ਸਾਲਾ ਬੱਚੇ ਦੀ ਲਾਸ਼ ਮਿਲੀ, ਭੜਕੇ ਲੋਕਾਂ ਨੇ ਲਾਈ ਸਕੂਲ ਨੂੰ ਅੱਗ ਕਿਸਾਨ, ਝੋਨੇ ਅਤੇ ਨਰਮੇ  ਦਾ ਬੀਜ ਖ੍ਰੀਦਣ ਉਪਰੰਤ  ਬਿੱਲ ਜ਼ਰੂਰ ਲੈਣ :ਮੁੱਖ ਖੇਤੀਬਾੜੀ ਅਫਸਰ ਜਲੰਧਰ ਦੇ ਪਲਾਸਟਿਕ ਸਕਰੈਪ ਗੋਦਾਮ ‘ਚ ਲੱਗੀ ਅੱਗ, 10 ਕੁਆਰਟਰ ਆਏ ਲਪੇਟ ‘ਚ ਪੰਜਾਬ ‘ਚ ਪਾਰਾ 45 ਡਿਗਰੀ ਤੋਂ ਵਧਣ ਦੇ ਆਸਾਰ ਬਣੇ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ‘ਚ ਸਾਰੇ ਪ੍ਰੋਗਰਾਮ ਰੱਦ ਚੋਣ ਪ੍ਰਚਾਰ ਕਰਨ ਜਾ ਰਹੇ ਭਾਜਪਾ ਉਮੀਦਵਾਰ ਦਾ ਵਿਰੋਧ ਅਰਵਿੰਦ ਕੇਜਰੀਵਾਲ ਅੱਜ ਸ਼੍ਰੀ ਰਾਮ ਤੀਰਥ ਵਿਖੇ ਮੱਥਾ ਟੇਕਣਗੇ ਪਾਈਪ ਪਾਉਂਦਿਆਂ ਢਿੱਗ ਡਿੱਗਣ ਕਾਰਨ 5 ਵਿਅਕਤੀ ਮਿੱਟੀ ‘ਚ ਦਬੇ, ਦੋ ਦੀ ਮੌਤ ਕਪਿਲ ਸਿੱਬਲ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਸਿੱਖਿਆ/ਤਕਨਾਲੋਜੀ

More News

ਮੈਡਮ ਸਰੋਜ ਰਾਣੀ ਨੇ ਸੰਭਾਲਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਆਹੁਦਾ

Updated on Tuesday, January 30, 2024 16:33 PM IST

ਬਰਨਾਲਾ, 30 ਜਨਵਰੀ, ਦੇਸ਼ ਕਲਿੱਕ ਬਿਓਰੋ
 
ਸਿੱਖਿਆ ਵਿਭਾਗ ਦੇ ਪੀ.ਈ.ਐੱਸ. ਗਰੁੱਪ ਏ ਕੇਡਰ ਦੀਆਂ ਹੋਈਆਂ ਤਰੱਕੀਆਂ ਅਤੇ ਬਦਲੀਆਂ ਤਹਿਤ ਮੈਡਮ ਸਰੋਜ ਰਾਣੀ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਬਰਨਾਲਾ ਵਿਖੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਸਿੱਖਿਆ ਦਾ ਅਹੁਦਾ ਸੰਭਾਲ ਲਿਆ ਗਿਆ ਹੈ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਵਸੁੰਧਰਾ ਕਪਿਲਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ੍ਰ ਬਰਜਿੰਦਰਪਾਲ ਸਿੰਘ ਜੀ ਦੀ ਅਗਵਾਈ ਵਿੱਚ ਸਮੂਹ ਸਟਾਫ਼ ਵੱਲੋਂ ਨਵ ਨਿਯੁਕਤ ਡੀ.ਈ.ਓ. ਮੈਡਮ ਸਰੋਜ ਰਾਣੀ ਦਾ ਨਿੱਘਾ ਸਵਾਗਤ ਕੀਤਾ ਗਿਆ। ਅਹੁਦਾ ਸੰਭਾਲਣ ਤੋਂ ਬਾਦ ਡੀ.ਈ.ਓ. ਸਰੋਜ ਰਾਣੀ ਨੇ ਕਿਹਾ ਕਿ ਉਹਨਾਂ ਦੀ ਸਿੱਖਿਆ ਵਿਭਾਗ ਵਿੱਚ ਪਹਿਲੀ ਜੁਆਇਨਿੰਗ 1987 ਵਿੱਚ ਸਰਕਾਰੀ ਹਾਈ ਸਕੂਲ, ਕਲਾਲ ਮਾਜਰਾ ਜ਼ਿਲ੍ਹਾ ਲੁਧਿਆਣਾ ਵਿਖੇ ਬਤੌਰ ਸਾਇੰਸ ਅਧਿਆਪਕ ਹੋਈ। ਉਸਤੋਂ ਬਾਦ 1991 ਵਿੱਚ ਪਦਉੱਨਤ ਹੋਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੋਗਾ ਜ਼ਿਲ੍ਹਾ ਮਾਨਸਾ ਵਿਖੇ ਗਣਿਤ ਲੈਕਚਰਾਰ, 2010 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ ) ਫ਼ਫੜੇ ਭਾਈ ਕੇ ਬਤੌਰ ਪ੍ਰਿੰਸੀਪਲ ਅਤੇ ਹੁਣ 2024 ਵਿੱਚ ਪਦਉੱਨਤ ਹੋ ਕੇ ਜ਼ਿਲ੍ਹਾ ਬਰਨਾਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਅਹੁਦਾ ਸੰਭਾਲਿਆ। ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਸਿੱਖਿਆ ਸੁਧਾਰ ਮੁਹਿੰਮ ਨੂੰ ਹੋਰ ਤੇਜ਼ ਕਰਨ, ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦੇ ਹਰ ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਗੇ। ਜ਼ਿਲ੍ਹੇ ਦੇ ਕਿਸੇ ਵੀ ਕਰਮਚਾਰੀ ਦਾ ਸਿੱਖਿਆ ਦਫ਼ਤਰ ਨਾਲ ਸੰਬੰਧਿਤ ਸਹੀ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਮਾਨਸਾ ਤੋਂ ਡਿਪਟੀ ਡੀਈਓ ਐਲੀਮੈਂਟਰੀ ਗੁਰਲਾਭ ਸਿੰਘ, ਡਿਪਟੀ ਡੀਈਓ ਸੈਕੰਡਰੀ ਅਸ਼ੋਕ ਕੁਮਾਰ, ਪ੍ਰਿੰਸੀਪਲ ਰਾਕੇਸ਼ ਜਿੰਦਲ, ਰਮੇਸ਼ਵਰ ਕੁਮਾਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ ਮਾਨਸਾ, ਬ੍ਰਿਜ਼ ਭੂਸ਼ਣ ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ ਬਰਨਾਲਾ, ਪ੍ਰਿੰਸੀਪਲ ਹਰੀਸ਼ ਬਾਂਸਲ, ਡਾਇਟ ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ, ਸੁਪਰਡੈਂਟ ਰੇਸ਼ਮ ਸਿੰਘ, ਹੈਡਮਾਸਟਰ ਪ੍ਰਦੀਪ ਸਿੰਘ ਕਾਹਨੇਕੇ, ਸਟੇਨੋ ਮਨਜੀਤ ਕੌਰ, ਸ਼ਿਵ ਸਿੰਗਲਾ, ਸੁਤੰਤਰ ਭਾਰਦਵਾਜ, ਹਰੀਸ਼ ਕੁਮਾਰ, ਚਾਰੂ ਭਾਰਦਵਾਜ, ਨੇਹਾ, ਸੁਖਪਾਲ ਸਿੰਘ ਚੇਅਰਮੈਨ ਫਾਰਮਰ ਕਮਿਸ਼ਨ, ਜਸਪਾਲ ਸ਼ਰਮਾ ਐਲ.ਆਈ.ਸੀ., ਐਡਵੋਕੇਟ ਅਸ਼ੋਕ ਸ਼ਰਮਾ, ਨਰਿੰਦਰ ਸ਼ਰਮਾ, ਡਾਕਟਰ ਰਾਕੇਸ਼ ਰੀਤ, ਇੰਦਰਾ ਰਾਣੀ, ਨਿਸ਼ਾ ਸ਼ਰਮਾ, ਰਾਬੀਆ, ਰਿਤੂ ਸ਼ਰਮਾ, ਨੇਹਾ ਗੋਦਾਰਾ, ਡੀ.ਐਸ.ਐਮ. ਰਾਜੇਸ਼ ਗੋਇਲ, ਕੀਰਤੀ ਦੇਵ ਸ਼ਰਮਾ ਅਤੇ ਸਮੂਹ ਸਟਾਫ਼ ਹਾਜ਼ਰ ਰਿਹਾ।

ਵੀਡੀਓ

ਹੋਰ
Have something to say? Post your comment
ਸੀਬਾ ਸਕੂਲ ਦਾ 10ਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ

: ਸੀਬਾ ਸਕੂਲ ਦਾ 10ਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ

ਸੀਬਾ ਸਕੂਲ ਦੀ 12ਵੀਂ ਕਲਾਸ 'ਚੋਂ ਅਰਵਿੰਦ ਗਰੇਵਾਲ ਨੇ 93 ਫੀਸਦੀ ਅੰਕਾਂ ਨਾਲ ਮਾਰੀ ਬਾਜ਼ੀ

: ਸੀਬਾ ਸਕੂਲ ਦੀ 12ਵੀਂ ਕਲਾਸ 'ਚੋਂ ਅਰਵਿੰਦ ਗਰੇਵਾਲ ਨੇ 93 ਫੀਸਦੀ ਅੰਕਾਂ ਨਾਲ ਮਾਰੀ ਬਾਜ਼ੀ

ਜ਼ਿਲ੍ਹਾ ਹਸਪਤਾਲ ਵਿਚ ਉੱਚ-ਜੋਖਮ ਗਰਭਵਤੀ ਔਰਤਾਂ ਦੀ ਵਿਸ਼ੇਸ਼ ਡਾਕਟਰੀ ਜਾਂਚ ਕੀਤੀ

: ਜ਼ਿਲ੍ਹਾ ਹਸਪਤਾਲ ਵਿਚ ਉੱਚ-ਜੋਖਮ ਗਰਭਵਤੀ ਔਰਤਾਂ ਦੀ ਵਿਸ਼ੇਸ਼ ਡਾਕਟਰੀ ਜਾਂਚ ਕੀਤੀ

ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 10 ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕੌਂਸਲਿੰਗ ਕੱਲ੍ਹ ਤੋਂ

: ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 10 ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕੌਂਸਲਿੰਗ ਕੱਲ੍ਹ ਤੋਂ

ਸਿੱਖਿਆ ਵਿਭਾਗ ਪੰਜਾਬ ਵੱਲੋਂ ਗਰਮੀ ਤੋਂ ਬਚਾਅ ਲਈ ਸਕੂਲਾਂ ਨੂੰ ਅਡਵਾਈਜਰੀ ਜਾਰੀ

: ਸਿੱਖਿਆ ਵਿਭਾਗ ਪੰਜਾਬ ਵੱਲੋਂ ਗਰਮੀ ਤੋਂ ਬਚਾਅ ਲਈ ਸਕੂਲਾਂ ਨੂੰ ਅਡਵਾਈਜਰੀ ਜਾਰੀ

ਪ੍ਰਿੰਸੀਪਲ ਤੇ ਸਟਾਫ ਦਰਮਿਆਨ ਤਣਾਅ ਕਾਰਨ ਅਧਿਆਪਕਾ ਬੇਹੋਸ਼

: ਪ੍ਰਿੰਸੀਪਲ ਤੇ ਸਟਾਫ ਦਰਮਿਆਨ ਤਣਾਅ ਕਾਰਨ ਅਧਿਆਪਕਾ ਬੇਹੋਸ਼

ਸਕੂਲ ਪ੍ਰਿੰਸੀਪਲ ਵੱਲੋਂ ਸਲਾਨਾ ਮੈਗਜ਼ੀਨ ‘ਬੁਲੰਦ ਹੌਸਲੇ‘ ਅਤੇ ਕੰਪਿਊਟਰ ਦੀ ਕਿਤਾਬ ਰਿਲੀਜ਼

: ਸਕੂਲ ਪ੍ਰਿੰਸੀਪਲ ਵੱਲੋਂ ਸਲਾਨਾ ਮੈਗਜ਼ੀਨ ‘ਬੁਲੰਦ ਹੌਸਲੇ‘ ਅਤੇ ਕੰਪਿਊਟਰ ਦੀ ਕਿਤਾਬ ਰਿਲੀਜ਼

CBSE ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਾਉਣ ਲਈ ਤਿਆਰੀ ਕਰੇ : ਸਿੱਖਿਆ ਮੰਤਰਾਲਾ

: CBSE ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਾਉਣ ਲਈ ਤਿਆਰੀ ਕਰੇ : ਸਿੱਖਿਆ ਮੰਤਰਾਲਾ

ਜ਼ਿਲ੍ਹਾ ਪ੍ਰਸ਼ਾਸਨ ਦੇ ‘ਮਿਸ਼ਨ ਐਕਸੀਲੈਂਸ’ ’ਤੇ ਵਿਦਿਆਰਥੀਆਂ ਤੇ ਅਨੁਭਵੀ ਅਧਿਆਪਕਾਂ ਦੀ ਮਿਹਨਤ ਨੇ ਲਗਾਈ ਸਫ਼ਲਤਾ ਦੀ ਮੋਹਰ: ਜਤਿੰਦਰ ਜੋਰਵਾਲ

: ਜ਼ਿਲ੍ਹਾ ਪ੍ਰਸ਼ਾਸਨ ਦੇ ‘ਮਿਸ਼ਨ ਐਕਸੀਲੈਂਸ’ ’ਤੇ ਵਿਦਿਆਰਥੀਆਂ ਤੇ ਅਨੁਭਵੀ ਅਧਿਆਪਕਾਂ ਦੀ ਮਿਹਨਤ ਨੇ ਲਗਾਈ ਸਫ਼ਲਤਾ ਦੀ ਮੋਹਰ: ਜਤਿੰਦਰ ਜੋਰਵਾਲ

ਸਰਕਾਰੀ ਹਾਈ ਸਕੂਲ ਕਰਹਾਲੀ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ

: ਸਰਕਾਰੀ ਹਾਈ ਸਕੂਲ ਕਰਹਾਲੀ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ

X