Hindi English Wednesday, 08 May 2024 🕑
BREAKING
ਪੰਜਾਬ ਵਿੱਚ 13 ਉਮੀਦਵਾਰਾਂ ਵੱਲੋਂ 15 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ ਮੋਹਾਲੀ : ਕਾਰ ਸਵਾਰਾਂ ਵਲੋਂ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕੇਜਰੀਵਾਲ ਦੀ ਜ਼ਮਾਨਤ ਬਾਰੇ ਸੁਪਰੀਮ ਕੋਰਟ ‘ਚ ਬਹਿਸ ਮੁਕੰਮਲ, ਫੈਸਲਾ ਕਿਸੇ ਵੇਲੇ ਵੀ ਸੰਭਵ ਕਾਂਗਰਸ ਨੇ ਸ਼ੇਰ ਸਿੰਘ ਘੁਬਾਇਆ ਨੂੰ ਉਮੀਦਵਾਰ ਐਲਾਨਿਆ ਪੰਜਾਬ ‘ਚ ਲੋਕ ਸਭਾ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ, ਨਾਮਜ਼ਦਗੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ ‘ਚ ਜਾਅਲੀ ਡਿਗਰੀਆਂ ਦੇ ਆਧਾਰ 'ਤੇ ਪ੍ਰੈਕਟਿਸ ਕਰਨ ਵਾਲੇ 220 ਵਕੀਲਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ ਪੰਜਾਬ ਵਿੱਚ ਗਰਮੀ ਨੇ ਫੜਿਆ ਜ਼ੋਰ,ਪਾਰਾ 40 ਤੋਂ ਪਾਰ, ਕੁਝ ਦਿਨ ਬਾਅਦ ਮੀਂਹ ਦੀ ਸੰਭਾਵਨਾ ਮੋਹਾਲੀ : ਸਕੂਲ ਜਾਂਦੀ ਵਿਦਿਆਰਥਣ ਦੀ ਸੜਕ ਹਾਦਸੇ ’ਚ ਮੌਤ ਵਲਾਦੀਮੀਰ ਪੁਤਿਨ ਅੱਜ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੇ ਮਨਾਂ ‘ਚੋਂ Math ਦਾ ਹਊਆ ਖਤਮ ਕਰਨ ਲਈ ਨਵੀਂ ਯੋਜਨਾ ‘ਤੇ ਕੰਮ ਸ਼ੁਰੂ

ਪੰਜਾਬ

More News

ਸੁਖਪਾਲ ਖਹਿਰਾ ਪ੍ਰਵਾਸੀ ਪੰਛੀ ਜਿਹੜਾ ਮੌਸਮ ਬਦਲਣ ਨਾਲ ਅਪਣੀ ਜਗ੍ਹਾ ਵੀ ਬਦਲ ਲੈਂਦਾ ਹੈ : ਜ਼ਾਹਿਦਾ ਸੁਲੇਮਾਨ

Updated on Friday, April 26, 2024 14:20 PM IST

ਮਾਲੇਰਕੋਟਲਾ, 26 ਅਪ੍ਰੈਲ, ਦੇਸ਼ ਕਲਿੱਕ ਬਿਓਰੋ :

ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਡੇ ਫ਼ਰਕ ਨਾਲ ਚੋਣਾਂ ਜਿੱਤਣਗੇ ਕਿਉਂਕਿ ਝਾੜੂ ਪਾਰਟੀ ਤੋਂ ਬੇਮੁਖ ਹੋਏ ਪੰਜਾਬ ਦੇ ਲੋਕ ਹੁਣ ਅਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨੇ ਸ਼ੁਰੂ ਹੋ ਚੁੱਕੇ ਹਨ। ਅਕਾਲੀ ਦਲ ਦੇ ਉਮੀਦਵਾਰ ਜਦ ਪ੍ਰਚਾਰ ਕਰਨ ਜਾਂਦੇ ਹਨ ਤਾਂ ਆਪ-ਮੁਹਾਰੇ ਵੱਡੇ ਇਕੱਠ ਹੋਣ ਲੱਗ ਪਏ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਮਾਲੇਰਕੋਟਲਾ ਦੇ ਵੱਖ-ਵੱਖ ਇਲਾਕਿਆਂ ਵਿਚ ਤੁਫ਼ਾਨੀ ਦੌਰੇ ਕਰਨ ਅਤੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਕਿਸਾਨ, ਵਪਾਰੀ, ਮੁਲਾਜ਼ਮ, ਮਜ਼ਦੂਰ ਅਤੇ ਪੰਥ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੋ ਤੁਰ ਪਿਆ ਹੈ ਕਿਉਂਕਿ ਲੋਕਾਂ ਨੂੰ ਹੁਣ ਚੰਗੀ ਤਰ੍ਹਾਂ ਸਮਝ ਆ ਗਈ ਕਿ ਝਾੜੂ ਪਾਰਟੀ ਨੇ ਜਾਣਬੁਝ ਕੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਇਕ ਸਾਜ਼ਿਸ਼ ਤਹਿਤ ਬਦਨਾਮ ਕੀਤਾ ਅਤੇ ਫਿਰ ਝੂਠ ਬੋਲ ਕੇ ਸੱਤਾ ਉਤੇ ਕਾਬਜ਼ਾ ਕਰ ਲਿਆ। ਲੋਕਾਂ ਨੇ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦਾ ਮਨ ਬਣਾ ਲਿਆ ਹੈ, ਇਸ ਲਈ ਇਸ ਲੋਕ ਸਭਾ ਚੋਣ ਦੇ ਨਤੀਜੇ ਅਕਾਲੀ ਦਲ ਦੇ ਹੱਕ ਵਿਚ ਆਉਣਗੇ। ਇਕ ਸਵਾਲ ਦੇ ਜਵਾਬ ਵਿਚ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਸ. ਇਕਬਾਲ ਸਿੰਘ ਝੂੰਦਾਂ ਦੀ ਸਥਿਤੀ ਬਹੁਤ ਮਜ਼ਬੂਤ ਹੈ, ਝੂੰਦਾਂ ਪਾਰਟੀ ਦੀ ਸਹੀ ਅਤੇ ਢੁਕਵੀਂ ਚੋਣ ਹੈ।

ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਪ੍ਰਵਾਸੀ ਪੰਛੀ ਹੈ ਜਿਹੜਾ ਮੌਸਮ ਬਦਲ ਜਾਣ ਨਾਲ ਉਹ ਅਪਣੀ ਜਗ੍ਹਾ ਵੀ ਬਦਲ ਲੈਂਦਾ ਹੈ। ਉਸ ਨੇ ਪਿਛਲੇ 6 ਸਾਲਾਂ ਦੌਰਾਨ 5 ਸਿਆਸੀ ਪਾਰਟੀਆਂ ਬਦਲੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ, ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਝਾਂਸੇ ਵਿਚ ਨਹੀਂ ਆਉਣਗੇ। ਪਿੰਡਾਂ ਦੇ ਪਿੰਡ ਅਕਾਲੀ ਦਲ ਵੱਲ ਨੂੰ ਉਮੜ ਰਹੇ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਇਸ ਵੇਲੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਲੋਕਾਂ ਵਲੋਂ ਖੁੱਲ੍ਹਮ-ਖੁੱਲ੍ਹਾ ਵਿਰੋਧ ਹੋ ਰਿਹਾ ਹੈ, ਇਸ ਕਰਕੇ ਇਨ੍ਹਾਂ ਪਾਰਟੀਆਂ ਦਾ ਸਫ਼ਾਇਆ ਨਿਸ਼ਚਿਤ ਹੈ।

ਵੀਡੀਓ

ਹੋਰ
Have something to say? Post your comment
ਹਰਿਆਣਾ ‘ਚ ਭਾਜਪਾ ਨੂੰ ਝਟਕਾ: 3 ਆਜ਼ਾਦ ਵਿਧਾਇਕਾਂ ਵੱਲੋਂ ਸਮਰਥਨ ਵਾਪਸ, ਕਾਂਗਰਸ ਨਾਲ ਚੱਲਣ ਦਾ ਐਲਾਨ

: ਹਰਿਆਣਾ ‘ਚ ਭਾਜਪਾ ਨੂੰ ਝਟਕਾ: 3 ਆਜ਼ਾਦ ਵਿਧਾਇਕਾਂ ਵੱਲੋਂ ਸਮਰਥਨ ਵਾਪਸ, ਕਾਂਗਰਸ ਨਾਲ ਚੱਲਣ ਦਾ ਐਲਾਨ

ਪੰਜਾਬ ਦੇ 13 ਲੋਕ ਸਭਾ ਹਲਕਿਆਂ ‘ਚ ਕੁੱਲ 2.14 ਕਰੋੜ ਵੋਟਰ: ਸਿਬਿਨ ਸੀ

: ਪੰਜਾਬ ਦੇ 13 ਲੋਕ ਸਭਾ ਹਲਕਿਆਂ ‘ਚ ਕੁੱਲ 2.14 ਕਰੋੜ ਵੋਟਰ: ਸਿਬਿਨ ਸੀ

ਪੰਜਾਬ ਵਿੱਚ 13 ਉਮੀਦਵਾਰਾਂ ਵੱਲੋਂ  15 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ

: ਪੰਜਾਬ ਵਿੱਚ 13 ਉਮੀਦਵਾਰਾਂ ਵੱਲੋਂ 15 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ

ਭਗਵੰਤ ਮਾਨ ਨੇ ਲੋਕ ਸਭਾ ਹਲਕਾ ਫ਼ਿਰੋਜਪੁਰ 'ਚ 'ਆਪ' ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ ਜਿਤਾਉਣ ਦੀ ਕੀਤੀ ਅਪੀਲ

: ਭਗਵੰਤ ਮਾਨ ਨੇ ਲੋਕ ਸਭਾ ਹਲਕਾ ਫ਼ਿਰੋਜਪੁਰ 'ਚ 'ਆਪ' ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ ਜਿਤਾਉਣ ਦੀ ਕੀਤੀ ਅਪੀਲ

ਚੀਫ ਖਾਲਸਾ ਦੀਵਾਨ ਵੱਲੋਂ ਭੁਪਿੰਦਰ ਸਿੰਘ ਸੱਚਰ ਅਬਦਾਲ ਸਕੂਲ ਦੇ ਮੈਂਬਰ ਇੰਚਾਰਜ ਨਿਯੁਕਤ

: ਚੀਫ ਖਾਲਸਾ ਦੀਵਾਨ ਵੱਲੋਂ ਭੁਪਿੰਦਰ ਸਿੰਘ ਸੱਚਰ ਅਬਦਾਲ ਸਕੂਲ ਦੇ ਮੈਂਬਰ ਇੰਚਾਰਜ ਨਿਯੁਕਤ

ਰਾਹੁਲ ਗਾਂਧੀ ਦੇ 50 ਫੀਸਦੀ ਰਾਖਵਾਂਕਰਨ ਹੱਦ ਹਟਾਉਣ ਵਾਲੇ ਬਿਆਨ ਦੀ ਜਨਰਲ ਵਰਗ ਵੱਲੋਂ ਸਖਤ ਨਿਖੇਧੀ

: ਰਾਹੁਲ ਗਾਂਧੀ ਦੇ 50 ਫੀਸਦੀ ਰਾਖਵਾਂਕਰਨ ਹੱਦ ਹਟਾਉਣ ਵਾਲੇ ਬਿਆਨ ਦੀ ਜਨਰਲ ਵਰਗ ਵੱਲੋਂ ਸਖਤ ਨਿਖੇਧੀ

ਨਾਮਜ਼ਦਗੀਆਂ ਦੇ ਪਹਿਲੇ ਦਿਨ ਪਟਿਆਲਾ ਲੋਕ ਸਭਾ ਹਲਕੇ ਤੋਂ ਤਿੰਨ ਉਮੀਦਵਾਰਾਂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ

: ਨਾਮਜ਼ਦਗੀਆਂ ਦੇ ਪਹਿਲੇ ਦਿਨ ਪਟਿਆਲਾ ਲੋਕ ਸਭਾ ਹਲਕੇ ਤੋਂ ਤਿੰਨ ਉਮੀਦਵਾਰਾਂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ

ਵਿਸ਼ਵ ਅਸਥਮਾ ਦਿਵਸ ਮੌਕੇ ਕੱਢੀ ਜਾਗਰੂਕਤਾ ਰੈਲੀ

: ਵਿਸ਼ਵ ਅਸਥਮਾ ਦਿਵਸ ਮੌਕੇ ਕੱਢੀ ਜਾਗਰੂਕਤਾ ਰੈਲੀ

ਹਿਮੋਫੀਲੀਆ ਸਬੰਧੀ ਜਾਗਰੂਕ ਹੋਣਾ ਅਤੀ ਜਰੂਰੀ: ਸਿਵਲ ਸਰਜਨ ਡਾ. ਕਿਰਪਾਲ ਸਿੰਘ

: ਹਿਮੋਫੀਲੀਆ ਸਬੰਧੀ ਜਾਗਰੂਕ ਹੋਣਾ ਅਤੀ ਜਰੂਰੀ: ਸਿਵਲ ਸਰਜਨ ਡਾ. ਕਿਰਪਾਲ ਸਿੰਘ

ਮੋਹਾਲੀ : ਕਾਰ ਸਵਾਰਾਂ ਵਲੋਂ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

: ਮੋਹਾਲੀ : ਕਾਰ ਸਵਾਰਾਂ ਵਲੋਂ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

X