Hindi English Tuesday, 14 May 2024 🕑
BREAKING
PM ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ ਸੁਪਰੀਮ ਕੋਰਟ ਨੇ ਪਤੰਜਲੀ ਵਿਗਿਆਪਨ ਮਾਮਲੇ 'ਚ ਫੈਸਲਾ ਸੁਰੱਖਿਅਤ ਰੱਖਿਆ ਵਿਭਾਗੀ ਮਸਲੇ ਹੱਲ ਨਾ ਕਰਨ 'ਤੇ ਡੀ ਟੀ ਐਫ ਵੱਲੋਂ ਸਿੱਖਿਆ ਮੰਤਰੀ ਖਿਲਾਫ 19 ਨੂੰ ਸੂਬਾਈ ਰੋਸ ਪ੍ਰਦਰਸ਼ਨ ਨੌਜਵਾਨ ਨੂੰ ਅਗਵਾ ਕਰਕੇ ਨਸ਼ਾ ਤਸਕਰੀ ਦੇ ਝੂਠੇ ਕੇਸ ‘ਚ ਫਸਾਉਣ ਵਾਲੇ ਪੰਜਾਬ ਪੁਲਿਸ ਦੇ 10 ਮੁਲਾਜ਼ਮਾਂ ‘ਤੇ FIR ਦਰਜ ਮਿਡ ਡੇ ਮੀਲ ਵਰਕਰ ਤੇ ਆਸ਼ਾ ਵਰਕਰਾਂ ਨੂੰ ਮਾਣ ਭੱਤਾ ਦੇਣ ਸਬੰਧੀ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਪੱਤਰ ਜਾਰੀ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਮੋਦੀ ਨਹੀਂ ਰਹੇ ਜਗਮੋਹਨ ਸਿੰਘ ਕੰਗ APP ਛੱਡ ਕੇ ਕਾਂਗਰਸ ‘ਚ ਪਰਤੇ ਮੁੰਬਈ ‘ਚ ਤੂਫ਼ਾਨ ਕਾਰਨ ਪੈਟਰੋਲ ਪੰਪ 'ਤੇ ਲੱਗਾ ਬਿਲਬੋਰਡ ਡਿੱਗਣ ਕਾਰਨ 14 ਲੋਕਾਂ ਦੀ ਮੌਤ 74 ਤੋਂ ਵੱਧ ਜ਼ਖਮੀ ਪੰਜਾਬ ‘ਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਅੱਜ ਆਖਰੀ ਦਿਨ 14 ਮਈ ਦਾ ਇਤਿਹਾਸ

ਪੰਜਾਬ

More News

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਆਪਣੀ ਮੰਗ ਉਭਾਰਨ ਲਈ ਨਿਵੇਕਲੀ ਮੁਹਿੰਮ ਆਰੰਭੀ

Updated on Sunday, April 28, 2024 18:44 PM IST

ਪੋਸਟਰ ਮੁਹਿੰਮ ਤਹਿਤ ਸਿਆਸੀ ਨੁਮਾਇੰਦਿਆਂ ਨੂੰ ਸਵਾਲ ਕਰਨ ਦਾ ਫੈਸਲਾ ਕੀਤਾ
ਦੀਪਕ ਠਾਕੁਰ
ਤਲਵਾੜਾ, 28 ਅਪ੍ਰੈਲ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ,ਪੰਜਾਬ ਨੇ ਲੋਕ ਸਭਾ ਚੋਣਾਂ ‘ਚ ਨਿਵੇਕਲੇ ਅੰਦਾਜ਼ ‘ਚ ਆਪਣੀ ਚਿਰੌਕਣੀ ਮੰਗ ਨੂੰ ਉਭਾਰਨ ਅਤੇ ਸਿਆਸੀ ਪਾਰਟੀਆਂ ਦੇ ਨੁੰਮਾਇੰਦਿਆਂ ਨੂੰ ਸਵਾਲ ਪੁੱਛਣ ਲਈ ਪੋਸਟਰ ਮੁਹਿੰਮ ਆਰੰਭ ਕੀਤੀ ਹੈ। ਇਸ ਪੋਸਟਰ ‘ਚ ਲਿਖਿਆ ਹੈ ਕਿ ‘ਮੈਂ 2004 ਤੋਂ ਬਾਅਦ ਭਰਤੀ ਨਵੀਂ ਪੈਨਸ਼ਨ ਸਕੀਮ ਨਾਲ ਪੀਡ਼ਤ ਸਰਕਾਰੀ ਕਰਮਚਾਰੀ ਹਾਂ, ਮੇਰੇ ਤੋਂ ਪੁਰਾਣੀ ਪੈਨਸ਼ਨ ਖੋਹ ਲਈ ਗਈ ਹੈ। ਮੇਰੇ ਘਰ ਉਹੀ ਲੀਡਰ ਵੋਟ ਮੰਗਣ ਆਵੇ ਜੋ ਮੇਰੀ ਪੁਰਾਣੀ ਪੈਨਸ਼ਨ ਬਹਾਲ ਕਰਵਾ ਸਕਦਾ ਹੋਵੇ।’ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਅਤੇ ਰਾਸ਼ਟਰੀ ਸੰਯੋਜਕ ਜਸਵੀਰ ਤਲਵਾਡ਼ਾ ਨੇ ਦਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਸੱਤਾਧਾਰੀ ਸੂਬਾ ਅਤੇ ਕੇਂਦਰ ਸਰਕਾਰ ਦੇ ਰੱਵਇਏ ਪ੍ਰਤੀ ਮੁਲਾਜ਼ਮ ਵਰਗ ‘ਚ ਭਾਰੀ ਰੋਸ ਹੈ। ਪੰਜਾਬ ਵਿਚਲੀ ‘ਆਪ’ ਸਰਕਾਰ ਨੇ ਤਾਂ ਇੱਕ ਕਦਮ ਅੱਗੇ ਵਧ ਕੇ ਕਰੀਬ ਡੇਢ ਸਾਲ ਪਹਿਲਾਂ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਅਧੂਰਾ ਨੋਟੀਫਿਕੇਸ਼ਨ ਵੀ ਜ਼ਾਰੀ ਕੀਤਾ ਸੀ, ਜੋ ਕਿ ਚਿੱਟਾ ਹਾਥੀ ਸਿੱਧ ਹੋਇਆ ਹੈ। ਭਗਵੰਤ ਮਾਨ ਸਰਕਾਰ ਦੇਸ਼ ਦੀ ਪਹਿਲੀ ਅਜਿਹੀ ਸਰਕਾਰ ਹੈ ਜੋ ਆਪਣੇ ਜ਼ਾਰੀ ਲਿਖਤੀ ਨੋਟੀਫਿਕੇਸ਼ਨ ਨੂੰ ਜ਼ਾਰੀ ਕਰਨ ‘ਚ ਨਾਕਾਮ ਰਹੀ ਹੈ। ਭਾਜਪਾ ਨੇ ਰਾਜਸਥਾਨ ਅਤੇ ਛੱਤੀਸਗਡ਼੍ਹ ‘ਚ ਸਰਕਾਰ ਬਣਾਉਂਦਿਆਂ ਹੀ ਪਿਛਲੀ ਸਰਕਾਰ ਵੱਲੋਂ ਬਹਾਲ ਕੀਤੀ ਪੈਨਸ਼ਨ ਯੋਜਨਾ ਨੂੰ ਰੱਦ ਕਰਨ ਦੇ ਮੁਲਾਜ਼ਮ ਵਿਰੋਧੀ ਫੈਸਲੇ ਲਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਕੇਂਦਰ ਦੀ ਭਾਜਪਾ ਸਰਕਾਰ ਦਾ ਰੁੱਖ਼ ਮੁਲਾਜ਼ਮ ਵਿਰੋਧੀ ਹੀ ਰਿਹਾ ਹੈ, ਉਹ ਲਗਾਤਾਰ ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ ‘ਤੇ ਗੁੰਮਰਾਹਕੁੰਨ ਬਿਆਨਬਾਜ਼ੀ ਕਰ ਰਹੇ ਹਨ। ਕਾਰਪੋਰੇਟਾਂ ਦੇ ਲੱਖਾਂ ਕਰੋਡ਼ਾਂ ਰੁਪਏ ਦੇ ਬੈਂਕ ਕਰਜ਼ੇ ਮਹਿਜ਼ ਇੱਕੋ ਐਲਾਨ ਨਾਲ ਮੁਆਫ਼ ਕਰਨ ਵਾਲੀ ਕੇਂਦਰ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਨੂੰ ਅਰਥਾਵਿਵਸਥਾ ਲਈ ਘਾਤਕ ਦਸ ਰਹੀ ਹੈ। ਸਰਕਾਰਾਂ ਦੇ ਲਾਅਰਿਆਂ ਤੋਂ ਅੱਕੇ ਐਨਪੀਐਸ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਝੰਡੇ ਹੇਠ ਵੋਟ ਮੰਗਣ ਆ ਰਹੇ ਨੁੰਮਾਇੰਦਿਆਂ ਨੂੰ ਘਰ ਅੱਗੇ ਪੋਸਟਰ ਲਗਾ ਕੇ ਤਿੱਖੇ ਸਵਾਲ ਕਰਨ ਦਾ ਫੈਸਲਾ ਕੀਤਾ ਹੈ। ਸੂਬਾ ਵਿੱਤ ਸਕੱਤਰ ਵਰਿੰਦਰ ਵਿੱਕੀ ਨੇ ਦਾਅਵਾ ਕੀਤਾ ਕਿ ਮੁਹਿੰਮ ਨੂੰ ਮੁਲਾਜ਼ਮ ਵਰਗ ‘ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਆਉਂਦੇ ਦਿਨਾਂ ‘ਚ ਸੂਬੇ ਦੇ ਹਰ ਐਨਪੀਐਸ ਮੁਲਾਜ਼ਮ ਦੇ ਘਰ ਇਹ ਪੋਸਟਰ ਲੱਗਿਆ ਮਿਲੇਗਾ।

ਵੀਡੀਓ

ਹੋਰ
Have something to say? Post your comment
ਸਿੱਖਿਆ ਵਿਭਾਗ ਵਲੋਂ ਸਵੀਪ ਪ੍ਰੋਗਰਾਮ ਤਹਿਤ ਵੋਟਰਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ

: ਸਿੱਖਿਆ ਵਿਭਾਗ ਵਲੋਂ ਸਵੀਪ ਪ੍ਰੋਗਰਾਮ ਤਹਿਤ ਵੋਟਰਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ

ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਮੱਲ੍ਹੀ ‘ਚ ਅਕਾਲੀ ਦਲ ਨੂੰ ਝਟਕਾ, ਸਾਬਕਾ ਸਰਪੰਚ ਜਸਵੰਤ ਸਿੰਘ ਸਾਥੀਆਂ ਸਮੇਤ ਕਾਂਗਰਸ ਪਾਰਟੀ ‘ਚ ਸ਼ਾਮਲ: ਮਹਾਜ਼ਨ

: ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਮੱਲ੍ਹੀ ‘ਚ ਅਕਾਲੀ ਦਲ ਨੂੰ ਝਟਕਾ, ਸਾਬਕਾ ਸਰਪੰਚ ਜਸਵੰਤ ਸਿੰਘ ਸਾਥੀਆਂ ਸਮੇਤ ਕਾਂਗਰਸ ਪਾਰਟੀ ‘ਚ ਸ਼ਾਮਲ: ਮਹਾਜ਼ਨ

ਪੰਜਾਬ ਸਰਕਾਰ ਨੇ  ਦੋ ਸਾਲਾਂ ਦੌਰਾਨ 70000 ਕਰੋੜ ਤੋ ਵੱਧ ਕਰਜ਼ਾ ਚੁੱਕ ਕੇ ਸੂਬੇ ‘ਚ ਵਿਤੀ ਐਮਰਜੈਂਸੀ ਵਾਲੇ ਹਾਲਾਤ ਪੈਦਾ ਕੀਤੇ : ਸੁਖਬੀਰ ਬਾਦਲ

: ਪੰਜਾਬ ਸਰਕਾਰ ਨੇ ਦੋ ਸਾਲਾਂ ਦੌਰਾਨ 70000 ਕਰੋੜ ਤੋ ਵੱਧ ਕਰਜ਼ਾ ਚੁੱਕ ਕੇ ਸੂਬੇ ‘ਚ ਵਿਤੀ ਐਮਰਜੈਂਸੀ ਵਾਲੇ ਹਾਲਾਤ ਪੈਦਾ ਕੀਤੇ : ਸੁਖਬੀਰ ਬਾਦਲ

ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ

: ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ

ਸੁਪਰੀਮ ਕੋਰਟ ਨੇ ਪਤੰਜਲੀ ਵਿਗਿਆਪਨ ਮਾਮਲੇ 'ਚ ਫੈਸਲਾ ਸੁਰੱਖਿਅਤ ਰੱਖਿਆ

: ਸੁਪਰੀਮ ਕੋਰਟ ਨੇ ਪਤੰਜਲੀ ਵਿਗਿਆਪਨ ਮਾਮਲੇ 'ਚ ਫੈਸਲਾ ਸੁਰੱਖਿਅਤ ਰੱਖਿਆ

ਅਕਾਲੀ ਦਲ ਨੇ ਚੰਡੀਗੜ੍ਹ ਤੋਂ ਚੋਣ ਨਾ ਲੜਨ ਦਾ ਕੀਤਾ ਐਲਾਨ

: ਅਕਾਲੀ ਦਲ ਨੇ ਚੰਡੀਗੜ੍ਹ ਤੋਂ ਚੋਣ ਨਾ ਲੜਨ ਦਾ ਕੀਤਾ ਐਲਾਨ

ਭਾਜਪਾ ਨੇ ਪੰਜਾਬ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ

: ਭਾਜਪਾ ਨੇ ਪੰਜਾਬ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ

ਵਿਭਾਗੀ ਮਸਲੇ ਹੱਲ ਨਾ ਕਰਨ 'ਤੇ ਡੀ ਟੀ ਐਫ ਵੱਲੋਂ ਸਿੱਖਿਆ ਮੰਤਰੀ ਖਿਲਾਫ 19 ਨੂੰ ਸੂਬਾਈ ਰੋਸ ਪ੍ਰਦਰਸ਼ਨ

: ਵਿਭਾਗੀ ਮਸਲੇ ਹੱਲ ਨਾ ਕਰਨ 'ਤੇ ਡੀ ਟੀ ਐਫ ਵੱਲੋਂ ਸਿੱਖਿਆ ਮੰਤਰੀ ਖਿਲਾਫ 19 ਨੂੰ ਸੂਬਾਈ ਰੋਸ ਪ੍ਰਦਰਸ਼ਨ

ਨੌਜਵਾਨ ਨੂੰ ਅਗਵਾ ਕਰਕੇ ਨਸ਼ਾ ਤਸਕਰੀ ਦੇ ਝੂਠੇ ਕੇਸ ‘ਚ ਫਸਾਉਣ ਵਾਲੇ ਪੰਜਾਬ ਪੁਲਿਸ ਦੇ 10 ਮੁਲਾਜ਼ਮਾਂ ‘ਤੇ FIR ਦਰਜ

: ਨੌਜਵਾਨ ਨੂੰ ਅਗਵਾ ਕਰਕੇ ਨਸ਼ਾ ਤਸਕਰੀ ਦੇ ਝੂਠੇ ਕੇਸ ‘ਚ ਫਸਾਉਣ ਵਾਲੇ ਪੰਜਾਬ ਪੁਲਿਸ ਦੇ 10 ਮੁਲਾਜ਼ਮਾਂ ‘ਤੇ FIR ਦਰਜ

ਮਿਡ ਡੇ ਮੀਲ ਵਰਕਰ ਤੇ ਆਸ਼ਾ ਵਰਕਰਾਂ ਨੂੰ ਮਾਣ ਭੱਤਾ ਦੇਣ ਸਬੰਧੀ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਪੱਤਰ ਜਾਰੀ

: ਮਿਡ ਡੇ ਮੀਲ ਵਰਕਰ ਤੇ ਆਸ਼ਾ ਵਰਕਰਾਂ ਨੂੰ ਮਾਣ ਭੱਤਾ ਦੇਣ ਸਬੰਧੀ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਪੱਤਰ ਜਾਰੀ

X