Hindi English Friday, 17 May 2024 🕑
BREAKING
ਬੈਂਕ ’ਚ ਨਿਕਲੀਆਂ ਨੌਕਰੀਆਂ, ਆਖਰੀ ਮਿਤੀ 28 ਮਈ ਸਕੂਲ ਦੇ ਗਟਰ 'ਚ 4 ਸਾਲਾ ਬੱਚੇ ਦੀ ਲਾਸ਼ ਮਿਲੀ, ਭੜਕੇ ਲੋਕਾਂ ਨੇ ਲਾਈ ਸਕੂਲ ਨੂੰ ਅੱਗ ਕਿਸਾਨ, ਝੋਨੇ ਅਤੇ ਨਰਮੇ  ਦਾ ਬੀਜ ਖ੍ਰੀਦਣ ਉਪਰੰਤ  ਬਿੱਲ ਜ਼ਰੂਰ ਲੈਣ :ਮੁੱਖ ਖੇਤੀਬਾੜੀ ਅਫਸਰ ਜਲੰਧਰ ਦੇ ਪਲਾਸਟਿਕ ਸਕਰੈਪ ਗੋਦਾਮ ‘ਚ ਲੱਗੀ ਅੱਗ, 10 ਕੁਆਰਟਰ ਆਏ ਲਪੇਟ ‘ਚ ਪੰਜਾਬ ‘ਚ ਪਾਰਾ 45 ਡਿਗਰੀ ਤੋਂ ਵਧਣ ਦੇ ਆਸਾਰ ਬਣੇ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ‘ਚ ਸਾਰੇ ਪ੍ਰੋਗਰਾਮ ਰੱਦ ਚੋਣ ਪ੍ਰਚਾਰ ਕਰਨ ਜਾ ਰਹੇ ਭਾਜਪਾ ਉਮੀਦਵਾਰ ਦਾ ਵਿਰੋਧ ਅਰਵਿੰਦ ਕੇਜਰੀਵਾਲ ਅੱਜ ਸ਼੍ਰੀ ਰਾਮ ਤੀਰਥ ਵਿਖੇ ਮੱਥਾ ਟੇਕਣਗੇ ਪਾਈਪ ਪਾਉਂਦਿਆਂ ਢਿੱਗ ਡਿੱਗਣ ਕਾਰਨ 5 ਵਿਅਕਤੀ ਮਿੱਟੀ ‘ਚ ਦਬੇ, ਦੋ ਦੀ ਮੌਤ ਕਪਿਲ ਸਿੱਬਲ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਸਿਹਤ/ਪਰਿਵਾਰ

More News

ਕੋਵਿਸ਼ੀਲਡ ਵੈਕਸੀਨ ਹਾਰਟ ਅਟੈਕ ਦਾ ਕਾਰਨ ਬਣ ਸਕਦੀ ਹੈ, ਕੰਪਨੀ ਨੇ ਅਦਾਲਤ ‘ਚ ਮੰਨਿਆਂ

Updated on Tuesday, April 30, 2024 15:44 PM IST

ਨਵੀਂ ਦਿੱਲੀ: 30 ਅਪ੍ਰੈਲ, ਦੇਸ਼ ਕਲਿੱਕ ਬਿਓਰੋ

ਕੋਵਿਡ-19 ਨੂੰ ਰੋਕਣ ਵਾਸਤੇ ਲਾਈ ਗਈ ਕੋਵਿਸ਼ੀਲਡ ਵੈਕਸੀਨ ਬਣਾਉਣ ਵਾਲੀ ਕੰਪਨੀ ਐਸਟਰਾਜੈਨਿਕਾ ਨੇ ਕੋਵੀਸ਼ੀਲਡ ਦੇ ਮਾੜੇ ਪ੍ਰਭਾਵਾਂ ਬਾਰੇ ਖੁਦ ਖੁਲਾਸਾ ਕੀਤਾ ਹੈ। ਕੰਪਨੀ ਨੇ ਅਦਾਲਤ ‘ਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ‘ਚ ਪਹਿਲੀ ਵਾਰ ਮੰਨਿਆ ਹੈ ਕਿ ਕੋਵਿਡ-19 ਵੈਕਸੀਨ ਖੂਨ ਦੇ ਜੰਮਣ ਵਰਗੇ ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦੀ ਹੈ। ਜਦ ਕਿ ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਜਿਹੇ ਮਾੜੇ ਪ੍ਰਭਾਵਾਂ ਦੇ ਮਾਮਲਿਆਂ ਦੀ ਗਿਣਤੀ ਬਹੁਤ ਘੱਟ ਹੈ।

ਰਿਪੋਰਟਾਂ ਅਨੁਸਾਰ, ਕਈ ਲੋਕਾਂ ਨੇ ਇਹ ਦੋਸ਼ ਲਾਉਂਦਿਆਂ ਮੁਕੱਦਮਾ ਦਰਜ ਕੀਤਾ ਸੀ ਕਿ ਕੋਰੋਨਾ ਵੈਕਸੀਨ ਕਈ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣੀ ਹੈ। ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਨੇ ਅਦਾਲਤ ਵਿੱਚ ਮੰਨਿਆ ਕਿ ਵੈਕਸੀਨ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

ਜ਼ਿਕਰਯੋਗ ਹੈ ਕਿ ਜੈਮੀ ਸਕਾਟ ਨੇ ਐਸਟਰਾਜੇਨੇਕਾ ਖਿਲਾਫ ਮੁਕੱਦਮਾ ਦਾਇਰ ਕੀਤਾ ਸੀ। ਉਸਨੇ ਅਪ੍ਰੈਲ 2021 ਵਿੱਚ ਕੋਰੋਨਾ ਵੈਕਸੀਨ ਦੀ ਇੱਕ ਖੁਰਾਕ ਲਈ, ਜਿਸ ਤੋਂ ਬਾਅਦ ਉਹ ਸਥਾਈ ਤੌਰ ‘ਤੇ ਦਿਮਾਗੀ ਨੁਕਸਾਨ ਤੋਂ ਪੀੜਤ ਹੈ। ਜੈਮੀ ਸਕਾਟ ਸਮੇਤ ਬਹੁਤ ਸਾਰੇ ਹੋਰ ਮਰੀਜ਼ਾਂ ਵਿੱਚ TTS ਦੇ ਨਾਲ ਥ੍ਰੋਮੋਬਸਿਸ ਨਾਮਕ ਇੱਕ ਦੁਰਲੱਭ ਲੱਛਣ ਸੀ। ਇਨ੍ਹਾਂ ਸਾਰਿਆਂ ਨੇ ਕੰਪਨੀ ਖ਼ਿਲਾਫ਼ ਕੇਸ ਦਰਜ ਕਰਕੇ ਮੁਆਵਜ਼ੇ ਦੀ ਮੰਗ ਕੀਤੀ ਸੀ।

ਵੀਡੀਓ

ਹੋਰ
Have something to say? Post your comment
X