Hindi English Friday, 17 May 2024 🕑

ਰਾਸ਼ਟਰੀ

More News

ਸਕੂਲ ਦੇ ਹੋਸਟਲ 'ਚ ਦੂਜੀ ਜਮਾਤ ਦੀ 8 ਸਾਲਾ ਬੱਚੀ ਨਾਲ ਬਲਾਤਕਾਰ, CM ਵੱਲੋਂ SIT ਗਠਿਤ ਕਰਨ ਦੇ ਹੁਕਮ

Updated on Wednesday, May 01, 2024 12:18 PM IST

ਭੋਪਾਲ, 1 ਮਈ, ਦੇਸ਼ ਕਲਿਕ ਬਿਊਰੋ :
ਭੋਪਾਲ ਦੇ ਮਿਸਰੋਦ ਥਾਣਾ ਖੇਤਰ 'ਚ ਇਕ ਪ੍ਰਾਈਵੇਟ ਬੋਰਡਿੰਗ ਸਕੂਲ ਦੇ ਹੋਸਟਲ 'ਚ ਦੂਜੀ ਜਮਾਤ ਦੀ 8 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੂੰ ਦਾਲ-ਚੌਲ 'ਚ ਕੋਈ ਨਸ਼ੀਲਾ ਪਦਾਰਥ ਮਿਲਾ ਦਿੱਤਾ ਗਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਹੋਸ਼ ਆਈ ਤਾਂ ਇਕ ਵਿਅਕਤੀ ਉਸ ਨਾਲ ਗਲਤ ਹਰਕਤ ਕਰ ਰਿਹਾ ਸੀ, ਜਦੋਂ ਕਿ ਇਕ ਹੋਰ ਵਿਅਕਤੀ ਨੇੜੇ ਖੜ੍ਹਾ ਸੀ। ਘਟਨਾ ਚਾਰ-ਪੰਜ ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਲੜਕੀ 15 ਦਿਨ ਪਹਿਲਾਂ ਹੀ ਹੋਸਟਲ ਆਈ ਸੀ। ਮੰਗਲਵਾਰ ਰਾਤ ਪੁਲਿਸ ਨੇ ਧਾਰਾ 376 ਅਤੇ ਪੋਕਸੋ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਹੈ।
ਹੋਸਟਲ ਵਾਰਡਨ ਸਮੇਤ ਤਿੰਨ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਉਥੇ ਹੀ ਸਕੂਲ ਦੇ ਡਾਇਰੈਕਟਰ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਐਸਆਈਟੀ ਦਾ ਗਠਨ ਕਰਕੇ ਜਾਂਚ ਦੇ ਹੁਕਮ ਦਿੱਤੇ ਹਨ। ਲੜਕੀ ਦੀ ਮਾਂ ਦਾ ਦੋਸ਼ ਹੈ ਕਿ ਮਿਸਰੌਦ ਥਾਣੇ ਦੇ ਐਸਆਈ ਪ੍ਰਕਾਸ਼ ਰਾਜਪੂਤ ਨੇ ਹਸਪਤਾਲ 'ਚ ਸ਼ਿਕਾਇਤ ਨਾ ਕਰਨ ਲਈ ਦਬਾਅ ਪਾਇਆ ਸੀ। ਐਸਆਈ ਸ਼ਵੇਤਾ ਸ਼ਰਮਾ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ। ਜਾਂਚ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਮਿਸਰੌਦ ਪੁਲੀਸ ਅਨੁਸਾਰ ਲੜਕੀ ਦੇ ਮਾਪਿਆਂ ਨੇ 15 ਦਿਨ ਪਹਿਲਾਂ ਹੀ ਉਸ ਨੂੰ ਹੋਸਟਲ ਵਿੱਚ ਦਾਖਲ ਕਰਵਾਇਆ ਸੀ।

ਵੀਡੀਓ

ਹੋਰ
Have something to say? Post your comment
ਕਪਿਲ ਸਿੱਬਲ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

: ਕਪਿਲ ਸਿੱਬਲ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

Slovakia : ਪ੍ਰਧਾਨ ਮੰਤਰੀ ਉਤੇ ਅੰਨ੍ਹੇਵਾਹ ਗੋਲੀਬਾਰੀ, ਜ਼ਖਮੀ ਹਾਲਤ ’ਚ ਹਸਪਤਾਲ ਦਾਖਲ

: Slovakia : ਪ੍ਰਧਾਨ ਮੰਤਰੀ ਉਤੇ ਅੰਨ੍ਹੇਵਾਹ ਗੋਲੀਬਾਰੀ, ਜ਼ਖਮੀ ਹਾਲਤ ’ਚ ਹਸਪਤਾਲ ਦਾਖਲ

ਲੋਕ ਸਭਾ ਚੋਣਾਂ ’ਚ ਅਜੀਬੋ-ਗਰੀਬ : ਸ਼ਮਸ਼ਾਨ ਘਾਟ ’ਚ ਖੋਲ੍ਹਿਆ ਚੋਣ ਦਫ਼ਤਰ, ਅਰਥੀ ਉਤੇ ਬੈਠ ਕੇ ਕਾਗਜ਼ ਭਰਨ ਪਹੁੰਚਿਆ

: ਲੋਕ ਸਭਾ ਚੋਣਾਂ ’ਚ ਅਜੀਬੋ-ਗਰੀਬ : ਸ਼ਮਸ਼ਾਨ ਘਾਟ ’ਚ ਖੋਲ੍ਹਿਆ ਚੋਣ ਦਫ਼ਤਰ, ਅਰਥੀ ਉਤੇ ਬੈਠ ਕੇ ਕਾਗਜ਼ ਭਰਨ ਪਹੁੰਚਿਆ

ਨਿਊਜ਼ਕਲਿਕ ਦੇ ਸੰਸਥਾਪਕ ਅਤੇ ਸੰਪਾਦਕ-ਇਨ-ਚੀਫ ਪ੍ਰਬੀਰ ਹੋਣਗੇ ਰਿਹਾਅ, ਸੁਪਰੀਮ ਕੋਰਟ ਨੇ ਦਿੱਤਾ ਹੁਕਮ

: ਨਿਊਜ਼ਕਲਿਕ ਦੇ ਸੰਸਥਾਪਕ ਅਤੇ ਸੰਪਾਦਕ-ਇਨ-ਚੀਫ ਪ੍ਰਬੀਰ ਹੋਣਗੇ ਰਿਹਾਅ, ਸੁਪਰੀਮ ਕੋਰਟ ਨੇ ਦਿੱਤਾ ਹੁਕਮ

ਲਿਫਟ ਚੇਨ ਟੁੱਟਣ ਕਾਰਨ ਰਾਜਸਥਾਨ ਦੀ ਖਾਨ ਫਸੇ ਲੋਕਾਂ ‘ਚੋਂ ਤਿੰਨ ਨੂੰ ਬਚਾਇਆ 12 ਅਜੇ ਵੀ ਅੰਦਰ

: ਲਿਫਟ ਚੇਨ ਟੁੱਟਣ ਕਾਰਨ ਰਾਜਸਥਾਨ ਦੀ ਖਾਨ ਫਸੇ ਲੋਕਾਂ ‘ਚੋਂ ਤਿੰਨ ਨੂੰ ਬਚਾਇਆ 12 ਅਜੇ ਵੀ ਅੰਦਰ

 ਭੀਮਾ ਕੋਰੇਗਾੳਂ ਕੇਸ: ਸੁਪਰੀਮ ਕੋਰਟ ਵੱਲੋਂ ਗੌਤਮ ਨਵਲੱਖਾ ਦੀ ਜ਼ਮਾਨਤ ਮਨਜ਼ੂਰ

: ਭੀਮਾ ਕੋਰੇਗਾੳਂ ਕੇਸ: ਸੁਪਰੀਮ ਕੋਰਟ ਵੱਲੋਂ ਗੌਤਮ ਨਵਲੱਖਾ ਦੀ ਜ਼ਮਾਨਤ ਮਨਜ਼ੂਰ

PM ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ

: PM ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ

ਮੁੰਬਈ ‘ਚ ਤੂਫ਼ਾਨ ਕਾਰਨ ਪੈਟਰੋਲ ਪੰਪ 'ਤੇ ਲੱਗਾ ਬਿਲਬੋਰਡ ਡਿੱਗਣ ਕਾਰਨ 14 ਲੋਕਾਂ ਦੀ ਮੌਤ 74 ਤੋਂ ਵੱਧ ਜ਼ਖਮੀ

: ਮੁੰਬਈ ‘ਚ ਤੂਫ਼ਾਨ ਕਾਰਨ ਪੈਟਰੋਲ ਪੰਪ 'ਤੇ ਲੱਗਾ ਬਿਲਬੋਰਡ ਡਿੱਗਣ ਕਾਰਨ 14 ਲੋਕਾਂ ਦੀ ਮੌਤ 74 ਤੋਂ ਵੱਧ ਜ਼ਖਮੀ

ਜੈਪੁਰ ਧਮਾਕੇ ਦੀ ਬਰਸੀ ਮੌਕੇ 37 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

: ਜੈਪੁਰ ਧਮਾਕੇ ਦੀ ਬਰਸੀ ਮੌਕੇ 37 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਸੁਪਰੀਮ ਕੋਰਟ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਖਾਰਜ

: ਸੁਪਰੀਮ ਕੋਰਟ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਖਾਰਜ

X