Hindi English Monday, 20 May 2024 🕑
BREAKING
ਸੁਖ-ਵਿਲਾਸ ਪੰਜਾਬੀਆਂ ਦੇ ਖ਼ੂਨ ਨਾਲ ਬਣਿਆ ਹੈ, ਮੈਂ ਉਸ ਜ਼ਮੀਨ ਉੱਤੇ ਸਰਕਾਰੀ ਕਬਜ਼ਾ ਕਰਕੇ ਸਕੂਲ ਬਣਾਵਾਂਗਾ: ਭਗਵੰਤ ਮਾਨ ਅੰਮ੍ਰਿਤਸਰ, ਪਟਿਆਲਾ, ਫ਼ਿਰੋਜ਼ਪੁਰ ਅਤੇ ਚੰਡੀਗੜ੍ਹ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਆਗੂ 'ਆਪ' ਵਿਚ ਸ਼ਾਮਲ ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ ਕੰਮ ਕਰਦੇ ਮਜ਼ਦੂਰਾਂ ਉਤੇ ਚੜ੍ਹਿਆ ਟਰੱਕ, 3 ਦੀ ਮੌਤ ਜੁੱਤੀਆਂ ਦੇ 3 ਵਪਾਰੀਆਂ ਦੇ ਘਰਾਂ 'ਤੇ ਛਾਪੇਮਾਰੀ ਦੌਰਾਨ ਮਿਲੇ 60 ਕਰੋੜ ਰੁਪਏ ਦੇ ਨੋਟ ਜੁੱਤੀਆਂ ਦੇ 3 ਵਪਾਰੀਆਂ ਦੇ ਘਰਾਂ 'ਤੇ ਛਾਪੇਮਾਰੀ ਦੌਰਾਨ ਮਿਲੇ 60 ਕਰੋੜ ਰੁਪਏ ਦੇ ਨੋਟ ਅਕਾਲੀ ਦਲ ਨੂੰ ਝਟਕਾ, ਜ਼ਿਲ੍ਹਾ ਪ੍ਰੀਸ਼ਦ ਦਾ ਸਾਬਕਾ ਚੇਅਰਮੈਨ ‘ਆਪ’ ‘ਚ ਸ਼ਾਮਲ PM ਮੋਦੀ ਪੰਜਾਬ ਆਉਣਗੇ, ਕਰਨਗੇ ਤਿੰਨ ਰੈਲੀਆਂ ਵੋਕੇਸ਼ਨਲ ਸਟਾਫ ਐਸੋਸੀਏਸ਼ਨ ਪੰਜਾਬ ਨੇ ਲੈਕਚਰਾਰ ਦੇ ਬਰਾਬਰ ਗ੍ਰੇਡ ਦੇਣ ਸਬੰਧੀ ਹਾਈਕੋਰਟ ਦੇ ਫੈਸਲੇ ਨੂੰ ਜਨਰਲਾਈਜ ਕਰਨ ਕੀਤੀ ਮੰਗ ਲੋਕ ਸਭਾ ਚੋਣਾਂ ‘ਚ ਫਰਲੋ ਲੈਣ ਲਈ ਡੇਰਾ ਸਿਰਸਾ ਮੁੱਖੀ ਪਹੁੰਚਿਆ ਹਾਈਕੋਰਟ

ਪੰਜਾਬ

More News

ਮਾਣਯੋਗ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਨਹੀਂ ਹਟ ਰਹੇ ਸੜਕਾਂ ਤੋਂ ਮਸ਼ਹੂਰੀ ਵਾਲੇ ਬੋਰਡ

Updated on Tuesday, May 07, 2024 13:37 PM IST

ਮੋਰਿੰਡਾ, 7 ਮਈ, ਦੇਸ਼ ਕਲਿੱਕ ਬਿਓਰੋ

ਪੰਜਾਬ ਵਿੱਚ ਭਾਵੇ ਹਾਈਕੋਰਟ ਵੱਲੋਂ ਸੜਕਾਂ ਦੇ ਆਲੇ ਦੁਆਲੇ, ਬੱਸ ਅੱਡਿਆਂ, ਚੌਂਕਾਂ, ਸਰਕਾਰੀ ਅਦਾਰਿਆਂ ਅਤੇ ਹੋਰ ਕਈ ਵਰਜਿਤ ਸਥਾਨਾਂ 'ਤੇ ਫਲੈਕਸ ਬੋਰਡ ਲਾਉਣ 'ਤੇ ਪਾਬੰਦੀ ਹੈ, ਕਿਉ ਜੋ ਆਉਣ ਜਾਣ ਵਾਲੇ ਵਾਹਨ ਚਾਲਕ ਇਨ੍ਹਾਂ ਫਲੈਕਸ ਬੋਰਡਾਂ ਦੀ ਚਕਾਚੌਂਧ ਵੇਖਦਿਆਂ ਗੱਡੀ ਚਲਾਉਣ ਸਮੇਂ ਸੰਤੁਲਨ ਗੁਆ ਬੈਠਦੇ ਹਨ,  ਜਿਸ ਕਾਰਨ ਵਾਹਨ  ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।ਇਸ ਸਬੰਧੀ ਭਾਵੇਂ ਨਗਰ ਕੌਂਸਲ ਮੋਰਿੰਡਾ ਵੱਲੋਂ ਵੀ ਕਈ ਵਾਰ ਬੋਰਡ ਉਤਾਰੇ ਜਾ ਚੁੱਕੇ ਹਨ,  ਪ੍ਰੰਤੂ ਫਿਰ ਵੀ ਕੁਝ ਅਸਰ ਰਸੂਖ ਵਾਲੇ ਵਿਅਕਤੀ, ਧਾਰਮਿਕ ਜਥੇਬੰਦੀਆਂ ਦੇ ਅਹੁਦੇਦਾਰ ਸੜਕਾਂ ਦੇ ਨਾਲ, ਚੌਂਕਾਂ ਵਿਚ ਲਗਾਤਾਰ ਬੋਰਡ ਲਗਾ ਕੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। 

 ਇਸਦੀ ਜਾਣਕਾਰੀ ਦਿੰਦਿਆਂ ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚਲਾਕੀ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਜੁਗਰਾਜ ਸਿੰਘ ਮਾਨਖੇੜੀ,ਰਣਧੀਰ ਸਿੰਘ ਚੱਕਲ ਜਿਲਾ ਪ੍ਰਧਾਨ ,ਲੱਖੀ ਸ਼ਾਹ, ਬਹਾਦਰ ਸਿੰਘ ਢੰਗਰਾਲੀ, ਹਰਬੰਸ ਸਿੰਘ ਦਤਾਰਪੁਰ, ਸੁਖਦੀਪ ਸਿੰਘ ਭੰਗੂ, ਅਤੇ ਮੋਨੂੰ ਖਾਨ  ਨੇ ਕਿਹਾ ਕਿ ਮਾਣਯੋਗ ਹਾਈਕੋਰਟ ਵਲੋਂ ਜਾਰੀ ਆਦੇਸ਼ਾਂ ਉਪਰੰਤ  ਪੰਜਾਬ ਸਰਕਾਰ ਵੱਲੋ ਸੂਬੇ ਦੀਆਂ ਸਾਰੀਆਂ ਨਗਰ ਕੌਂਸਲਾਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ,  ਕਿ ਮੁੱਖ ਮਾਰਗਾਂ ਦੇ ਆਸੇ-ਪਾਸੇ ਲੱਗੇ ਖੰਭਿਆਂ ਜਾਂ ਹੋਰ ਸਰਕਾਰੀ ਥਾਵਾਂ ਤੇ ਜੋ ਇਸ਼ਤਿਹਾਰਬਾਜੀ ਵਾਲੇ ਫਲੈਕਸ ਬੋਰਡ ਅਤੇ ਹੋਰਡਿੰਗ ਆਦਿ  ਬਿਲਕੁਲ ਨਹੀਂ ਲੱਗਣੇ ਚਾਹੀਦੇ। ਪ੍ਰੰਤੂ ਸਥਾਨਕ ਨਗਰ ਕੌਂਸਲ ਵਲੋਂ ਮਾਣਯੋਗ ਹਾਈਕੋਰਟ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਸ੍ਰੀ ਚਲਾਕੀ ਨੇ ਕਿਹਾ ਕਿ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਚੱਲਣ ਕਾਰਨ ਕਾਨੂੰਨ ਦੀ ਰਾਖੀ ਕਰਨ ਲਈ  ਸਾਰੇ ਅਧਿਕਾਰ ਅਤੇ ਤਾਕਤਾਂ ਦੇਸ਼ ਦੇ ਚੋਣ ਕਮਿਸ਼ਨਰ ਕੋਲ  ਹਨ। ਪ੍ਰੰਤੂ ਫਿਰ ਵੀ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਉੱਪਰ ਇਹ ਫਲੈਕਸ ਬੋਰਡ ਤੇ ਹੋਰਡਿੰਗਸ ਬਹੁਤ ਥਾਵਾਂ ਤੇ ਲੱਗੇ ਹੋਏ ਹਨ। ਇਸੇ ਤਰਾਂ ਦੇ ਫਲੈਕਸ ਬੋਰਡ ਮੋਰਿੰਡਾ ਦੇ ਕਾਈਨੌਰ ਚੌਂਕ, ਮਹਾਰਾਣਾ ਪ੍ਰਤਾਪ ਚੌਂਕ, ਵੇਰਕਾ ਚੌਂਕ ਅਤੇ ਸ੍ਰੀ ਚਮਕੌਰ ਸਾਹਿਬ ਚੌਕ ਵਿੱਚ ਹਮੇਸ਼ਾ ਹੀ ਲੱਗੇ ਰਹਿੰਦੇ ਹਨ। ਜਿਸ ਕਾਰਨ ਇਨਾਂ ਚੌਂਕਾਂ  ਵਿਚ ਜਿੱਥੇ ਆਵਾਜਾਈ  ਪ੍ਰਭਾਵਿਤ ਹੁੰਦੀ ਹੈ  ਉੱਥੇ ਹੀ  ਵਾਹਨਾਂ ਚਾਲਕਾਂ  ਦਾ ਧਿਆਨ ਭਟਕਦਾ ਹੈ , ਤੇ ਹਾਦਸੇ ਵਾਪਰ ਜਾਂਦੇ ਹਨ, ਜਿਨਾਂ ਵਿੱਚ ਕਈ ਵਾਰੀ ਕੀਮਤੀ ਜਿੰਦਗੀਆਂ ਦਾ ਵੀ ਨੁਕਸਾਨ ਹੋ ਚੁੱਕਾ ਹੈ। ਉਪਰੋਕਤ ਆਗੂਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਸੜਕਾਂ ’ਤੇ ਲੱਗੇ ਇਹਨਾਂ ਫਲੈਕਸ ਬੋਰਡਾਂ ਨੂੰ ਛੇਤੀ ਤੋਂ ਛੇਤੀ ਉਤਾਰਿਆ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋ ਬਚਿਆ ਜਾ ਸਕੇ ।

ਉੱਧਰ ਜਦੋ ਇਨਾਂ ਫਲੈਕਸ ਬੋਰਡਾਂ ਤੇ ਹੋਰਡਿੰਗ ਸਬੰਧੀ ਨਗਰ ਕੌਂਸਲ ਮੋਰਿੰਡਾ ਦੇ ਕਾਰਜਸਾਧਕ ਅਫਸਰ ਸ੍ਰੀ ਰਜਨੀਸ਼ ਸੂਦ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਨਗਰ ਕੌਂਸਲ ਨੂੰ ਸਾਲ 2023-24 ਦੌਰਾਨ ਫਲੈਕਸ ਬੋਰਡਾਂ ਤੇ ਹੋਰਡਿੰਗ ਰਾਂਹੀ  ਇਸ਼ਤਿਹਾਰਬਾਜੀ ਤੋਂ 183000-/ ਰੁਪਏ ਦੀ ਆਮਦਨ ਹੋਈ ਹੈ । ਉਨਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਹੁਤੇ ਬੋਰਡ ਉਤਾਰ ਦਿੱਤੇ ਗਏ ਹਨ ਅਤੇ ਜੇਕਰ ਫਿਰ ਵੀ ਕੌਂਸਲ ਕੋਲ ਪੈਸੇ ਜਮਾਂ ਕਰਾਉਣ ਵਾਲੀ ਪਾਰਟੀ ਦਾ ਬੋਰਡ ਲੱਗਾ ਹੋਇਆ ਹੈ ਤਾਂ ਉਸ ਨੂੰ ਵੀ ਜਲਦੀ  ਉਤਾਰ ਦਿੱਤਾ ਜਾਵੇਗਾ।

ਵੀਡੀਓ

ਹੋਰ
Have something to say? Post your comment
ਸੁਖ-ਵਿਲਾਸ ਪੰਜਾਬੀਆਂ ਦੇ ਖ਼ੂਨ ਨਾਲ ਬਣਿਆ ਹੈ, ਮੈਂ ਉਸ ਜ਼ਮੀਨ ਉੱਤੇ ਸਰਕਾਰੀ ਕਬਜ਼ਾ ਕਰਕੇ ਸਕੂਲ ਬਣਾਵਾਂਗਾ: ਭਗਵੰਤ ਮਾਨ

: ਸੁਖ-ਵਿਲਾਸ ਪੰਜਾਬੀਆਂ ਦੇ ਖ਼ੂਨ ਨਾਲ ਬਣਿਆ ਹੈ, ਮੈਂ ਉਸ ਜ਼ਮੀਨ ਉੱਤੇ ਸਰਕਾਰੀ ਕਬਜ਼ਾ ਕਰਕੇ ਸਕੂਲ ਬਣਾਵਾਂਗਾ: ਭਗਵੰਤ ਮਾਨ

ਸਕੂਲਾਂ ਦੇ ਬਦਲੇ ਸਮੇਂ ਸਬੰਧੀ ਸਿੱਖਿਆ ਵਿਭਾਗ ਨੇ ਜਾਰੀ ਕੀਤਾ ਨਵਾਂ ਪੱਤਰ

: ਸਕੂਲਾਂ ਦੇ ਬਦਲੇ ਸਮੇਂ ਸਬੰਧੀ ਸਿੱਖਿਆ ਵਿਭਾਗ ਨੇ ਜਾਰੀ ਕੀਤਾ ਨਵਾਂ ਪੱਤਰ

ਤੇਜ਼ ਧੁੱਪ ਅਤੇ ਕਹਿਰ ਦੀ ਗਰਮੀ ਪੈਣ ਕਾਰਨ ਮੋਰਿੰਡਾ ਵਿੱਚ ਲਗਭਗ ਪੰਜ ਸਥਾਨਾਂ ਤੇ ਅੱਗ ਲੱਗੀ

: ਤੇਜ਼ ਧੁੱਪ ਅਤੇ ਕਹਿਰ ਦੀ ਗਰਮੀ ਪੈਣ ਕਾਰਨ ਮੋਰਿੰਡਾ ਵਿੱਚ ਲਗਭਗ ਪੰਜ ਸਥਾਨਾਂ ਤੇ ਅੱਗ ਲੱਗੀ

ਸੁਰਜੀਤ ਪਾਤਰ ਨੂੰ ਜਨਤਕ ਸ਼ਰਧਾਂਜਲੀ ਤੇ ਸਨਮਾਨ ਸਮਾਗਮ ਬਰਨਾਲਾ 'ਚ ਹੋਵੇਗਾ

: ਸੁਰਜੀਤ ਪਾਤਰ ਨੂੰ ਜਨਤਕ ਸ਼ਰਧਾਂਜਲੀ ਤੇ ਸਨਮਾਨ ਸਮਾਗਮ ਬਰਨਾਲਾ 'ਚ ਹੋਵੇਗਾ

ਪੰਜਾਬ ‘ਚ ਬਜ਼ੁਰਗ ਦਲਿਤ ਮਹਿਲਾ ਦਾ ਕਤਲ ਕਰਕੇ ਲਾਸ਼ ਰਸੋਈ ‘ਚ ਛੁਪਾਈ,CCTV ਨੇ ਖੋਲ੍ਹੀ ਪੋਲ

: ਪੰਜਾਬ ‘ਚ ਬਜ਼ੁਰਗ ਦਲਿਤ ਮਹਿਲਾ ਦਾ ਕਤਲ ਕਰਕੇ ਲਾਸ਼ ਰਸੋਈ ‘ਚ ਛੁਪਾਈ,CCTV ਨੇ ਖੋਲ੍ਹੀ ਪੋਲ

ਲੋਕ ਸਭਾ ਚੋਣਾਂ ਵਿਚ ਡਿਊਟੀ ਮਾਣ ਵਾਲੀ ਗੱਲ, ਕਰਮਚਾਰੀ ਫਖ਼ਰ ਨਾਲ ਪਾਉਣ ਲੋਕਤੰਤਰ ਵਿਚ ਯੋਗਦਾਨ-ਵਧੀਕ ਡਿਪਟੀ ਕਮਿਸ਼ਨਰ

: ਲੋਕ ਸਭਾ ਚੋਣਾਂ ਵਿਚ ਡਿਊਟੀ ਮਾਣ ਵਾਲੀ ਗੱਲ, ਕਰਮਚਾਰੀ ਫਖ਼ਰ ਨਾਲ ਪਾਉਣ ਲੋਕਤੰਤਰ ਵਿਚ ਯੋਗਦਾਨ-ਵਧੀਕ ਡਿਪਟੀ ਕਮਿਸ਼ਨਰ

ਲੋਕ ਚੇਤਨਾ ਮੰਚ ਤੇ ਸਹਿਯੋਗੀ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਦੇ ਬੇਰੋਕ ਨਫ਼ਰਤੀ ਭਾਸ਼ਨਾਂ ਦੇ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

: ਲੋਕ ਚੇਤਨਾ ਮੰਚ ਤੇ ਸਹਿਯੋਗੀ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਦੇ ਬੇਰੋਕ ਨਫ਼ਰਤੀ ਭਾਸ਼ਨਾਂ ਦੇ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਸੰਯੁਕਤ ਕਿਸਾਨ ਮੋਰਚੇ ਦੀ 21 ਮਈ ਦੀ ਜਗਰਾਉਂ ਮਹਾਂਰੈਲੀ ਵਿੱਚ ਹੋਵੇਗਾ ਰਿਕਾਰਡ ਤੋੜ ਇਕੱਠ:  ਲੱਖੋਵਾਲ, ਧਨੇਰ, ਸੰਧੂ

: ਸੰਯੁਕਤ ਕਿਸਾਨ ਮੋਰਚੇ ਦੀ 21 ਮਈ ਦੀ ਜਗਰਾਉਂ ਮਹਾਂਰੈਲੀ ਵਿੱਚ ਹੋਵੇਗਾ ਰਿਕਾਰਡ ਤੋੜ ਇਕੱਠ: ਲੱਖੋਵਾਲ, ਧਨੇਰ, ਸੰਧੂ

ਅੰਮ੍ਰਿਤਸਰ, ਪਟਿਆਲਾ, ਫ਼ਿਰੋਜ਼ਪੁਰ ਅਤੇ ਚੰਡੀਗੜ੍ਹ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਆਗੂ 'ਆਪ' ਵਿਚ ਸ਼ਾਮਲ

: ਅੰਮ੍ਰਿਤਸਰ, ਪਟਿਆਲਾ, ਫ਼ਿਰੋਜ਼ਪੁਰ ਅਤੇ ਚੰਡੀਗੜ੍ਹ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਆਗੂ 'ਆਪ' ਵਿਚ ਸ਼ਾਮਲ

ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ

: ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ

X