Hindi English Monday, 20 May 2024 🕑
BREAKING
ਅੰਮ੍ਰਿਤਸਰ, ਪਟਿਆਲਾ, ਫ਼ਿਰੋਜ਼ਪੁਰ ਅਤੇ ਚੰਡੀਗੜ੍ਹ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਆਗੂ 'ਆਪ' ਵਿਚ ਸ਼ਾਮਲ ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ ਕੰਮ ਕਰਦੇ ਮਜ਼ਦੂਰਾਂ ਉਤੇ ਚੜ੍ਹਿਆ ਟਰੱਕ, 3 ਦੀ ਮੌਤ ਜੁੱਤੀਆਂ ਦੇ 3 ਵਪਾਰੀਆਂ ਦੇ ਘਰਾਂ 'ਤੇ ਛਾਪੇਮਾਰੀ ਦੌਰਾਨ ਮਿਲੇ 60 ਕਰੋੜ ਰੁਪਏ ਦੇ ਨੋਟ ਜੁੱਤੀਆਂ ਦੇ 3 ਵਪਾਰੀਆਂ ਦੇ ਘਰਾਂ 'ਤੇ ਛਾਪੇਮਾਰੀ ਦੌਰਾਨ ਮਿਲੇ 60 ਕਰੋੜ ਰੁਪਏ ਦੇ ਨੋਟ ਅਕਾਲੀ ਦਲ ਨੂੰ ਝਟਕਾ, ਜ਼ਿਲ੍ਹਾ ਪ੍ਰੀਸ਼ਦ ਦਾ ਸਾਬਕਾ ਚੇਅਰਮੈਨ ‘ਆਪ’ ‘ਚ ਸ਼ਾਮਲ PM ਮੋਦੀ ਪੰਜਾਬ ਆਉਣਗੇ, ਕਰਨਗੇ ਤਿੰਨ ਰੈਲੀਆਂ ਵੋਕੇਸ਼ਨਲ ਸਟਾਫ ਐਸੋਸੀਏਸ਼ਨ ਪੰਜਾਬ ਨੇ ਲੈਕਚਰਾਰ ਦੇ ਬਰਾਬਰ ਗ੍ਰੇਡ ਦੇਣ ਸਬੰਧੀ ਹਾਈਕੋਰਟ ਦੇ ਫੈਸਲੇ ਨੂੰ ਜਨਰਲਾਈਜ ਕਰਨ ਕੀਤੀ ਮੰਗ ਲੋਕ ਸਭਾ ਚੋਣਾਂ ‘ਚ ਫਰਲੋ ਲੈਣ ਲਈ ਡੇਰਾ ਸਿਰਸਾ ਮੁੱਖੀ ਪਹੁੰਚਿਆ ਹਾਈਕੋਰਟ ਪੰਜਾਬ ‘ਚ ਪਾਰਾ 46 ਡਿਗਰੀ ਤੋਂ ਪਾਰ,ਪਿਛਲੇ ਰਿਕਾਰਡ ਟੁੱਟਣ ਦੇ ਅਸਾਰ ਬਣੇ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ

ਪੰਜਾਬ

More News

ਵੋਟ ਪਾਉਣ ਦਾ ਹੋਕਾ ; ਹੁਣ ਬੱਸਾਂ ਵੋਟ ਪਾਉਣ ਲਈ ਵੋਟਰਾਂ ਨੂੰ ਟੁੰਬਣਗੀਆਂ

Updated on Tuesday, May 07, 2024 17:19 PM IST

ਸਵੀਪ ਗਤੀਵਿਧੀਆਂ ਤਹਿਤ ਮਾਲੇਰਕੋਟਲਾ ਪ੍ਰਸਾਸ਼ਨ ਦੀ ਨਿਵੇਕਲੀ ਪਹਿਲ, ਸਰਕਾਰੀ ਬੱਸਾਂ ਉੱਪਰ ਸਟਿੱਕਰ ਲਗਾ ਕੇ ਫੈਲਾਈ ਜਾ ਰਹੀ ਹੈ ਵੋਟਰ ਜਾਗਰੂਕਤਾ     

ਮਾਲੇਰਕੋਟਲਾ 07 ਮਈ : ਦੇਸ਼ ਕਲਿੱਕ ਬਿਓਰੋ

                    '' ਇਸ ਵਾਰ, 70 ਪਾਰ '' ਮੁਹਿੰਮ ਤਹਿਤ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਰਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ  ਜ਼ਿਲ੍ਹਾ ਪ੍ਰਸਾਸ਼ਨ ਮਾਲੇਰਕੋਟਲਾ ਵਲੋਂ ਸਵੀਪ ਗਤੀਵਿਧੀਆਂ ਤਹਿਤ ਵੱਖ ਵੱਖ ਨਿਵੇਕਲੇ ਉਪਰਾਲੇ ਕੀਤੇ ਜਾ ਰਹੇ ਹਨ । ਇਨ੍ਹਾਂ ਉਪਰਾਲਿਆਂ ਤਹਿਤ ਹੀ ਇੱਕ ਹੋਰ ਪਹਿਲਕਦਮੀ ਕਰਦਿਆਂ ਵੋਟਰ ਜਾਗਰੂਕਤਾ ਲਈ ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਡਾ ਪੱਲਵੀ ਨੇ ਦੱਸਿਆ ਕਿ ਮਾਲੇਰਕੋਟਲਾ ਬੱਸ ਅੱਡੇ ਦੇ ਅੰਦਰ ਆਉਂਣ ਵਾਲੀਆਂ ਪਨਬੱਸ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਉੱਤੇ ਜਾਗਰੂਕਤਾ ਸਟਿੱਕਰ ਲਗਾਉਣ ਦੀ ਮੁਹਿੰਮ ਵਿੱਢੀ ਗਈ ਹੈ ਤਾਂ ਜੋ 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਪੈਣ ਵਾਲੀਆਂ ਵੋਟਾਂ ਦੌਰਾਨ ਵੋਟਰ ਪੂਰੇ ਉਤਸ਼ਾਹ ਨਾਲ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰਨ ਨੂੰ ਯਕੀਨੀ ਬਣਾਉਣ ।

               ਡਾ ਪੱਲਵੀ ਨੇ ਵੋਟਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਪੋਲਿੰਗ ਬੂਥਾਂ ਤੇ ਵੋਟਰਾਂ ਲਈ ਵਿਸ਼ੇਸ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਗਰਮੀ ਦੇ ਮੱਦੇ ਨਜਰ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ ਕਿਹਾ ਕਿ ਮਜੂਬਤ ਲੋਕਤੰਤਰ ਦਾ ਹਿੱਸਾ ਬਣਨ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਜਰੂਰ ਕਰਨ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਵੋਟਰਾਂ ਨੂੰ ਵੋਟ ਪਾਉਣ ਲਈ ਭੈਅ ਮੁਕਤ ਅਤੇ ਸ਼ਾਂਤੀ ਪੂਰਵਕ ਮਾਹੌਲ ਸਿਰਜ ਕੇ ਦਿੱਤਾ ਜਾਵੇਗਾ ।

                ਜਿਲ੍ਹਾ ਟਰਾਂਸਪੋਰਟ ਵਿਭਾਗ ਦੇ ਸਹਿਯੋਗ ਨਾਲ ਬਿਟੂ ਅਤੇ ਫਿਰੋਜ ਖਾਂ ਦੇ ਸਹਿਯੋਗ ਨਾਲ ਯਾਤਰੂਆਂ ਨੂੰ ਵੋਟ ਦੇ ਹੱਕ ਅਤੇ ਲੋਕਤੰਤਰ ਦੀ ਮਜਬੂਤੀ ਲਈ ਵੋਟ ਦੀ ਅਹਿਮਤ ਬਾਰੇ ਵਿਸਥਾਰ ਪੂਰਵਕ ਦੱਸਦੀਆਂ ਸਹਾਇਕ ਨੋਡਲ ਅਫ਼ਸਰ ਸਵੀਪ ਮੁਹਮੰਦ ਬਸ਼ੀਰ ਨੇ ਦੱਸਿਆ ਕਿ  ਭਾਰਤ ਦੇ ਚੋਣ ਕਮਿਸ਼ਨ ਦੀ 'ਇਸ ਵਾਰ 70 ਪਾਰ' ਮੁਹਿੰਮ ਨੂੰ ਜਮੀਨੀ ਪੱਧਰ 'ਤੇ ਲਿਜਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਪਿਛਲੀਆਂ ਲੋਕ ਸਭਾ ਚੋਣਾਂ 'ਚ 70.54 ਫੀਸਦੀ ਵੋਟਿੰਗ ਤੋਂ ਵਧਾ ਕੇ 75 ਫੀਸਦੀ ਤੋਂ ਵੱਧ ਵੋਟਿੰਗ ਦਾ ਟੀਚਾ ਸਰ ਕੀਤਾ ਜਾ ਸਕੇ।

                  ਉਨ੍ਹਾਂ ਇਸ ਮੌਕੇ ਬੱਸਾਂ ਵਿੱਚ ਸਫਰ ਕਰਦਿਆਂ ਸਵਾਰੀਆਂ ਨੂੰ ਪ੍ਰੇਰਿਤ ਕਰਦਿਆ ਕਿਹਾ ਵੋ ਉਹ ਬਿਨ੍ਹਾਂ ਕਿਸੇ ਡਰ ਅਤੇ ਭੈਅ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਇੱਕ ਮਜ਼ਬੂਤ ਲੋਕਤੰਤਰ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਵੋਟਰਾਂ ਨੂੰ ਸ਼ਾਂਤੀਪੂਰਵਕ ਮਾਹੌਲ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਵੋਟਰ ਜਾਗਰੂਕਤਾ, ਨੈਤਿਕ ਵੋਟਿੰਗ ਦਾ ਸੰਦੇਸ਼ ਅਤੇ ਚੋਣ ਕਮਿਸ਼ਨ ਦੀਆਂ ਆਨਲਾਈਨ ਐਪਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ।

ਵੀਡੀਓ

ਹੋਰ
Have something to say? Post your comment
ਸਕੂਲਾਂ ਦੇ ਬਦਲੇ ਸਮੇਂ ਸਬੰਧੀ ਸਿੱਖਿਆ ਵਿਭਾਗ ਨੇ ਜਾਰੀ ਕੀਤਾ ਨਵਾਂ ਪੱਤਰ

: ਸਕੂਲਾਂ ਦੇ ਬਦਲੇ ਸਮੇਂ ਸਬੰਧੀ ਸਿੱਖਿਆ ਵਿਭਾਗ ਨੇ ਜਾਰੀ ਕੀਤਾ ਨਵਾਂ ਪੱਤਰ

ਤੇਜ਼ ਧੁੱਪ ਅਤੇ ਕਹਿਰ ਦੀ ਗਰਮੀ ਪੈਣ ਕਾਰਨ ਮੋਰਿੰਡਾ ਵਿੱਚ ਲਗਭਗ ਪੰਜ ਸਥਾਨਾਂ ਤੇ ਅੱਗ ਲੱਗੀ

: ਤੇਜ਼ ਧੁੱਪ ਅਤੇ ਕਹਿਰ ਦੀ ਗਰਮੀ ਪੈਣ ਕਾਰਨ ਮੋਰਿੰਡਾ ਵਿੱਚ ਲਗਭਗ ਪੰਜ ਸਥਾਨਾਂ ਤੇ ਅੱਗ ਲੱਗੀ

ਸੁਰਜੀਤ ਪਾਤਰ ਨੂੰ ਜਨਤਕ ਸ਼ਰਧਾਂਜਲੀ ਤੇ ਸਨਮਾਨ ਸਮਾਗਮ ਬਰਨਾਲਾ 'ਚ ਹੋਵੇਗਾ

: ਸੁਰਜੀਤ ਪਾਤਰ ਨੂੰ ਜਨਤਕ ਸ਼ਰਧਾਂਜਲੀ ਤੇ ਸਨਮਾਨ ਸਮਾਗਮ ਬਰਨਾਲਾ 'ਚ ਹੋਵੇਗਾ

ਪੰਜਾਬ ‘ਚ ਬਜ਼ੁਰਗ ਦਲਿਤ ਮਹਿਲਾ ਦਾ ਕਤਲ ਕਰਕੇ ਲਾਸ਼ ਰਸੋਈ ‘ਚ ਛੁਪਾਈ,CCTV ਨੇ ਖੋਲ੍ਹੀ ਪੋਲ

: ਪੰਜਾਬ ‘ਚ ਬਜ਼ੁਰਗ ਦਲਿਤ ਮਹਿਲਾ ਦਾ ਕਤਲ ਕਰਕੇ ਲਾਸ਼ ਰਸੋਈ ‘ਚ ਛੁਪਾਈ,CCTV ਨੇ ਖੋਲ੍ਹੀ ਪੋਲ

ਲੋਕ ਸਭਾ ਚੋਣਾਂ ਵਿਚ ਡਿਊਟੀ ਮਾਣ ਵਾਲੀ ਗੱਲ, ਕਰਮਚਾਰੀ ਫਖ਼ਰ ਨਾਲ ਪਾਉਣ ਲੋਕਤੰਤਰ ਵਿਚ ਯੋਗਦਾਨ-ਵਧੀਕ ਡਿਪਟੀ ਕਮਿਸ਼ਨਰ

: ਲੋਕ ਸਭਾ ਚੋਣਾਂ ਵਿਚ ਡਿਊਟੀ ਮਾਣ ਵਾਲੀ ਗੱਲ, ਕਰਮਚਾਰੀ ਫਖ਼ਰ ਨਾਲ ਪਾਉਣ ਲੋਕਤੰਤਰ ਵਿਚ ਯੋਗਦਾਨ-ਵਧੀਕ ਡਿਪਟੀ ਕਮਿਸ਼ਨਰ

ਲੋਕ ਚੇਤਨਾ ਮੰਚ ਤੇ ਸਹਿਯੋਗੀ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਦੇ ਬੇਰੋਕ ਨਫ਼ਰਤੀ ਭਾਸ਼ਨਾਂ ਦੇ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

: ਲੋਕ ਚੇਤਨਾ ਮੰਚ ਤੇ ਸਹਿਯੋਗੀ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਦੇ ਬੇਰੋਕ ਨਫ਼ਰਤੀ ਭਾਸ਼ਨਾਂ ਦੇ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਸੰਯੁਕਤ ਕਿਸਾਨ ਮੋਰਚੇ ਦੀ 21 ਮਈ ਦੀ ਜਗਰਾਉਂ ਮਹਾਂਰੈਲੀ ਵਿੱਚ ਹੋਵੇਗਾ ਰਿਕਾਰਡ ਤੋੜ ਇਕੱਠ:  ਲੱਖੋਵਾਲ, ਧਨੇਰ, ਸੰਧੂ

: ਸੰਯੁਕਤ ਕਿਸਾਨ ਮੋਰਚੇ ਦੀ 21 ਮਈ ਦੀ ਜਗਰਾਉਂ ਮਹਾਂਰੈਲੀ ਵਿੱਚ ਹੋਵੇਗਾ ਰਿਕਾਰਡ ਤੋੜ ਇਕੱਠ: ਲੱਖੋਵਾਲ, ਧਨੇਰ, ਸੰਧੂ

ਅੰਮ੍ਰਿਤਸਰ, ਪਟਿਆਲਾ, ਫ਼ਿਰੋਜ਼ਪੁਰ ਅਤੇ ਚੰਡੀਗੜ੍ਹ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਆਗੂ 'ਆਪ' ਵਿਚ ਸ਼ਾਮਲ

: ਅੰਮ੍ਰਿਤਸਰ, ਪਟਿਆਲਾ, ਫ਼ਿਰੋਜ਼ਪੁਰ ਅਤੇ ਚੰਡੀਗੜ੍ਹ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਆਗੂ 'ਆਪ' ਵਿਚ ਸ਼ਾਮਲ

ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ

: ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ

: ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ

X