ਲੁਧਿਆਣਾ, 11 ਸਤੰਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ‘ਚ ਸਮਰਾਲਾ ਦੇ ਚੀਮਾ ਚੌਕ ਰੋਡ ’ਤੇ ਦਿਨ ਦਿਹਾੜੇ ਇੱਕ ਐਕਟਿਵਾ ਸਵਾਰ ਤਿੰਨ ਬਦਮਾਸ਼ਾਂ ਨੇ ਇੱਕ ਮਨੀ ਟਰਾਂਸਫਰ ਕਾਰੋਬਾਰੀ ਦੀ ਦੁਕਾਨ ਵਿੱਚ ਦਾਖਲ ਹੋ ਕੇ ਲੁੱਟ ਦੀ ਕੋਸ਼ਿਸ਼ ਕੀਤੀ। ਪਰ ਦੁਕਾਨਦਾਰ ਨੇ ਆਪਣੇ ਆਪ ਨੂੰ ਅਤੇ ਆਪਣੀ ਮਾਂ ਨੂੰ ਦੁਕਾਨ ਵਿੱਚ ਬਣੇ ਕੈਬਿਨ ਵਿੱਚ ਬੰਦ ਕਰ ਲਿਆ। ਨੌਕਰਾਣੀ ਨੇ ਰੌਲਾ ਪਾਇਆ ਅਤੇ ਬਾਕੀ ਸਟਾਫ ਨੂੰ ਆਉਂਦਾ ਦੇਖ ਕੇ ਬਦਮਾਸ਼ ਮੌਕੇ ਤੋਂ ਭੱਜ ਗਏ। ਇਹ ਵਾਰਦਾਤ ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ।
ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਤਰੁਣ ਸਰਦਾਨਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਮਾਤਾ ਨਾਲ ਦੁਕਾਨ ‘ਤੇ ਬੈਠਾ ਸੀ। ਉਸਦੀ ਵੈਸਟਰਨ ਯੂਨੀਅਨ ਦੀ ਦੁਕਾਨ ਹੈ। ਤਿੰਨ ਅਣਪਛਾਤੇ ਵਿਅਕਤੀ ਐਕਟਿਵਾ ‘ਤੇ ਸਵਾਰ ਹੋ ਕੇ ਦੁਕਾਨ ‘ਚ ਦਾਖਲ ਹੋਏ। ਬਦਮਾਸ਼ਾਂ ਨੂੰ ਦੇਖਦੇ ਹੀ ਉਸ ਨੇ ਆਪਣੀ ਮਾਂ ਨੂੰ ਸੁਚੇਤ ਕੀਤਾ। ਦੁਕਾਨ ਦਾ ਬਾਕੀ ਸਟਾਫ ਨਾਲ ਵਾਲੀ ਦੁਕਾਨ ਵਿੱਚ ਬੈਠਾ ਸੀ।
Published on: ਸਤੰਬਰ 11, 2024 6:09 ਪੂਃ ਦੁਃ