ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਮੈਨੇਜਮੈਂਟ ਖ਼ਿਲਾਫ਼ ਭੜਕੇ ਬਿਜਲੀ ਮੁਲਾਜ਼ਮ

Punjab

ਮੋਰਿੰਡਾ 11 ਸਤੰਬਰ  ( ਭਟੋਆ  )

ਪੀ.ਐਸ.ਈ.ਬੀ. ਜੁਆਇੰਟ ਫੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ )ਪੰਜਾਬ ਦੇ ਸੱਦੇ ਤੇ ਮੋਰਿੰਡਾ ਦਫ਼ਤਰ ਵਿਖੇ ਬਿਜਲੀ ਮੁਲਾਜ਼ਮਾਂ ਵੱਲੋਂ ਸਰਕਾਰ ਅਤੇ ਪਾਵਰਕਾਮ ਦੀ ਮੇਨੇਜਮੇਂਟ ਦੇ ਖਿਲਾਫ਼ ਵਿੱਢੇ ਸੰਘਰਸ਼ ਅਧੀਨ ਮੋਰਿੰਡਾ ਬਿਜਲੀ ਦਫ਼ਤਰ ਵਿਖੇ ਵਿਸ਼ਾਲ ਰੋਸ ਧਰਨਾ ਅਤੇ ਰੋਸ ਮਾਰਚ ਕੀਤਾ ਗਿਆ । ਇਸ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੁਖਵਿੰਦਰ ਸਿੰਘ ਦੁੱਮਣਾ ਮੈਂਬਰ ਜੁਆਇੰਟ ਫੋਰਮ ਪੰਜਾਬ, ਰਣਜੀਤ ਸਿੰਘ ਢਿੱਲੋਂ ਸੂਬਾ ਪ੍ਰਧਾਨ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਪੰਜਾਬ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੇਨੇਜਮੇਂਟ ਮੁਲਾਜ਼ਮਾਂ ਦੀਆ ਮੰਗਾਂ ਜਿੰਨਾਂ ਵਿੱਚ ਬਿਜਲੀ ਹਾਦਸਿਆਂ ਦੌਰਾਨ ਆਪਣੀਆਂ ਕੀਮਤੀ ਜਾਨਾ ਗੁਆਉਣ ਵਾਲੇ ਕਾਮਿਆਂ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਸ਼ਹੀਦ ਦਾ ਦਰਜਾ ਦੇਣ, ਜ਼ਖਮੀ ਹੋਏ ਬਿਜਲੀ ਕਾਮਿਆ ਦਾ ਕੈਸ਼ਲੈਸ ਇਲਾਜ਼ ਕਰਵਾਉਣ, ਮੁਲਾਜ਼ਮਾਂ ਦੇ ਖਿਲਾਫ ਪੁਲਸ ਕੇਸ ਨਾ ਕਰਨ, ਆਰ.ਟੀ.ਐਮ. ਦੀਆ ਪਰੋਮਸ਼ਨ ਕਰਨ, ਓ ਸੀ ਕੈਟੀਗਰੀ ਨੂੰ ਪੇ ਬੈਂਡ ਦੇਣ ,ਪੰਜਾਬ ਸਰਕਾਰ ਵਲੋ ਨਵੇ ਸਕੇਲਾਂ ਅਨੁਸਾਰ ਭੱਤਿਆਂ ਦਾ ਬਕਾਇਆ,ਖਾਲੀ ਅਸਾਮੀਆਂ ਵਿਰੁੱਧ ਰੈਗੂਲਰ ਭਰਤੀ ਕਰਨਾ, ਅਤੇ ਹੋਰ ਬਹੁਤ ਸਾਰੀਆਂ ਮੰਗਾਂ ਜਿੰਨਾਂ ਨੂੰ ਬਿਜਲੀ ਮੰਤਰੀ ਅਤੇ ਪਾਵਰ ਦੀ ਮੇਨੇਜਮੇਂਟ ਵਲੋ ਕਈ ਵਾਰ ਮੀਟਿੰਗਾਂ ਵਿਚ ਮੰਨਣ ਦੇ ਬਾਵਜੂਦ ਵੀ ਲਾਗੂ ਨਹੀਂ ਕੀਤਾ ਗਿਆ,  ਜਿਸ ਕਾਰਨ ਜਥੇਬੰਦੀਆਂ ਵੱਲੋਂ ਡੂੰਘੀਆਂ ਸੋਚ ਵਿਚਾਰਾਂ ਕਰਨ ਉਪਰੰਤ ਤਿੰਨ ਦਿਨਾਂ ਦੀ ਮਾਸ ਲੀਵ ਤੇ ਜਾਣ ਦਾ ਸੱਦਾ ਦਿੱਤਾ ਗਿਆ ਹੈ। ਜਿਸ ਦੇ ਦੂਜੇ ਦਿਨ ਅੱਜ ਮੋਰਿੰਡਾ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਪਰਮਜੀਤ ਸਿੰਘ ਸਰਕਲ ਸਕੱਤਰ ਟੀ.ਐਸ.ਯੂ , ਰਣਯੋਧ ਸਿੰਘ ਪ੍ਰਧਾਨ ਟੀ ਐਸ ਯੂ, ਤਰਨਜੀਤ ਸਿੰਘ ਪ੍ਰਧਾਨ ਫੈਡਰੇਸ਼ਨ ਏਟਕ,ਦਵਿੰਦਰ ਸਿੰਘ ਸਰਕਲ ਪ੍ਰਧਾਨ ਟੀਐਸਯੂ,ਬਲਜਿੰਦਰ ਸਿੰਘ ਡਵੀਜ਼ਨ ਸਕੱਤਰ ਟੀਐਸਯੂ,ਸਰਬਜੀਤ ਸਿੰਘ ਪ੍ਰਧਾਨ ਫੈਡਰੇਸ਼ਨ ਏਟਕ, ਡਿਵੀਜਨ ਆਗੂ ਗਗਨ ਰਾਣਾ ਫੈਡਰੇਸ਼ਨ ਏਟਕ , ਰਣਧੀਰ ਸਿੰਘ ਡਵੀਜ਼ਨ ਸਕੱਤਰ ਟੀ,ਐਸ, ਯੂ ਖਰੜ,ਗੁਰਮੇਲ ਸਿੰਘ ਪੈਨਸ਼ਨਰ ਐਸੋਸੀਏਸ਼ਨ, ਹਰਭਜਨ ਸਿੰਘ ਪੈਨਸ਼ਨਰ ਐਸੋਸੀਏਸ਼ਨ, ਜਗਦੀਸ਼ ਕੁਮਾਰ ਪੈਨਸ਼ਨਰ ਐਸੋਸੀਏਸ਼ਨ ਜੰਗ ਸਿੰਘ ਸਰਕਲ ਪ੍ਰਧਾਨ ਪਾਵਾਰਕਾਮ ਠੇਕਾ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਬਿਜਲੀ ਮੁਲਾਜ਼ਮਾਂ ਨਾਲ ਟਕਰਾਅ ਵਾਲੀ ਨੀਤੀ ਛੱਡ ਕੇ ਦਿੱਤੇ ਮੰਗ ਪੱਤਰ ਅਨੁਸਾਰ ਮੁਲਾਜ਼ਮਾਂ ਦੇ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਇਸ ਸੰਘਰਸ਼ ਵਿੱਚ ਹੋਰ ਵੀ ਵਾਧਾ ਕੀਤਾ ਜਾਵੇਗਾ ਅਤੇ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾ ਸਕਦਾ ਹੈ ਜਿਸ ਦੀ ਨਿਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰ ਕਾਮ ਮੇਨੇਜਮੇਂਟ ਦੀ ਹੋਵੇਗੀI ਇਸ ਰੋਸ ਧਰਨੇ ਵਿੱਚ ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਜਸਵਿੰਦਰ ਸਿੰਘ ਅਮਨਦੀਪ ਸਿੰਘ ਦਲਬੀਰ ਸਿੰਘ , ਜਗਦੀਪ ਸਿੰਘ ਅਮਰੀਕ ਸਿੰਘ, ਗੁਲਜ਼ਾਰ ਸਿੰਘ, ਗੁਰਵਿੰਦਰ ਸਿੰਘ, ਰੋਹਿਤ ਚੌਧਰੀ, ਸ਼ਮਸ਼ੇਰ ਸਿੰਘ, ਰੇਸ਼ਮ ਸਿੰਘ , ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਸ਼ਾਮਿਲ ਹੋਏ।

Leave a Reply

Your email address will not be published. Required fields are marked *