42 ਕਰੋੜ ਦੀ ਲਾਗਤ ਨਾਲ ਬਣਿਆ ਪੁਲ 4 ਸਾਲਾਂ ’ਚ ਹੋਇਆ ਬੇਕਾਰ

ਰਾਸ਼ਟਰੀ

ਹੁਣ ਫਿਰ 52 ਕਰੋੜ ਨਾਲ ਬਣੇਗਾ ਦੁਬਾਰਾ

ਨਵੀਂ ਦਿੱਲੀ, 15 ਸਤੰਬਰ, ਦੇਸ਼ ਕਲਿੱਕ ਬਿਓਰੋ :

42 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਪੁਲ ਕੁਝ ਹੀ ਸਾਲਾਂ ਵਿੱਚ ਬੇਕਾਰ ਹੋ ਗਿਆ। ਇਸ ਪੁਲ ਨੂੰ ਦੁਬਾਰਾ ਤੋਂ ਬਣਾਇਆ ਜਾਵੇਗਾ। ਗੁਜਰਾਤ ਦੇ ਅਹਿਮਦਾਬਾਦ ਵਿੱਚ ਬਣੇ ਹਾਟਕੇਸ਼ਵਰ ਪੁੱਲ ਨੂੰ ਤੋੜ ਕੇ ਦੁਬਾਰਾ ਬਣਾਇਆ ਜਾਵੇਗਾ। ਇਸ ਪੁੱਲ ਉਤੇ ਹੁਣ 52 ਕਰੋੜ ਰੁਪਏ ਖਰਚ ਹੋਣਗੇ। ਅਹਿਮਾਦਬਾਦ ਨਗਰ ਨਿਗਮ (ਏਐਮਸੀ) ਨੇ ਪੁਲ ਨਿਰਮਾਣ ਲਈ ਚੌਥਾਂ ਟੈਂਟਰ ਜਾਰੀ ਕਰ ਦਿੱਤਾ। ਪੁਲ ਨਿਰਮਾਣ ਦੀ ਇਹ ਰਕਮ ਉਸ ਕੰਪਨੀ ਤੋਂ ਵਸੂਲੀ ਜਾਵੇਗੀ ਜਿਸ ਨੇ 2017 ਵਿੱਚ ਇਸ ਨੂੰ ਬਣਾਇਆ ਸੀ। ਸੁਰੱਖਿਆ ਦੇ ਮੱਦੇਨਜ਼ਰ ਇਹ ਪੁਲ ਪਿਛਲੇ 2 ਸਾਲਾਂ ਤੋਂ ਬੰਦ ਪਿਆ ਹੈ।

‘ਇੰਡੀਆ ਟੂਡੇ’ ਦੀ ਰਿਪੋਰਟ ਅਨੁਸਾਰ ਏਐਮਸੀ ਦੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਦੇਵਾਂਗ ਦਾਨੀ ਨੇ ਇਕ ਇੰਟਰਵਿਊ ਵਿੱਚ ਕਿਹਾ, ‘ਹਾਟਕੇਸ਼ਵਰ ਪੁਲ ਨੂੰ ਨੁਕਸਾਨ ਕਾਰਨ ਬੰਦ ਕਰ ਦਿੱਤਾ ਗਿਆ ਸੀ। ਏਐਮਸੀ ਨੇ ਇਸ ਨੂੰ ਤੋੜਨ ਅਤੇ ਦੁਬਾਰਾ ਨਿਰਮਾਣ ਲਈ ਤਿੰਨ ਟੈਂਡਰ ਕੱਢੇ ਸਨ, ਪ੍ਰੰਤੂ ਕਿਸੇ ਵੀ ਕੰਪਨੀ ਨੇ ਜਵਾਬ ਨਹੀਂ ਦਿੱਤਾ। ਚੌਥੇ ਯਤਨ ਵਿੱਚ, ਰਾਜਸਥਾਨ ਦੀ ਇਕ ਕੰਪਨੀ ਨੇ ਇਸ ਪ੍ਰੋਜੈਕਟ ਨੂੰ ਲੈਣ ਵਿੱਚ ਸਹਿਮਤੀ ਦਿੱਤੀ ਹੈ। ਏਐਮਸੀ ਦਾ ਟੀਚਾ 15 ਦਿਨਾਂ ਵਿੱਚ ਪ੍ਰਕਿਰਿਆ ਪੂਰੀ ਕਰਨ ਅਤੇ ਅਗਲੇ 18 ਮਹੀਨਿਆਂ ਵਿੱਚ ਪੁਲ ਤਿਆਰ ਕਰਨ ਦਾ ਹੈ।

ਦੂਜੇ ਪਾਸੇ ਏਐਮਸੀ ਵਿੱਚ ਵਿਰੋਧੀ ਧਿਰ ਦੇ ਆਗੂ ਸ਼ਾਹਜਾਦ ਖਾਨ ਪਠਾਨ ਨੇ ਹਾਟਕੇਸ਼ਵਰ ਪੁਲ ਨੂੰ ਇੰਜਨੀਅਰਿੰਗ ਫੇਲ੍ਹ ਅਤੇ ਭ੍ਰਿਸ਼ਟਾਚਾਰ ਦੀ ਪ੍ਰਮੁੱਖ ਉਦਾਹਰਣ ਦਿੱਤੀ। ਉਨ੍ਹਾਂ ਕਿਹਾ ਕਿ ਅਜੈ ਇਫਰਾ ਵੱਲੋਂ ਬਣਾਏ ਇਸ ਪੁਲ ਦਾ ਉਦਘਾਟਨ 2017 ਵਿੱਚ ਹੋਇਆ ਸੀ, ਪ੍ਰੰਤੂ ਮਾਰਚ 2021 ਵਿੱਚ ਟੋਏ ਹੋਣ ਕਾਰਨ ਅਸਥਾਈ ਰੂਪ ਵਿੱਚ ਬੰਦ ਕਰ ਦਿੱਤਾ ਗਿਆ ਸੀ।

ਪਠਾਨ ਨੇ ਕਿਹਾ ਕਿ ਅਗਸਤ 2022 ਵਿੱਚ ਬਣੀ ਸਥਿਰਤਾ ਰਿਪੋਰਟ ਵਿੱਚ ਅਸੁਰੱਖਿਅਤ ਪਾਏ ਜਾਣ ਤੋਂ ਬਾਅਦ ਪੁੱਲ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਪੁਨਰਨਿਰਮਾਣ ਸਮੇਤ ਪੁਲ ਦੀ ਕੁਲ ਲਾਗਤ ਕੇਵਲ ਪੰਜ ਸਾਲਾਂ ਵਿਚ 94 ਕਰੋੜ ਹੋਵੇਗੀ ਅਤੇ ਇਹ ਰਕਮ ਅਜੈ ਇਫਰਾ ਕੰਪਨੀ ਤੋਂ ਵਸੂਲੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਅਹਿਮਦਾਬਾਦ ਵਿੱਚ ਹੋਰ ਨਵੇਂ ਪੁੱਲਾਂ ਦਾ ਨਿਰਮਾਣ 100 ਕਰੋੜ ਤੋਂ ਜ਼ਿਆਦਾ ਦੀ ਲਾਗਤ ਆ ਰਹੀ ਹੈ, ਤਾਂ ਇਸ ਪੁੱਲ ਦੇ ਦੁਬਾਰਾ ਨਿਰਮਾਣ ਉਤੇ ਕੇਵਲ 52 ਕਰੋੜ ਰੁਪਏ ਦੀ ਲਾਗਤ ਹੀ ਕਿਉਂ ਆਵੇਗੀ। ਉਨ੍ਹਾਂ ਕਿਹਾ ਕਿ ਸਾਰੇ ਨਵੇਂ ਪੁਲਾਂ ਉਤੇ ਲਾਗਤ ਬਚਾਣ ਦਾ ਅਜਿਹਾ ਹੀ ਤਰੀਕਾ ਕਿਉਂ ਨਹੀਂ ਅਪਣਾਇਆ ਜਾ ਸਕਦਾ।

ਅਹਿਮਦਾਬਾਦ ਕਾਂਗਰਸ ਦੇ ਸ਼ਹਿਰ ਪ੍ਰਧਾਨ ਹਿੰਮਤ ਸਿੰਘ ਪਅੇਲ ਨੇ ਕਿਹਾ ਹਾਟਕੇਸ਼ਵਰ ਪੁਲ ਮਾਮਲੇ ਵਿੱਚ ਸ਼ਾਮਲ ਠੇਕੇਦਾਰ ਅਤੇ ਅਧਿਕਾਰੀਆਂ ਖਿਲਾਫ ਕੋਈ ਜਾਂਚ ਕੋਈ ਨਹੀਂ ਕੀਤੀ ਗਈ। ਉਨ੍ਹਾਂ ਭਾਜਪਾ ਉਤੇ ਕਾਰਵਾਈ ਤੋਂ ਬਚਣ ਅਤੇ ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਦਾ ਚੁਣੀਦੀ ਤਰੀਕੇ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ।

Leave a Reply

Your email address will not be published. Required fields are marked *