ਪੰਜਾਬ

ਪੰਪ ਦੇ ਵਰਕਰਾਂ ਨੇ ਆਪਣੇ ਦੋਸਤਾ ਨਾਲ ਮਿਲਕੇ ਦਿੱਤਾ ਵਾਰਦਾਤ ਨੂੰ ਅੰਜਾਮ

ਪਟਿਆਲਾ: 16 ਸਤੰਬਰ,ਦੇਸ਼ ਕਲਿੱਕ ਬਿਓਰੋ

ਡਾ:ਨਾਨਕ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਰਾਹੀਂ ਦੱਸਿਆਂ ਕਿ ਮਿਤੀ 04/09/2024 ਦੀ ਰਾਤ ਨੂੰ ਸਵਰਨ ਸਿੰਘ ਆਇਲ ਕੰਪਨੀ ਪੈਟਰੋਲ ਪੰਪ ਪਿੰਡ ਮੁਰਾਦਪੁਰਾ (ਪਟਿਆਲਾ ਰਾਜਪੁਰਾ) ਰੋੜ ਨੇੜੇ ਬਹਾਦਗੜ੍ਹ ਵਿਖੇ ਰਾਤ ਸਮੇਂ 2 ਨੋਜਵਾਨ ਬਿਨਾ ਨੰਬਰੀ ਮੋਟਰਸਾਇਕਲ ਸਵਾਰ ਪੈਟਰੋਲ ਪੰਪ ਪਰ ਤੇਲ ਪੁਆਉਣ ਦੇ ਬਹਾਨੇ ਆਏ ਜਿੰਨ੍ਹਾ ਨੇ ਮਾਰੂ ਤੇਜਧਾਰ ਹਥਿਆਰ ਨਾਲ ਪੰਪ ਦੇ ਕਰਿੰਦਿਆਂ ਪਰ ਹਮਲਾ ਕਰਕੇ 33 ਹਜਾਰ ਰੂਪੈ ਦੀ ਲੁੱਟਖੋਹ ਕਰਕੇ ਮੋਕਾ ਤੋ ਫਰਾਰ ਹੋ ਗਏ ਸੀ ਇਸ ਕੇਸ ਨੂੰ ਟਰੇਸ ਕਰਨ ਲਈ ਸ੍ਰੀ ਯੁਗੇਸ ਸ਼ਰਮਾਂ PPS, SP (Inv) PTL, ਸ੍ਰੀ ਗੁਰਦੇਵ ਸਿੰਘ ਧਾਲੀਵਾਲ PPS, DSP (D) PTL, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਅਤੇ ਐਸ.ਆਈ. ਜੈਦੀਪ ਸ਼ਰਮਾ ਇੰਚਾਰਜ ਚੌਕੀ ਬਹਾਦਰਗੜ੍ਹ ਦੀ ਟੀਮ ਵੱਲੋਂ ਪੈਟਰੋਲ ਪੰਪ ਦੀ ਲੁੱਟਖੋਹ ਟਰੇਸ ਕਰਕੇ ਦੋਸੀਆਨ ਮਨਪ੍ਰੀਤ ਸਿੰਘ ਮਨੀ ਪੁੱਤਰ ਦਰਸਨ ਸਿੰਘ, ਸਿਮਰਨਜੀਤ ਸਿੰਘ ਸਿੰਘ ਪੁੱਤਰ ਜਸਵੀਰ ਸਿੰਘ, ਗੁਰਦੀਪ ਸਿੰਘ ਕਰਨ ਪੁੱਤਰ ਅਵਤਾਰ ਸਿੰਘ ਵਾਸੀਆਨ ਪਿੰਡ ਪਬਰੀ ਥਾਣਾ ਖੇੜੀ ਗੰਡਿਆਂ ਜਿਲ੍ਹਾ ਪਟਿਆਲਾ ਅਤੇ ਸੰਦੀਪ ਸਿੰਘ ਮੋਨੂੰ ਪੁੱਤਰ ਫੂਲ ਸਿੰਘ ਵਾਸੀ ਪੰਜਾਬ ਇਨਕਲੇਵ ਕਲੋਨੀ ਭੋਗਲਾ ਰੋਡ ਥਾਣਾ ਸਿਟੀ ਰਾਜਪੁਰਾ ਜਿਲ੍ਹਾ ਪਟਿਆਲਾ ਨੂੰ ਮਿਤੀ 16.09.2024 ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਘਟਨਾ ਦਾ ਵੇਰਵਾ : ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਪਟਿਆਲਾ ਰਾਜਪੁਰਾ ਰੋਡ ਪਿੰਡ ਮੁਰਾਦਪੁਰਾ ਵਿਖੇ ਸਵਰਨ ਸਿੰਘ ਆਇਲ ਪੈਟਰੋਲ ਪੰਪ ਪਰ ਮਿਤੀ 04/09/2024 ਨੂੰ ਰਾਤ ਸਮੇਂ 2 ਨਾਮਾਲੂਮ ਵਿਅਕਤੀ ਜੋ ਬਿਨਾ ਨੰਬਰੀ ਮੋਟਰਸਾਇਕਲ ਸਵਾਰ ਹੋਕੇ ਪੈਟਰੋਲ ਪੰਪ ਪਰ ਤੇਲ ਪੁਆਉਣ ਲਈ ਆਏ, ਜਦੋਂ ਵਰਕਰ ਸਿਮਰਨਜੀਤ ਸਿੰਘ ਮਸੀਨ ਨਾਲ ਤੇਲ ਪਾਉਣ ਲੱਗਾ ਤਾਂ ਇਸੇ ਦੌਰਾਨ ਮੋਟਰਸਾਇਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਕ੍ਰਿਪਾਨ ਕੱਢਕੇ ਵਰਕਰ ਸਿਮਰਨਜੀਤ ਸਿੰਘ ਦੇ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸਦੀ ਕਮੀਜ ਦੀ ਜੇਬ ਵਿੱਚੋਂ 33 ਹਜਾਰ ਰੂਪੈ ਖੋਹਕੇ ਮੋਕਾ ਤੋ ਫਰਾਰ ਹੋ ਗਏ ਜਿਸ ਬਾਰੇ ਮੁਕੱਦਮਾ ਨੰਬਰ 119 ਮਿਤੀ 14.09.2024 ਅ/ਧ 304, 3(5) ਬੀ.ਐਨ.ਐਸ ਥਾਣਾ ਸਦਰ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਸੀ।

ਗ੍ਰਿਫਤਾਰੀ ਅਤੇ ਖੁਲਾਸੇ : ਜਿੰਨ੍ਹਾ ਨੇ ਅੱਗੇ ਦੱਸਿਆ ਕਿ ਸੀ.ਆਈ.ਏ.ਪਟਿਆਲਾ ਦੀ ਟੀਮ ਵੱਲੋਂ ਟੈਕਨੀਕਲ ਅਨੈਲਸ਼ਿਸ ਅਤੇ ਤਫਤੀਸ

ਦੋਰਾਨ ਖੁਫੀਆਂ ਸੋਰਸਾ ਤੋ ਮੁਰਾਦਪੁਰਾ ਪੈਟਰੋਲ ਪੰਪ ਪਰ ਲੁੱਟਖੋਹ ਦੀ ਵਾਰਦਾਤ ਵਿੱਚ ਸਾਮਲ ਦੋਸੀਆਨ ਦੀ ਸਨਾਖਤ ਕੀਤੀ ਗਈ ਜਿਸ ਦੇ ਅਧਾਰ ਪਰ ਹੀ ਮਿਤੀ 16.09.2024 ਨੂੰ ਮਨਪ੍ਰੀਤ ਸਿੰਘ ਮਨੀ ਪੁੱਤਰ ਦਰਸਨ ਸਿੰਘ, ਸਿਮਰਨਜੀਤ ਸਿੰਘ ਸਿੰਮੂ ਪੁੱਤਰ ਜਸਵੀਰ ਸਿੰਘ, ਗੁਰਦੀਪ ਸਿੰਘ ਕਰਨ ਪੁੱਤਰ ਅਵਤਾਰ ਸਿੰਘ ਵਾਸੀਆਨ ਪਿੰਡ ਪਬਰੀ ਥਾਣਾ ਖੇੜੀ ਗੰਡਿਆ ਜਿਲ੍ਹਾ ਪਟਿਆਲਾ ਅਤੇ ਸੰਦੀਪ ਸਿੰਘ ਮੋਨੂੰ ਪੁੱਤਰ ਫੂਲ ਸਿੰਘ ਵਾਸੀ ਪੰਜਾਬ ਇਨਕਲੇਵ ਕਲੋਨੀ ਭੋਗਲਾ ਰੋਡ ਰਾਜਪੁਰਾ ਥਾਣਾ ਸਿਟੀ ਰਾਜਪੁਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾ ਦਾ ਇਕ ਸਾਥੀ ਸਾਹਿਬ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਪਬਰੀ ਦੀ ਗ੍ਰਿਫਤਾਰੀ ਬਾਕੀ ਹੈ ਜੋ ਸਾਹਿਬ ਸਿੰਘ ਦੇ ਖਿਲਾਫ ਪਹਿਲਾ ਮੁਕੱਦਮਾ ਦਰਜ ਹੈ ਜਿਸਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਵਾਰਦਾਤ ਵਿੱਚ ਵਰਤਿਆ ਮੋਟਰਸਾਇਕਲ ਅਤੇ ਕ੍ਰਿਪਾਨ ਬਰਾਮਦ ਕੀਤੀ ਗਈ ਹੈ।

ਗ੍ਰਿਫਤਾਰ ਦੋਸੀਆਨ ਆਪਸ ਵਿੱਚ ਦੋਸਤ ਹਨ ਜਿੰਨ੍ਹਾ ਵਿੱਚ ਮਨਪ੍ਰੀਤ ਸਿੰਘ ਮਨੀ, ਸਿਮਰਨਜੀਤ ਸਿੰਘ ਸਿੰਮੂ,

ਅਤੇ ਸੰਦੀਪ ਸਿੰਘ ਮੋਨੂੰ ਜੋ ਕਿ ਪੈਟਰੋਲ ਪੰਪ ਦੇ ਵਰਕਰ ਹਨ ਜਿਹਨਾ ਨੇ ਸਲਾਹ ਮਸਬਰਾ ਕਰਕੇ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ

ਯੋਜਨਾ ਬਣਾਕੇ ਇਸ ਲੁੱਟਖੋਹ ਗੁਰਦੀਪ ਸਿੰਘ ਕਰਨ ਅਤੇ ਸਾਹਿਬ ਸਿੰਘ ਨੇ ਅੰਜਾਮ ਦਿੱਤਾ ਹੈ।

ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਦੋਸੀਆਨ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹਨਾ ਨੂੰ

ਪੇਸ ਅਦਾਲਤ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।