NEET ਟਾਪਰ ਨਵਦੀਪ ਸਿੰਘ ਨੇ ਕਾਲਜ ‘ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਪੰਜਾਬ


ਮੁਕਤਸਰ, 16 ਸਤੰਬਰ, ਦੇਸ਼ ਕਲਿਕ ਬਿਊਰੋ :
2017 NEET ਦੇ ਟਾਪਰ ਨਵਦੀਪ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਰੇਡੀਓਲੋਜੀ ਦੇ ਐਮਡੀ ਡਾਕਟਰ ਨਵਦੀਪ ਸਿੰਘ ਦੀ ਲਾਸ਼ ਪਾਰਸੀ ਅੰਜੁਮਨ (ਪਾਰਸੀ ਧਰਮਸ਼ਾਲਾ) ਦੇ ਇੱਕ ਕਮਰੇ ਵਿੱਚ ਲਟਕਦੀ ਮਿਲੀ।
ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।ਜ਼ਿਕਰਯੋਗ ਹੈ ਕਿ ਨਵਦੀਪ ਸਿੰਘ ਸਾਲ 2017 ਵਿੱਚ NEET ਆਲ ਇੰਡੀਆ ਟਾਪਰ ਸੀ। ਐਤਵਾਰ ਨੂੰ ਜਦੋਂ ਪਰਿਵਾਰ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਪਰਿਵਾਰ ਤੁਰੰਤ ਮੁਕਤਸਰ ਸਾਹਿਬ ਤੋਂ ਦਿੱਲੀ ਪਹੁੰਚ ਗਿਆ। ਪੁਲੀਸ ਨੇ ਕੱਲ੍ਹ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਨਵਦੀਪ ਨੇ ਖੁਦਕੁਸ਼ੀ ਕਿਉਂ ਕੀਤੀ।

Leave a Reply

Your email address will not be published. Required fields are marked *