ਪੋਸ਼ਣ ਮਾਂਹ ਸਤੰਬਰ 2024 ਸਬੰਧੀ ਆਂਗਣਵਾੜੀ ਸੈਟਰਾਂ ਵਿੱਚ ਅਨੀਮੀਆ ਦੀ ਰੋਕਥਾਮ ਸਬੰਧੀ ਜਾਗਰੂਕਤਾ ਕੈਪ ਲਗਾਇਆ

Punjab

ਫ਼ਰੀਦਕੋਟ 18 ਸਤੰਬਰ,2024, ਦੇਸ਼ ਕਲਿੱਕ ਬਿਓਰੋ

ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ , ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਸ੍ਰੀਮਤੀ ਰਤਨਦੀਪ ਸੰਧੂ ਜਿਲ੍ਹਾ ਪ੍ਰੋਗਰਾਮ ਅਫਸਰ, ਫਰੀਦਕੋਟ ਦੀ ਯੋਗ ਅਗਵਾਈ ਵਿੱਚ ਫ਼ਰੀਦਕੋਟ ਦੇ ਆਂਗਣਵਾੜੀ ਸੈਂਟਰ ਬਲਬੀਰ ਬਸਤੀ ਵਿਖੇ ਅਨੀਮੀਆਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਕੈਪ ਲਗਾਇਆ ਗਿਆ।

ਇਸ ਕੈਪ ਦੌਰਾਨ ਸੁਖਦੀਪ ਸਿੰਘ ਬਲਾਕ ਕੋਆਰਡੀਨੇਟਰ ਪੋਸ਼ਣ ਅਭਿਆਨ ਵੱਲੋਂ ਕੈਪ ਵਿੱਚ ਹਾਜ਼ਰ ਲਾਭਪਾਤਰੀਆਂ ਨੂੰ ਅਨੀਮੀਆ ਦੇ ਲੱਛਣ ਅਤੇ ਅਨੀਮੀਆਂ ਦੀ ਰੋਕਥਾਮ ਸਬੰਧੀ ਲੈਕਚਰ ਰਾਹੀ ਜਾਗਰੂਕ ਕੀਤਾ ਗਿਆ । ਉਨ੍ਹਾਂ ਲੈਕਚਰ ਦੌਰਾਨ ਗਰਭਵਤੀ ਔਰਤਾਂ ਨੂੰ ਆਇਰਨ ਟੈਬਲਟ ਦੇ ਨਾਲ ਵਿਟਾਮਿਨ ਸੀ ਦਾ ਸੇਵਨ ਕਰਨ ਦੇ ਲਾਭਾਂ ਬਾਰੇ ਜਾਗਰੂਕ ਕੀਤਾ ।

ਇਹ ਵੀ ਪੜ੍ਹੋ:  ਗੈਂਗਸਟਰ ਗੋਲਡੀ ਬਰਾੜ ਨੇ ਮੋਹਾਲੀ ਦੇ ਇਕ ਕਾਰੋਬਾਰੀ ਤੇ ਪ੍ਰਾਪਰਟੀ ਡੀਲਰ ਨੂੰ ਦਿੱਤੀ ਧਮਕੀ, ਕਰੋੜਾਂ ਦੀ ਫ਼ਿਰੌਤੀ ਮੰਗੀ

ਇਸ ਉਪਰੰਤ ਸ੍ਰੀ ਕੁਲਦੀਪ ਸਿੰਘ ਜਿਲ੍ਹਾ ਕੋਆਰਡੀਨੇਟਰ ਪੋਸ਼ਣ ਅਭਿਆਨ ਵੱਲੋ ਲਾਭਪਾਤਰੀਆਂ ਨੂੰ ਸਹੀ ਪੋਸ਼ਟਿਕ ਆਹਾਰ ਬਾਰੇ ਬੱਚੇ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ  ਦੱਸਿਆ ਗਿਆ । ਸ੍ਰੀਮਤੀ ਮਹਿੰਦਰ ਕੌਰ ਸਰਕਲ ਸੁਪਰਵਾਈਜਰ ਸਰਕਲ ਸਲੱਮ ਫਰੀਦਕੋਟ ਵੱਲੋ ਕੈਪ ਵਿੱਚ ਆਏ ਹੋਏ ਲਾਭਾਪਤਰੀਆਂ ਦਾ ਧੰਨਵਾਦ ਕੀਤਾ ਗਿਆ ।

ਇਸ ਮੌਕੇ ਸ੍ਰੀਮਤੀ ਸੁਰਿੰਦਰ ਕੌਰ, ਮੀਨੂ, ਸੁਮਨ ਲਤਾ, ਨਵਲੀਨ ਕੌਰ , ਜਸਵੀਰ ਕੌਰ, ਭਿੰਦਰ ਕੌਰ, ਲਖਵੀਰ ਕੌਰ, ਆਂਗਣਵਾੜੀ ਵਰਕਰ ਅਤੇ ਆਂਗਣਵਾੜੀ ਹੈਲਪਰ ਸਰਕਲ ਸਲੱਮ ਹਾਜ਼ਰ ਸਨ ।

Leave a Reply

Your email address will not be published. Required fields are marked *