ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਕੁਸ਼ਤੀ ਫ਼ਰੀ ਸਟਾਈਲ ਮੁਕਾਬਲੇ ਜਾਰੀ

ਖੇਡਾਂ

ਪਟਿਆਲਾ, 19 ਸਤੰਬਰ: ਦੇਸ਼ ਕਲਿੱਕ ਬਿਓਰੋ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਦਫ਼ਤਰ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਸਪੋਰਟਸ ਬ੍ਰਾਂਚ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2024-25 ਤਹਿਤ ਕੁਸ਼ਤੀ ਦੇ ਅੰਡਰ 14 (ਲੜਕੇ ਅਤੇ ਲੜਕੀਆਂ) ਅਤੇ ਅੰਡਰ-19 (ਲੜਕੇ ਅਤੇ ਲੜਕੀਆਂ) ਦੇ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਅਤੇ ਡਾ: ਰਵਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਹਨ।
  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ: ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ 68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2024-25 ਤਹਿਤ ਕੁਸ਼ਤੀ ਦੇ ਅੰਡਰ 14 (ਲੜਕੇ ਅਤੇ ਲੜਕੀਆਂ) ਅਤੇ ਅੰਡਰ-19 (ਲੜਕੇ ਅਤੇ ਲੜਕੀਆਂ) ਦੇ ਮੁਕਾਬਲਿਆਂ ਵਿੱਚ ਜ਼ਿਲ੍ਹਿਆਂ ਅਤੇ ਸਪੋਰਟਸ ਵਿੰਗਾਂ ਦੀਆਂ 25 ਟੀਮਾਂ ਵਿੱਚ 900 ਦੇ ਕਰੀਬ ਪਹਿਲਵਾਨ ਖਿਡਾਰੀ ਅਤੇ ਖਿਡਾਰਨਾਂ ਸਰਕਾਰੀ ਕੋ ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਟਿਆਲਾ ਵਿਖੇ ਭਾਗ ਲੈ ਰਹੇ ਹਨ।
  ਜ਼ਿਲ੍ਹਾ ਸਕੱਤਰ ਕਮ ਆਬਜ਼ਰਵਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਪਟਿਆਲਾ ਚਰਨਜੀਤ ਸਿੰਘ ਭੁੱਲਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਤੋਂ 21 ਸਤੰਬਰ ਤੱਕ ਚੱਲ ਰਹੇ ਕੁਸ਼ਤੀ ਫ਼ਰੀ ਸਟਾਈਲ ਅੰਡਰ-14/19 (ਲੜਕੇ/ਲੜਕੀਆਂ) ਦੇ ਮੁਕਾਬਲੇ ਮਿਆਰੀ ਪ੍ਰਬੰਧਾਂ ਨਾਲ ਕਰਵਾਏ ਜਾ ਰਹੇ ਹਨ। ਮੈਡੀਕਲ ਟੀਮਾਂ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਨੇ ਦੱਸਿਆ ਕਿ ਬਾਹਰੋਂ ਆਈਆਂ ਟੀਮਾਂ ਦੇ ਪਹਿਲਵਾਨਾਂ, ਸਪੋਰਟ ਸਟਾਫ਼ ਅਤੇ ਆਫੀਸ਼ੀਅਲ ਦੇ ਰਹਿਣ ਅਤੇ ਖਾਣੇ ਦਾ ਪ੍ਰਬੰਧ ਵੀ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ। ਮੈਚ ਖਿਡਾਉਣ ਲਈ ਸੇਵਾਵਾਂ ਦੇ ਰਹੇ ਆਫੀਸ਼ਲ ਵੀ ਕੁਸ਼ਤੀ ਦੇ ਮਾਹਿਰ ਅਤੇ ਯੋਗਤਾ ਪ੍ਰਾਪਤ ਹਨ। ਇਸ ਮੌਕੇ ਹਰਮਨਦੀਪ ਕੌਰ ਸੈਂਕਸ਼ਨ ਅਫ਼ਸਰ, ਮਹਿੰਦਰ ਸਿੰਘ (ਇੰਸਪੈਕਟਰ) ਸੈਕਟਰੀ ਕੁਸ਼ਤੀ ਐਸੋਸੀਏਸ਼ਨ ਪਟਿਆਲਾ, ਕਮਲਜੀਤ ਸਿੰਘ, ਪ੍ਰਿੰਸੀਪਲ ਵਿਜੈ ਕਪੂਰ, ਪ੍ਰਿੰਸੀਪਲ ਜਸਪਾਲ ਸਿੰਘ ਸਕੂਲ ਆਫ਼ ਐਮੀਨੈਂਸ ਮੰਡੌਰ, ਬਿਕਰਮ ਸਿੰਘ ਪ੍ਰਿੰਸੀਪਲ ਸਕੂਲ ਆਫ਼ ਐਮੀਨੈਂਸ ਬਲਬੇੜਾ, ਅਮਿਤ ਕੁਮਾਰ ਹੈੱਡ ਮਾਸਟਰ, ਰਾਜਿੰਦਰ ਸਿੰਘ ਚਾਨੀ ਸਕਾਊਟ ਮਾਸਟਰ, ਹਰਦੀਪ ਸਿੰਘ ਸੋਢੀ ਸਮਾਜ ਸੇਵੀ ਪਟਿਆਲਾ, ਸੁਖਜੀਵਨ ਸਿੰਘ ਆਫੀਸ਼ਲ ਕਮ ਸਲੈਕਟਰ,  ਅਰੁਣ ਕੁਮਾਰ, ਸਾਰਜ ਸਿੰਘ ਕੁਸ਼ਤੀ ਕੋਚ ਪਟਿਆਲਾ, ਪ੍ਰਭਦੇਵ ਸਿੰਘ ਤਰਨਤਾਰਨ, ਬਲਕਾਰ ਸਿੰਘ ਪੀਟੀਆਈ, ਹਰੀਸ਼ ਕੁਮਾਰ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਮਮਤਾ ਰਾਣੀ, ਜਾਹਿਦਾ ਕੁਰੈਸ਼ੀ ਡੀਪੀਈ, ਕਿਸ਼ੋਰ ਕੁਮਾਰ ਹੁਸ਼ਿਆਰਪੁਰ, ਰਾਜੀਵ ਕੁਮਾਰ ਫ਼ਾਜ਼ਿਲਕਾ, ਸੁਦੇਸ਼ ਕੁਮਾਰ ਪਟਿਆਲਾ, ਅਮਨਿੰਦਰ ਸਿੰਘ ਬਾਬਾ, ਪਰਮਿੰਦਰ ਸਿੰਘ ਲੈਕਚਰਾਰ, ਰਾਜਿੰਦਰ ਸਿੰਘ ਹੈਪੀ, ਰਾਕੇਸ਼ ਕੁਮਾਰ ਪੀਟੀਆਈ,  ਦਵਿੰਦਰ ਸਿੰਘ ਡੀਪੀਈ ਪਾਤੜਾਂ, ਰਾਜਪਾਲ ਸਿੰਘ ਲੈਕਚਰਾਰ,  ਮੱਖਣ ਸਿੰਘ ਲੈਕਚਰਾਰ,  ਗੁਰਨਾਮ ਸਿੰਘ ਲੈਕਚਰਾਰ,  ਗੁਰਪ੍ਰੀਤ ਸਿੰਘ ਲੈਕਚਰਾਰ, ਰਾਜੇਸ਼ ਕੁਮਾਰ ਡੀਪੀਈ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਜੱਸਲ ਅਤੇ ਹੋਰ  ਮੌਜੂਦ ਸਨ।
ਨਤੀਜੇ:
ਅੰਤਰ ਜ਼ਿਲ੍ਹਾ ਸਕੂਲ ਖੇਡਾਂ 2024-25 ਦੇ ਕੁਸ਼ਤੀ ਫ਼ਰੀ ਸਟਾਈਲ ਅੰਡਰ-14 ਲੜਕੀਆਂ ਦੇ 30 ਕਿਲੋਗ੍ਰਾਮ ਭਾਰ ਵਰਗ ਵਿੱਚ ਜਸਪ੍ਰੀਤ ਕੌਰ ਸਹਸ ਹਰਦੋਖਾਨਪੁਰ ਜ਼ਿਲ੍ਹਾ ਹੁਸ਼ਿਆਰਪੁਰ, 33 ਕਿਲੋਗ੍ਰਾਮ ਭਾਰ ਵਰਗ ਵਿੱਚ ਆਂਚਲ ਸਮਸ ਅਬੋਹਰ ਜ਼ਿਲ੍ਹਾ ਫ਼ਾਜ਼ਿਲਕਾ, 36 ਕਿਲੋਗ੍ਰਾਮ ਭਾਰ ਵਰਗ ਵਿੱਚ ਗੁਰੂ ਪਿਆਰੀ ਸਸਸਸ ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ,  39 ਕਿਲੋਗ੍ਰਾਮ ਭਾਰ ਵਰਗ ਵਿੱਚ ਕੋਮਲਪ੍ਰੀਤ ਕੌਰ ਲਿਟਲ ਫਲਾਵਰ ਕਾਨਵੈਂਟ ਸਕੂਲ ਮਦੀਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, 42 ਕਿਲੋਗ੍ਰਾਮ ਭਾਰ ਵਰਗ ਵਿੱਚ ਜੈਸਮੀਨ ਮੜਾਕ ਸਮਿਸ ਫ਼ੇਜ਼ 9 ਮੋਹਾਲੀ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 46 ਕਿਲੋਗ੍ਰਾਮ ਭਾਰ ਵਰਗ ਵਿੱਚ ਕੋਮਲ ਮਿਸ਼ਰਾ ਜ਼ਿਲ੍ਹਾ ਲੁਧਿਆਣਾ, 54 ਕਿਲੋਗ੍ਰਾਮ ਭਾਰ ਵਰਗ ਵਿੱਚ ਪਵਨਦੀਪ ਕੌਰ ਸਪੋਰਟਸ ਵਿੰਗ ਘੁੱਦਾ ਜ਼ਿਲ੍ਹਾ ਬਠਿੰਡਾ, 58 ਕਿਲੋਗ੍ਰਾਮ ਭਾਰ ਵਰਗ ਵਿੱਚ ਤਨਿਸ਼ਕਾ ਹੀਰਾ ਪਬਲਿਕ ਸਸਸ ਕਾਇਨਾਰ ਜ਼ਿਲ੍ਹਾ ਰੂਪਨਗਰ ਅਤੇ 62 ਕਿਲੋਗ੍ਰਾਮ ਭਾਰ ਵਰਗ ਵਿੱਚ ਸਾਕਸ਼ੀ ਮਿਨਹਾਸ ਸਸਸਸ ਟਾਂਡਾ ਰਾਮ ਸਹਾਇ ਜ਼ਿਲ੍ਹਾ ਹੁਸ਼ਿਆਰਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਕੁਸ਼ਤੀ ਫ਼ਰੀ ਸਟਾਈਲ ਅੰਡਰ-19 ਲੜਕੀਆਂ ਦੇ 50 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿੱਚ ਨਵਰੀਤ ਕੌਰ ਗਿੱਲ ਜ਼ਿਲ੍ਹਾ ਸੰਗਰੂਰ, 53 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨਲ ਜ਼ਿਲ੍ਹਾ ਰੂਪਨਗਰ, 55 ਕਿਲੋਗ੍ਰਾਮ ਭਾਰ ਵਰਗ ਵਿੱਚ ਅਰਪਿਤਾ ਸਕੂਲ ਆਫ਼ ਐਮੀਨੈਂਸ ਜਲੰਧਰ ਜ਼ਿਲ੍ਹਾ ਜਲੰਧਰ, 57 ਕਿਲੋਗ੍ਰਾਮ ਭਾਰ ਵਰਗ ਵਿੱਚ ਲਕਸ਼ਿਤਾ ਜ਼ਿਲ੍ਹਾ ਜਲੰਧਰ, 59 ਕਿਲੋਗ੍ਰਾਮ ਭਾਰ ਵਰਗ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ, 62 ਕਿਲੋਗ੍ਰਾਮ ਭਾਰ ਵਰਗ ਵਿੱਚ ਅਰਸ਼ਪ੍ਰੀਤ ਕੌਰ ਜ਼ਿਲ੍ਹਾ ਹੁਸ਼ਿਆਰਪੁਰ, 65 ਕਿਲੋਗ੍ਰਾਮ ਭਾਰ ਵਰਗ ਵਿੱਚ ਅਲਫਾਜ਼ ਕੌਰ ਗਰੇਵਾਲ ਜ਼ਿਲ੍ਹਾ ਫ਼ਾਜ਼ਿਲਕਾ, 68 ਕਿਲੋਗ੍ਰਾਮ ਭਾਰ ਵਰਗ ਵਿੱਚ ਨਿਰਜਲਾ ਜ਼ਿਲ੍ਹਾ ਗੁਰਦਾਸਪੁਰ, 72 ਕਿਲੋਗ੍ਰਾਮ ਭਾਰ ਵਰਗ ਵਿੱਚ ਕਿਰਨਦੀਪ ਕੌਰ ਜ਼ਿਲ੍ਹਾ ਤਰਨਤਾਰਨ ਅਤੇ 76 ਕਿਲੋਗ੍ਰਾਮ ਭਾਰ ਵਰਗ ਵਿੱਚ ਨਵਰੀਤ ਕੌਰ ਜ਼ਿਲ੍ਹਾ ਕਪੂਰਥਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

Leave a Reply

Your email address will not be published. Required fields are marked *