ਪੰਜਾਬ ‘ਚ ਕਈ ਥਾਣਿਆਂ ਦੇ SHO ਬਦਲੇ

ਪੰਜਾਬ

ਲੁਧਿਆਣਾ, 19 ਸਤੰਬਰ, ਦੇਸ਼ ਕਲਿਕ ਬਿਊਰੋ:

ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਕਈ ਥਾਣਿਆਂ ਦੇ ਐਸਐਚਓਜ਼ ਨੂੰ ਬਦਲ ਦਿੱਤਾ ਹੈ। ਜਿਸ ਤਹਿਤ ਸੀ.ਆਈ.ਏ ਇੰਚਾਰਜ ਨੂੰ ਵੀ ਬਦਲ ਦਿੱਤਾ ਗਿਆ। ਪੁਲੀਸ ਕਮਿਸ਼ਨਰ ਨੇ ਹੁਣ ਸੀਆਈਏ-2 ਦਾ ਚਾਰਜ ਇੰਸਪੈਕਟਰ ਰਾਜੇਸ਼ ਸ਼ਰਮਾ ਨੂੰ ਦਿੱਤਾ ਹੈ। ਉਨ੍ਹਾਂ ਨੇ ਅੱਜ ਵੀਰਵਾਰ ਨੂੰ ਅਹੁਦਾ ਸੰਭਾਲ ਲਿਆ ਹੈ।ਉਨ੍ਹਾਂ ਕਿਹਾ ਕਿ ਉਹ ਪੁਲੀਸ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਕੇ ਸ਼ਹਿਰ ਵਿੱਚ ਵਾਪਰ ਰਹੀਆਂ ਘਟਨਾਵਾਂ ’ਤੇ ਕਾਬੂ ਪਾਉਣਗੇ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੇ ਪੰਜ ਅਧਿਕਾਰੀ ਮੁਅੱਤਲ


ਇਸ ਤੋਂ ਇਲਾਵਾ ਪੁਲੀਸ ਕਮਿਸ਼ਨਰ ਨੇ ਇੰਸਪੈਕਟਰ ਬਿਕਰਮਜੀਤ ਸਿੰਘ ਨੂੰ ਸੀਆਈਏ-2 ਤੋਂ ਪੈਰਵੀ ਸੈੱਲ, ਭਜਨ ਸਿੰਘ ਨੂੰ ਥਾਣਾ ਐਲਡੀਕੋ ਤੋਂ ਪੁਲੀਸ ਥਾਣਾ ਕੈਲਾਸ਼ ਅਤੇ ਸੁਖਵਿੰਦਰ ਸਿੰਘ ਨੂੰ ਥਾਣਾ ਕੈਲਾਸ਼ ਤੋਂ ਥਾਣਾ ਐਲਡੀਕੋ ਵਿੱਚ ਲਾਇਆ ਗਿਆ ਹੈ।
ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਨੇ ਕਿਹਾ ਕਿ ਹੁਣ ਜਿਸ ਇਲਾਕੇ ਵਿੱਚ ਵਾਰਦਾਤ ਹੋਵੇਗੀ ਉਸ ਇਲਾਕੇ ਦਾ ਐੱਸਐੱਚਓ ਜ਼ਿੰਮੇਵਾਰ ਹੋਵੇਗਾ ਤੇ ਉਸ ‘ਤੇ ਹੀ ਕਾਰਵਾਈ ਹੋਵੇਗੀ।

Leave a Reply

Your email address will not be published. Required fields are marked *