ਕਰੰਟ ਲੱਗਣ ਕਾਰਨ ਗੱਧੇ ਦੀ ਮੌਤ, 65 ਖਿਲਾਫ ਐਫਆਈਆਰ ਦਰਜ

ਰਾਸ਼ਟਰੀ

ਬਿਜਲੀ ਵਿਭਾਗ ਤੋਂ ਮੰਗਿਆ ਮੁਆਵਜ਼ਾ

ਨਵੀਂ ਦਿੱਲੀ, 21 ਸਤੰਬਰ, ਦੇਸ਼ ਕਲਿੱਕ ਬਿਓਰੋ :

ਬਿਹਾਰ ਵਿੱਚ ਕਰੰਟ ਨਾਲ ਲੱਗਣ ਕਾਰਨ ਗੱਧੇ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਕੀਤੇ ਗਏ ਹੰਗੇਮੇ ਦੇ ਚਲਦਿਆਂ 55 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਬਕਸਰ ਜ਼ਿਲ੍ਹੇ ਦੇ ਕੇਸਠ ਪ੍ਰਖੰਡ ਵਿੱਚ ਕਥਿਤ ਤੌਰ ਉਤੇ ਕਰੰਟ ਲੱਗਣ ਕਾਰਨ ਗੱਧੇ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਇਸ ਦੇ ਚਲਦਿਆਂ ਕਈ ਘੰਟੇ ਬਿਜਲੀ ਸਪਲਾਈ ਬੰਦ ਰਹੀ। ਬਕਸਰ ਪੁਲਿਸ ਸੁਪਰਡੈਂਟ ਸ਼ੁਭਮ ਆਰੀਆਂ ਨੇ ਦੱਸਿਆ ਕਿ ਘਟਨਾ ਦੇ ਤੁਰੰਤ ਬਾਅਦ ਚਕੌਦਾ ਪਾਵਰ ਗ੍ਰਿਡ ਸਟੇਸ਼ਨ ਦੇ ਬਾਹਰ ਵੱਡੀ ਗਿਣਤੀ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਮੁਆਵਜ਼ੇ ਦੀ ਮੰਗ ਕਰਨ ਲੱਗੇ। ਕੁਝ ਪਿੰਡ ਵਾਸੀ ਪਾਵਰ ਗ੍ਰਿਡ ਦਫ਼ਤਰ ਵਿੱਚ ਦਾਖਲ ਹੋ ਗਏ ਅਤੇ ਖੇਤਰ ਦੀ ਬਿਜਲੀ ਸਪਲਾਈ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਘਟਨਾ 11 ਸਤੰਬਰ ਨੂੰ ਵਾਪਰੀ।

ਇਹ ਵੀ ਪੜ੍ਹੋ : ‘ਬਿਊਟੀਫੁਲ ਗਵਰਨਰ’ ਨੂੰ 13 ਸਾਲ ਦੀ ਜੇਲ੍ਹ, 1 ਕਰੋੜ ਤੋਂ ਵੱਧ ਦਾ ਜ਼ੁਰਮਾਨਾ

ਅਧਿਕਾਰੀ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਇਕ ਸੀਨੀਅਰ ਨੇ ਪਿੰਡ ਵਾਸੀਆਂ ਖਿਲਾਫ ਬਿਜਲੀ ਸਪਲਾਈ ਬੰਦ ਕਰਨ ਅਤੇ ਸਰਕਾਰੀ ਕਰਮਚਾਰੀਆਂ ਦੇ ਕੰਮ ਵਿੱਚ ਵਿਘਨ ਪਾਉਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ।  ਬਿਜਲੀ ਵਿਭਾਗ ਦੇ ਐਸਡੀਓ ਦੀ ਸ਼ਿਕਾਇਤ ਉਤੇ ਪੁਲਿਸ ਨੇ 65 ਪਿੰਡ ਵਾਸੀਆਂ ਖਿਲਾਫ ਤਿੰਨ ਘੰਟੇ ਤੱਕ ਬਿਜਲੀ ਸਪਲਾਈ ਬੰਦ ਕਰਨ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਹੈ।

11 ਸਤੰਬਰ ਨੂੰ ਰਾਮਪੁਰ ਪਿੰਡ ਵਿੱਚ ਲੋਹੇ ਦੇ ਬਿਜਲੀ ਦੇ ਖੰਭੇ ਵਿੱਚ ਅਚਾਨਕ ਕਰੰਟ ਆਉਣ ਲੱਗਿਆ। ਦੋ ਗੱਧੇ ਕਰੰਟ ਦੀ ਚਪੇਟ ਵਿੱਚ ਆ ਗਏ। ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗੲ, ਦੂਜਾ ਬੁਰੀ ਤਰ੍ਹਾਂ ਝੁਲਸਿਆ ਗਿਆ। ਘਟਨਾ ਤੋਂ ਬਾਅਦ ਪਿੰਡ ਵਾਸੀ ਗੁੱਸੇ ਵਿੱਚ ਆ ਗਏ ਦੇ ਵਾਪਰ ਗ੍ਰਿਡ ਸਾਹਮਣੇ ਪ੍ਰਰਦਰਸ਼ਨ ਕਰਨ ਲੱਗੇ। ਇਸ ਦੌਰਾਨ ਸਪਲਾਈ ਬੰਦ ਕਰ ਦਿੱਤੀ।

Leave a Reply

Your email address will not be published. Required fields are marked *