ਖੰਨਾ ਵਿਖੇ ਮਾਰੂਤੀ ਸ਼ੋਅਰੂਮ ਦੇ ਮੁਲਾਜ਼ਮ ‘ਤੇ ਤਲਵਾਰਾਂ ਨਾਲ ਹਮਲਾ

Published on: September 27, 2024 7:18 am

ਪੰਜਾਬ

ਖੰਨਾ, 27 ਸਤੰਬਰ, ਦੇਸ਼ ਕਲਿਕ ਬਿਊਰੋ :
ਖੰਨਾ ‘ਚ ਵੀਰਵਾਰ ਦੇਰ ਸ਼ਾਮ ਨੈਸ਼ਨਲ ਹਾਈਵੇ ‘ਤੇ ਸਥਿਤ ਆਟੋਮੋਬਾਈਲ ਕੰਪਨੀ ਮਾਰੂਤੀ ਦੇ ਸ਼ੋਅਰੂਮ ਦੇ ਐਚਓਡੀ (ਵਿਭਾਗ ਦੇ ਮੁਖੀ) ਵਿਸ਼ਾਲ ਪੁਰੀ ‘ਤੇ ਕੁਝ ਨੌਜਵਾਨਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। 2 ਬਾਈਕਾਂ ‘ਤੇ ਸਵਾਰ 5 ਹਮਲਾਵਰ ਸਨ, ਜਿਨ੍ਹਾਂ ਨੇ ਰਸਤੇ ‘ਚ ਵਿਸ਼ਾਲ ਪੁਰੀ ਨੂੰ ਘੇਰ ਕੇ ਉਸ ‘ਤੇ ਹਮਲਾ ਕਰ ਦਿੱਤਾ।
ਵਿਸ਼ਾਲ ਦੇ ਸਾਥੀ ਨੇ ਭੱਜ ਕੇ ਆਪਣੀ ਜਾਨ ਬਚਾਈ। ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਵਿਸ਼ਾਲ ਪੁਰੀ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ।
ਘਟਨਾ ਤੋਂ ਬਾਅਦ ਐਸਪੀ ਸੌਰਵ ਜਿੰਦਲ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਸਿਵਲ ਹਸਪਤਾਲ ਵਿੱਚ ਜ਼ਖ਼ਮੀ ਦਾ ਹਾਲ-ਚਾਲ ਪੁੱਛਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।