ਦਿਨ ਦਿਹਾੜੇ ਤਾਲਾ ਬੰਦ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, 25 ਹਜਾਰ ਦੀ ਨਗਦੀ ਅਤੇ 30 ਤੋਲੇ ਸੋਨਾ ਲੈਕੇ ਹੋਏ ਰਫੂਚੱਕਰ

ਪੰਜਾਬ

ਗੁਰਦਾਸਪੁਰ: 27 ਸਤੰਬਰ, ਨਰੇਸ਼ ਕੁਮਾਰ

ਦਿਨ ਦਿਹਾੜੇ ਭਰੇ ਬਾਜ਼ਾਰ ਦੇ ਵਿੱਚ ਇੱਕ ਘਰ ਦੇ ਵਿੱਚੋਂ ਚੋਰ 25000 ਨਗਦ ਅਤੇ 30 ਤੋਲੇ ਸੋਨਾ ਚੋਰੀ ਕਰਕੇ ਹੋਏ ਫ਼ਰਾਰ ਅਸ਼ਵਨੀ ਕੁਮਾਰ ਕ੍ਰਿਸ਼ਨਾ ਬਾਜ਼ਾਰ ਧਾਰੀਵਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਰੈਡੀਮੇਡ ਦੁਕਾਨ ਦਾ ਕੰਮ ਕਰਦਾ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਦੁਕਾਨ ਤੇ ਚਲਾ ਗਿਆ ਅਤੇ ਮੇੜੀ ਪਤਨੀ ਇੱਕ ਪ੍ਰਾਈਵੇਟ ਸਕੂਲ ਵਿੱਚ ਟੀਚਰ ਹੈ ਅਤੇ ਉਹ ਵੀ ਆਪਣੀ ਡਿਊਟੀ ਤੇ ਚਲੇ ਗਈ ਅਤੇ ਜਿੰਦਰੇ ਲਗਾ ਕੇ ਦਰਵਾਜ਼ਿਆਂ ਨੂੰ ਆਪਣੀ ਦੁਕਾਨ ਤੇ ਆਇਆ ਸੀ ਜਦ ਮਿਲੀ ਪਤਨੀ ਡਿਊਟੀ ਤੋਂ ਵਾਪਸ ਆਏ ਤਾਂ ਉਸਨੇ ਦੇਖਿਆ ਕਿ ਘਰ ਦੇ ਜਿੰਦਰੇ ਖੁੱਲੇ ਹੋਏ ਸਨ ਜਦ ਅਸੀਂ ਮੁਹੱਲੇ ਵਾਲਿਆਂ ਨੂੰ ਨਾਲ ਲੈ ਕੇ ਅੰਦਰ ਗਏ ਤਾਂ ਸਮਾਨ ਖਿਲਿਆ ਹੋਇਆ ਸੀ ਅਲਮਾਰੀਆਂ ਜਿਹੜੀਆਂ ਉਹ ਵੀ ਟੁੱਟੀਆਂ ਹੋਈਆਂ ਸਨ ਜਿਸ ਦੇ ਵਿੱਚ ਅਸੀਂ ਆਪਣਾ ਸਮਾਨ ਚੈੱਕ ਕੀਤਾ ਤੇ ਸਮਾਨ ਚੈੱਕ ਕਰਨ ਦੇ ਨਾਲ ਸਾਨੂੰ ਪਤਾ ਲੱਗਾ ਕਿ ਸਾਡਾ 30 ਤੋਲੇ ਸੋਨਾ ਤੇ 25 ਹਜਾਰ ਨਗਦ ਉਹ ਗੈਬ ਹਨ ਜਿਸ ਤੇ ਸਾਨੂੰ ਪਤਾ ਲੱਗਾ ਕਿ ਚੋਰ ਘਰ ਵਿੱਚ ਚੋਰੀ ਕਰਕੇ ਫਰਾਰ ਹੋ ਗਏ ਹਨ ਅਸੀਂ ਇਸਦੀ ਸੂਚਨਾ ਧਾਲੀਵਾਲ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਮੰਗ ਕਰਦੇ ਹਾਂ ਕਿ ਚੋਰਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਅਤੇ ਸਾਡਾ ਸਮਾਨ ਵਾਪਸ ਦਵਾਇਆ ਜਾਵੇ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਏਐਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇੱਕ ਘਰ ਕ੍ਰਿਸ਼ਨਾ ਬਾਜ਼ਾਰ ਵਿੱਚ ਅਸ਼ਵਨੀ ਕੁਮਾਰ ਦਾ ਹੈ ਉਸ ਘਰ ਵਿੱਚ ਚੋਰਾਂ ਵੱਲੋਂ ਚੋਰੀ ਕੀਤੀ ਗਈ ਹੈ। ਮੌਕੇ ਤੇ ਆਏ ਹਾਂ ਅਤੇ ਜਾਂਚ ਕਰ ਰਹੇ ਹਾਂ ਆਸ ਪਾਸ ਦੇ ਸੀਸੀਟੀਵੀ ਕੈਮਰੇ ਉਹ ਵੀ ਖੰਗਾਲ ਰਹੇ ਹਾਂ ਅਤੇ ਛੇਤੀ ਚੋਰਾਂ ਨੂੰ ਫੜ ਲਿਆ ਜਾਵੇਗਾ ਇਸ ਝੋੜੀ ਦੇ ਨਾਲ ਇਲਾਕੇ ਦੇ ਵਿੱਚ ਬਹੁਤ ਦਹਿਸ਼ਤ ਪਾਈ ਜਾ ਰਹੀ ਹੈ ਕਿ ਚੋਰ ਭਰੇ ਬਾਜ਼ਾਰ ਦੇ ਵਿੱਚ ਇੱਕ ਘਰ ਵਿੱਚ ਆਉਂਦੇ ਹਨ ਅਤੇ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ।

Leave a Reply

Your email address will not be published. Required fields are marked *