ਸ਼੍ਰੀਨਗਰ, 28 ਸਤੰਬਰ, ਦੇਸ਼ ਕਲਿਕ ਬਿਊਰੋ :
ਕਸ਼ਮੀਰ ਦੇ ਕੁਲਗਾਮ ਦੇ ਆਦਿਗਾਮ ਦੇਵਸਰ ਇਲਾਕੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਫੌਜ ਦੇ ਤਿੰਨ ਜਵਾਨ ਅਤੇ ਇੱਕ ਸਹਾਇਕ ਸੁਪਰਡੈਂਟ (ਏਐਸਪੀ) ਜ਼ਖ਼ਮੀ ਹੋਏ ਹਨ। ਚਾਰਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਦੋ-ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਹੈ।
ਕਸ਼ਮੀਰ ਜ਼ੋਨ ਪੁਲਿਸ ਨੇ ਅੱਜ ਸ਼ਨੀਵਾਰ ਸਵੇਰੇ 7:05 ਵਜੇ ਐਕਸ ‘ਤੇ ਇਕ ਪੋਸਟ ਰਾਹੀਂ ਮੁਕਾਬਲੇ ਦੀ ਜਾਣਕਾਰੀ ਦਿੱਤੀ ਸੀ। ਦੱਸਿਆ ਗਿਆ ਕਿ ਪੁਲਸ ਅਤੇ ਫੌਜ ਨੇ ਸਾਂਝੇ ਅਭਿਆਨ ਦੇ ਤਹਿਤ ਅਡੀਗਾਮ ‘ਚ ਤਲਾਸ਼ੀ ਮੁਹਿੰਮ ਚਲਾਈ ਸੀ। ਇਸ ਦੌਰਾਨ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ।

ਅੱਤਵਾਦੀਆਂ ਨਾਲ ਮੁੱਠਭੇੜ ਦੌਰਾਨ ASP ਸਮੇਤ ਚਾਰ ਸੁਰੱਖਿਆ ਮੁਲਾਜ਼ਮ ਜ਼ਖਮੀ
Published on: September 28, 2024 12:07 pm