Mithun Chakraborty ਦਾਦਾ ਸਾਹਿਬ ਫਾਲਕੇ ਐਵਾਰਡ ਹੋਣਗੇ ਸਨਮਾਨਿਤ

ਮਨੋਰੰਜਨ

ਨਵੀਂ ਦਿੱਲੀ: 30 ਸਤੰਬਰ, ਦੇਸ਼ ਕਲਿੱਕ ਬਿਓਰੋ

ਮਿਥੁਨ ਚੱਕਰਵਰਤੀ ਨੂੰ ਭਾਰਤੀ ਸਿਨੇਮਾ ਵਿਚ ਪਾਏ ਯੋਗਦਾਨ ਸਦਕਾ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਚੋਣ ਜਿਊਰੀ ਵੱਲੋਂ ਮਿਥੁਨ ਚੱਕਰਵਰਤੀ ਨੂੰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਵਿਲੱਖਣ ਯੋਗਦਾਨ ਲਈ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ। ਮਿਥੁਨ ਚੱਕਰਵਰਤੀ, ਜਿਨ੍ਹਾਂ ਨੂੰ ਬਾਲੀਵੁੱਡ ਦਾ ਪਹਿਲਾ ਡਿਸਕੋ ਡਾਂਸਰ ਕਿਹਾ ਜਾਂਦਾ ਹੈ। ਉਸ ਨੇ ਨਾਇਕਾਂ ਦੇ ਡਾਂਸਿੰਗ ਸਟਾਈਲ ਨੂੰ ਫਿਲਮੀ ਦੁਨੀਆ ‘ਚ ਨਵੇਂ ਤਰੀਕੇ ਨਾਲ ਪੇਸ਼ ਕੀਤਾ। ਜਿਸ ਨੂੰ ਲੋਕਾਂ ਨੇ ਭਰਪੂਰ ਪਿਆਰ ਦਿੱਤਾ ਹੈ। ਉਸ ਨੂੰ ਭਾਰਤ ਵਿੱਚ ਹੀ ਨਹੀਂ ਸਗੋਂ ਰੂਸ, ਚੀਨ ਅਤੇ ਜਾਪਾਨ ਵਰਗੇ ਕਈ ਦੇਸ਼ਾਂ ਵਿੱਚ ਵੀ ਬਹੁਤ ਪਿਆਰ ਮਿਲਿਆ ਹੈ। ਮਿਥੁਨ ਦਾ ਨੇ ਆਪਣੀ ਪਹਿਲੀ ਫਿਲਮ ਮ੍ਰਿਗਯਾ ਨਾਲ 1976 ਵਿੱਚ ਅਦਾਕਾਰੀ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ। ਚੱਕਰਵਰਤੀ ਨੇ ਆਪਣੇ ਪ੍ਰਦਰਸ਼ਨ ਲਈ ਸਰਬੋਤਮ ਅਦਾਕਾਰ ਦਾ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਿਆ ਸੀ।

Leave a Reply

Your email address will not be published. Required fields are marked *