ਅੱਜ ਦਾ ਇਤਿਹਾਸ

ਪੰਜਾਬ

1 ਅਕਤੂਬਰ 1854 ਨੂੰ ਭਾਰਤ ‘ਚ ਡਾਕ ਟਿਕਟਾਂ ਦੀ ਸ਼ੁਰੂਆਤ ਹੋਈ ਸੀ
ਚੰਡੀਗੜ੍ਹ, 1 ਅਕਤੂਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 1 ਅਕਤੂਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਰਿਹਾ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਾਂਗੇ ਇੱਕ ਅਕਤੂਬਰ ਦੇ ਇਤਿਹਾਸ ਬਾਰੇ :-

  • ਅੱਜ ਦੇ ਦਿਨ 2006 ਵਿੱਚ ਇਜ਼ਰਾਈਲ ਨੇ ਵੀ ਲੇਬਨਾਨ ਤੋਂ ਆਪਣੀ ਫੌਜ ਦੀ ਆਖਰੀ ਟੁਕੜੀ ਨੂੰ ਵਾਪਸ ਬੁਲਾ ਲਿਆ ਸੀ।
  • 1 ਅਕਤੂਬਰ 2004 ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਏਰੀਅਲ ਸ਼ੈਰੋਨ ਦੀ ਕੈਬਨਿਟ ਨੇ ਗਾਜ਼ਾ ਪੱਟੀ ਵਿੱਚ ਵੱਡੇ ਪੈਮਾਨੇ ਦੀ ਫੌਜੀ ਕਾਰਵਾਈ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ।
  • ਅੱਜ ਦੇ ਦਿਨ 2002 ਵਿਚ ਭਾਰਤ ਨੇ ਏਸ਼ੀਆਈ ਖੇਡਾਂ ਵਿਚ ਸਨੂਕਰ ਮੁਕਾਬਲੇ ਵਿਚ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ ਸੀ।
  • 2000 ਵਿੱਚ 27ਵੀਆਂ ਓਲੰਪਿਕ ਖੇਡਾਂ 1 ਅਕਤੂਬਰ ਨੂੰ ਸਿਡਨੀ ਵਿੱਚ ਸਮਾਪਤ ਹੋਈਆਂ ਸਨ।
  • ਅੱਜ ਦੇ ਦਿਨ 1996 ਵਿੱਚ ਪੱਛਮੀ ਏਸ਼ੀਆ ਸੰਮੇਲਨ ਦਾ ਉਦਘਾਟਨ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਕੀਤਾ ਸੀ।
  • 1978 ਵਿਚ 1 ਅਕਤੂਬਰ ਨੂੰ ਕੁੜੀਆਂ ਦੇ ਵਿਆਹ ਦੀ ਉਮਰ 14 ਤੋਂ ਵਧਾ ਕੇ 18 ਸਾਲ ਅਤੇ ਲੜਕਿਆਂ ਦੀ ਉਮਰ 18 ਤੋਂ ਵਧਾ ਕੇ 21 ਸਾਲ ਕਰ ਦਿੱਤੀ ਗਈ ਸੀ।
  • ਅੱਜ ਦੇ ਦਿਨ 1967 ਵਿੱਚ ਭਾਰਤੀ ਸੈਰ ਸਪਾਟਾ ਵਿਕਾਸ ਨਿਗਮ ਦੀ ਸਥਾਪਨਾ ਕੀਤੀ ਗਈ ਸੀ।
  • ਨਾਈਜੀਰੀਆ 1 ਅਕਤੂਬਰ 1960 ਨੂੰ ਯੂਨਾਈਟਿਡ ਕਿੰਗਡਮ ਤੋਂ ਆਜ਼ਾਦ ਹੋਇਆ ਸੀ।
  • ਅੱਜ ਦੇ ਦਿਨ 1953 ਵਿੱਚ ਆਂਧਰਾ ਪ੍ਰਦੇਸ਼ ਵੱਖਰਾ ਸੂਬਾ ਬਣਿਆ ਸੀ।
  • ਚੀਨ ਵਿੱਚ ਕਮਿਊਨਿਸਟ ਪਾਰਟੀ ਦਾ ਰਾਜ 1 ਅਕਤੂਬਰ 1949 ਨੂੰ ਸ਼ੁਰੂ ਹੋਇਆ ਸੀ।
  • 1 ਅਕਤੂਬਰ 1854 ਨੂੰ ਭਾਰਤ ‘ਚ ਡਾਕ ਟਿਕਟਾਂ ਦੀ ਸ਼ੁਰੂਆਤ ਹੋਈ ਸੀ।

Leave a Reply

Your email address will not be published. Required fields are marked *