ਲੈਕਚਰਾਰ ਦਲਜੀਤ ਸਿੰਘ ਦੀ ਸੇਵਾ ਨਵਿਰਤੀ ‘ਤੇ ਨਿੱਘੀ ਵਿਦਾਇਗੀ

ਪੰਜਾਬ

ਮੋਹਾਲੀ: 01ਅਕਤੂਬਰ, ਜਸਵੀਰ ਗੋਸਲ

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਐੱਸ ਏ ਐੱਸ ਨਗਰ ਇਕਾਈ ਦੇ ਜਨਰਲ ਸਕੱਤਰ ਸ ਦਲਜੀਤ ਸਿੰਘ ਮਿਤੀ 30-09-2024 ਨੂੰ 30 ਸਾਲ ਦੀ ਬੇਦਾਗ ਲੈਕਚਰਾਰ ਹਿਸਟਰੀ ਦੀ ਆਸਾਮੀ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕਰੂਲਾਂਪੁਰ ਤੋਂ ਸੇਵਾ ਮੁਕਤ ਹੋ ਗਏ ਹਨ|ਇਸ ਮੌਕੇ ਤੇ ਸਕੂਲ ਵਿਖੇ ਉਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ|ਇਸ ਮੌਕੇ ਤੇ ਬੋਲਦਿਆਂ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਸਰਪ੍ਰਸਤ ਸ ਹਾਕਮ ਸਿੰਘ ਵਾਲੀਆ ਨੇ ਉਹਨਾਂ ਨੂੰ ਮੁਬਾਰਕਵਾਦ ਦਿੰਦੇ ਹੋਏ ਉਹਨਾਂ ਨੂੰ ਸਮਾਜ ਸੇਵਾ ਦੇ ਕਾਰਜਾਂ ਵਿੱਚ ਅਗਰਸਰ ਰਹਿਣ ਲਈ ਕਿਹਾ|ਯੂਨੀਅਨ ਐੱਸ ਏ ਐੱਸ ਨਗਰ ਦੇ ਪ੍ਰਧਾਨ ਰਣਬੀਰ ਸਿੰਘ ਸੋਹਲ ਨੇ ਇਸ ਮੌਕੇ ਕਿਹਾ ਕਿ ਦਲਜੀਤ ਸਿੰਘ ਮਿਹਨਤੀ, ਇਮਾਨਦਾਰ ਤੇ ਨਰਮ ਸੁਭਾਅ ਦੇ ਮਾਲਕ ਸਨ| ਸਕੂਲ ਦੇ ਸਾਬਕਾ ਪ੍ਰਿੰਸੀਪਲ ਸ੍ਰੀ ਮਤੀ ਹਰਵਿੰਦਰ ਕੌਰ ਨੇ ਕਿਹਾ ਕਿ ਸਕੂਲ ਦੀਆਂ ਸਮੁੱਚੀਆਂ ਗਤੀਵਿਧੀਆਂ ਦਾ ਦਾਰੋਮਦਾਰ ਇਹਨਾਂ ਦੇ ਮੋਢਿਆਂ ਤੇ ਸੀ |ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਹਰਜੀਤ ਕੌਰ ਗਿੱਲ ਨੇ ਸ. ਦਲਜੀਤ ਸਿੰਘ ਨੂੰ ਮੁਬਾਰਕਵਾਦ ਦਿੰਦਿਆਂ ਸਕੂਲ ਨਾਲ਼ ਜੁੜੇ ਰਹਿਣ ਦੀ ਅਪੀਲ ਕੀਤੀ |ਇਸ ਮੌਕੇ ਤੇ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵੱਲੋਂ ਉਹਨਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ|ਸਿੰਘ. ਦਲਜੀਤ ਸਿੰਘ ਨੇ ਆਪਣੇ ਜੀਵਨ ਬਾਰੇ ਦੱਸਿਆ ਅਤੇ ਅਜਿਹਾ ਪ੍ਰੋਗਰਾਮ ਉਲੀਕਣ ਲਈ ਸਮੁੱਚੇ ਸਟਾਫ਼ ਤੇ ਸਕੂਲ ਪ੍ਰਿੰਸੀਪਲ ਦਾ ਧੰਨਵਾਦ ਕੀਤਾ |ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ ) ਦਫ਼ਤਰ ਤੋਂ ਐੱਲ ਏ ਸ੍ਰੀ ਰਾਮ ਕਿਸ਼ਨ, ਗੁਰਚਰਨ ਸਿੰਘ ਯੂਨੀਅਰ ਸਹਾਇਕ, ਹਰਨੇਕ ਸਿੰਘ ਸੀਨੀਅਰ ਸਹਾਇਕ , ਸਕਰੂਲਾਂਪੁਰ ਪਿੰਡ ਦੇ ਸਰਪੰਚ, ਸਕੂਲ ਮੇਨੇਜਮੈਂਟ ਕਮੇਟੀ ਦੇ ਮੈਂਬਰ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜਰ ਸਨ|

Leave a Reply

Your email address will not be published. Required fields are marked *