ਚੁਟਕਲੇ : ਜਦੋਂ ਔਰਤ ਨੂੰ ਪੁਲਿਸ ਨੇ ਕੀਤਾ ਫੋਨ …

ਮਨੋਰੰਜਨ

ਆਓ ਹੱਸੀਏ


ਇਕ ਔਰਤ ਕੋਲ ਫੋਨ ਆਇਆ…

ਤੁਹਾਡਾ ਲਾਡਲਾ ਸਾਡੇ ਕੋਲ ਹੈ ਜੇ ਉਸ ਨੂੰ ਛੁਡਵਾਉਣਾ ਹੈ ਤਾਂ 20,000 ਰੁਪਏ ਲੈ ਕੇ ਮੰਦਰ ਦੇ ਪਿੱਛੇ ਆ ਜਾਓ

ਔਰਤ : ਮੈਂ ਹੁਣ ਹੀ ਪੁਲਿਸ ਨੂੰ ਫੋਨ ਕਰਦੀ ਹਾਂ।

ਅਸੀਂ ਪੁਲਿਸ ਵਾਲੇ ਹੀ ਬੋਲ ਰਹੇ ਹਾਂ, ਤੁਹਾਡੇ ਲੜਕੇ ਨੇ ਸ਼ਰਾਬ ਪੀ ਕੇ ਸਿਗਨਲ ਤੋੜਿਆ ਹੈ ਅਤੇ ਗੱਡੀ ਦੇ ਕਾਗਜ਼ ਵੀ ਨਹੀਂ ਉਸ ਕੋਲ

***

ਬੇਟਾ (ਆਪਣੀ ਮਾਂ ਨੂੰ) – ਇਹ ਕਹਾਣੀ ਬਹੁਤ ਪੁਰਾਣੀ ਹੈ, ਕੋਈ ਨਵੀਂ ਸੁਣਾਓ
ਮਾਂ (ਬਹੁਤ ਪਿਆਰ ਨਾਲ) – ਤੇਰੇ ਡੈਡੀ ਘਰ ਆਉਣ ਵਾਲੇ ਹਨ, ਉਨ੍ਹਾਂ ਨੂੰ ਪੁੱਛਾਂਗੀ ਲੇਟ ਕਿਵੇਂ ਹੋਏ, ਫਿਰ ਵੇਖੀਂ ਇੱਕ ਨਵੀਂ ਕਹਾਣੀ ਸੁਣਨ ਨੂੰ ਮਿਲੇਗੀ

***

ਮਾਸਟਰ: ਬੱਚਿਓ ਦਸੋ ਬੱਦਲ ਕਾਲੇ ਕਿਓਂ ਹੁੰਦੇ ਨੇ?
ਸ਼ਰਾਰਤੀ ਬੱਚਾ: ਸਾਰੀ ਦਿਹਾੜੀ ਧੁੱਪ ਵਿੱਚ ਘੁੰਮਦੇ ਰਹਿੰਦੇ ਨੇ ਕਾਲੇ ਨੀ ਹੋਣਗੇ ਤਾਂ ਹੋਰ ਕੀ ਹੋਣਗੇ।

***

ਅਧਿਆਪਕ (ਬੱਚਿਆਂ ਨੂੰ) – ਮਾਂ ਅਤੇ ਘਰਵਾਲੀ ਵਿੱਚ ਕੀ ਫਰਕ ਹੈ?
ਪੱਪੂਮਾਂ ਇਨਸਾਨ ਨੂੰ ਬੋਲਣਾ ਸਿਖਾਉਂਦੀ ਹੈ ਤੇ ਘਰਵਾਲੀ ਚੁੱਪ ਰਹਿਣਾ

***

ਦੋਸਤਵਿਆਹ ਮਗਰੋਂ ਇਹ ਮੰਗਲਸੂਤਰ ਕਿਉਂ ਪਹਿਨਿਆ ਜਾਂਦਾ ਹੈ?
ਪੱਪੂਕਿਉਂਕਿ ਵਿਆਹ ਤੋਂ ਬਾਅਦਮੰਗਲਪਤੀ ਪਿੱਛੇ ਲੱਗ ਜਾਂਦਾ ਹੈ ਤੇ ਜ਼ਿੰਦਗੀ ਦੇ ਸਾਰੇਸੂਤਰਘਰਵਾਲੀ ਦੇ ਹੱਥ ਜਾਂਦੇ ਹਨ

***

ਮੈਡਮ (ਬੱਚਿਆਂ ਨੂੰ) – ਤੁਹਾਨੂੰ ਪਤਾ ਸਾਡੇ ਪੁਰਖੇ ਬਾਂਦਰ ਸਨ ?
ਬੱਚਿਆਂ ਵਿੱਚੋਂ ਕਿਸੇ ਨੇ ਜਵਾਬ ਨਹੀਂ ਦਿੱਤਾ
ਮੈਡਮਬੋਲੋ ਬੱਚਿਉ, ਤੁਹਾਨੂੰ ਪਤਾ ਜਾਂ ਨਹੀਂ ?
ਭੋਲੂਮੈਡਮ ਜੀ, ਤੁਹਾਡੇ ਹੀ ਹੋਣਗੇ ਬਾਂਦਰ, ਅਸੀਂ ਤਾਂ ਚੌਧਰੀਆਂ ਦੇ ਲਾਣੇਚੋਂ ਵੱਜਦੇ ਆਂ

***

(ਇੱਕ ਬਹਾਦਰ ਪਤੀ ਦੀ ਕਹਾਣੀ)
ਪਤਨੀਕਿਵੇਂ ਦੀ ਲੱਗ ਰਹੀ ਹਾਂ, ਹੁਣੇਹੁਣੇ ਬਿਊਟੀ ਪਾਰਲਰ ਤੋਂ ਆਈ ਹਾਂ
ਪਤੀਕੀ ਗੱਲ ਬਿਊਟੀ ਪਾਰਲਰ ਬੰਦ ਸੀ…?

***

Leave a Reply

Your email address will not be published. Required fields are marked *